Sachkhand Sri Harmandir Sahib Amritsar Vekha Hoea Amrit Wela Da Mukhwak: 27-02-20
ਸਲੋਕ ਮਃ ੩ ॥ ਨਾਨਕ ਗਿਆਨੀ ਜਗੁ ਜੀਤਾ ਜਗਿ ਜੀਤਾ ਸਭੁ ਕੋਇ ॥ ਨਾਮੇ ਕਾਰਜ ਸਿਧਿ ਹੈ ਸਹਜੇ ਹੋਇ ਸੁ ਹੋਇ ॥ ਗੁਰਮਤਿ ਮਤਿ ਅਚਲੁ ਹੈ ਚਲਾਇ ਨ ਸਕੈ ਕੋਇ ॥ ਭਗਤਾ ਕਾ ਹਰਿ ਅੰਗੀਕਾਰੁ ਕਰੇ ਕਾਰਜੁ ਸੁਹਾਵਾ ਹੋਇ ॥ ਮਨਮੁਖ ਮੂਲਹੁ ਭੁਲਾਇਅਨੁ ਵਿਚਿ ਲਬੁ ਲੋਭੁ ਅਹੰਕਾਰੁ ॥ ਝਗੜਾ ਕਰਦਿਆ ਅਨਦਿਨੁ ਗੁਦਰੈ ਸਬਦਿ ਨ ਕਰੈ ਵੀਚਾਰੁ ॥ ਸੁਧਿ ਮਤਿ ਕਰਤੈ ਹਿਰਿ ਲਈ ਬੋਲਨਿ ਸਭੁ ਵਿਕਾਰੁ ॥ ਦਿਤੈ ਕਿਤੈ ਨ ਸੰਤੋਖੀਅਨਿ ਅੰਤਰਿ ਤ੍ਰਿਸਨਾ ਬਹੁਤੁ ਅਗ੍ਯ੍ਯਾਨੁ ਅੰਧਾਰੁ ॥ ਨਾਨਕ ਮਨਮੁਖਾ ਨਾਲਹੁ ਤੁਟੀਆ ਭਲੀ ਜਿਨਾ ਮਾਇਆ ਮੋਹਿ ਪਿਆਰੁ ॥੧॥ ਮਃ ੩ ॥ ਤਿਨ੍ਹ੍ਹ ਭਉ ਸੰਸਾ ਕਿਆ ਕਰੇ ਜਿਨ ਸਤਿਗੁਰੁ ਸਿਰਿ ਕਰਤਾਰੁ ॥ ਧੁਰਿ ਤਿਨ ਕੀ ਪੈਜ ਰਖਦਾ ਆਪੇ ਰਖਣਹਾਰੁ ॥ ਮਿਲਿ ਪ੍ਰੀਤਮ ਸੁਖੁ ਪਾਇਆ ਸਚੈ ਸਬਦਿ ਵੀਚਾਰਿ ॥ ਨਾਨਕ ਸੁਖਦਾਤਾ ਸੇਵਿਆ ਆਪੇ ਪਰਖਣਹਾਰੁ ॥੨॥ ਪਉੜੀ ॥ ਜੀਅ ਜੰਤ ਸਭਿ ਤੇਰਿਆ ਤੂ ਸਭਨਾ ਰਾਸਿ ॥ ਜਿਸ ਨੋ ਤੂ ਦੇਹਿ ਤਿਸੁ ਸਭੁ ਕਿਛੁ ਮਿਲੈ ਕੋਈ ਹੋਰੁ ਸਰੀਕੁ ਨਾਹੀ ਤੁਧੁ ਪਾਸਿ ॥ ਤੂ ਇਕੋ ਦਾਤਾ ਸਭਸ ਦਾ ਹਰਿ ਪਹਿ ਅਰਦਾਸਿ ॥ ਜਿਸ ਦੀ ਤੁਧੁ ਭਾਵੈ ਤਿਸ ਦੀ ਤੂ ਮੰਨਿ ਲੈਹਿ ਸੋ ਜਨੁ ਸਾਬਾਸਿ ॥ ਸਭੁ ਤੇਰਾ ਚੋਜੁ ਵਰਤਦਾ ਦੁਖੁ ਸੁਖੁ ਤੁਧੁ ਪਾਸਿ ॥੨॥
ਅਰਥ: ਹੇ ਨਾਨਕ ਜੀ! ਗਿਆਨਵਾਨ ਮਨੁੱਖ ਨੇ ਸੰਸਾਰ ਨੂੰ (ਭਾਵ, ਮਾਇਆ ਦੇ ਮੋਹ ਨੂੰ) ਜਿੱਤ ਲਿਆ ਹੈ, (ਤੇ ਗਿਆਨੀ ਤੋਂ ਬਿਨਾ) ਹਰ ਇਕ ਮਨੁੱਖ ਨੂੰ ਸੰਸਾਰ ਨੇ ਜਿੱਤਿਆ ਹੈ, (ਗਿਆਨੀ ਦੇ) (ਆਤਮਕ ਜੀਵਨ) ਦੀ ਸਫਲਤਾ ਨਾਮ ਜਪਣ ਨਾਲ ਹੀ ਹੁੰਦੀ ਹੈ ਤਾਂ ਇੰਜ ਜਾਪਦਾ ਹੈ ਕਿ ਜੋ ਕੁਝ ਹੋ ਰਿਹਾ ਹੈ, ਪ੍ਰਭੂ ਦੀ ਰਜ਼ਾ ਵਿਚ ਹੋ ਰਿਹਾ ਹੈ। ਸਤਿਗੁਰੂ ਦੀ ਮੱਤ ਤੇ ਤੁਰਿਆਂ (ਮਨੁੱਖ ਦੀ) ਮੱਤ ਪੱਕੀ ਹੋ ਜਾਂਦੀ ਹੈ, ਕੋਈ (ਮਾਇਕ ਵਿਹਾਰ) ਉਸ ਨੂੰ ਡੁਲਾ ਨਹੀਂ ਸਕਦਾ, ਤੇ (ਉਸ ਨੂੰ ਨਿਸਚਾ ਹੁੰਦਾ ਹੈ ਕਿ) ਪ੍ਰਭੂ ਭਗਤਾਂ ਦਾ ਸਾਥ ਨਿਭਾਉਂਦਾ ਹੈ (ਤੇ ਉਹਨਾਂ ਦਾ ਹਰੇਕ) ਕੰਮ ਰਾਸ ਆ ਜਾਂਦਾ ਹੈ। ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਪ੍ਰਭੂ ਤੋਂ ਭੁੱਲੇ ਹੋਏ ਹਨ, ਕਿਉਂਕਿ ਉਹਨਾਂ ਦੇ ਅੰਦਰ ਲੱਬ ਲੋਭ ਤੇ ਅਹੰਕਾਰ ਹੈ। ਉਹਨਾਂ ਦਾ ਹਰੇਕ ਦਿਨ (ਲੱਬ ਲੋਭ ਆਦਿਕ ਸੰਬੰਧੀ) ਝਗੜਾ ਕਰਦਿਆਂ ਗੁਜ਼ਰਦਾ ਹੈ, ਉਹ ਗੁਰੂ ਦੇ ਸ਼ਬਦ ਵਿਚ ਵਿਚਾਰ ਨਹੀਂ ਕਰਦੇ। ਕਰਤਾਰ ਨੇ ਉਹਨਾਂ ਮਨਮੁਖਾਂ ਦੀ ਹੋਸ਼ ਤੇ ਅਕਲ ਖੋਹ ਲਈ ਹੈ ਉਹ ਨਿਰੇ ਵਿਕਾਰਾਂ ਦੇ ਬਚਨ ਹੀ ਬੋਲਦੇ ਹਨ। ਉਹ ਕਿਸੇ ਭੀ ਦਾਤ ਦੇ ਮਿਲਣ ਤੇ ਰੱਜਦੇ ਨਹੀਂ ਕਿਉਂਕਿ ਉਹਨਾਂ ਦੇ ਮਨ ਵਿਚ ਬੜੀ ਤ੍ਰਿਸ਼ਨਾ ਅਗਿਆਨ ਤੇ ਹਨੇਰਾ ਹੈ। ਹੇ ਨਾਨਕ ਜੀ! (ਅਜੇਹੇ) ਮਨਮੁਖਾਂ ਨਾਲੋਂ ਸੰਬੰਧ ਟੁੱਟਾ ਹੋਇਆ ਹੀ ਚੰਗਾ ਹੈ, ਕਿਉਂਕਿ ਉਹਨਾਂ ਦਾ ਪਿਆਰ ਤਾਂ ਮਾਇਆ ਦੇ ਮੋਹ ਵਿਚ ਹੈ ॥੧॥ ਜਿਨ੍ਹਾਂ ਦੇ ਸਿਰ ਪ੍ਰਭੂ ਤੇ ਗੁਰੂ ਹੈ (ਭਾਵ, ਜੋ ਪ੍ਰਭੂ ਤੇ ਗੁਰੂ ਨੂੰ ਰਾਖਾ ਸਮਝਦੇ ਹਨ), ਡਰ ਤੇ ਚਿੰਤਾ ਉਹਨਾਂ ਦਾ ਕੀਹ ਵਿਗਾੜ ਸਕਦੇ ਹਨ ? ਰੱਖਿਆ ਕਰਨ ਵਾਲਾ ਪ੍ਰਭੂ ਆਪ ਉਹਨਾਂ ਦੀ ਲਾਜ ਸਦਾ ਤੋਂ ਰੱਖਦਾ ਆਇਆ ਹੈ। ਤੇ (ਇਸ ਤਰ੍ਹਾਂ) ਸੱਚੇ ਸ਼ਬਦ ਦੀ ਰਾਹੀਂ ਵੀਚਾਰ ਕਰ ਕੇ ਤੇ ਹਰੀ ਪ੍ਰੀਤਮ ਨੂੰ ਮਿਲ ਕੇ ਉਹ ਸੁਖ ਪਾਉਂਦੇ ਹਨ। ਹੇ ਨਾਨਕ ਜੀ! ਜੋ ਸੁਖਦਾਤਾ ਪ੍ਰਭੂ ਆਪ ਹੀ (ਸਭ ਦੀ) ਪਰਖ ਕਰਨ ਵਾਲਾ ਹੈ ਉਸ ਦੀ ਉਹ ਸੇਵਾ ਕਰਦੇ ਹਨ ॥੨॥ ਹੇ ਹਰੀ! ਸਾਰੇ ਜੀਅ ਜੰਤ ਤੇਰੇ ਹਨ, ਤੂੰ ਸਭਨਾਂ ਦਾ ਖ਼ਜ਼ਾਨਾ ਹੈਂ। ਜਿਸ ਮਨੁੱਖ ਨੂੰ ਤੂੰ (ਆਪਣੇ ਨਾਮ ਦੀ) ਦਾਤ ਬਖਸ਼ਦਾ ਹੈਂ, ਉਸ ਨੂੰ (ਮਾਨੋ) ਹਰੇਕ ਸ਼ੈ ਮਿਲ ਜਾਂਦੀ ਹੈ; ਤੇਰੇ ਬਰਾਬਰ ਦਾ ਹੋਰ ਕੋਈ ਨਹੀਂ ਹੈ। ਤੂੰ ਇਕੱਲਾ ਆਪ ਸਭਨਾਂ ਦਾ ਦਾਤਾ ਹੈਂ (ਇਸ ਕਰ ਕੇ) ਹੇ ਹਰੀ! (ਸਭ ਜੀਵਾਂ ਦੀ) ਤੇਰੇ ਅੱਗੇ ਹੀ ਬੇਨਤੀ ਹੁੰਦੀ ਹੈ। ਜਿਸਦੀ ਬੇਨਤੀ ਤੈਨੂੰ ਚੰਗੀ ਲਗੇ, ਉਸਦੀ ਤੂੰ ਪ੍ਰਵਾਨ ਕਰ ਲੈਂਦਾ ਹੈਂ ਤੇ ਉਸ ਮਨੁੱਖ ਨੂੰ ਸ਼ਾਬਾਸ਼ੇ ਮਿਲਦੀ ਹੈ। ਇਹ ਸਾਰਾ ਤੇਰਾ ਹੀ ਕੌਤਕ ਵਰਤ ਰਿਹਾ ਹੈ, (ਸਭਨਾਂ ਦਾ) ਦੁੱਖ ਤੇ ਸੁਖ (ਦਾ ਤਰਲਾ) ਤੇਰੇ ਕੋਲ ਹੀ ਹੁੰਦਾ ਹੈ ॥੨॥
सलोक मः ३ ॥ नानक गिआनी जगु जीता जगि जीता सभु कोइ ॥ नामे कारज सिधि है सहजे होइ सु होइ ॥ गुरमति मति अचलु है चलाइ न सकै कोइ ॥ भगता का हरि अंगीकारु करे कारजु सुहावा होइ ॥ मनमुख मूलहु भुलाइअनु विचि लबु लोभु अहंकारु ॥ झगड़ा करदिआ अनदिनु गुदरै सबदि न करै वीचारु ॥ सुधि मति करतै हिरि लई बोलनि सभु विकारु ॥ दितै कितै न संतोखीअनि अंतरि त्रिसना बहुतु अग्यानु अंधारु ॥ नानक मनमुखा नालहु तुटीआ भली जिना माइआ मोहि पिआरु ॥१॥ मः ३ ॥ तिन्ह भउ संसा किआ करे जिन सतिगुरु सिरि करतारु ॥ धुरि तिन की पैज रखदा आपे रखणहारु ॥ मिलि प्रीतम सुखु पाइआ सचै सबदि वीचारि ॥ नानक सुखदाता सेविआ आपे परखणहारु ॥२॥ पउड़ी ॥ जीअ जंत सभि तेरिआ तू सभना रासि ॥ जिस नो तू देहि तिसु सभु किछु मिलै कोई होरु सरीकु नाही तुधु पासि ॥ तू इको दाता सभस दा हरि पहि अरदासि ॥ जिस दी तुधु भावै तिस दी तू मंनि लैहि सो जनु साबासि ॥ सभु तेरा चोजु वरतदा दुखु सुखु तुधु पासि ॥२॥
अर्थ: हे नानक जी! ज्ञानवान मनुष्य ने संसार को (भाव, माया के मोह को) जीत लिया है, (और ज्ञानी के बिना) प्रत्येक मनुष्य को संसार ने जीता है, (ज्ञानी के) (आतमिक जीवन) की सफलता नाम जपने से ही होती है तो इस तरह लगता है कि जो कुछ हो रहा है, प्रभू की रज़ा में हो रहा है। सतिगुरू की बुद्धि पर चलने से (मनुष्य की) बुद्धि पक्की हो जाती है, कोई (माया आदिक) उस को डुला नहीं सकता और (उस को निश्चय होता है कि) प्रभू भगतों का साथ निभाता है (और उनका प्रत्येक) कार्य सफल हो जाता है। मन के पीछे चलने वाले मनुष्य प्रभू से भूलें हुए हैं क्योंकि उनके अंदर लब लोभ और अहंकार है। उनका प्रत्येक दिन (लब लोभ आदि संबंधी) झगड़ा करते गुजरता है, वह गुरू के श़ब्द में विचार नहीं करते। करतार ने उन मनमुखों के होश और अकल छीन ली है वह बहुत विकारों के बचन ही बोलते हैं। वह किसी भी दात के मिलने पर तृप्त नहीं क्योंकि उनके मन में बहुत तृष्णा अज्ञान और अंधेरा है। हे नानक जी! (ऐसे) मनमुखों से संबंध टूटा हुआ ही अच्छा है, क्योंकि उनका प्यार तो माया के मोह में है ॥१॥ जिन के सिर पर प्रभू और गुरू है (भावर्थ जो प्रभू और गुरू को रक्षक समझते हैं), डर और चिंता उनका क्या विगाड़ सकते हैं ? रक्षा करने वाला प्रभू आप उनकी लाज सदा से रखता आया है। और (इस तरह) सच्चे श़ब्द द्वारा विचार कर के और हरी प्रीतम को मिल कर वह सुख पाते हैं। हे नानक जी! जो सुखदाता प्रभू आप ही (सब की) परख करने वाला है उस की वह सेवा करते हैं ॥२॥ हे हरी! सभी जीव-जंतु तेरे हैं, तूँ सब का ख़ज़ाना हैं। जिस मनुष्य को तूँ (अपने नाम की) दात बख्शता हैं, उस को (मानों) सब कुछ मिल जाता है; तेरे बराबर का ओर कोई नहीं है। तूँ अकेला आप सब का दाता हैं (इस लिए) हे हरी! (सब जीवों की) तेरे आगे ही बेनती होती है। जिस की बेनती तुझे अच्छी लगे, उस की तूँ प्रवान कर लेता हैं और उस मनुष्य को साबासें मिलती हैं। यह सारा तेरा ही कौतक वरत रहा है, (सब का) दुख और सुख (का तरला) तेरे पास ही होता है ॥२॥
Salok Ma 3 || Naanak Giaanee Jag Jeetaa Jag Jeetaa Sabh Koe || Naame Kaaraj Sidhh Hai Sehje Hoe Su Hoe || Gurmat Mat Achal Hai Chalaae N Sakai Koe || Bhagataa Kaa Har Angeekaar Kare Kaaraj Suhaavaa Hoe || Manmukh Moolahu Bhulaaean Vich Lab Lobh Ahankaar || Jhagrraa Kardeaa Andin Gudrai Shabad N Karai Veechaar || Sudhh Mat Kartai Hir Laee Bolan Sabh Vikaar || Ditai Kitai* *N Santokheean Antar Trisnaa Bahut Agyaan Andhhaar || Naanak Manmukhaa Naalahu Tutteeaa Bhalee Jinaa Maaeaa Mohe Peaar ||1|| Ma 3 || Tinh Bhau Sansaa Keaa Kare Jin Satgur Sir Kartaar || Dhhur Tin Kee Paij Rakhdaa Aape Rakhanhaar || Mil Preetam Sukh Paaeaa Sachai Shabad Veechaar || Naanak Sukhdaataa Seveaa Aape Parkhanhaar ||2|| Paurree || Jeea Jant Sabh Tereaa Too Sabhnaa Raas || Jis No Too Deh Tis Sabh Kishh Milai Koee Hor Sareek Naahee Tudhh Paas || Too Eko Daataa Sabhas Daa Har Peh Ardaas || Jis Dee Tudhh Bhaavai Tis Dee Too Mann Laihe So Jan Saabaas || Sabh Teraa Choj Vartdaa Dukh Sukh Tudhh Paas ||2||
Meaning: O Nanak Ji, the spiritually wise one has conquered all others. Through the Name, his affairs are brought to perfection; whatever happens is by His Will. Under Guru’s Instruction, his mind is held steady; no one can make him waver. The Lord makes His devotee His own, and his affairs are adjusted. The self-willed manmukhs have been led astray from the very beginning; within them lurks greed, avarice and ego. Their nights and days pass in argument, and they do not reflect upon the Word of the Shabad. The Creator has taken away their subtle intellect, and all their speech is corrupt. No matter what they are given, they are not satisfied; within them is desire, and the great darkness of ignorance. O Nanak Ji, it is right to break with the self-willed manmukhs; to them, the love of Maya is sweet. ||1|| Third Mahalaa: What can fear and doubt do to those, who have given their heads to the Creator, and to the True Guru ? He who has preserved honor from the beginning of time, He shall preserve their honor as well. Meeting their Beloved, they find peace; they reflect upon the True Word of the Shabad. O Nanak Ji, I serve the Giver of Peace; He Himself is the Assessor. ||2|| Pauree: All beings are Yours; You are the wealth of all. One unto whom You give, obtains everything; there is no one else to rival You. You alone are the Great Giver of all; I offer my prayer unto You, Lord. One with whom You are pleased, is accepted by You; how blessed is such a person! Your wondrous play is pervading everywhere. I place my pain and pleasure before You. ||2||
https://www.facebook.com/dailyhukamnama
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ