Sandhia Vele Da Hukamnama Sri Darbar Sahib, Amritsar, Date 09-03-2020 Ang 714


Sachkhand Sri Harmandir Sahib Sri Amritsar Sahib Ji Vekha Hoea Sandhya Wela Da Mukhwak:09-03-20 Ang 714


ਟੋਡੀ ਮਹਲਾ ੫ ॥ ਸ੍ਵਾਮੀ ਸਰਨਿ ਪਰਿਓ ਦਰਬਾਰੇ ॥ ਕੋਟਿ ਅਪਰਾਧ ਖੰਡਨ ਕੇ ਦਾਤੇ ਤੁਝ ਬਿਨੁ ਕਉਨੁ ਉਧਾਰੇ ॥੧॥ ਰਹਾਉ ॥ ਖੋਜਤ ਖੋਜਤ ਬਹੁ ਪਰਕਾਰੇ ਸਰਬ ਅਰਥ ਬੀਚਾਰੇ ॥ ਸਾਧਸੰਗਿ ਪਰਮ ਗਤਿ ਪਾਈਐ ਮਾਇਆ ਰਚਿ ਬੰਧਿ ਹਾਰੇ ॥੧॥ ਚਰਨ ਕਮਲ ਸੰਗਿ ਪ੍ਰੀਤਿ ਮਨਿ ਲਾਗੀ ਸੁਰਿ ਜਨ ਮਿਲੇ ਪਿਆਰੇ ॥ ਨਾਨਕ ਅਨਦ ਕਰੇ ਹਰਿ ਜਪਿ ਜਪਿ ਸਗਲੇ ਰੋਗ ਨਿਵਾਰੇ ॥੨॥੧੦॥੧੫॥

ਪਦਅਰਥ: ਸ੍ਵਾਮੀ = ਹੇ ਨਾਨਕ! ਪਰਿਓ = ਆ ਪਿਆ ਹਾਂ। ਦਰਬਾਰੇ = ਤੇਰੇ ਦਰ ਤੇ। ਕੋਟਿ = ਕ੍ਰੋੜਾਂ। ਅਪਰਾਧ = ਭੁੱਲਾਂ। ਖੰਡਨ ਕੇ ਦਾਤੇ = ਨਾਸ ਕਰਨ ਦੇ ਸਮਰੱਥ, ਹੇ ਦਾਤਾਰ! ਉਧਾਰੇ = (ਭੁੱਲਾਂ ਤੋਂ) ਬਚਾਏ।੧।ਰਹਾਉ। ਖੋਜਤ = ਭਾਲਦਿਆਂ। ਬਹੁ ਪਰਕਾਰੇ = ਕਈ ਤਰੀਕਿਆਂ ਨਾਲ। ਸਰਬ ਅਰਥ = ਸਾਰੀਆਂ ਗੱਲਾਂ। ਸੰਗਿ = ਸੰਗਤਿ ਵਿਚ। ਪਰਮ ਗਤਿ = ਸਭ ਤੋਂ ਉੱਚੀ ਆਤਮਕ ਅਵਸਥਾ। ਰਚਿ = ਰਚ ਕੇ, ਫਸ ਕੇ। ਬੰਧਿ = ਬੰਧਨ ਵਿਚ। ਮਾਇਆ ਰਚਿ ਬੰਧਿ = ਮਾਇਆ (ਦੇ ਮੋਹ) ਦੇ ਬੰਧਨ ਵਿਚ ਫਸ ਕੇ। ਹਾਰੇ = ਮਨੁੱਖਾ ਜਨਮ ਦੀ ਬਾਜ਼ੀ ਹਾਰ ਜਾਈਦੀ ਹੈ।੧। ਸੰਗਿ = ਨਾਲ। ਮਨਿ = ਮਨ ਵਿਚ। ਸੁਰਿਜਨ = ਗੁਰਮੁਖ ਸੱਜਣ। ਕਰੇ = ਕਰਦਾ ਹੈ। ਜਪਿ = ਜਪ ਕੇ। ਸਗਲੇ = ਸਾਰੇ। ਨਿਵਾਰੇ = ਦੂਰ ਕਰ ਲੈਂਦਾ ਹੈ।੨।

ਅਰਥ: ਹੇ ਮਾਲਕ-ਪ੍ਰਭੂ! ਮੈਂ ਤੇਰੀ ਸਰਨ ਆ ਪਿਆ ਹਾਂ, ਮੈਂ ਤੇਰੇ ਦਰ ਤੇ (ਆ ਡਿੱਗਾ ਹਾਂ। ਹੇ ਕ੍ਰੋੜਾਂ ਭੁੱਲਾਂ ਨਾਸ ਕਰਨ ਦੇ ਸਮਰਥ ਦਾਤਾਰ! ਤੈਥੋਂ ਬਿਨਾ ਹੋਰ ਕੌਣ ਮੈਨੂੰ ਭੁੱਲਾਂ ਤੋਂ ਬਚਾ ਸਕਦਾ ਹੈ?੧।ਰਹਾਉ। ਹੇ ਭਾਈ! ਕਈ ਤਰੀਕਿਆਂ ਨਾਲ ਖੋਜ ਕਰ ਕਰ ਕੇ ਮੈਂ ਸਾਰੀਆਂ ਗੱਲਾਂ ਵਿਚਾਰੀਆਂ ਹਨ (ਤੇ, ਇਸ ਨਤੀਜੇ ਉਤੇ ਅੱਪੜਿਆ ਹਾਂ, ਕਿ) ਗੁਰੂ ਦੀ ਸੰਗਤਿ ਵਿਚ ਟਿਕਿਆਂ ਸਭ ਤੋਂ ਉੱਚੀ ਆਤਮਕ ਅਵਸਥਾ ਪ੍ਰਾਪਤ ਕਰ ਲਈਦੀ ਹੈ, ਅਤੇ ਮਾਇਆ ਦੇ (ਮੋਹ ਦੇ) ਬੰਧਨ ਵਿਚ ਫਸ ਕੇ (ਮਨੁੱਖਾ ਜਨਮ ਦੀ ਬਾਜ਼ੀ) ਹਾਰ ਜਾਈਦੀ ਹੈ।੧। ਹੇ ਨਾਨਕ! ਜਿਸ ਮਨੁੱਖ ਨੂੰ ਪਿਆਰੇ ਗੁਰਮੁਖਿ ਸੱਜਣ ਮਿਲ ਪੈਂਦੇ ਹਨ ਉਸ ਦੇ ਮਨ ਵਿਚ ਪਰਮਾਤਮਾ ਦੇ ਕੋਮਲ ਚਰਨਾਂ ਦਾ ਪਿਆਰ ਬਣ ਜਾਂਦਾ ਹੈ, ਉਹ ਮਨੁੱਖ ਪਰਮਾਤਮਾ ਦਾ ਨਾਮ ਜਪ ਜਪ ਕੇ ਆਤਮਕ ਆਨੰਦ ਮਾਣਦਾ ਹੈ ਅਤੇ ਉਹ (ਆਪਣੇ ਅੰਦਰੋਂ) ਸਾਰੇ ਰੋਗ ਦੂਰ ਕਰ ਲੈਂਦਾ ਹੈ।੨।੧੦।੧੫।

टोडी महला ५ ॥ स्वामी सरनि परिओ दरबारे ॥ कोटि अपराध खंडन के दाते तुझ बिनु कउनु उधारे ॥१॥ रहाउ ॥ खोजत खोजत बहु परकारे सरब अरथ बीचारे ॥ साधसंगि परम गति पाईऐ माइआ रचि बंधि हारे ॥१॥ चरन कमल संगि प्रीति मनि लागी सुरि जन मिले पिआरे ॥ नानक अनद करे हरि जपि जपि सगले रोग निवारे ॥२॥१०॥१५॥

पद्अर्थ: स्वामी = हे नानक! परिओ = आ पड़ा हूँ। दरबारे = तेरे दर पर। कोटि = करोड़ों। अपराध = भूलें। खंडन के दाते = नाश करने के समर्थ, हे दातार! उधारे = (भूलों से) बचाए।1। रहाउ। खोजत = तलाशते हुए। बहु परकारे = कई तरीकों से। सरब अरथ = सारी बातें। संगि = संगति में। परम गति = सबसे ऊँची आत्मिक अवस्था। रचि = रच के, फस के। बंधि = बंधन में। माइआ रचि बंधि = माया के (मोह के) बँधन में फंस के। हारे = मानस जन्म की बाजी हार जाते हैं।1। संगि = साथ। मनि = मन में। सुरिजन = गुरमुख सज्जन। करे = करता है। जपि = जप के। सगले = सारे। निवारे = दूर कर लेता है।2।

अर्थ: हे मालिक प्रभू! मैं तेरी शरण आ पड़ा हूँ, मैं तेरे दर पर (आ गिरा हूँ)। हे करोड़ों भूलें नाश करने के समर्थ दातार! तेरे बिना और कौन मुझे भूलों से बचा सकता है?।1। रहाउ। हे भाई! कई ढंगों से खोज कर करके मैंने सारी बातें विचारी हैं (और इस नतीजे पर पहुँचा हूँ, कि) गुरू की संगति में टिकने से सबसे ऊँची आत्मिक अवस्था प्राप्त कर ली जाती है, और माया के (मोह के) बँधनों में फंस के (मानस जन्म की बाजी) हार जाते हैं।1। हे नानक! जिस मनुष्य को प्यारे गुरसिख सज्जन मिल जाते हैं उसके मन में परमात्मा के कोमल चरणों का प्यार पैदा हो जाता है, वह मनुष्य परमात्मा का नाम जप-जप के आत्मिक आनंद लेता है और वह (अपने अंदर से) सारे रोग दूर कर लेता है।2।10।15।

TODEE, FIFTH MEHL: O Lord and Master, I seek the Sanctuary of Your Court. Destroyer of millions of sins, O Great Giver, other than You, who else can save me? ||1|| Pause|| Searching, searching in so many ways, I have contemplated all the objects of life. In the Saadh Sangat, the Company of the Holy, the supreme state is attained. But those who are engrossed in the bondage of Maya, lose the game of life. ||1|| My mind is in love with the Lord’s lotus feet; I have met the Beloved Guru, the noble, heroic being. Nanak celebrates in bliss; chanting and meditating on the Lord, all sickness has been cured. ||2||10||15||

https://www.facebook.com/dailyhukamnama
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ

Written by jugrajsidhu in 9 March 2020
Share :
Daily Updation of HukamnamaSahib.com

Jugraj Singh

A person with the vision of sharing Hukamnama Sahib straight from Shri Golden Temple, Amritsar. He is a Post-Graduate in Mechanical Engineering. Currently, he’s serving the society by running a youtube channel @helpinair. He especially thanks those people who support him from time to time in this religious act.