Hukamnama Sri Darbar Sahib, Amritsar, Date 30-September-2018 Ang 792


Sachkhand Sri Harmandir Sahib Sri Amritsar Sahib Ji Vekha Hoea Ajh Amrit Wela Da Mukhwak: 30-September-2018


ਸੂਹੀ ਕਬੀਰ ਜੀ ॥ ਥਰਹਰ ਕੰਪੈ ਬਾਲਾ ਜੀਉ ॥ ਨਾ ਜਾਨਉ ਕਿਆ ਕਰਸੀ ਪੀਉ ॥੧॥ ਰੈਨਿ ਗਈ ਮਤ ਦਿਨੁ ਭੀ ਜਾਇ ॥ ਭਵਰ ਗਏ ਬਗ ਬੈਠੇ ਆਇ ॥੧॥ ਰਹਾਉ ॥ ਕਾਚੈ ਕਰਵੈ ਰਹੈ ਨ ਪਾਨੀ ॥ ਹੰਸੁ ਚਲਿਆ ਕਾਇਆ ਕੁਮਲਾਨੀ ॥੨॥ ਕੁਆਰ ਕੰਨਿਆ ਜੈਸੇ ਕਰਤ ਸੀਗਾਰਾ ॥ ਕਿਉ ਰਲੀਆ ਮਾਨੈ ਬਾਝੁ ਭਤਾਰਾ ॥੩॥ ਕਾਗ ਉਡਾਵਤ ਭੁਜਾ ਪਿਰਾਨੀ ॥ ਕਹਿ ਕਬੀਰ ਇਹ ਕਥਾ ਸਿਰਾਨੀ ॥੪॥੨॥

ਵਿਆਖਿਆ: (ਇਤਨੀ ਉਮਰ ਭਗਤੀ ਤੋਂ ਬਿਨਾ ਲੰਘ ਜਾਣ ਕਰਕੇ ਹੁਣ) ਮੇਰੀ ਅੰਞਾਣ ਜਿੰਦ ਬਹੁਤ ਸਹਿਮੀ ਹੋਈ ਹੈ, ਕਿ ਪਤਾ ਨਹੀਂ ਪਤੀ ਪ੍ਰਭੂ (ਮੇਰੇ ਨਾਲ) ਕੀਹ ਸਲੂਕ ਕਰੇਗਾ ॥੧॥ (ਪਰਮਾਤਮਾ ਦਾ ਨਾਮ ਜਪਣ ਤੋਂ ਬਿਨਾ ਹੀ ਮੇਰੀ) ਜੁਆਨੀ ਦੀ ਉਮਰ ਲੰਘ ਗਈ ਹੈ। (ਮੈਨੂੰ ਹੁਣ ਇਹ ਡਰ ਹੈ ਕਿ) ਕਿਤੇ (ਇਸੇ ਤਰ੍ਹਾਂ) ਬੁਢੇਪਾ ਭੀ ਨਾਹ ਲੰਘ ਜਾਏ। (ਮੇਰੇ) ਕਾਲੇ ਕੇਸ ਚਲੇ ਗਏ ਹਨ (ਉਹਨਾਂ ਦੇ ਥਾਂ) ਧੌਲੇ ਆ ਗਏ ਹਨ ॥੧॥ ਰਹਾਉ ॥ (ਹੁਣ ਤਕ ਬੇ-ਪਰਵਾਹੀ ਵਿਚ ਖ਼ਿਆਲ ਹੀ ਨਾਹ ਕੀਤਾ ਕਿ ਇਹ ਸਰੀਰ ਤਾਂ ਕੱਚੇ ਭਾਂਡੇ ਵਾਂਗ ਹੈ) ਕੱਚੇ ਕੁੱਜੇ ਵਿਚ ਪਾਣੀ ਟਿਕਿਆ ਨਹੀਂ ਰਹਿ ਸਕਦਾ। (ਸੁਆਸ ਬੀਤਦੇ ਗਏ, ਹੁਣ) ਸਰੀਰ ਕੁਮਲਾ ਰਿਹਾ ਹੈ ਤੇ (ਜੀਵ-) ਭੌਰ ਉਡਾਰੀ ਮਾਰਨ ਨੂੰ ਤਿਆਰ ਹੈ (ਪਰ ਆਪਣਾ ਕੁੱਝ ਭੀ ਨਾਹ ਸਵਾਰਿਆ) ॥੨॥ ਜਿਵੇਂ ਕੁਆਰੀ ਲੜਕੀ ਸ਼ਿੰਗਾਰ ਕਰਦੀ ਰਹੇ, ਪਤੀ ਮਿਲਣ ਤੋਂ ਬਿਨਾ (ਇਹਨਾਂ ਸ਼ਿੰਗਾਰਾਂ ਦਾ) ਉਸ ਨੂੰ ਕੋਈ ਅਨੰਦ ਨਹੀਂ ਆ ਸਕਦਾ, (ਤਿਵੇਂ ਮੈਂ ਭੀ ਸਾਰੀ ਉਮਰ ਨਿਰੇ ਸਰੀਰ ਦੀ ਖ਼ਾਤਰ ਹੀ ਆਹਰ-ਪਾਹਰ ਕੀਤੇ, ਪ੍ਰਭੂ ਨੂੰ ਵਿਸਾਰਨ ਕਰਕੇ ਕੋਈ ਆਤਮਕ ਸੁਖ ਨਾਹ ਮਿਲਿਆ) ॥੩॥ ਕਬੀਰ ਜੀ ਆਖਦੇ ਹਨ – (ਹੇ ਪਤੀ-ਪ੍ਰਭੂ! ਹੁਣ ਤਾਂ ਆ ਮਿਲ, ਤੇਰੀ ਉਡੀਕ ਵਿਚ) ਕਾਂ ਉਡਾਂਦਿਆਂ ਮੇਰੀ ਬਾਂਹ ਭੀ ਥੱਕ ਗਈ ਹੈ, (ਤੇ ਉਧਰੋਂ ਮੇਰੀ ਉਮਰ ਦੀ) ਕਹਾਣੀ ਹੀ ਮੁੱਕਣ ਤੇ ਆ ਗਈ ਹੈ ॥੪॥੨॥

सूही कबीर जी ॥ थरहर क्मपै बाला जीउ ॥ ना जानउ किआ करसी पीउ ॥१॥ रैनि गई मत दिनु भी जाइ ॥ भवर गए बग बैठे आइ ॥१॥ रहाउ ॥ काचै करवै रहै न पानी ॥ हंसु चलिआ काइआ कुमलानी ॥२॥ कुआर कंनिआ जैसे करत सीगारा ॥ किउ रलीआ मानै बाझु भतारा ॥३॥ काग उडावत भुजा पिरानी ॥ कहि कबीर इह कथा सिरानी ॥४॥२॥

अर्थ: (इतनी आयु भगती के बिना निकल जाने के कारण अब) मेरी अनजान जिंद बहुत सहमी हुई है कि पता नहीं पती प्रभू (मेरे साथ) क्या व्यवहार करेगा ॥१॥ (परमात्मा का नाम जपने के बिना ही मेरी) जवानी की उम्र निकल गई है। (मुझे अब यह डर है कि) कहीं (इसी प्रकार) बुढापा भी ना निकल जाए। (मेरे) काले केस चले गए हैं, (उनकी जगह) सफ़ेद बाल आ गए हैं ॥१॥ रहाउ ॥ (अब तक बे-परवाही में ध्यान ही नहीं किया कि यह शरीर तो कच्चे बर्तन की तरह है) कच्चे बर्तन में पानी टिका नहीं रह सकता। (स्वास बीतते गए, अब) शरीर मुरझा रहा है और (जीव-) भवर उडारी मारने को तैयार है (परन्तु अपना कुछ भी नहीं संवारा) ॥२॥ जैसे कुंवारी लड़की सिंगार करती रहे, पति मिलने के बिना (इन सिंगरों का) उस को कोई आनंद नहीं आ सकता, (वैसे मैं भी सारी उम्र केवल शरीर की खातिर ही आहर-पाहर किए, प्रभू को विसारने के कारण कोई आत्मिक सुख नहीं मिला) ॥३॥ कबीर जी कहते हैं – (हे पती-प्रभू! अब तो आ मिल, तेरे इंतजार में) काँव उड़ाते मेरी बाजू भी थक गई है, (और उधर मेरी उम्र की) कहानी भी ख़त्म होने को आ गई है ॥४॥२॥

Soohee Kabeer Jee || Thharhar Kampai Baalaa Jeeu || Naa Jaanau Keaa Karsee Peeu ||1|| Rain Gaee Mat Din Bhee Jaae || Bhavar Gae Bag Baithe Aae ||1|| Rahaau || Kaachai Karvai Rahai N Paanee || Hans Chaleaa Kaaeaa Kumlaanee ||2|| Kuaar Kanneaa Jaise Karat Seegaaraa || Kiu Raleeaa Maanai Baajh Bhataaraa ||3|| Kaag Ouddaavat Bhujaa Piraanee || Keh Kabeer Eh Kathhaa Siraanee ||4||2||

Meaning: My innocent soul trembles and shakes. I do not know how my Husband Lord will deal with me. ||1|| The night of my youth has passed away; will the day of old age also pass away ? My dark hairs, like bumble bees, have gone away, and grey hairs, like cranes, have settled upon my head. ||1|| Pause || Water does not remain in the unbaked clay pot; When the soul-swan departs, the body withers away. ||2|| I decorate myself like a young virgin; But how can I enjoy pleasures, without my Husband Lord ? ||3|| My arm is tired, driving away the crows. Says Kabeer Ji, this is the way the story of my life ends. ||4||2||

https://www.facebook.com/dailyhukamnama/
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ

Written by jugrajsidhu in 30 September 2018
Share :
Daily Updation of HukamnamaSahib.com

Jugraj Singh

A person with the vision of sharing Hukamnama Sahib straight from Shri Golden Temple, Amritsar. He is a Post-Graduate in Mechanical Engineering. Currently, he’s serving the society by running a youtube channel @helpinair. He especially thanks those people who support him from time to time in this religious act.