Hukamnama Sri Darbar Sahib, Sri Amritsar, Ang 872, 31-Aug-2016
ਗੋਂਡ ॥ ਗ੍ਰਿਹਿ ਸੋਭਾ ਜਾ ਕੈ ਰੇ ਨਾਹਿ ॥ ਆਵਤ ਪਹੀਆ ਖੂਧੇ ਜਾਹਿ ॥ ਵਾ ਕੈ ਅੰਤਰਿ ਨਹੀ ਸੰਤੋਖੁ ॥ ਬਿਨੁ ਸੋਹਾਗਨਿ ਲਾਗੈ ਦੋਖੁ ॥੧॥ ਧਨੁ ਸੋਹਾਗਨਿ ਮਹਾ ਪਵੀਤ ॥ ਤਪੇ ਤਪੀਸਰ ਡੋਲੈ ਚੀਤ ॥੧॥ ਰਹਾਉ ॥ ਸੋਹਾਗਨਿ ਕਿਰਪਨ ਕੀ ਪੂਤੀ ॥ ਸੇਵਕ ਤਜਿ ਜਗਤ ਸਿਉ ਸੂਤੀ ॥ ਸਾਧੂ ਕੈ ਠਾਢੀ ਦਰਬਾਰਿ ॥ ਸਰਨਿ ਤੇਰੀ ਮੋ ਕਉ ਨਿਸਤਾਰਿ ॥੨॥
गोंड ॥ ग्रिहि सोभा जा कै रे नाहि ॥ आवत पहीआ खूधे जाहि ॥ वा कै अंतरि नही संतोखु ॥ बिनु सोहागनि लागै दोखु ॥१॥ धनु सोहागनि महा पवीत ॥ तपे तपीसर डोलै चीत ॥१॥ रहाउ ॥ सोहागनि किरपन की पूती ॥ सेवक तजि जगत सिउ सूती ॥ साधू कै ठाढी दरबारि ॥ सरनि तेरी मो कउ निसतारि ॥२॥
Gond: When someone’s household has no glory, the guests who come there depart still hungry. Deep within, there is no contentment. Without his bride, the wealth of Maya, he suffers in pain. ||1|| So praise this bride the chaste of all, who can shake the consciousness of even the most dedicated ascetics and sages. ||1||Pause|| This bride is the daughter of a wretched miser. Abandoning the Lord’s servant, she sleeps with the world. Standing at the door of the holy man, she says, “I have come to your sanctuary; now save me!”||2||
ਗ੍ਰਿਹਿ = ਘਰ ਵਿਚ। ਜਾ ਕੈ ਗ੍ਰਿਹਿ = ਜਿਸ ਦੇ ਘਰ ਵਿਚ। ਸੋਭਾ = ਮਾਇਆ। ਰੇ = ਹੇ ਭਾਈ! ਪਹੀਆ = ਰਾਹੀ, ਪਾਂਧੀ, ਅੱਭਿਆਗਤ। ਖੂਧੇ = ਭੁੱਖੇ। ਵਾ ਕੈ ਅੰਤਰਿ = ਉਸ ਗ੍ਰਿਹਸਤੀ ਦੇ ਮਨ ਵਿਚ ਭੀ। ਸੰਤੋਖੁ = ਖ਼ੁਸ਼ੀ, ਧਰਵਾਸ। ਸੋਹਾਗਨਿ = ਇਹ ਸਦਾ ਖਸਮ-ਵਤੀ ਰਹਿਣ ਵਾਲੀ ਮਾਇਆ। ਦੋਖੁ = ਦੋਸ਼, ਐਬ।੧। ਧਨੁ = ਮੁਬਾਰਿਕ। ਪਵੀਤ = ਪਵਿੱਤਰ।੧।ਰਹਾਉ। ਕਿਰਪਨ = ਕੰਜੂਸ। ਪੂਤੀ = ਪੁੱਤਰੀ। ਸੇਵਕ ਤਜਿ = ਪ੍ਰਭੂ ਦੇ ਭਗਤਾਂ ਨੂੰ ਛੱਡ ਕੇ। ਠਾਢੀ = ਖਲੋਤੀ। ਦਰਬਾਰਿ = ਦਰ ਤੇ।੨।
ਹੇ ਭਾਈ! ਜਿਸ ਮਨੁੱਖ ਦੇ ਘਰ ਵਿਚ (ਘਰ ਦੀ ਸੁਹੱਪਣ) ਮਾਇਆ ਨਹੀਂ ਹੈ, ਉਸ ਘਰ ਆਏ ਪਾਂਧੀ ਭੁੱਖੇ ਚਲੇ ਜਾਂਦੇ ਹਨ, ਉਸ ਘਰ ਦੇ ਮਾਲਕ ਦੇ ਹਿਰਦੇ ਵਿਚ ਭੀ ਧਰਵਾਸ ਨਹੀਂ ਬਣਦਾ। ਸੋ, ਮਾਇਆ ਤੋਂ ਬਿਨਾ ਗ੍ਰਿਹਸਤ ਉੱਤੇ ਗਿਲਾ ਆਉਂਦਾ ਹੈ।੧। ਸਦਾ ਖਸਮ-ਵਤੀ ਰਹਿਣ ਵਾਲੀ ਮਾਇਆ ਧੰਨ ਹੈ, (ਇਹ ਮਾੜੀ ਨਹੀਂ) ਬੜੀ ਪਵਿੱਤਰ ਹੈ, (ਇਸ ਤੋਂ ਬਿਨਾ) ਵੱਡੇ ਵੱਡੇ ਤਪੀਆਂ ਦੇ ਮਨ (ਭੀ) ਡੋਲ ਜਾਂਦੇ ਹਨ (ਭਾਵ, ਜੇ ਸਰੀਰ ਦੇ ਨਿਰਬਾਹ ਲਈ ਮਾਇਆ ਨਾਹ ਮਿਲੇ ਤਾਂ ਤਪੀ ਭੀ ਘਾਬਰ ਜਾਂਦੇ ਹਨ)।੧।ਰਹਾਉ। ਪਰ ਇਹ ਮਾਇਆ ਸ਼ੂਮਾਂ ਦੀ ਧੀ ਬਣ ਕੇ ਰਹਿੰਦੀ ਹੈ, (ਭਾਵ, ਸ਼ੂਮ ਇਕੱਠੀ ਹੀ ਕਰੀ ਜਾਂਦਾ ਹੈ, ਵਰਤਦਾ ਨਹੀਂ) ਪ੍ਰਭੂ ਦੇ ਸੇਵਕਾਂ ਤੋਂ ਬਿਨਾ ਹੋਰ ਸਭ ਨੂੰ ਇਸ ਨੇ ਆਪਣੇ ਵੱਸ ਵਿਚ ਕੀਤਾ ਹੋਇਆ ਹੈ। ਭਗਤ-ਜਨ ਦੇ ਦਰ ਤੇ ਖਲੋਤੀ (ਪੁਕਾਰਦੀ ਹੈ ਕਿ) ਮੈਂ ਤੇਰੀ ਸ਼ਰਨ ਆਈ ਹਾਂ, ਮੈਨੂੰ ਬਚਾ ਲੈ।੨।
हे भाई! जिस मनुख के घर में (घर की सुन्दरत) माया नहीं है, उस घर आये राही भूखे चले जाते है, उस घर के मालिक के हिर्दय में संतोख नहीं बनता। सो, माया के बिना ग्रहस्थ ऊपर शिकवा आता है।१। सदा खसम-वती (पति-वती) रहने वाली माया धन है, (यह बुरी नहीं) बहुत पवित्र है, (इस के बिना) बड़े बड़े तपियों के मन (भी) डोल जाते है (भाव, अगर सरीर के निर्वाह के लिए माया न मिले तो तापी भी घबरा जाते हैं)।१।रहाउ। परन्तु यह माया कंजूसो की बेटी बन कर रहती है,(भाव, कंजूस इसे इकट्ठी करता रहता है, बरतता नहीं) प्रभु के सेवकों के बिना और सब के इस माया ने अपने बस में किया हुआ है। भगत-जनों के दर पर खड़ी (पुकारती है कि) मैं तेरी शरण आई हूँ, मुझे बचे लो।२।
ਗੱਜ-ਵੱਜ ਕੇ ਫਤਹਿ ਬੁਲਾਓ ਜੀ !
ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !!