thumbnail

Hukamnama Siri Darbar Sahib, Amritsar, Date 24 August-2016 Ang 401

Amritvele da Hukamnama Sri Darbar Sahib, Sri Amritsar, Ang 401, 24-Aug-2016
  
ਆਸਾ ਘਰੁ ੧੦ ਮਹਲਾ ੫ ॥  
आसा घरु १० महला ५ ॥  
Aasaa, Tenth House, Fifth Mehl:  
ਜਿਸ ਨੋ ਤੂੰ ਅਸਥਿਰੁ ਕਰਿ ਮਾਨਹਿ ਤੇ ਪਾਹੁਨ ਦੋ ਦਾਹਾ ॥  ਪੁਤ੍ਰ ਕਲਤ੍ਰ ਗ੍ਰਿਹ ਸਗਲ ਸਮਗ੍ਰੀ ਸਭ ਮਿਥਿਆ ਅਸਨਾਹਾ ॥੧॥  ਰੇ ਮਨ ਕਿਆ ਕਰਹਿ ਹੈ ਹਾ ਹਾ ॥  ਦ੍ਰਿਸਟਿ ਦੇਖੁ ਜੈਸੇ ਹਰਿਚੰਦਉਰੀ ਇਕੁ ਰਾਮ ਭਜਨੁ ਲੈ ਲਾਹਾ ॥੧॥ ਰਹਾਉ ॥  ਜੈਸੇ ਬਸਤਰ ਦੇਹ ਓਢਾਨੇ ਦਿਨ ਦੋਇ ਚਾਰਿ ਭੋਰਾਹਾ ॥  ਭੀਤਿ ਊਪਰੇ ਕੇਤਕੁ ਧਾਈਐ ਅੰਤਿ ਓਰਕੋ ਆਹਾ ॥੨॥  
जिस नो तूं असथिरु करि मानहि ते पाहुन दो दाहा ॥  पुत्र कलत्र ग्रिह सगल समग्री सभ मिथिआ असनाहा ॥१॥  रे मन किआ करहि है हा हा ॥  द्रिसटि देखु जैसे हरिचंदउरी इकु राम भजनु लै लाहा ॥१॥ रहाउ ॥  जैसे बसतर देह ओढाने दिन दोइ चारि भोराहा ॥  भीति ऊपरे केतकु धाईऐ अंति ओरको आहा ॥२॥  
That which you believe to be permanent, is a guest here for only a few days.  Children, wives, homes, and all possessions – attachment to all of these is false. ||1||  O mind, why do you burst out laughing? See with your eyes, that these things are only mirages. So earn the profit of meditation on the One Lord. ||1||Pause||    It is like the clothes which you wear on your body – they wear off in a few days.  How long can you run upon a wall? Ultimately, you come to its end. ||2||  
ਜਿਸ ਨੋ = {ਲਫ਼ਜ਼ ‘ਜਿਸ’ ਦਾ ੁ ਸੰਬੰਧਕ ‘ਨੋ’ ਦੇ ਕਾਰਨ ਉੱਡ ਗਿਆ ਹੈ}। ਅਸਥਿਰੁ = {स्थिर} ਸਦਾ ਕਾਇਮ ਰਹਿਣ ਵਾਲਾ। ਮਾਨਹਿ = ਤੂੰ ਮੰਨਦਾ ਹੈਂ। ਤੇ = ਉਹ ਸਾਰੇ। ਪਾਹੁਨ = ਪ੍ਰਾਹੁਣੇ। ਦਾਹਾ = ਦਿਨ। ਕਲਤ੍ਰ = ਇਸਤ੍ਰੀ। ਸਗਲ ਸਮਗ੍ਰੀ = ਸਾਰਾ ਸਾਮਾਨ। ਮਿਥਿਆ = ਝੂਠਾ। ਅਸਨਾਹਾ = ਅਸਨੇਹ, ਪਿਆਰ ॥੧॥ ਹੈ ਹਾ ਹਾ = ਆਹਾ, ਆਹਾ। ਦ੍ਰਿਸਟਿ = ਧਿਆਨ ਨਾਲ। ਹਰਿ ਚੰਦਉਰੀ = ਹਰੀ-ਚੰਦ-ਪੁਰੀ, ਹਰਿਚੰਦ ਦੀ ਨਗਰੀ, ਗੰਧਰਬ ਨਗਰੀ, ਠੱਗ-ਨਗਰੀ, ਧੂੰਏਂ ਦਾ ਪਹਾੜ। ਲਾਹਾ = ਲਾਭ ॥੧॥ ਬਸਤਰ = ਕੱਪੜੇ। ਓਢਾਨੇ = ਪਹਿਨੇ ਹੋਏ। ਭੋਰਾਹਾ = ਭੁਰ ਜਾਂਦੇ ਹਨ। ਭੀਤਿ = ਕੰਧ। ਊਪਰੇ = ਉੱਤੇ। ਕੇਤਕੁ = ਕਿਤਨਾ ਕੁ। ਧਾਈਐ = ਦੌੜ ਸਕੀਦਾ ਹੈ। ਅੰਤਿ = ਆਖ਼ਿਰ। ਓਰਕੋ = ਓਰਕੁ, ਓੜਕੁ, ਅਖ਼ੀਰਲਾ ਸਿਰਾ। ਆਹਾ = ਆ ਜਾਂਦਾ ਹੈ ॥੨॥
ਰਾਗ ਆਸਾ, ਘਰ ੧੦ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।ਹੇ ਮਨ! ਜਿਸ ਪੁੱਤਰ ਨੂੰ ਜਿਸ ਇਸਤ੍ਰੀ ਨੂੰ ਜਿਸ ਘਰੋਗੇ ਸਾਮਾਨ ਨੂੰ ਤੂੰ ਸਦਾ ਕਾਇਮ ਰਹਿਣ ਵਾਲਾ ਮੰਨੀ ਬੈਠਾ ਹੈਂ, ਇਹ ਸਾਰੇ ਤਾਂ ਦੋ ਦਿਨਾਂ ਦੇ ਪ੍ਰਾਹੁਣੇ ਹਨ। ਪੁੱਤਰ, ਇਸਤ੍ਰੀ, ਘਰ ਦਾ ਸਾਰਾ ਸਾਮਾਨ-ਇਹਨਾਂ ਨਾਲ ਮੋਹ ਸਾਰਾ ਝੂਠਾ ਹੈ ॥੧॥ ਹੇ ਮੇਰੇ ਮਨ! (ਮਾਇਆ ਦਾ ਪਸਾਰਾ ਵੇਖ ਕੇ ਕੀਹ ਖ਼ੁਸ਼ੀਆਂ ਮਨਾ ਰਿਹਾ ਹੈਂ ਤੇ) ਕੀਹ ਆਹਾ ਆਹਾ ਕਰਦਾ ਹੈਂ? ਧਿਆਨ ਨਾਲ ਵੇਖ, ਇਹ ਸਾਰਾ ਪਸਾਰਾ ਧੂੰਏਂ ਦੇ ਪਹਾੜ ਵਾਂਗ ਹੈ। ਪਰਮਾਤਮਾ ਦਾ ਭਜਨ ਕਰਿਆ ਕਰ, ਸਿਰਫ਼ ਇਸੇ ਨਾਲ (ਮਨੁੱਖਾ ਜੀਵਨ ਵਿਚ) ਲਾਭ (ਖੱਟਿਆ ਜਾ ਸਕਦਾ ਹੈ) ॥੧॥ ਰਹਾਉ॥ ਹੇ ਮਨ! (ਇਹ ਜਗਤ-ਪਸਾਰਾ ਇਉਂ ਹੀ ਹੈ) ਜਿਵੇਂ ਸਰੀਰ ਉਤੇ ਪਹਿਨੇ ਹੋਏ ਕੱਪੜੇ ਦੋ ਚਾਰ ਦਿਨਾਂ ਵਿਚ ਪੁਰਾਣੇ ਹੋ ਜਾਂਦੇ ਹਨ। ਹੇ ਮਨ! ਕੰਧ ਉਤੇ ਕਿਥੋਂ ਤਕ ਦੌੜ ਸਕੀਦਾ ਹੈ? ਆਖ਼ਰ ਉਸ ਦਾ ਅਖ਼ੀਰਲਾ ਸਿਰਾ ਆ ਹੀ ਜਾਂਦਾ ਹੈ (ਜ਼ਿੰਦਗੀ ਦੇ ਗਿਣੇ-ਮਿਥੇ ਸੁਆਸ ਜ਼ਰੂਰ ਮੁੱਕ ਹੀ ਜਾਂਦੇ ਹਨ) ॥੨॥ 
राग आसा, घर १० में गुरु अर्जनदेव जी की बाणी। हे मन! जिस पुत्र को जिस इस्त्री को जिस घरोगे सामान को तो सदा कायम रहने वाला समझे बैठा है, यह सारे तो दो दिन के मेहमान हैं। पुत्र, स्त्री, घर का सारा सामान-इनका सारा मोह झूठा है॥१॥ हे मेरे मन! (माया का पसरा देख के क्या खुशियाँ मना रहा है और) क्या आह आह करता है? ध्यान से देख, यह सारा पसरा धुंए के पहाड़ जैसा है। परमात्मा का भजन करा कर, सिर्फ यही (मनुख जीवन में) लाभ (दे सकता है)॥१॥रहाउ॥ हे मन! (यह जगत-पसरा ऐसा ही है) जैसे सरीर पर पहने कपडे दो चार दिन में पुराने हो जाते हैं। हे मन! दीवार पर कब तक दौड़ सकता है? आखिर उस का आखीरला किनारा आ ही जाता है (जिन्दगी के गिने-चुने श्वास जरूर ख़तम हो जाते हैं॥२॥
ਗੱਜ-ਵੱਜ ਕੇ ਫਤਹਿ ਬੁਲਾਓ ਜੀ !
ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !!
Written by jugrajsidhu in 24 August 2016
Share :
Daily Updation of HukamnamaSahib.com

Jugraj Singh

A person with the vision of sharing Hukamnama Sahib straight from Shri Golden Temple, Amritsar. He is a Post-Graduate in Mechanical Engineering. Currently, he’s serving the society as an Assistant Professor in the Department of Mechanical Engineering at Jalandhar. He especially thanks those people who support him from time to time in this religious act.