Amritvele da Hukamnama Sri Darbar Sahib, Sri Amritsar, Ang 925, 06-Nov-2016
ਰਾਮਕਲੀ ਮਹਲਾ ੫
ਰੁਣ ਝੁਣੋ ਸਬਦੁ ਅਨਾਹਦੁ ਨਿਤ ਉਠਿ ਗਾਈਐ ਸੰਤਨ ਕੈ ॥ ਕਿਲਵਿਖ ਸਭਿ ਦੋਖ ਬਿਨਾਸਨੁ ਹਰਿ ਨਾਮੁ ਜਪੀਐ ਗੁਰ ਮੰਤਨ ਕੈ ॥ ਹਰਿ ਨਾਮੁ ਲੀਜੈ ਅਮਿਉ ਪੀਜੈ ਰੈਣਿ ਦਿਨਸੁ ਅਰਾਧੀਐ ॥ ਜੋਗ ਦਾਨ ਅਨੇਕ ਕਿਰਿਆ ਲਗਿ ਚਰਣ ਕਮਲਹ ਸਾਧੀਐ ॥ ਭਾਉ ਭਗਤਿ ਦਇਆਲ ਮੋਹਨ ਦੂਖ ਸਗਲੇ ਪਰਹਰੈ ॥ ਬਿਨਵੰਤਿ ਨਾਨਕ ਤਰੈ ਸਾਗਰੁ ਧਿਆਇ ਸੁਆਮੀ ਨਰਹਰੈ ॥੧॥
रामकली महला ५ ॥ रुण झुणो सबदु अनाहदु नित उठि गाईऐ संतन कै ॥ किलविख सभि दोख बिनासनु हरि नामु जपीऐ गुर मंतन कै ॥ हरि नामु लीजै अमिउ पीजै रैणि दिनसु अराधीऐ ॥ जोग दान अनेक किरिआ लगि चरण कमलह साधीऐ ॥ भाउ भगति दइआल मोहन दूख सगले परहरै ॥ बिनवंति नानक तरै सागरु धिआइ सुआमी नरहरै ॥१॥
Raamkalee, Fifth Mehl: Rise early each morning, and with the Saints, sing the melodious harmony, the unstruck sound current of the Shabad. All sins and sufferings are erased, chanting the Lord’s Name, under Guru’s Instructions. Dwell upon the Lord’s Name, and drink in the Nectar; day and night, worship and adore Him. The merits of Yoga, charity and religious rituals are obtained by grasping His lotus feet. Loving devotion to the merciful, enticing Lord takes away all pain. Prays Nanak, cross over the world-ocean, meditating on the Lord, your Lord and Master. ||1||
ਪਦਅਰਥ:- ਰੁਣਝੁਣੋ—ਰੁਣ ਝੁਣੁ {ਰੁਣ—ਬਰੀਕ ਗਾਵਣ ਦੀ ਆਵਾਜ਼। ਝੁਣੁ—ਝਾਂਜਰਾਂ ਦੇ ਛਣਕਣ ਦੀ ਆਵਾਜ਼} ਮਿਠੀ ਮਿਠੀ ਸੁਰ। ਰੁਣਝੁਣੋ ਸਬਦੁ—ਮਿਠੀ ਮਿਠੀ ਸੁਰ ਵਾਲਾ ਸ਼ਬਦ। ਅਨਾਹਦੁ—ਬਿਨਾ ਵਜਾਏ ਵੱਜਣ ਵਾਲਾ, ਇਕ-ਰਸ, ਲਗਾਤਾਰ। ਉਠਿ—ਉੱਠ ਕੇ, ਆਹਰ ਨਾਲ। ਗਾਈਐ—ਗਾਇਆ ਜਾਣਾ ਚਾਹੀਦਾ ਹੈ। ਸੰਤਨ ਕੈ—ਸੰਤਨ ਕੈ ਘਰਿ, ਸਾਧ ਸੰਗਤਿ ਵਿਚ। ਕਿਲਵਿਖ—ਪਾਪ। ਸਭਿ—ਸਾਰੇ। ਜਪੀਐ—ਜਪਣਾ ਚਾਹੀਦਾ ਹੈ। ਗੁਰ ਮੰਤਨ ਕੈ—ਗੁਰੂ ਦੀ ਬਾਣੀ ਦੀ ਰਾਹੀਂ। ਲੀਜੈ—ਲਿਆ ਜਾਣਾ ਚਾਹੀਦਾ ਹੈ। ਅਮਿਉ—ਅੰਮ੍ਰਿਤੁ, ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਪੀਜੈ—ਪੀਣਾ ਚਾਹੀਦਾ ਹੈ। ਰੈਣਿ—ਰਾਤ। ਜੋਗ—ਜੋਗ ਦੇ ਸਾਧਨ। ਦਾਨ—ਦਾਨ-ਪੁੰਨ। ਲਗਿ—ਲੱਗ ਕੇ। ਸਾਧੀਐ—ਸਾਧਨ ਕੀਤਾ ਜਾਂਦਾ ਹੈ। ਭਾਉ—ਪ੍ਰੇਮ। ਪਰਹਰੈ—ਦੂਰ ਕਰ ਦੇਂਦਾ ਹੈ। ਤਰੈ—ਪਾਰ ਲੰਘ ਜਾਂਦਾ ਹੈ। ਸਾਗਰੁ—(ਸੰਸਾਰ-) ਸਮੁੰਦਰ। ਨਰਹਰੈ—ਪਰਮਾਤਮਾ ਨੂੰ।1।
ਅਰਥ:- ਹੇ ਭਾਈ! ਨਿੱਤ ਆਹਰ ਨਾਲ ਸਾਧ ਸੰਗਤਿ ਵਿਚ ਜਾ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਮਿਠੀ ਮਿਠੀ ਸੁਰ ਵਾਲੀ ਬਾਣੀ ਇਕ-ਰਸ ਗਾਵਣੀ ਚਾਹੀਦੀ ਹੈ। ਹੇ ਭਾਈ! ਪਰਮਾਤਮਾ ਦਾ ਨਾਮ ਸਾਰੇ ਪਾਪਾਂ ਤੇ ਐਬਾਂ ਦਾ ਨਾਸ ਕਰਨ ਵਾਲਾ ਹੈ, ਇਹ ਹਰਿ-ਨਾਮ ਗੁਰੂ ਦੀ ਸਿੱਖਿਆ ਉਤੇ ਤੁਰ ਕੇ ਜਪਣਾ ਚਾਹੀਦਾ ਹੈ। ਹੇ ਭਾਈ! ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ, ਆਤਮਕ ਜੀਵਨ ਦੇਣ ਵਾਲਾ ਹਰਿ ਨਾਮ-ਜਲ ਪੀਣਾ ਚਾਹੀਦਾ ਹੈ, ਦਿਨ ਰਾਤ ਪਰਮਾਤਮਾ ਦਾ ਆਰਾਧਨ ਕਰਨਾ ਚਾਹੀਦਾ ਹੈ। ਪ੍ਰਭੂ ਦੇ ਸੋਹਣੇ ਚਰਨਾਂ ਵਿਚ ਜੁੜ ਕੇ (ਮਾਨੋ) ਅਨੇਕਾਂ ਜੋਗ-ਸਾਧਨਾਂ ਦਾ ਅਨੇਕਾਂ ਦਾਨ-ਪੁੰਨਾਂ ਦਾ ਅਨੇਕਾਂ ਅਜਿਹੀਆਂ ਹੋਰ ਕਿਰਿਆਵਾਂ ਦਾ ਸਾਧਨ ਹੋ ਜਾਂਦਾ ਹੈ। ਹੇ ਭਾਈ! ਦਇਆ ਦੇ ਸੋਮੇ ਮੋਹਨ-ਪ੍ਰਭੂ ਦਾ ਪਿਆਰ ਪ੍ਰਭੂ ਦੀ ਭਗਤੀ ਸਾਰੇ ਦੁੱਖ ਦੂਰ ਕਰ ਦੇਂਦੀ ਹੈ। ਨਾਨਕ ਆਖਦਾ ਹੈ—ਹੇ ਭਾਈ! ਮਾਲਕ-ਪ੍ਰਭੂ ਨੂੰ ਸਿਮਰ ਕੇ ਮਨੁੱਖ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ।1।
अर्थ :- हे भाई ! नित्य आहर के साथ साध संगत में जा के परमात्मा की सिफ़त-सालाह की मिठी मिठी सुर वाली बाणी एक-रस गावणी चाहिए। हे भाई ! परमात्मा का नाम सारे पापों और ऐबों का नास करने वाला है, यह हरि-नाम गुरु की शिक्षा पर चल के जपणा चाहिए। हे भाई ! परमात्मा का नाम जपणा चाहिए, आत्मिक जीवन देने वाला हरि नाम-जल पीणा चाहिए, दिन रात परमात्मा का आराधन करना चाहिए। भगवान के सुंदर चरणों में जुड़ के (मानो) अनेकों योग-साधनो का अनेकों दान-पुंनाँ का अनेकों ऐसी ही ओर क्रियाओं का साधन हो जाता है। हे भाई ! दया के सोमे मोहन-भगवान का प्यार भगवान की भक्ति सारे दु:ख दूर कर देती है। गुरु नानक कहते हैं-हे भाई ! स्वामी-भगवान को सिमर के मनुख संसार-सागर से पार निकल जाता है।1।
ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !!