Hukamnama Sahib – Sachkhand Sri Harmandir Sahib, Amritsar 2018-09-03 Evening (ANG 684-685)
ਧਨਾਸਰੀ ਮਹਲਾ ੯ ॥ ਸਾਧੋ ਇਹੁ ਜਗੁ ਭਰਮ ਭੁਲਾਨਾ ॥ ਰਾਮ ਨਾਮ ਕਾ ਸਿਮਰਨੁ ਛੋਡਿਆ ਮਾਇਆ ਹਾਥਿ ਬਿਕਾਨਾ ॥੧॥ ਰਹਾਉ ॥ ਮਾਤ ਪਿਤਾ ਭਾਈ ਸੁਤ ਬਨਿਤਾ ਤਾ ਕੈ ਰਸਿ ਲਪਟਾਨਾ ॥ ਜੋਬਨੁ ਧਨੁ ਪ੍ਰਭਤਾ ਕੈ ਮਦ ਮੈ ਅਹਿਨਿਸਿ ਰਹੈ ਦਿਵਾਨਾ ॥੧॥ ਦੀਨ ਦਇਆਲ ਸਦਾ ਦੁਖ ਭੰਜਨ ਤਾ ਸਿਉ ਮਨੁ ਨ ਲਗਾਨਾ ॥ ਜਨ ਨਾਨਕ ਕੋਟਨ ਮੈ ਕਿਨਹੂ ਗੁਰਮੁਖਿ ਹੋਇ ਪਛਾਨਾ ॥੨॥੨॥
ਧਨਾਸਰੀ ਮਹਲਾ ੯ ॥ ਹੇ ਸੰਤ ਜਨੋ! ਇਹ ਜਗਤ (ਮਾਇਆ ਦੀ) ਭਟਕਣਾ ਵਿਚ (ਪੈ ਕੇ) ਕੁਰਾਹੇ ਪਿਆ ਰਹਿੰਦਾ ਹੈ । ਪ੍ਰਭੂ ਦੇ ਨਾਮ ਦਾ ਸਿਮਰਨ ਛੱਡੀ ਰੱਖਦਾ ਹੈ, ਤੇ, ਮਾਇਆ ਦੇ ਹੱਥ ਵਿਚ ਵਿਕਿਆ ਰਹਿੰਦਾ ਹੈ (ਮਾਇਆ ਦੇ ਵੱਟੇ ਆਤਮਕ ਜੀਵਨ ਗਵਾ ਦੇਂਦਾ ਹੈ) ।੧। ਰਹਾਉ। ਹੇ ਸੰਤ ਜਨੋ! ਮਾਂ, ਪਿਉ, ਭਰਾ, ਪੁੱਤਰ, ਇਸਤ੍ਰੀ—(ਭੁੱਲਾ ਹੋਇਆ ਜਗਤ) ਇਹਨਾਂ ਦੇ ਮੋਹ ਵਿਚ ਫਸਿਆ ਰਹਿੰਦਾ ਹੈ । ਜਵਾਨੀ, ਧਨ, ਤਾਕਤ ਦੇ ਨਸ਼ੇ ਵਿਚ ਜਗਤ ਦਿਨ ਰਾਤ ਝੱਲਾ ਹੋਇਆ ਰਹਿੰਦਾ ਹੈ ।੧। ਜੇਹੜਾ ਪਰਮਾਤਮਾ ਦੀਨਾਂ ਉਤੇ ਦਇਆ ਕਰਨ ਵਾਲਾ ਹੈ, ਜੇਹੜਾ ਸਾਰੇ ਦੁੱਖਾਂ ਦਾ ਨਾਸ ਕਰਨ ਵਾਲਾ ਹੈ, ਜਗਤ ਉਸ ਨਾਲ ਆਪਣਾ ਮਨ ਨਹੀਂ ਜੋੜਦਾ । ਹੇ ਦਾਸ ਨਾਨਕ! (ਆਖ—) ਕ੍ਰੋੜਾਂ ਵਿਚੋਂ ਕਿਸੇ ਵਿਰਲੇ ਮਨੁੱਖ ਨੇ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਨਾਲ ਸਾਂਝ ਪਾਈ ਹੈ ।੨।੨।
धनासरी महला ९ ॥ साधो इहु जगु भरम भुलाना ॥ राम नाम का सिमरनु छोडिआ माइआ हाथि बिकाना ॥१॥ रहाउ ॥ मात पिता भाई सुत बनिता ता कै रसि लपटाना ॥ जोबनु धनु प्रभता कै मद मै अहिनिसि रहै दिवाना ॥१॥ दीन दइआल सदा दुख भंजन ता सिउ मनु न लगाना ॥ जन नानक कोटन मै किनहू गुरमुखि होइ पछाना ॥२॥२॥
Dhanaasaree, Ninth Mehl: O Holy people, this world is deluded by doubt. It has forsaken the meditative remembrance of the Lord’s Name, and sold itself out to Maya. ||1|| Pause|| Mother, father, siblings, children and spouse – he is entangled in their love. In the pride of youth, wealth and glory, day and night, he remains intoxicated. ||1|| God is merciful to the meek, and forever the Destroyer of pain, but the mortal does not center his mind on Him. O servant Nanak, among millions, only a rare few, as Gurmukh, realize God. ||2||2||
Dhanaasree mehlaa 9. saaDho ih jag bharam bhulaanaa. raam naam kaa simran chhodi-aa maa-i-aa haath bikaanaa. ||1|| rahaa-o. maat pitaa bhaa-ee sut banitaa taa kai ras laptaanaa. joban Dhan parabh-taa kai mad mai ahinis rahai divaanaa. ||1|| deen da-i-aal sadaa dukh bhanjan taa si-o man na lagaanaa. jan naanak kotan mai kinhoo gurmukh ho-ay pachhaanaa. ||2||2||
Dhanaasaree, Ninth Mehl: O Holy people, this world is deluded by doubt. It has forsaken the meditative remembrance of the Lord’s Name, and sold itself out to Maya. ||1|| Pause|| Mother, father, siblings, children and spouse – he is entangled in their love. In the pride of youth, wealth and glory, day and night, he remains intoxicated. ||1|| God is merciful to the meek, and forever the Destroyer of pain, but the mortal does not center his mind on Him. O servant Nanak, among millions, only a rare few, as Gurmukh, realize God. ||2||2||
https://www.facebook.com/dailyhukamnama/
Waheguru Ji Ka Khalsa
Waheguru Ji Ki Fateh