SANDHYA VELE DA HUKAMNAMA SRI DARBAR SAHIB SRI AMRITSAR, ANG 708, 06-Jan.-2017
ਸਲੋਕ ॥ ਨਚ ਰਾਜ ਸੁਖ ਮਿਸਟੰ ਨਚ ਭੋਗ ਰਸ ਮਿਸਟੰ ਨਚ ਮਿਸਟੰ ਸੁਖ ਮਾਇਆ ॥ ਮਿਸਟੰ ਸਾਧਸੰਗਿ ਹਰਿ ਨਾਨਕ ਦਾਸ ਮਿਸਟੰ ਪ੍ਰਭ ਦਰਸਨੰ ॥੧॥ ਲਗੜਾ ਸੋ ਨੇਹੁ ਮੰਨ ਮਝਾਹੂ ਰਤਿਆ ॥ ਵਿਧੜੋ ਸਚ ਥੋਕਿ ਨਾਨਕ ਮਿਠੜਾ ਸੋ ਧਣੀ ॥੨॥ ਪਉੜੀ ॥ ਹਰਿ ਬਿਨੁ ਕਛੂ ਨ ਲਾਗਈ ਭਗਤਨ ਕਉ ਮੀਠਾ ॥ ਆਨ ਸੁਆਦ ਸਭਿ ਫੀਕਿਆ ਕਰਿ ਨਿਰਨਉ ਡੀਠਾ ॥ ਅਗਿਆਨੁ ਭਰਮੁ ਦੁਖੁ ਕਟਿਆ ਗੁਰ ਭਏ ਬਸੀਠਾ ॥ ਚਰਨ ਕਮਲ ਮਨੁ ਬੇਧਿਆ ਜਿਉ ਰੰਗੁ ਮਜੀਠਾ ॥ ਜੀਉ ਪ੍ਰਾਣ ਤਨੁ ਮਨੁ ਪ੍ਰਭੂ ਬਿਨਸੇ ਸਭਿ ਝੂਠਾ ॥੧੧॥
सलोक ॥ नच राज सुख मिसटं नच भोग रस मिसटं नच मिसटं सुख माइआ ॥ मिसटं साधसंगि हरि नानक दास मिसटं प्रभ दरसनं ॥१॥ लगड़ा सो नेहु मंन मझाहू रतिआ ॥ विधड़ो सच थोकि नानक मिठड़ा सो धणी ॥२॥ पउड़ी ॥ हरि बिनु कछू न लागई भगतन कउ मीठा ॥ आन सुआद सभि फीकिआ करि निरनउ डीठा ॥ अगिआनु भरमु दुखु कटिआ गुर भए बसीठा ॥ चरन कमल मनु बेधिआ जिउ रंगु मजीठा ॥ जीउ प्राण तनु मनु प्रभू बिनसे सभि झूठा ॥११॥
Shalok: Princely pleasures are not sweet; sensual enjoyments are not sweet; the pleasures of Maya are not sweet. The Saadh Sangat, the Company of the Holy, is sweet, O slave Nanak; the Blessed Vision of God’s Darshan is sweet. ||1|| I have enshrined that love which drenches my soul. I have been pierced by the Truth, O Nanak; the Master seems so sweet to me. ||2|| Pauree: Nothing seems sweet to His devotees, except the Lord. All other tastes are bland and insipid; I have tested them and seen them. Ignorance, doubt and suffering are dispelled, when the Guru becomes one’s advocate. The Lord’s lotus feet have pierced my mind, and I am dyed in the deep crimson color of His Love. My soul, breath of life, body and mind belong to God; all falsehood has left me. ||11||
ਪਦਅਰਥ:- ਚ—ਅਤੇ। ਨ ਚ—ਅਤੇ ਨਾਲ ਹੀ। ਮਿਸਟ—ਮਿੱਠਾ। ਰਸ—ਸੁਆਦ, ਚਸਕੇ। ਸਾਧ ਸੰਗਿ—ਸਾਧ ਸੰਗਤਿ ਵਿਚ। ਦਾਸ ਮਿਸਟੰ—ਦਾਸਾਂ ਨੂੰ ਮਿੱਠਾ ਲੱਗਦਾ ਹੈ। ਪ੍ਰਭ ਦਰਸਨੰ—ਪ੍ਰਭੂ ਦਾ ਦੀਦਾਰ।1। ਨੇਹੁ—ਪ੍ਰੇਮ। ਮਝਾਹੂ—ਅੰਦਰੋਂ। ਰਤਿਆ—ਰੰਗਿਆ ਗਿਆ ਹੈ। ਵਿਧੜੋ—ਵਿੱਝ ਗਿਆ ਹੈ। ਸਚ ਥੋਕਿ—ਸੱਚੇ ਨਾਮ-ਰੂਪ ਪਦਾਰਥ ਨਾਲ। ਧਣੀ—ਮਾਲਕ ਪ੍ਰਭੂ।2। ਆਨ—ਹੋਰ। ਸਭਿ—ਸਾਰੇ। ਨਿਰਨਉ—ਨਿਰਨਾ, ਨਿਖੇੜਾ, ਪਰਖ। ਬਸੀਠਾ—ਵਕੀਲ, ਵਿਚੋਲਾ। ਚਰਨ ਕਮਲ—ਕੰਵਲ ਫੁੱਲਾਂ ਵਰਗੇ ਸੋਹਣੇ ਚਰਨ। ਬੇਧਿਆ—ਵਿੰਨ੍ਹਿਆ। ਜੀਉ—ਜਿੰਦ। ਸਭਿ—ਹੋਰ ਸਾਰੇ। ਕਛੂ—ਕੁਝ ਭੀ।11।
ਅਰਥ:- ਨਾਹ ਹੀ ਰਾਜ ਦੇ ਸੁਖ, ਨਾਹ ਹੀ ਭੋਗਾਂ ਦੇ ਚਸਕੇ ਅਤੇ ਨਾਹ ਹੀ ਮਾਇਆ ਦੀਆਂ ਮੌਜਾਂ—ਇਹ ਕੋਈ ਭੀ ਸੁਆਦਲੇ ਨਹੀਂ ਹਨ, ਹੇ ਨਾਨਕ! ਸਤਸੰਗ ਵਿਚੋਂ (ਮਿਲਿਆ) ਪ੍ਰਭੂ ਦਾ ਨਾਮ ਮਿੱਠਾ ਹੈ ਤੇ ਸੇਵਕਾਂ ਨੂੰ ਪ੍ਰਭੂ ਦਾ ਦੀਦਾਰ ਮਿੱਠਾ ਲੱਗਦਾ ਹੈ।1। ਹੇ ਨਾਨਕ! ਜਿਸ ਮਨੁੱਖ ਨੂੰ ਉਹ ਪਿਆਰ ਲੱਗ ਜਾਏ ਜਿਸ ਨਾਲ ਅੰਦਰੋਂ ਮਨ (ਪ੍ਰਭੂ ਦੇ ਨਾਲ) ਰੰਗਿਆ ਜਾਏ, ਤੇ ਜਿਸ ਦਾ ਮਨ ਸੱਚੇ ਨਾਮ-ਰੂਪ ਪਦਾਰਥ (ਭਾਵ, ਮੋਤੀ) ਨਾਲ ਪ੍ਰੋਤਾ ਜਾਏ ਉਸ ਮਨੁੱਖ ਨੂੰ ਮਾਲਕ ਪ੍ਰਭੂ ਪਿਆਰਾ ਲੱਗਦਾ ਹੈ।2। ਪਰਮਾਤਮਾ (ਦੇ ਨਾਮ) ਤੋਂ ਬਿਨਾ ਭਗਤਾਂ ਨੂੰ ਹੋਰ ਕੋਈ ਚੀਜ਼ ਮਿੱਠੀ ਨਹੀਂ ਲੱਗਦੀ। ਉਹਨਾਂ ਨੇ ਖੋਜ ਕੇ ਵੇਖ ਲਿਆ ਹੈ ਕਿ (ਨਾਮ ਤੋਂ ਬਿਨਾਂ) ਹੋਰ ਸਾਰੇ ਸੁਆਦ ਫਿੱਕੇ ਹਨ। ਸਤਿਗੁਰੂ (ਉਹਨਾਂ ਵਾਸਤੇ) ਵਕੀਲ ਬਣਿਆ ਤੇ (ਪ੍ਰਭੂ ਨੂੰ ਮਿਲਣ ਕਰ ਕੇ ਉਹਨਾਂ ਦਾ) ਅਗਿਆਨ ਭਟਕਣਾ ਤੇ ਦੁੱਖ ਸਭ ਕੁਝ ਦੂਰ ਹੋ ਗਿਆ ਹੈ। ਜਿਵੇਂ ਮਜੀਠ ਨਾਲ (ਕੱਪੜੇ ਤੇ ਪੱਕਾ) ਰੰਗ ਚੜ੍ਹਦਾ ਹੈ, ਤਿਵੇਂ ਉਹਨਾਂ ਦਾ ਮਨ ਪ੍ਰਭੂ ਦੇ ਸੋਹਣੇ ਚਰਨਾਂ ਵਿਚ (ਪੱਕੀ ਤਰ੍ਹਾਂ) ਵਿੱਝ ਜਾਂਦਾ ਹੈ। ਪ੍ਰਭੂ ਹੀ ਉਹਨਾਂ ਦੀ ਜਿੰਦ ਪ੍ਰਾਣ ਹੈ ਤੇ ਤਨ ਮਨ ਹੈ, ਹੋਰ ਨਾਸਵੰਤ ਪਿਆਰ ਉਹਨਾਂ ਦੇ ਅੰਦਰੋਂ ਨਾਸ ਹੋ ਗਏ ਹਨ।11।
अर्थ :-ना ही राज के सुख, ना ही भोगों के चसके और ना ही माया की मौज-यह कोई भी स्वादिष्ट नहीं हैं, हे नानक ! सत्संग में से (मिला) भगवान का नाम मीठा है और सेवकों को भगवान का दीदार मीठा लगता है।1। हे नानक ! जिस मनुख को वह प्यार लग जाए जिस के साथ अंदर से मन (भगवान के साथ) रंगा जाए, और जिस का मन सच्चे नाम-रूप पदार्थ (भावार्थ,मोती) के साथ प्रोता जाए उस मनुख को स्वामी भगवान प्यारा लगता है।2। परमात्मा (के नाम) के बिना भक्तों को ओर कोई चीज मिठ्ठी नहीं लगती। उन्हों ने खोज के देख लिया है कि (नाम से बिनाँ) ओर सारे स्वाद फीके हैं। सतिगुरु (उनके लिए) वकील बना और (भगवान को मिलन कर के उन का) अज्ञान भटकना और दु:ख सब कुछ दूर हो गया है। जैसे मजीठ के साथ (कपड़े पर पक्का) रंग चड़ता है, उसी प्रकार उन का मन भगवान के सुंदर चरणों में (पक्की तरह) विझ जाता है। भगवान ही उन की जिंद प्राण है और तन मन है, ओर नासवंत प्यार उन के अंदर से नास हो गए हैं।11।
ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !!