Sandhia Vele Da Hukamnama Sri Darbar Sahib, Amritsar, Date 29 June – 2018 Ang 701

Hukamnama Sahib – Sachkhand Sri Harmandir Sahib, Amritsar 2018-06-29 Evening (ANG 701)

ਜੈਤਸਰੀ ਮਹਲਾ ੫ ॥ ਗੋਬਿੰਦ ਜੀਵਨ ਪ੍ਰਾਨ ਧਨ ਰੂਪ ॥ ਅਗਿਆਨ ਮੋਹ ਮਗਨ ਮਹਾ ਪ੍ਰਾਨੀ ਅੰਧਿਆਰੇ ਮਹਿ ਦੀਪ ॥੧॥ ਰਹਾਉ ॥ ਸਫਲ ਦਰਸਨੁ ਤੁਮਰਾ ਪ੍ਰਭ ਪ੍ਰੀਤਮ ਚਰਨ ਕਮਲ ਆਨੂਪ ॥ ਅਨਿਕ ਬਾਰ ਕਰਉ ਤਿਹ ਬੰਦਨ ਮਨਹਿ ਚਰ੍ਹਾਵਉ ਧੂਪ ॥੧॥ ਹਾਰਿ ਪਰਿਓ ਤੁਮ੍ ਰੈ ਪ੍ਰਭ ਦੁਆਰੈ ਦ੍ਰਿੜੁ੍ ਕਰਿ ਗਹੀ ਤੁਮ੍ਾਰੀ ਲੂਕ ॥ ਕਾਢਿ ਲੇਹੁ ਨਾਨਕ ਅਪੁਨੇ ਕਉ ਸੰਸਾਰ ਪਾਵਕ ਕੇ ਕੂਪ ॥੨॥੪॥੮॥

ਜੈਤਸਰੀ ਮਹਲਾ ੫ ॥ ਹੇ ਗੋਬਿੰਦ ! ਤੂੰ ਅਸਾਂ ਜੀਵਾਂ ਦੀ ਜ਼ਿੰਦਗੀ ਹੈਂ, ਪ੍ਰਾਨ ਹੈਂ, ਧਨ ਹੈਂ, ਸੁਹਜ ਹੈਂ । ਜੀਵ ਆਤਮਕ ਜੀਵਨ ਵਲੋਂ ਬੇ-ਸਮਝੀ ਵਿਚ, ਮੋਹ ਵਿਚ ਬਹੁਤ ਡੁੱਬੇ ਰਹਿੰਦੇ ਹਨ, ਇਸ ਹਨੇਰੇ ਵਿਚ ਤੂੰ (ਜੀਵਾਂ ਲਈ) ਦੀਵਾ ਹੈਂ ।੧।ਰਹਾਉ। ਹੇ ਪ੍ਰੀਤਮ ਪ੍ਰਭੂ ! ਤੇਰਾ ਦਰਸ਼ਨ ਜੀਵਨ ਮਨੋਰਥ ਪੂਰਾ ਕਰਨ ਵਾਲਾ ਹੈ, ਤੇਰੇ ਸੋਹਣੇ ਚਰਨ ਬੇ-ਮਿਸਾਲ ਹਨ । ਮੈਂ (ਤੇਰੇ) ਇਹਨਾਂ ਚਰਨਾਂ ਉਤੇ ਅਨੇਕਾਂ ਵਾਰੀ ਨਮਸਕਾਰ ਕਰਦਾ ਹਾਂ, ਆਪਣਾ ਮਨ ਹੀ (ਤੇਰੇ ਚਰਨਾਂ ਅੱਗੇ) ਭੇਟਾ ਧਰਦਾ ਹਾਂ ਇਹੀ ਧੂਪ ਅਰਪਣ ਕਰਦਾ ਹਾਂ ।੧। ਹੇ ਪ੍ਰਭੂ ! (ਹੋਰ ਆਸਰਿਆਂ ਵਲੋਂ) ਥੱਕ ਕੇ ਮੈਂ ਤੇਰੇ ਦਰ ਤੇ ਆ ਡਿੱਗਾ ਹਾਂ । ਮੈਂ ਤੇਰੀ ਓਟ ਪੱਕੀ ਕਰ ਕੇ ਫੜ ਲਈ ਹੈ । ਹੇ ਪ੍ਰਭੂ ! ਸੰਸਾਰ-ਅੱਗ ਦੇ ਖੂਹ ਵਿਚੋਂ ਆਪਣੇ ਦਾਸ ਨਾਨਕ ਨੂੰ ਕੱਢ ਲੈ ।੨।੪।੮।

जैतसरी महला ५ ॥ गोबिंद जीवन प्रान धन रूप ॥ अगिआन मोह मगन महा प्रानी अंधिआरे महि दीप ॥१॥ रहाउ ॥ सफल दरसनु तुमरा प्रभ प्रीतम चरन कमल आनूप ॥ अनिक बार करउ तिह बंदन मनहि चरश्रावउ धूप ॥१॥ हारि परिओ तुम्ह्हरै प्रभ दुआरै द्रिड़ह्हु करि गही तुम्ह्हारी लूक ॥ काढि लेहु नानक अपुने कउ संसार पावक के कूप ॥२॥४॥८॥

Jaitsree, Fifth Mehl: The Lord of the Universe is my existence, my breath of life, wealth and beauty. The ignorant are totally intoxicated with emotional attachment; in this darkness, the Lord is the only lamp. ||1||Pause|| Fruitful is the Blessed Vision of Your Darshan, O Beloved God; Your lotus feet are incomparably beautiful! So many times, I bow in reverence to Him, offering my mind as incense to Him. ||1|| Exhausted, I have fallen at Your Door, O God; I am holding tight to Your Support. Please, lift Your humble servant Nanak up, out of the pit of fire of the world. ||2||4||8||

jaitsaree mehlaa 5. gobind jeevan paraan Dhan roop. agi-aan moh magan mahaa paraanee anDhi-aaray meh deep. ||1|| rahaa-o. safal darsan tumraa parabh pareetam charan kamal aanoop. anik baar kara-o tih bandan maneh charH aava-o Dhoop. ||1|| haar pari-o tumHrai parabh du-aarai darirhHu kar gahee tumHaaree look. kaadh layho naanak apunay ka-o sansaar paavak kay koop. ||2||4||8||

Jaitsree, Fifth Mehl: The Lord of the Universe is my existence, my breath of life, wealth and beauty. The ignorant are totally intoxicated with emotional attachment; in this darkness, the Lord is the only lamp. ||1||Pause|| Fruitful is the Blessed Vision of Your Darshan, O Beloved God; Your lotus feet are incomparably beautiful! So many times, I bow in reverence to Him, offering my mind as incense to Him. ||1|| Exhausted, I have fallen at Your Door, O God; I am holding tight to Your Support. Please, lift Your humble servant Nanak up, out of the pit of fire of the world. ||2||4||8||

Waheguru Ji Ka Khalsa Waheguru Ji Ki Fateh

https://www.facebook.com/dailyhukamnama/

Written by jugrajsidhu in 29 June 2018
Share :
Daily Updation of HukamnamaSahib.com

Jugraj Singh

A person with the vision of sharing Hukamnama Sahib straight from Shri Golden Temple, Amritsar. He is a Post-Graduate in Mechanical Engineering. Currently, he’s serving the society by running a youtube channel @helpinair. He especially thanks those people who support him from time to time in this religious act.