Amritvele da Hukamnama Sri Darbar Sahib, Sri Amritsar, Ang 893, 20-Mar-2017
ਰਾਮਕਲੀ ਮਹਲਾ ੫
ਰੈਣਿ ਦਿਨਸੁ ਜਪਉ ਹਰਿ ਨਾਉ ॥ ਆਗੈ ਦਰਗਹ ਪਾਵਉ ਥਾਉ ॥ ਸਦਾ ਅਨੰਦੁ ਨ ਹੋਵੀ ਸੋਗੁ ॥ ਕਬਹੂ ਨ ਬਿਆਪੈ ਹਉਮੈ ਰੋਗੁ ॥੧॥ ਖੋਜਹੁ ਸੰਤਹੁ ਹਰਿ ਬ੍ਰਹਮ ਗਿਆਨੀ ॥ ਬਿਸਮਨ ਬਿਸਮ ਭਏ ਬਿਸਮਾਦਾ ਪਰਮ ਗਤਿ ਪਾਵਹਿ ਹਰਿ ਸਿਮਰਿ ਪਰਾਨੀ ॥੧॥ ਰਹਾਉ ॥ ਗਨਿ ਮਿਨਿ ਦੇਖਹੁ ਸਗਲ ਬੀਚਾਰਿ ॥ ਨਾਮ ਬਿਨਾ ਕੋ ਸਕੈ ਨ ਤਾਰਿ ॥ ਸਗਲ ਉਪਾਵ ਨ ਚਾਲਹਿ ਸੰਗਿ ॥ ਭਵਜਲੁ ਤਰੀਐ ਪ੍ਰਭ ਕੈ ਰੰਗਿ ॥੨॥ ਦੇਹੀ ਧੋਇ ਨ ਉਤਰੈ ਮੈਲੁ ॥ ਹਉਮੈ ਬਿਆਪੈ ਦੁਬਿਧਾ ਫੈਲੁ ॥ ਹਰਿ ਹਰਿ ਅਉਖਧੁ ਜੋ ਜਨੁ ਖਾਇ ॥ ਤਾ ਕਾ ਰੋਗੁ ਸਗਲ ਮਿਟਿ ਜਾਇ ॥੩॥ ਕਰਿ ਕਿਰਪਾ ਪਾਰਬ੍ਰਹਮ ਦਇਆਲ ॥ ਮਨ ਤੇ ਕਬਹੁ ਨ ਬਿਸਰੁ ਗੋੁਪਾਲ ॥ ਤੇਰੇ ਦਾਸ ਕੀ ਹੋਵਾ ਧੂਰਿ ॥ ਨਾਨਕ ਕੀ ਪ੍ਰਭ ਸਰਧਾ ਪੂਰਿ ॥੪॥੨੨॥੩੩॥
रामकली महला ५
रैणि दिनसु जपउ हरि नाउ ॥ आगै दरगह पावउ थाउ ॥ सदा अनंदु न होवी सोगु ॥ कबहू न बिआपै हउमै रोगु ॥१॥ खोजहु संतहु हरि ब्रहम गिआनी ॥ बिसमन बिसम भए बिसमादा परम गति पावहि हरि सिमरि परानी ॥१॥ रहाउ ॥ गनि मिनि देखहु सगल बीचारि ॥ नाम बिना को सकै न तारि ॥ सगल उपाव न चालहि संगि ॥ भवजलु तरीऐ प्रभ कै रंगि ॥२॥ देही धोइ न उतरै मैलु ॥ हउमै बिआपै दुबिधा फैलु ॥ हरि हरि अउखधु जो जनु खाइ ॥ ता का रोगु सगल मिटि जाइ ॥३॥ करि किरपा पारब्रहम दइआल ॥ मन ते कबहु न बिसरु गोपाल ॥ तेरे दास की होवा धूरि ॥ नानक की प्रभ सरधा पूरि ॥४॥२२॥३३॥
Raamkalee mehlaa 5
rain dinas japa-o har naa-o. aagai dargeh paava-o thaa-o. sadaa anand na hovee sog. kabhoo na bi-aapai ha-umai rog. ||1|| khojahu santahu har barahm gi-aanee. bisman bisam bha-ay bismaadaa param gat paavahi har simar paraanee. ||1|| rahaa-o. gan min daykhhu sagal beechaar. naam binaa ko sakai na taar. sagal upaav na chaaleh sang. bhavjal taree-ai parabh kai rang. ||2|| dayhee Dho-ay na utrai mail. ha-umai bi-aapai dubiDhaa fail. har har a-ukhaDh jo jan khaa-ay. taa kaa rog sagal mit jaa-ay. ||3|| kar kirpaa paarbarahm da-i-aal. man tay kabahu na bisar gopaal. tayray daas kee hovaa Dhoor. naanak kee parabh sarDhaa poor. ||4||22||33||
ਪਦਅਰਥ:- ਰੈਣਿ—{rjin} ਰਾਤ। ਦਿਨਸੁ—ਦਿਨ। ਜਪਉ—ਜਪਉਂ, ਮੈਂ ਜਪਦਾ ਰਹਾਂ। ਆਗੈ—ਪਰਲੋਕ ਵਿਚ। ਪਾਵਉ—ਪਾਵਉਂ, ਮੈਂ ਹਾਸਲ ਕਰ ਲਵਾਂ। ਸੋਗੁ—ਗ਼ਮ, ਚਿੰਤਾ। ਹੋਵੀ—ਹੋਵੇਗਾ। ਨਾ ਬਿਆਪੈ—ਆਪਣਾ ਜ਼ੋਰ ਨਹੀਂ ਪਾ ਸਕਦਾ।1। ਸੰਤਹੁ—ਹੇ ਸੰਤ ਜਨੋ! ਬ੍ਰਹਮ ਗਿਆਨੀ—ਪਰਮਾਤਮਾ ਨਾਲ ਸਾਂਝ ਰੱਖਣ ਵਾਲਾ। ਬ੍ਰਹਮ ਗਿਆਨੀ ਸੰਤਹੁ—ਪਰਮਾਤਮਾ ਨਾਲ ਸਾਂਝ ਰੱਖਣ ਵਾਲੇ ਹੇ ਸੰਤ ਜਨੋ! ਖੋਜਹੁ—ਭਾਲ ਕਰੋ। ਬਿਸਮ—ਅਸਚਰਜ। ਬਿਸਮਨ ਬਿਸਮ—ਬਹੁਤ ਹੀ ਹੈਰਾਨ ਕਰਨ ਵਾਲੀ। ਬਿਸਮਾਦਾ—ਹੈਰਾਨੀ ਪੈਦਾ ਕਰਨ ਵਾਲੀ ਅਵਸਥਾ। ਪਰਮ ਗਤਿ—ਸਭ ਤੋਂ ਉੱਚੀ ਆਤਮਕ ਅਵਸਥਾ। ਪਰਾਨੀ—ਹੇ ਪ੍ਰਾਣੀ!।1। ਰਹਾਉ। ਗਨਿ—ਗਿਣ ਕੇ। ਮਿਨਿ—ਮਿਣ ਕੇ। ਬੀਚਾਰਿ—ਵਿਚਾਰ ਕੇ। ਕੋ—ਕੋਈ। ਸਕੈ ਨ ਤਾਰਿ—ਤਾਰਿ ਨ ਸਕੈ। ਉਪਾਵ—{ਲਫ਼ਜ਼ ‘ਉਪਾਉ’ ਤੋਂ ਬਹੁ-ਵਚਨ}। ਸਗਲ—ਸਾਰੇ। ਸੰਗਿ—ਨਾਲ। ਭਵਜਲੁ—ਸੰਸਾਰ-ਸਮੁੰਦਰ। ਤਰੀਐ—ਤਰਿਆ ਜਾ ਸਕਦਾ ਹੈ। ਕੈ ਰੰਗਿ—ਦੇ ਪ੍ਰੇਮ ਵਿਚ ਰਿਹਾਂ।2। ਦੇਹੀ—ਸਰੀਰ। ਧੋਇ—ਧੋ ਕੇ। ਦੁਬਿਧਾ—ਦੁ-ਚਿੱਤਾ-ਪਨ, ਅੰਦਰੋਂ ਹੋਰ ਤੇ ਬਾਹਰੋਂ ਹੋਰ ਹੋਣਾ। ਫੈਲੁ—ਖਿਲਾਰਾ, ਪਸਾਰਾ। ਅਉਖਧੁ—ਦਾਰੂ, ਦਵਾਈ। ਤਾ ਕਾ—ਉਸ (ਮਨੁੱਖ) ਦਾ।3। ਤੇ—ਤੋਂ। ਕਬਹੁ ਨ—ਕਦੇ ਭੀ ਨ। ਗੋੁਪਾਲ—ਹੇ ਗੋਪਾਲ! {ਅੱਖਰ ‘ਗ’ ਦੇ ਨਾਲ ਦੋ ਲਗਾਂ ਹਨ— ੋ ਅਤੇ ੁ। ਅਸਲ ਲਫ਼ਜ਼ ‘ਗੋਪਾਲ’ ਹੈ, ਇਥੇ ‘ਗੁਪਾਲ’ ਪੜ੍ਹਨਾ ਹੈ)। ਹੋਵਾ—ਹੋਵਾਂ, ਮੈਂ ਹੋ ਜਾਵਾਂ। ਸਰਧਾ—ਤਾਂਘ, ਇੱਛਾ। ਪੂਰਿ—ਪੂਰੀ ਕਰ।4।
ਅਰਥ:- (ਹੇ ਪ੍ਰਭੂ! ਕਿਰਪਾ ਕਰ) ਮੈਂ ਦਿਨ ਰਾਤ ਹਰਿ-ਨਾਮ ਜਪਦਾ ਰਹਾਂ, (ਤੇ ਇਸ ਤਰ੍ਹਾਂ) ਪਰਲੋਕ ਵਿਚ ਤੇਰੀ ਹਜ਼ੂਰੀ ਵਿਚ ਥਾਂ ਪ੍ਰਾਪਤ ਕਰ ਲਵਾਂ। (ਜਿਹੜਾ ਮਨੁੱਖ ਨਾਮ ਜਪਦਾ ਹੈ, ਉਸ ਨੂੰ) ਸਦਾ ਆਨੰਦ ਬਣਿਆ ਰਹਿੰਦਾ ਹੈ, ਕਦੇ ਉਸ ਨੂੰ ਚਿੰਤਾ ਨਹੀਂ ਵਾਪਰਦੀ; ਹਉਮੈ ਦਾ ਰੋਗ ਕਦੇ ਉਸ ਉਤੇ ਆਪਣਾ ਜ਼ੋਰ ਨਹੀਂ ਪਾ ਸਕਦਾ।1। ਪਰਮਾਤਮਾ ਨਾਲ ਡੂੰਘੀ ਸਾਂਝ ਰੱਖਣ ਵਾਲੇ ਹੇ ਸੰਤ ਜਨੋ! ਸਦਾ ਪਰਮਾਤਮਾ ਦੀ ਖੋਜ ਕਰਦੇ ਰਹੋ। ਹੇ ਪ੍ਰਾਣੀ! (ਸਦਾ) ਪਰਮਾਤਮਾ ਦਾ ਸਿਮਰਨ ਕਰਦਾ ਰਹੁ; (ਸਿਮਰਨ ਦੀ ਬਰਕਤਿ ਨਾਲ) ਬੜੀ ਹੀ ਹੈਰਾਨ ਕਰਨ ਵਾਲੀ ਅਸਚਰਜ ਆਤਮਕ ਅਵਸਥਾ ਬਣ ਜਾਇਗੀ, ਤੂੰ ਸਭ ਤੋਂ ਉੱਚੀ ਆਤਮਕ ਅਵਸਥਾ ਪ੍ਰਾਪਤ ਕਰ ਲਏਂਗਾ।1। ਰਹਾਉ। ਹੇ ਸੰਤ ਜਨੋ! ਸਾਰੇ ਗਹੁ ਨਾਲ ਚੰਗੀ ਤਰ੍ਹਾਂ ਵਿਚਾਰ ਕੇ ਵੇਖ ਲਵੋ, ਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਕੋਈ ਭੀ (ਸੰਸਾਰ-ਸਮੁੰਦਰ ਤੋਂ) ਪਾਰ ਨਹੀਂ ਲੰਘਾ ਸਕਦਾ। (ਨਾਮ ਤੋਂ ਬਿਨਾ) ਹੋਰ ਸਾਰੇ ਹੀ ਹੀਲੇ (ਮਨੁੱਖ ਦੇ) ਨਾਲ ਨਹੀਂ ਜਾਂਦੇ (ਸਹਾਇਤਾ ਨਹੀਂ ਕਰਦੇ)। ਪ੍ਰਭੂ ਦੇ ਪ੍ਰੇਮ-ਰੰਗ ਵਿਚ ਰਿਹਾਂ ਹੀ ਸੰਸਾਰ-ਸਮੁੰਦਰ ਤੋਂ ਪਾਰ ਲੰਘ ਸਕੀਦਾ ਹੈ।2। (ਹੇ ਸੰਤ ਜਨੋ! ਤੀਰਥ ਆਦਿਕਾਂ ਤੇ) ਸਰੀਰ ਨੂੰ ਧੋਤਿਆਂ (ਮਨ ਦੀ ਵਿਕਾਰਾਂ ਵਾਲੀ) ਮੈਲ ਦੂਰ ਨਹੀਂ ਹੁੰਦੀ, (ਸਗੋਂ ਇਹ) ਹਉਮੈ ਆਪਣਾ ਦਬਾਉ ਪਾ ਲੈਂਦੀ ਹੈ (ਕਿ ਮੈਂ ਤੀਰਥਾਂ ਦੇ ਇਸ਼ਨਾਨ ਕਰ ਆਇਆ ਹਾਂ। ਮਨੁੱਖ ਦੇ ਅੰਦਰ) ਅੰਦਰੋਂ ਹੋਰ ਤੇ ਬਾਹਰੋਂ ਹੋਰ ਹੋਣ ਦਾ ਪਸਾਰਾ ਪਸਰ ਜਾਂਦਾ ਹੈ (ਮਨੁੱਖ ਪਖੰਡੀ ਹੋ ਜਾਂਦਾ ਹੈ)। ਹੇ ਸੰਤ ਜਨੋ! ਜਿਹੜਾ ਮਨੁੱਖ ਪਰਮਾਤਮਾ ਦੇ ਨਾਮ ਦੀ ਦਵਾਈ ਖਾਂਦਾ ਹੈ, ਉਸ ਦਾ ਸਾਰਾ (ਮਾਨਸਕ) ਰੋਗ ਦੂਰ ਹੋ ਜਾਂਦਾ ਹੈ।3। ਹੇ ਪਾਰਬ੍ਰਹਮ! ਹੇ ਦਇਆ ਦੇ ਘਰ! (ਮੇਰੇ ਉਤੇ) ਕਿਰਪਾ ਕਰ। ਹੇ ਗੋਪਾਲ! ਤੂੰ ਮੇਰੇ ਮਨ ਤੋਂ ਕਦੇ ਭੀ ਨਾਹ ਵਿੱਸਰ। ਹੇ ਪ੍ਰਭੂ! ਮੈਂ ਤੇਰੇ ਦਾਸਾਂ ਦੇ ਚਰਨਾਂ ਦੀ ਧੂੜ ਬਣਿਆ ਰਹਾਂ—ਨਾਨਕ ਦੀ ਇਹ ਤਾਂਘ ਪੂਰੀ ਕਰ।4। 22। 33।
अर्थ :- (हे भगवान ! कृपा कर) मैं दिन रात हरि-नाम जपता रहूँ, (और इस तरह) परलोक में तेरी हजूरी में जगह प्राप्त कर लूं। (जो मनुख नाम जपता है, उस को) सदा आनंद बना रहता है, कभी उस को चिंता नहीं सताती; हऊमै का रोग कभी उसके ऊपर अपना जोर नहीं डाल सकता।1। भगवान के साथ गहरी साँझ रखने वाले हे संत जनो ! सदा परमात्मा की खोज करते रहो। हे प्राणी ! (सदा) परमात्मा का सुमिरन करता रह; (सुमिरन की बरकत के साथ) बड़ी ही हैरान करने वाली आश्चर्ज आत्मिक अवस्था बन जाएगी, तूं सब से ऊँची आत्मिक अवस्था प्राप्त कर लेगा।1।रहाउ। हे संत जनो ! सारे ध्यान के साथ भली प्रकार विचार के देख लो, परमात्मा के नाम के बिना ओर कोई भी (संसार-सागर से) पार नहीं निकाल सकता। (नाम के बिना) ओर अन्य उपाए (मनुख के) के साथ नहीं जाते (सहायता नहीं करते)। भगवान के प्रेम-रंग में रंगे रहने से ही संसार-सागर से पार निकल सकते है।2। (हे संत जनो ! तीर्थ आदिक और) शरीर को धोने से (मन की विकारों वाली) मैल दूर नहीं होती, (बलिक यह) हऊमै अपना दबाव डाल लेती है (कि मैं तीर्थों के स्नान कर आया हूँ। मनुख के अंदर) से और बाहर से अहंकार का पसारा पसर जाता है (मनुख पखंडी हो जाता है)। हे संत जनो ! जो मनुख परमात्मा के नाम की दवाई खाता है, उस का सारा (मानसिक) रोग दूर हो जाता है।3। हे पारब्रह्म ! हे दया के घर ! (मेरे ऊपर) कृपा कर। हे गोपाल ! तूं मेरे मन से कभी भी ना विसर। हे भगवान ! मैं तेरे दासो के चरणों की धूल बना रहूँ-नानक की यह चाह पूरी कर।4।22।33।
ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !!