AMRITVELE DA HUKAMNAMA SRI DARBAR SAHIB SRI AMRITSAR, ANG 372, 01-Nov-2016
ਆਸਾ ਮਹਲਾ ੫
ਦਾਨੁ ਦੇਇ ਕਰਿ ਪੂਜਾ ਕਰਨਾ ॥ ਲੈਤ ਦੇਤ ਉਨ੍ਹ੍ਹ ਮੂਕਰਿ ਪਰਨਾ ॥ ਜਿਤੁ ਦਰਿ ਤੁਮ੍ਹ੍ਹ ਹੈ ਬ੍ਰਾਹਮਣ ਜਾਣਾ ॥ ਤਿਤੁ ਦਰਿ ਤੂੰਹੀ ਹੈ ਪਛੁਤਾਣਾ ॥੧॥ ਐਸੇ ਬ੍ਰਾਹਮਣ ਡੂਬੇ ਭਾਈ ॥ ਨਿਰਾਪਰਾਧ ਚਿਤਵਹਿ ਬੁਰਿਆਈ ॥੧॥ ਰਹਾਉ ॥ ਅੰਤਰਿ ਲੋਭੁ ਫਿਰਹਿ ਹਲਕਾਏ ॥ ਨਿੰਦਾ ਕਰਹਿ ਸਿਰਿ ਭਾਰੁ ਉਠਾਏ ॥ ਮਾਇਆ ਮੂਠਾ ਚੇਤੈ ਨਾਹੀ ॥ ਭਰਮੇ ਭੂਲਾ ਬਹੁਤੀ ਰਾਹੀ ॥੨॥ ਬਾਹਰਿ ਭੇਖ ਕਰਹਿ ਘਨੇਰੇ ॥ ਅੰਤਰਿ ਬਿਖਿਆ ਉਤਰੀ ਘੇਰੇ ॥ ਅਵਰ ਉਪਦੇਸੈ ਆਪਿ ਨ ਬੂਝੈ ॥ ਐਸਾ ਬ੍ਰਾਹਮਣੁ ਕਹੀ ਨ ਸੀਝੈ ॥੩॥ ਮੂਰਖ ਬਾਮਣ ਪ੍ਰਭੂ ਸਮਾਲਿ ॥ ਦੇਖਤ ਸੁਨਤ ਤੇਰੈ ਹੈ ਨਾਲਿ ॥ ਕਹੁ ਨਾਨਕ ਜੇ ਹੋਵੀ ਭਾਗੁ ॥ ਮਾਨੁ ਛੋਡਿ ਗੁਰ ਚਰਣੀ ਲਾਗੁ ॥੪॥੮॥
आसा महला ५
दानु देइ करि पूजा करना ॥ लैत देत उन्ह मूकरि परना ॥ जितु दरि तुम्ह है ब्राहमण जाणा ॥ तितु दरि तूंही है पछुताणा ॥१॥ ऐसे ब्राहमण डूबे भाई ॥ निरापराध चितवहि बुरिआई ॥१॥ रहाउ ॥ अंतरि लोभु फिरहि हलकाए ॥ निंदा करहि सिरि भारु उठाए ॥ माइआ मूठा चेतै नाही ॥ भरमे भूला बहुती राही ॥२॥ बाहरि भेख करहि घनेरे ॥ अंतरि बिखिआ उतरी घेरे ॥ अवर उपदेसै आपि न बूझै ॥ ऐसा ब्राहमणु कही न सीझै ॥३॥ मूरख बामण प्रभू समालि ॥ देखत सुनत तेरै है नालि ॥ कहु नानक जे होवी भागु ॥ मानु छोडि गुर चरणी लागु ॥४॥८॥
Aasaa, Fifth Mehl:
They give you donations and worship you. You take from them, and then deny that they have given anything to you. That door, through which you must ultimately go, O Brahmin – at that door, you will come to regret and repent. ||1|| Such Brahmins shall drown, O Siblings of Destiny; they think of doing evil to the innocent. ||1||Pause|| Within them is greed, and they wander around like mad dogs. They slander others and carry loads of sin upon their heads. Intoxicated by Maya, they do not think of the Lord. Deluded by doubt, they wander off on many paths. ||2|| Outwardly, they wear various religious robes, but within, they are enveloped by poison. They instruct others, but do not understand themselves. Such Brahmins will never be emancipated. ||3|| O foolish Brahmin, reflect upon God. He watches and hears, and is always with you. Says Nanak, if this is your destiny, renounce your pride, and grasp the Guru’s Feet. ||4||8||
ਪਦਅਰਥ:- ਦੇਇ ਕਰਿ—ਦੇ ਕੇ। ਲੈਤ ਦੇਤ—ਲੈਂਦਿਆਂ ਦੇਂਦਿਆਂ। ਉਨ੍ਹ੍ਹ—ਉਹਨਾਂ (ਬ੍ਰਾਹਮਣਾਂ) ਨੇ। ਮੂਕਰਿ ਪਰਨਾ—ਮੁੱਕਰ ਜਾਣਾ, ਜਜਮਾਨਾਂ ਦੇ ਦਿੱਤੇ ਦਾਨ ਤੇ ਜਜਮਾਨਾਂ ਦਾ ਕਦੇ ਅਹਸਾਨ ਨਾਹ ਮੰਨਣਾ। ਜਿਤੁ ਦਰਿ—ਜਿਸ (ਪ੍ਰਭੂ-) ਦਰ ਤੇ। ਬ੍ਰਾਹਮਣ—ਹੇ ਬ੍ਰਾਹਮਣ! ਤਿਤੁ ਦਰਿ—ਉਸ ਦਰ ਤੇ।1। ਡੂਬੇ—(ਮਾਇਆ ਦੇ ਮੋਹ ਵਿਚ) ਡੁੱਬੇ ਹੋਏ। ਭਾਈ—ਹੇ ਭਾਈ! ਨਿਰਾਪਰਾਧ—ਨਿਰ-ਅਪਰਾਧ, ਨਿਦੋਸਿਆਂ ਦੀ। ਚਿਤਵਹਿ ਬੁਰਿਆਈ—ਨੁਕਸਾਨ ਕਰਨ ਦੀਆਂ ਸੋਚਾਂ ਸੋਚਦੇ ਰਹਿੰਦੇ ਹਨ।1। ਰਹਾਉ। ਅੰਤਰਿ—ਅੰਦਰ, ਮਨ ਵਿਚ। ਹਲਕਾਏ—ਹਲਕੇ ਹੋਏ ਹੋਏ। ਸਿਰਿ—ਸਿਰ ਉਤੇ। ਉਠਾਏ—ਉਠਾਇ, ਚੁੱਕ ਕੇ। ਮੂਠਾ—ਠੱਗਿਆ ਹੋਇਆ, ਆਤਮਕ ਜੀਵਨ ਦਾ ਸਰਮਾਇਆ ਲੁਟਾ ਚੁੱਕਿਆ ਹੈ। ਭਰਮੇ—ਭਟਕਣਾ ਵਿਚ।2। ਕਰਹਿ—ਕਰਦੇ ਹਨ। ਘਨੇਰੇ—ਬਹੁਤ। ਬਿਖਿਆ—ਮਾਇਆ। ਘੇਰੇ—ਘੇਰਿ, ਘੇਰ ਕੇ। ਉਤਰੀ—ਡੇਰਾ ਪਾਈ ਬੈਠੀ ਹੈ। ਅਵਰ—ਹੋਰਨਾਂ ਨੂੰ। ਨ ਸੀਝੈ—ਕਾਮਯਾਬ ਨਹੀਂ ਹੁੰਦਾ। ਕਹੀ—ਕਿਤੇ ਭੀ, ਕਹੀਂ।3। ਬਾਮਣ—ਹੇ ਬ੍ਰਾਹਮਣ! ਹੋਵੀ—ਹੋਵੇ। ਛੋਡਿ—ਛੱਡ ਕੇ।4।
ਅਰਥ:- (ਹੇ ਭਾਈ! ਵੇਖੋ ਅਜੇਹੇ ਬ੍ਰਾਹਮਣਾਂ ਦਾ ਹਾਲ! ਜਜਮਾਨ ਤਾਂ) ਉਹਨਾਂ ਨੂੰ ਦਾਨ ਦੇ ਕੇ ਉਹਨਾਂ ਦੀ ਪੂਜਾ-ਮਾਨਤਾ ਕਰਦੇ ਹਨ, ਪਰ ਉਹ ਬ੍ਰਾਹਮਣ ਲੈਂਦੇ ਦੇਂਦੇ ਭੀ (ਸਭ ਕੁਝ ਹਾਸਲ ਕਰਦੇ ਹੋਏ ਭੀ) ਸਦਾ ਮੁੱਕਰੇ ਰਹਿੰਦੇ ਹਨ (ਕਦੇ ਆਪਣੇ ਜਜਮਾਨਾਂ ਦਾ ਧੰਨਵਾਦ ਤਕ ਨਹੀਂ ਕਰਦੇ। ਸਗੋਂ ਦਾਨ ਲੈ ਕੇ ਭੀ ਇਹੀ ਜ਼ਾਹਰ ਕਰਦੇ ਹਨ ਕਿ ਅਸੀਂ ਜਜਮਾਨਾਂ ਦਾ ਪਰਲੋਕ ਸਵਾਰ ਰਹੇ ਹਾਂ)। ਪਰ, ਹੇ ਬ੍ਰਾਹਮਣ! (ਇਹ ਚੇਤਾ ਰੱਖ) ਜਿਸ ਪ੍ਰਭੂ-ਦਰ ਤੇ (ਆਖ਼ਿਰ) ਤੂੰ ਪਹੁੰਚਣਾ ਹੈ ਉਸ ਦਰ ਤੇ ਤੂੰ ਹੀ (ਆਪਣੀਆਂ ਇਹਨਾਂ ਕਰਤੂਤਾਂ ਦੇ ਕਾਰਨ) ਪਛੁਤਾਵੇਂਗਾ।1। ਹੇ ਭਾਈ! ਇਹੋ ਜਿਹੇ ਬ੍ਰਾਹਮਣਾਂ ਨੂੰ (ਮਾਇਆ ਦੇ ਮੋਹ ਵਿਚ) ਡੁੱਬੇ ਹੋਏ ਜਾਣੋ ਜੇਹੜੇ ਨਿਦੋਸੇ ਬੰਦਿਆਂ ਨੂੰ ਭੀ ਨੁਕਸਾਨ ਅਪੜਾਨ ਦੀਆਂ ਸੋਚਾਂ ਸੋਚਦੇ ਰਹਿੰਦੇ ਹਨ (ਉਚੀ ਜਾਤਿ ਦਾ ਹੋਣਾ, ਜਾਂ ਵੇਦ ਸ਼ਾਸਤ੍ਰ ਪੜ੍ਹੇ ਹੋਣਾ ਭੀ ਉਹਨਾਂ ਦੇ ਆਤਮਕ ਜੀਵਨ ਨੂੰ ਗ਼ਰਕ ਹੋਣੋਂ ਨਹੀਂ ਬਚਾ ਸਕਦਾ, ਜੇ ਉਹ ਦੂਜਿਆਂ ਦਾ ਬੁਰਾ ਤੱਕਦੇ ਰਹਿੰਦੇ ਹਨ)।1। ਰਹਾਉ। ਹੇ ਭਾਈ! ਉਂਞ ਤਾਂ ਇਹ ਬ੍ਰਾਹਮਣ ਆਪਣੇ ਆਪ ਨੂੰ ਵੇਦ ਆਦਿਕ ਧਰਮ-ਪੁਸਤਕਾਂ ਦੇ ਗਿਆਤਾ ਜ਼ਾਹਰ ਕਰਦੇ ਹਨ, ਪਰ ਇਹਨਾਂ ਦੇ ਮਨ ਵਿਚ ਲੋਭ (ਠਾਠਾਂ ਮਾਰ ਰਿਹਾ ਹੈ,ਇਹ ਲੋਭ ਨਾਲ) ਹਲਕੇ ਹੋਏ ਫਿਰਦੇ ਹਨ। ਆਪਣੇ ਆਪ ਨੂੰ ਵਿਦਵਾਨ ਜ਼ਾਹਰ ਕਰਦੇ ਹੋਏ ਭੀ ਇਹ (ਦੂਜਿਆਂ ਦੀ) ਨਿੰਦਾ ਕਰਦੇ ਫਿਰਦੇ ਹਨ, ਆਪਣੇ ਸਿਰ ਉਤੇ ਨਿੰਦਾ ਦਾ ਭਾਰ ਚੁੱਕੀ ਫਿਰਦੇ ਹਨ। (ਹੇ ਭਾਈ!) ਮਾਇਆ (ਦੇ ਮੋਹ) ਦੇ ਹੱਥੋਂ ਆਪਣੇ ਆਤਮਕ ਜੀਵਨ ਦੀ ਰਾਸਿ-ਪੂੰਜੀ ਲੁਟਾ ਬੈਠਾ ਇਹ ਬ੍ਰਾਹਮਣ ਪਰਮਾਤਮਾ ਨੂੰ ਚੇਤੇ ਨਹੀਂ ਕਰਦਾ (ਇਸ ਪਾਸੇ) ਧਿਆਨ ਨਹੀਂ ਦੇਂਦਾ। ਮਾਇਆ ਦੀ ਭਟਕਣਾ ਦੇ ਕਾਰਨ ਕੁਰਾਹੇ ਪਿਆ ਹੋਇਆ ਬ੍ਰਾਹਮਣ ਕਈ ਪਾਸੀਂ ਖ਼ੁਆਰ ਹੁੰਦਾ ਫਿਰਦਾ ਹੈ।2। (ਹੇ ਭਾਈ!) ਅਜੇਹੇ ਬ੍ਰਾਹਮਣਾਂ ਦੇ ਆਪਣੇ ਅੰਦਰ ਤਾਂ ਮਾਇਆ ਘੇਰ ਕੇ ਡੇਰਾ ਪਾਈ ਬੈਠੀ ਹੈ ਪਰ ਬਾਹਰ (ਲੋਕਾਂ ਨੂੰ ਪਤਿਆਉਣ ਵਾਸਤੇ, ਆਪਣੇ ਆਪ ਨੂੰ ਲੋਕਾਂ ਦਾ ਧਾਰਮਿਕ ਆਗੂ ਜ਼ਾਹਰ ਕਰਨ ਵਾਸਤੇ) ਕਈ (ਧਾਰਮਿਕ) ਭੇਖ ਕਰਦੇ ਹਨ। (ਹੇ ਭਾਈ! ਜੇਹੜਾ ਬ੍ਰਾਹਮਣ) ਹੋਰਨਾਂ ਨੂੰ ਤਾਂ (ਧਰਮ ਦਾ) ਉਪਦੇਸ ਕਰਦਾ ਹੈ, ਪਰ ਆਪ (ਉਸ ਧਰਮ ਨੂੰ) ਨਹੀਂ ਸਮਝਦਾ,ਅਜੇਹਾ ਬ੍ਰਾਹਮਣ (ਲੋਕ ਪਰਲੋਕ) ਕਿਤੇ ਭੀ ਕਾਮਯਾਬ ਨਹੀਂ ਹੁੰਦਾ।3। ਹੇ ਨਾਨਕ! (ਅਜੇਹੇ ਬ੍ਰਾਹਮਣ ਨੂੰ ਆਖ—) ਹੇ ਮੂਰਖ ਬ੍ਰਾਹਮਣ! ਪਰਮਾਤਮਾ ਨੂੰ (ਆਪਣੇ ਹਿਰਦੇ ਵਿਚ) ਯਾਦ ਕਰਿਆ ਕਰ, ਉਹ ਪਰਮਾਤਮਾ (ਤੇਰੇ ਸਾਰੇ ਕੰਮ) ਵੇਖਦਾ (ਤੇਰੀਆਂ ਸਾਰੀਆਂ ਗੱਲਾਂ) ਸੁਣਦਾ (ਸਦਾ) ਤੇਰੇ ਨਾਲ ਰਹਿੰਦਾ ਹੈ। ਜੇ ਤੇਰੇ ਭਾਗ ਜਾਗਣ ਤਾਂ (ਆਪਣੀ ਉੱਚੀ ਜਾਤਿ ਤੇ ਵਿੱਦਵਤਾ ਦਾ) ਮਾਣ ਛੱਡ ਕੇ ਗੁਰੂ ਦੀ ਸਰਨ ਪਉ।4।8।
अर्थ :- (हे भाई ! देखो ऐसे ब्राहमणो का हाल ! जजमान तो) उनको दान दे के उन की पूजा-मानता करते हैं, पर वह ब्राहमण लेते देते भी (सब कुछ हासिल करते हुए भी) सदा मुकरे रहते हैं (कभी अपने जजमानों का धन्यवाद तक नहीं करते। बल्कि दान ले के भी यही जाहर करते हैं कि हम जजमानों का परलोक सवार रहे हैं)। पर, हे ब्राहमण ! (यह याद रख) जिस भगवान के दर पर (आखिर) तूं पहुंचणा है उस दर पर तूं ही (अपनी इन करतूतें के कारण) पछताएगा ।1। हे भाई ! इस प्रकार के ब्राहमणो को (माया के मोह में) डुबे हुए जानो जो निदोसे मनुष्यो को भी नुकसान पहुंचाने की सोच सोचदे रहते हैं (ऊँची जाति का होना, या वेद शासत्र पढ़े होना भी उन के आत्मिक जीवन को गरक होने से नहीं बचा सकता, अगर वह दूसरों का बुरा देखते रहते हैं)।1।रहाउ। हे भाई ! वैसे तो यह ब्राहमण अपने आप को वेद आदि धर्म-पुस्तकों के गिआता जाहर करते हैं, पर इन के मन में लोभ (ठाठाँ मार रहा है, यह लोभ के साथ) पगलाए हुए घूमते हैं। अपने आप को विदवान जाहर करते हुए भी यह (दूसरों की) निंदा करते घूमते हैं, अपने सिर पर निंदा का भार उठाए घूमते हैं। (हे भाई !) माया (के मोह) के हाथों अपने आत्मिक जीवन की रासि-पूंजी लुटा बैठा यह ब्राहमण परमात्मा को याद नहीं करता (इस तरफ) ध्यान नहीं देता। माया की भटकना के कारण कुराहे पड़ा हुआ ब्राहमण कई तरफ खुआर होता घूमता है।2। (हे भाई !) ऐसे ब्राहमणो के अपने अंदर तो माया घेर के डेरा डाले बैठी है पर बाहर (लोकों को पतिआउण के लिए, अपने आप को लोकों का धार्मिक आगू जाहर करने के लिए) कई (धार्मिक) भेख करते हैं। (हे भाई ! जो ब्राहमण) ओरों को तो (धर्म का) उपदेस करता है, पर आप (उस धर्म को) नहीं समझता, ऐसा ब्राहमण (लोक परलोक) कहीं भी कामयाब नहीं होता।3। हे नानक ! (ऐसे ब्राहमण को बोल-) हे मूर्ख ब्राहमण ! परमात्मा को (अपने मन में) याद करा कर, वह परमात्मा (तेरे सारे काम) देखता (तेरी सभी बातें) सुनता (सदा) तेरे साथ रहता है। अगर तेरे भाग जागे तो (अपनी ऊँची जाति और विदवता का) माण छोड़ के गुरु की शरण पडो।4।8।
ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !!