AMRIT VELE DA HUKAMNAMA SRI DARBAR SAHIB, SRI AMRITSAR, ANG 970, 30-Mar-2018
ਰਾਮਕਲੀ ਬਾਣੀ ਭਗਤਾ ਕੀ ॥ ਕਬੀਰ ਜੀਉ ੴ ਸਤਿਗੁਰ ਪ੍ਰਸਾਦਿ ॥ ਤਰਵਰੁ ਏਕੁ ਅਨੰਤ ਡਾਰ ਸਾਖਾ ਪੁਹਪ ਪਤ੍ਰ ਰਸ ਭਰੀਆ ॥ ਇਹ ਅੰਮ੍ਰਿਤ ਕੀ ਬਾੜੀ ਹੈ ਰੇ ਤਿਨਿ ਹਰਿ ਪੂਰੈ ਕਰੀਆ ॥੧॥ ਜਾਨੀ ਜਾਨੀ ਰੇ ਰਾਜਾ ਰਾਮ ਕੀ ਕਹਾਨੀ ॥ ਅੰਤਰਿ ਜੋਤਿ ਰਾਮ ਪਰਗਾਸਾ ਗੁਰਮੁਖਿ ਬਿਰਲੈ ਜਾਨੀ ॥੧॥ ਰਹਾਉ ॥ ਭਵਰੁ ਏਕੁ ਪੁਹਪ ਰਸ ਬੀਧਾ ਬਾਰਹ ਲੇ ਉਰ ਧਰਿਆ ॥ ਸੋਰਹ ਮਧੇ ਪਵਨੁ ਝਕੋਰਿਆ ਆਕਾਸੇ ਫਰੁ ਫਰਿਆ ॥੨॥ ਸਹਜ ਸੁੰਨਿ ਇਕੁ ਬਿਰਵਾ ਉਪਜਿਆ ਧਰਤੀ ਜਲਹਰੁ ਸੋਖਿਆ ॥ ਕਹਿ ਕਬੀਰ ਹਉ ਤਾ ਕਾ ਸੇਵਕੁ ਜਿਨਿ ਇਹੁ ਬਿਰਵਾ ਦੇਖਿਆ ॥੩॥੬॥
रामकली बाणी भगता की ॥ कबीर जीउ ੴ सतिगुर प्रसादि ॥ तरवरु एकु अनंत डार साखा पुहप पत्र रस भरीआ ॥ इह अंम्रित की बाड़ी है रे तिनि हरि पूरै करीआ ॥१॥ जानी जानी रे राजा राम की कहानी ॥ अंतरि जोति राम परगासा गुरमुखि बिरलै जानी ॥१॥ रहाउ ॥ भवरु एकु पुहप रस बीधा बारह ले उर धरिआ ॥ सोरह मधे पवनु झकोरिआ आकासे फरु फरिआ ॥२॥ सहज सुंनि इकु बिरवा उपजिआ धरती जलहरु सोखिआ ॥ कहि कबीर हउ ता का सेवकु जिनि इहु बिरवा देखिआ ॥३॥६॥
Raamkalee, The Word Of The Devotees. Kabeer Jee: One Universal Creator God. By The Grace Of The True Guru: There is a single tree, with countless branches and twigs; its flowers and leaves are filled with its juice. This world is a garden of Ambrosial Nectar. The Perfect Lord created it. ||1|| I have come to know the story of my Sovereign Lord. How rare is that Gurmukh who knows, and whose inner being is illumined by the Lord’s Light. ||1||Pause|| The bumble bee, addicted to the nectar of the twelve-petalled flowers, enshrines it in the heart. He holds his breath suspended in the sixteen-petalled sky of the Akaashic Ethers, and beats his wings in esctasy. ||2|| In the profound void of intuitive Samaadhi, the one tree rises up; it soaks up the water of desire from the ground. Says Kabeer, I am the servant of those who have seen this celestial tree. ||3||6||
ਪਦਅਰਥ:- ਤਰਵਰੁ—ਰੁੱਖ। ਡਾਰ—ਡਾਲੀਆਂ। ਸਾਖਾ—ਸ਼ਾਖਾਂ, ਟਾਹਣੀਆਂ। ਪੁਹਮ—{puÕp} ਫੁੱਲ। ਭਰੀਆ—ਭਰੀਆਂ ਹੋਈਆਂ, ਲੱਦੀਆਂ ਹੋਈਆਂ। ਬਾੜੀ—ਬਗ਼ੀਚੇ। ਰੇ—ਹੇ ਭਾਈ! ਤਿਨਿ ਹਰਿ—ਉਸ ਪ੍ਰਭੂ ਨੇ। ਕਰੀਆ—ਬਣਾਈ।1। ਹੇ—ਹੇ ਭਾਈ! ਜਾਨੀ—(“ਬਿਰਲੈ ਗੁਰਮਖਿ” ਨੇ) ਜਾਣੀ ਹੈ। ਕਹਾਨੀ—ਕਿਸੇ ਬੀਤ ਚੁਕੀ ਜਾਂ ਵਰਤ ਰਹੀ ਘਟਨਾ ਦਾ ਹਾਲ। ਰਾਜਾ ਰਾਮ ਕੀ ਕਹਾਨੀ—ਉਸ ਘਟਨਾ ਦਾ ਹਾਲ ਜੋ ਪ੍ਰਕਾਸ਼-ਰੂਪ ਪ੍ਰਭੂ ਦਾ ਸਿਮਰਨ ਕੀਤਿਆਂ ਕਿਸੇ ਮਨੁੱਖ ਦੇ ਮਨ ਵਿਚ ਵਾਪਰਦੀ ਹੈ; ਪ੍ਰਭੂ-ਮਿਲਾਪ ਦਾ ਹਾਲ। ਗੁਰਮੁਖਿ—ਜੋ ਮਨੁੱਖ ਗੁਰੂ ਦੇ ਸਨਮੁਖ ਹੋ ਜਾਂਦਾ ਹੈ, ਜੋ ਮਨੁੱਖ ਗੁਰੂ ਦੇ ਦੱਸੇ ਰਾਹ ਉੱਤੇ ਪੂਰਨ ਤੌਰ ਤੇ ਤੁਰ ਪੈਂਦਾ ਹੈ।1। ਰਹਾਉ। ਭਵਰੁ—ਭੌਰਾ। ਪੁਹਪ—ਫੁੱਲ। ਬੀਧਾ—ਵਿੱਝਾ ਹੋਇਆ, ਮਸਤ। ਬਾਰਹ—ਫੁੱਲ ਦੀਆਂ ਬਾਰ੍ਹਾਂ ਖਿੜੀਆ ਹੋਈਆਂ ਪੱਤੀਆਂ, ਖਿੜਿਆ ਹੋਇਆ ਫੁੱਲ, ਪੂਰਨ ਖਿੜਾਉ। ਸੋਰਹ—ਸੋਲਾਂ (ਪੱਤੀਆਂ ਵਾਲਾ ਵਿਸ਼ੱਧੀ ਚੱਕਰ, ਜੋ ਗਲੇ ਵਿਚ ਜੋਗੀ ਮੰਨਦੇ ਹਨ)। ਸੋਰਹ ਮਧੇ—ਜਾਪ ਵਿਚ ਲੱਗ ਕੇ। ਸੋਰਹ…ਝਕੋਰਿਆ—ਸੁਆਸ ਸੁਆਸ ਨਾਮ ਜਪਦਾ ਹੈ। ਆਕਾਸੇ—ਆਕਾਸ਼ ਵਿਚ, ਉੱਚੀ ਅਵਸਥਾ ਵਿਚ, ਦਸਮ-ਦੁਆਰ ਵਿਚ। ਫਰੁ ਫਰਿਆ—ਫੜ-ਫੜਾਇਆ, ਉਡਾਰੀ ਲਾਈ।2। ਸੁੰਨਿ—ਸੁੰਞ ਵਿਚ, ਅਫੁਰ ਅਵਸਥਾ ਵਿਚ। ਬਿਰਵਾ—ਕੋਮਲ ਬੂਟਾ। ਧਰਤੀ—ਸਰੀਰ-ਰੂਪ ਧਰਤੀ ਦਾ। ਜਲਹਰ—ਜਲਧਰ, ਬੱਦਲ (ਤ੍ਰਿਸ਼ਨਾ)। ਸੋਖਿਆ—ਸੁਕਾ ਦਿੱਤਾ, ਚੂਸ ਲਿਆ। ਜਿਨਿ—ਜਿਸ (ਗੁਰਮੁਖਿ) ਨੇ।3।
ਅਰਥ:- (ਗੁਰੂ ਦੇ ਸਨਮੁਖ ਹੋਏ ਅਜਿਹੇ ਮਨੁੱਖ ਨੂੰ ਇਹ ਸਮਝ ਆ ਜਾਂਦੀ ਹੈ ਕਿ) ਸੰਸਾਰ ਇਕ ਰੁਖ (ਸਮਾਨ) ਹੈ, (ਜਗਤ ਦੇ ਜੀਆ-ਜੰਤ,ਮਾਨੋ, ਉਸ ਰੁੱਖ ਦੀਆਂ) ਬੇਅੰਤ ਡਾਲੀਆਂ ਤੇ ਟਹਿਣੀਆਂ ਹਨ, ਜੋ ਫੁੱਲਾਂ, ਪੱਤਰਾਂ ਤੇ ਰਸ-ਭਰੇ ਫਲਾਂ ਨਾਲ ਲੱਦੀਆਂ ਹੋਈਆਂ ਹਨ। ਇਹ ਸੰਸਾਰ ਅੰਮ੍ਰਿਤ ਦੀ ਇਕ ਬਗ਼ੀਚੀ ਹੈ, ਜੋ ਉਸ ਪੂਰਨ ਪਰਮਾਤਮਾ ਨੇ ਬਣਾਈ ਹੈ।1। ਹੇ ਭਾਈ! ਜੋ ਕੋਈ ਮਨੁੱਖ ਆਪਣੇ ਆਪ ਨੂੰ ਗੁਰੂ ਦੇ ਹਵਾਲੇ ਕਰਦਾ ਹੈ, ਉਹ ਪ੍ਰਕਾਸ਼-ਰੂਪ ਪਰਮਾਤਮਾ ਦੇ ਮੇਲ ਦੀ ਅਵਸਥਾ ਨੂੰ ਸਮਝ ਲੈਂਦਾ ਹੈ, ਉਸ ਦੇ ਅੰਦਰ ਜੋਤ ਜਗ ਪੈਂਦੀ ਹੈ, ਉਸ ਦੇ ਅੰਦਰ ਰਾਮ ਦਾ ਪਰਕਾਸ਼ ਹੋ ਜਾਂਦਾ ਹੈ। ਪਰ ਇਸ ਅਵਸਥਾ ਨਾਲ ਜਾਣ-ਪਛਾਣ ਕਰਨ ਵਾਲਾ ਹੁੰਦਾ ਕੋਈ ਵਿਰਲਾ ਹੈ।1। ਰਹਾਉ। (ਜਿਵੇਂ) ਇਕ ਭੌਰਾ ਫੁੱਲ ਦੇ ਰਸ ਵਿਚ ਮਸਤ ਹੋ ਕੇ ਫੁੱਲ ਦੀਆਂ ਖਿੜੀਆਂ ਪੱਤੀਆਂ ਵਿਚ ਆਪਣੇ ਆਪ ਨੂੰ ਜਾ ਬੰਨ੍ਹਾਉਂਦਾ ਹੈ, (ਜਿਵੇਂ ਕੋਈ ਪੰਛੀ ਆਪਣੇ ਖੰਭਾਂ ਨਾਲ) ਹਵਾ ਨੂੰ ਹੁਲਾਰਾ ਦੇ ਕੇ ਆਕਾਸ਼ ਵਿਚ ਉੱਡਦਾ ਹੈ, ਤਿਵੇਂ ਉਹ ਗੁਰਮੁਖ ਨਾਮ-ਰਸ ਵਿਚ ਮਸਤ ਹੋ ਕੇ ਪੂਰਨ ਖਿੜਾਉ ਨੂੰ ਹਿਰਦੇ ਵਿਚ ਟਿਕਾਂਦਾ ਹੈ, ਤੇ ਸੋਚ-ਮੰਡਲ ਵਿਚ ਹੁਲਾਰਾ ਦੇ ਕੇ ਪ੍ਰਭੂ-ਚਰਨਾਂ ਵਿਚ ਉਡਾਰੀਆਂ ਲਾਂਦਾ ਹੈ।2। ਉਸ ਗੁਰਮੁਖ ਦੀ ਉਸ ਅਡੋਲ ਤੇ ਅਫੁਰ ਅਵਸਥਾ ਵਿਚ ਉਸ ਦੇ ਅੰਦਰ (ਕੋਮਲਤਾ-ਰੂਪ) ਮਾਨੋ, ਇਕ ਕੋਮਲ ਬੂਟਾ ਉੱਗਦਾ ਹੈ, ਜੋ ਉਸ ਦੇ ਸਰੀਰ ਦੀ ਤ੍ਰਿਸ਼ਨਾ ਨੂੰ ਸੁਕਾ ਦੇਂਦਾ ਹੈ। ਕਬੀਰ ਆਖਦਾ ਹੈ—ਮੈਂ ਉਸ ਗੁਰਮੁਖ ਦਾ ਦਾਸ ਹਾਂ, ਜਿਸ ਨੇ (ਆਪਣੇ ਅੰਦਰ ਉੱਗਿਆ ਹੋਇਆ) ਇਹ ਕੋਮਲ ਬੂਟਾ ਵੇਖਿਆ ਹੈ।3।6।
अर्थ :- (गुरु के सनमुख हो के मनुख को यह समझ आ जाती है कि) संसार एक रुख पेड़ (के समान) है, (जगत के जीव्-जंत, मानो, उस वृक्ष की) बयंत डालीआँ और टहिणीआँ हैं, जो फूलों, पत्रों और रस-भरे फलाँ के साथ लदा हुआ हैं । यह संसार अमृत की एक बगीची है, जो उस पूर्ण परमात्मा ने बनाए है ।1 । हे भाई ! जो कोई मनुख अपने आप को गुरु के हवाले करता है, वह प्रकाश-रूप परमात्मा के मेल की अवस्था को समझ लेता है, उस के अंदर जोत जग पड़ती है, उस के अंदर राम का प्रकाश हो जाता है । पर इस अवस्था के साथ जान-पहचान करने वाला होता कोई विरला है ।1 ।रहाउ । (जैसे) एक भरा भँवरा फूल के रस में मस्त हो के फूल की खिली हुई पत्तीयों में अपने आप को जा बंधवाता है, (जैसे कोई पंछी अपने पँखों के साथ) हवा को हुलारा दे के आकाश में उॅडदा है, उसी प्रकार वह गुरमुख नाम-रस में मस्त हो के पूर्ण खिलाव को हृदय में टिकाता है, और सोच-मंडल में हुलारा दे के प्रभू-चरणो में उडारी लगाता है ।2 । उस गुरमुख की उस अडोल और अफुर अवस्था में उस के अंदर (कोमलता-रूप) मानो, एक कोमल पौधा उॅगता है, जो उस के शरीर की तृष्णा को सुका देता है । कबीर कहता है-मैं उस गुरमुख का दास हूँ, जिसने (अपने अंदर उॅगा हुआ) यह कोमल पौधा देखा है ।3 ।6 ।
www.facebook.com/dailyhukamnama
ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !!