Hukamnama Sri Darbar Sahib, Amritsar, Date 27 June– 2018 Ang 739


Amritvele da Hukamnama Sri Darbar Sahib, Sri Amritsar, Ang 739, 27-Jun-2018


ਸੂਹੀ ਮਹਲਾ ੫ ॥ ਲਾਲਨੁ ਰਾਵਿਆ ਕਵਨ ਗਤੀ ਰੀ ॥ ਸਖੀ ਬਤਾਵਹੁ ਮੁਝਹਿ ਮਤੀ ਰੀ ॥੧॥ ਸੂਹਬ ਸੂਹਬ ਸੂਹਵੀ ॥ ਅਪਨੇ ਪ੍ਰੀਤਮ ਕੈ ਰੰਗਿ ਰਤੀ ॥੧॥ ਰਹਾਉ ॥ ਪਾਵ ਮਲੋਵਉ ਸੰਗਿ ਨੈਨ ਭਤੀਰੀ ॥ ਜਹਾ ਪਠਾਵਹੁ ਜਾਂਉ ਤਤੀ ਰੀ ॥੨॥ ਜਪ ਤਪ ਸੰਜਮ ਦੇਉ ਜਤੀ ਰੀ ॥ ਇਕ ਨਿਮਖ ਮਿਲਾਵਹੁ ਮੋਹਿ ਪ੍ਰਾਨਪਤੀ ਰੀ ॥੩॥ ਮਾਣੁ ਤਾਣੁ ਅਹੰਬੁਧਿ ਹਤੀ ਰੀ ॥ ਸਾ ਨਾਨਕ ਸੋਹਾਗਵਤੀ ਰੀ ॥੪॥੪॥੧੦॥


सूही महला ५ ॥ लालनु राविआ कवन गती री ॥ सखी बतावहु मुझहि मती री ॥१॥ सूहब सूहब सूहवी ॥ अपने प्रीतम कै रंगि रती ॥१॥ रहाउ ॥ पाव मलोवउ संगि नैन भतीरी ॥ जहा पठावहु जांउ तती री ॥२॥ जप तप संजम देउ जती री ॥ इक निमख मिलावहु मोहि प्रानपती री ॥३॥ माणु ताणु अहंबुधि हती री ॥ सा नानक सोहागवती री ॥४॥४॥१०॥

Soohee, Fifth Mehl: How have you enjoyed your Dear Beloved? O sister, please teach me, please show me. ||1|| Crimson, crimson, crimson – this is the color of the soul-bride, who is imbued with the Love of her Beloved. ||1||Pause|| I wash Your Feet with my eye-lashes. Wherever You send me, there I will go. ||2|| I would trade meditation, austerity, self-discipline and celibacy, if I could only meet the Lord of my life, for even an instant. ||3|| She who eradicates her self-conceit, power and arrogant intellect, O Nanak, is the true soul-bride. ||4||4||10||

ਪਦਅਰਥ:- ਲਾਲਨੁ—ਸੋਹਣਾ ਲਾਲ। ਰਾਵਿਆ—ਮਿਲਾਪ ਦਾ ਆਨੰਦ ਮਾਣਿਆ। ਕਵਨ ਗਤੀ—ਕਵਨ ਗਤਿ, ਕਿਸ ਤਰੀਕੇ ਨਾਲ? ਰੀ—ਹੇ ਸਖੀ! ਮੁਝਹਿ—ਮੈਨੂੰ ਹੀ। ਮਤੀ—ਮਤਿ, ਅਕਲ।1। ਸੂਹਬ—ਸੂਹੇ ਰੰਗ ਵਾਲੀਏ। ਕੈ ਰੰਗਿ—ਦੇ ਪ੍ਰੇਮ-ਰੰਗ ਵਿਚ। ਰਤੀ—ਰੰਗੀ ਹੋਈ।1। ਰਹਾਉ। ਪਾਵ—{ਲਫ਼ਜ਼ ‘ਪਾਉ’ ਤੋਂ ਬਹੁ-ਵਚਨ} ਦੋਵੇਂ ਪੈਰ। ਮਲੋਵਉ—ਮਲੋਵਉਂ, ਮੈਂ ਮਲਾਂਗੀ। ਸੰਗਿ—ਨਾਲ। ਨੈਨ ਭਤੀਰੀ—ਧੀਰੀ, ਪੁਤਲੀ। ਪਠਾਵਹੁ—ਤੂੰ ਭੇਜੇਂ। ਜਾਉ—ਜਾਉਂ, ਮੈਂ ਜਾਵਾਂ। ਤਤੀ—ਤੱਤ੍ਰ ਹੀ, ਉਥੇ ਹੀ।2। ਦੇਉ—ਦੇਉਂ, ਮੈਂ ਦੇ ਦਿਆਂ। ਜਤੀ—ਜਤ। ਨਿਮਖ—ਅੱਖ ਝਮਕਣ ਜਿਤਨਾ ਸਮਾ {inmy—}। ਮੋਹਿ—ਮੈਨੂੰ।3। ਅਹੰਬੁਧਿ—ਅਹੰਕਾਰ ਵਾਲੀ ਮਤਿ। ਹਤੀ—ਨਾਸ਼ ਕੀਤੀ। ਸਾ—ਉਸ {ਇਸਤ੍ਰੀ ਲਿੰਗ}। ਸੋਹਾਗਵਤੀ—ਖਸਮ ਵਾਲੀ।4।

ਅਰਥ:- ਹੇ ਸਖੀ! ਤੂੰ ਕਿਸ ਤਰੀਕੇ ਨਾਲ ਸੋਹਣੇ ਲਾਲ ਦਾ ਮਿਲਾਪ ਪ੍ਰਾਪਤ ਕੀਤਾ ਹੈ? ਹੇ ਸਖੀ! ਮੈਨੂੰ ਭੀ ਉਹ ਅਕਲ ਦੱਸ।1। ਹੇ ਸਖੀ! ਤੇਰੇ ਮੂੰਹ ਉਤੇ ਲਾਲੀ ਭਖ ਰਹੀ ਹੈ, ਤੂੰ ਆਪਣੇ ਪਿਆਰੇ ਦੇ ਪ੍ਰੇਮ-ਰੰਗ ਵਿਚ ਰੰਗੀ ਹੋਈ ਹੈਂ।1। ਰਹਾਉ। ਹੇ ਸਖੀ! (ਮੈਨੂੰ ਭੀ ਦੱਸ) ਮੈਂ ਤੇਰੇ ਪੈਰ ਆਪਣੀਆਂ ਅੱਖਾਂ ਦੀਆਂ ਪੁਤਲੀਆਂ ਨਾਲ ਮਲਾਂਗੀ, ਤੂੰ ਮੈਨੂੰ ਜਿਥੇ ਭੀ (ਕਿਸੇ ਕੰਮ) ਭੇਜੇਂਗੀ ਮੈਂ ਉਥੇ ਹੀ (ਖ਼ੁਸ਼ੀ ਨਾਲ) ਜਾਵਾਂਗੀ।2। ਹੇ ਸਖੀ! ਅੱਖ ਝਮਕਣ ਜਿਤਨੇ ਸਮੇ ਵਾਸਤੇ ਹੀ ਤੂੰ ਮੈਨੂੰ ਜਿੰਦ ਦਾ ਮਾਲਕ ਪ੍ਰਭੂ ਮਿਲਾ ਦੇ, ਮੈਂ ਉਸ ਦੇ ਇਵਜ਼ ਵਿਚ ਸਾਰੇ ਜਪ ਤਪ ਸੰਜਮ ਦੇ ਦਿਆਂਗੀ।3। ਹੇ ਨਾਨਕ! ਜੇਹੜੀ ਜੀਵ-ਇਸਤ੍ਰੀ (ਕਿਸੇ ਭੀ ਆਪਣੇ ਮਿਥੇ ਹੋਏ ਪਦਾਰਥ ਜਾਂ ਉੱਦਮ ਆਦਿਕ ਦਾ) ਮਾਣ ਤੇ ਆਸਰਾ ਛੱਡ ਦੇਂਦੀ ਹੈ, ਹਉਮੈ ਵਾਲੀ ਅਕਲ ਤਿਆਗ ਦੇਂਦੀ ਹੈ, ਉਹ ਸੁਹਾਗ-ਭਾਗ ਵਾਲੀ ਹੋ ਜਾਂਦੀ ਹੈ।4। 4।10।

अर्थ :- हे सखी ! तूंने किस तरीके के साथ सुंदर लाल का मिलाप प्राप्त किया है ? हे सखी ! मुझे भी वह समझ बता।1। हे सखी ! तेरे मुख पर लाली भख रही है, तूं आपने प्यारे के प्रेम-रंग में रंगी हुई हैं।1।रहाउ। हे सखी ! (मुझे भी बता) मैं तेरे पैर अपनी आँखें की पुतलीआँ के साथ मलूगी, तूं मुझे जहाँ भी (किसी काम) भेजेंगी मैं (खुशी के साथ) जाऊँगी।2। हे सखी ! आँख झपकने जितने समय के लिए ही तूं मुझे जीवन का स्वामी भगवान मिला दे, मैं उस के बदले में सारे जप तप संजम दे दूंगी।3। हे नानक ! जो जीव-स्त्री (किसी भी अपने मिथे हुए पदार्थ या उधम आदि का) माण और सहारा छोड़ देती है, हऊमै वाली समझ त्याग देती है, वह सुहाग-भाग वाली हो जाती है।4।4।10।

www.facebook.com/dailyhukamnama
ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !!

Written by jugrajsidhu in 27 June 2018
Share :
Daily Updation of HukamnamaSahib.com

Jugraj Singh

A person with the vision of sharing Hukamnama Sahib straight from Shri Golden Temple, Amritsar. He is a Post-Graduate in Mechanical Engineering. Currently, he’s serving the society by running a youtube channel @helpinair. He especially thanks those people who support him from time to time in this religious act.