thumbnail

Hukamnama Siri Darbar Sahib Amritsar Date 28 August-2016 Ang 916

Amritvele da Hukamnama Sri Darbar Sahib, Sri Amritsar, Ang 916, 28-Aug-2016
ਰਾਮਕਲੀ ਮਹਲਾ ੫ 
ਸਲੋਕੁ
ਸਿਖਹੁ ਸਬਦੁ ਪਿਆਰਿਹੋ ਜਨਮ ਮਰਨ ਕੀ ਟੇਕ ॥ ਮੁਖੁ ਊਜਲੁ ਸਦਾ ਸੁਖੀ ਨਾਨਕ ਸਿਮਰਤ ਏਕ ॥੧॥ ਮਨੁ ਤਨੁ ਰਾਤਾ ਰਾਮ ਪਿਆਰੇ ਹਰਿ ਪ੍ਰੇਮ ਭਗਤਿ ਬਣਿ ਆਈ ਸੰਤਹੁ ॥੧॥ ਸਤਿਗੁਰਿ ਖੇਪ ਨਿਬਾਹੀ ਸੰਤਹੁ ॥ ਹਰਿ ਨਾਮੁ ਲਾਹਾ ਦਾਸ ਕਉ ਦੀਆ ਸਗਲੀ ਤ੍ਰਿਸਨ ਉਲਾਹੀ ਸੰਤਹੁ ॥੧॥ ਰਹਾਉ ॥ ਖੋਜਤ ਖੋਜਤ ਲਾਲੁ ਇਕੁ ਪਾਇਆ ਹਰਿ ਕੀਮਤਿ ਕਹਣੁ ਨ ਜਾਈ ਸੰਤਹੁ ॥੨॥ ਚਰਨ ਕਮਲ ਸਿਉ ਲਾਗੋ ਧਿਆਨਾ ਸਾਚੈ ਦਰਸਿ ਸਮਾਈ ਸੰਤਹੁ ॥੩॥ ਗੁਣ ਗਾਵਤ ਗਾਵਤ ਭਏ ਨਿਹਾਲਾ ਹਰਿ ਸਿਮਰਤ ਤ੍ਰਿਪਤਿ ਅਘਾਈ ਸੰਤਹੁ ॥੪॥ ਆਤਮ ਰਾਮੁ ਰਵਿਆ ਸਭ ਅੰਤਰਿ ਕਤ ਆਵੈ ਕਤ ਜਾਈ ਸੰਤਹੁ ॥੫॥ ਆਦਿ ਜੁਗਾਦੀ ਹੈ ਭੀ ਹੋਸੀ ਸਭ ਜੀਆ ਕਾ ਸੁਖਦਾਈ ਸੰਤਹੁ ॥੬॥ ਆਪਿ ਬੇਅੰਤੁ ਅੰਤੁ ਨਹੀ ਪਾਈਐ ਪੂਰਿ ਰਹਿਆ ਸਭ ਠਾਈ ਸੰਤਹੁ ॥੭॥ ਮੀਤ ਸਾਜਨ ਮਾਲੁ ਜੋਬਨੁ ਸੁਤ ਹਰਿ ਨਾਨਕ ਬਾਪੁ ਮੇਰੀ ਮਾਈ ਸੰਤਹੁ ॥੮॥੨॥੭॥
रामकली महला ५ ॥  सलोकु ॥  सिखहु सबदु पिआरिहो जनम मरन की टेक ॥  मुखु ऊजलु सदा सुखी नानक सिमरत एक ॥१॥  मनु तनु राता राम पिआरे हरि प्रेम भगति बणि आई संतहु ॥१॥  सतिगुरि खेप निबाही संतहु ॥  हरि नामु लाहा दास कउ दीआ सगली त्रिसन उलाही संतहु ॥१॥ रहाउ ॥  खोजत खोजत लालु इकु पाइआ हरि कीमति कहणु न जाई संतहु ॥२॥  चरन कमल सिउ लागो धिआना साचै दरसि समाई संतहु ॥३॥  गुण गावत गावत भए निहाला हरि सिमरत त्रिपति अघाई संतहु ॥४॥  आतम रामु रविआ सभ अंतरि कत आवै कत जाई संतहु ॥५॥  आदि जुगादी है भी होसी सभ जीआ का सुखदाई संतहु ॥६॥  आपि बेअंतु अंतु नही पाईऐ पूरि रहिआ सभ ठाई संतहु ॥७॥  मीत साजन मालु जोबनु सुत हरि नानक बापु मेरी माई संतहु ॥८॥२॥७॥   
ਪਦਅਰਥ:- ਸਬਦੁ—ਗੁਰੂ ਦਾ ਸ਼ਬਦ, ਗੁਰੂ ਦੀ ਉਚਾਰੀ ਹੋਈ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ, ਪਰਮਾਤਮਾ ਦੀ ਸਿਫ਼ਤਿ-ਸਾਲਾਹ। ਸਿਖਹੁ—ਆਦਤ ਪਕਾਓ, ਸੁਭਾਉ ਬਣਾਓ। ਪਿਆਰਿਹੋ—ਹੇ ਪਿਆਰੇ ਸਜਣੋ। ਟੇਕ—ਆਸਰਾ। ਊਜਲੁ—ਉਜਲਾ, ਬੇ-ਦਾਗ਼।1।   ਰਾਤਾ—ਰੰਗਿਆ ਗਿਆ। ਬਣਿ ਆਈ—ਪਰਮਾਤਮਾ ਨਾਲ ਡੂੰਘੀ ਸਾਂਝ ਬਣ ਗਈ।1।   ਸਤਿਗੁਰਿ—ਗੁਰੂ ਨੇ। ਖੇਪ— ਵਪਾਰ ਦਾ ਮਾਲ, ਸੇਪ, ਆਪੋ ਵਿਚ ਕੀਤਾ ਹੋਇਆ ਇਕਰਾਰ, ਸਾਂਝ। ਨਿਬਾਹੀ—ਨਿਬਾਹ ਦਿੱਤੀ, ਤੋੜ ਸਿਰੇ ਚਾੜ੍ਹ ਦਿੱਤੀ। ਸੰਤਹੁ—ਸੰਤ ਜਨੋ! ਲਾਹਾ—ਲਾਭ, ਖੱਟੀ। ਕਉ—ਨੂੰ। ਸਗਲੀ—ਸਾਰੀ। ਉਲਾਹੀ—ਲਾਹ ਦਿੱਤੀ, ਦੂਰ ਕਰ ਦਿੱਤੀ।1। ਰਹਾਉ।   ਖੋਜਤ ਖੋਜਤ—ਖੋਜ ਕਰਦਿਆਂ ਕਰਦਿਆਂ। ਲਾਲੁ—ਬੜਾ ਹੀ ਕੀਮਤੀ ਪਦਾਰਥ।2।   ਸਿਉ—ਨਾਲ। ਚਰਨ ਕਮਲ ਸਿਉ—ਸੋਹਣੇ ਚਰਨਾਂ ਨਾਲ। ਸਾਚੈ ਦਰਸਿ—ਸਦਾ-ਥਿਰ ਪ੍ਰਭੂ ਦੇ ਦਰਸਨ ਵਿਚ। ਸਮਾਈ—ਲੀਨ ਹੋ ਗਈ।3।   ਨਿਹਾਲਾ—ਪ੍ਰਸੰਨ-ਚਿੱਤ। ਤ੍ਰਿਪਤਿ ਅਘਾਈ—ਪੂਰਨ ਤੌਰ ਤੇ ਰੱਜ ਗਏ।4।   ਆਤਮ ਰਾਮੁ—ਸਰਬ-ਵਿਆਪਕ ਪਰਮਾਤਮਾ। ਕਤ—ਕਿੱਥੇ?।5।   ਆਦਿ—ਸ਼ੁਰੂ ਤੋਂ ਹੀ। ਜੁਗਾਦਿ—ਜੁਗਾਂ ਦੇ ਸ਼ੁਰੂ ਤੋਂ। ਹੋਸੀ—ਸਦਾ ਲਈ ਕਾਇਮ ਰਹੇਗਾ।6।   ਨਹੀ ਪਾਈਐ—ਨਹੀਂ ਪਾਇਆ ਜਾ ਸਕਦਾ। ਪੂਰਿ ਰਹਿਆ—ਵਿਆਪਕ ਹੈ, ਮੌਜੂਦ ਹੈ।7।   ਮੀਤ—ਮਿੱਤਰ। ਮਾਲੁ—ਧਨ-ਪਦਾਰਥ। ਜੋਬਨੁ—ਜਵਾਨੀ। ਸੁਤ—ਪੁੱਤਰ। ਮਾਈ—ਮਾਂ।8।   
ਅਰਥ:- ਹੇ ਪਿਆਰੇ ਮਿੱਤਰੋ! ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨ ਦੀ ਆਦਤ ਬਣਾਓ, ਇਹ ਸਿਫ਼ਤਿ-ਸਾਲਾਹ ਹੀ (ਮਨੁੱਖ ਵਾਸਤੇ) ਸਾਰੀ ਉਮਰ ਦਾ ਸਹਾਰਾ ਹੈ। ਹੇ ਨਾਨਕ! (ਆਖ—ਹੇ ਮਿੱਤਰੋ!) ਇਕ ਪਰਮਾਤਮਾ ਦਾ ਨਾਮ ਸਿਮਰਦਿਆਂ (ਲੋਕ ਪਰਲੋਕ ਵਿਚ) ਮੁਖ ਉਜਲਾ ਰਹਿੰਦਾ ਹੈ ਅਤੇ ਸਦਾ ਹੀ ਸੁਖੀ ਰਹਿੰਦਾ ਹੈ।1।   ਹੇ ਸੰਤ ਜਨੋ! ਜਿਸ ਮਨੁੱਖ ਦਾ ਮਨ ਤੇ ਤਨ ਪਿਆਰੇ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗਿਆ ਰਹਿੰਦਾ ਹੈ, ਪ੍ਰਭੂ ਦੀ ਪ੍ਰੇਮਾ-ਭਗਤੀ ਦੇ ਕਾਰਨ ਪ੍ਰਭੂ ਨਾਲ ਉਸ ਦੀ ਡੂੰਘੀ ਸਾਂਝ ਬਣ ਜਾਂਦੀ ਹੈ।1।   ਹੇ ਸੰਤ ਜਨੋ! ਜਿਸ ਮਨੁੱਖ ਦੀ ਪ੍ਰਭੂ ਨਾਲ ਸਾਂਝ ਗੁਰੂ ਨੇ ਸਿਰੇ ਚਾੜ੍ਹ ਦਿੱਤੀ, ਉਸ ਸੇਵਕ ਨੂੰ ਗੁਰੂ ਨੇ ਪਰਮਾਤਮਾ ਦੇ ਨਾਮ ਦਾ ਲਾਭ ਬਖ਼ਸ਼ ਦਿੱਤਾ, ਤੇ, ਇਸ ਤਰ੍ਹਾਂ ਉਸ ਦੀ ਸਾਰੀ ਮਾਇਕ ਤ੍ਰਿਸ਼ਨਾ ਮੁਕਾ ਦਿੱਤੀ।1। ਰਹਾਉ।   ਹੇ ਸੰਤ ਜਨੋ! (ਗੁਰੂ ਦੀ ਸਰਨ ਪੈ ਕੇ ਖੋਜਣ ਵਾਲੇ ਨੇ) ਖੋਜ ਕਰਦਿਆਂ ਕਰਦਿਆਂ ਪਰਮਾਤਮਾ ਦਾ ਨਾਮ-ਹੀਰਾ ਲੱਭ ਲਿਆ। ਉਸ ਲਾਲ ਦਾ ਮੁੱਲ ਨਹੀਂ ਪਾਇਆ ਜਾ ਸਕਦਾ।2।   ਹੇ ਸੰਤ ਜਨੋ! (ਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਦੀ) ਸੁਰਤਿ ਪ੍ਰਭੂ ਦੇ ਸੋਹਣੇ ਚਰਨਾਂ ਵਿਚ ਜੁੜ ਗਈ, ਸਦਾ-ਥਿਰ ਪ੍ਰਭੂ ਦੇ ਦਰਸ਼ਨ ਵਿਚ ਉਸ ਦੀ ਸਦਾ ਲਈ ਲੀਨਤਾ ਹੋ ਗਈ।3।   ਹੇ ਸੰਤ ਜਨੋ! ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦਿਆਂ ਗਾਂਦਿਆਂ ਤਨੋ ਮਨੋ ਖਿੜ ਜਾਈਦਾ ਹੈ, ਪਰਮਾਤਮਾ ਦਾ ਸਿਮਰਨ ਕਰਦਿਆਂ (ਮਾਇਆ ਦੀ ਤ੍ਰਿਸ਼ਨਾ ਵਲੋਂ) ਪੂਰੇ ਤੌਰ ਤੇ ਰੱਜ ਜਾਈਦਾ ਹੈ।4।   ਹੇ ਸੰਤ ਜਨੋ! (ਗੁਰੂ ਦੀ ਸਰਨ ਪੈ ਕੇ ਜਿਸ ਮਨੁੱਖ ਨੂੰ) ਸਰਬ-ਵਿਆਪਕ ਪਰਮਾਤਮਾ ਸਭ ਜੀਵਾਂ ਦੇ ਅੰਦਰ ਵੱਸਦਾ ਦਿੱਸ ਪੈਂਦਾ ਹੈ, ਉਸਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ।5।   ਹੇ ਸੰਤ ਜਨੋ! (ਗੁਰੂ ਨੇ ਜਿਸ ਮਨੁੱਖ ਦੀ ਖੇਪ ਤੋੜ ਸਿਰੇ ਚਾੜ੍ਹ ਦਿੱਤੀ, ਉਸ ਨੂੰ ਇਹ ਦਿੱਸ ਪੈਂਦਾ ਹੈ ਕਿ) ਪਰਮਾਤਮਾ ਸਭ ਦਾ ਮੁੱਢ ਹੈ, ਪਰਮਾਤਮਾ ਜੁਗਾਂ ਦੇ ਸ਼ੁਰੂ ਤੋਂ ਹੈ, ਪਰਮਾਤਮਾ ਇਸ ਵੇਲੇ ਵੀ ਮੌਜੂਦ ਹੈ, ਪਰਮਾਤਮਾ ਸਦਾ ਲਈ ਕਾਇਮ ਰਹੇਗਾ। ਉਹ ਪਰਮਾਤਮਾ ਸਭ ਜੀਵਾਂ ਨੂੰ ਸੁਖ ਦੇਣ ਵਾਲਾ ਹੈ।6।   ਹੇ ਸੰਤ ਜਨੋ! ਪਰਮਾਤਮਾ ਬੇਅੰਤ ਹੈ, ਉਸ ਦੇ ਗੁਣਾਂ ਦਾ ਅਖ਼ੀਰਲਾ ਬੰਨਾ ਲੱਭਿਆ ਨਹੀਂ ਜਾ ਸਕਦਾ। ਉਹ ਪ੍ਰਭੂ ਸਭਨੀਂ ਥਾਈਂ ਵਿਆਪਕ ਹੈ।7।   ਹੇ ਨਾਨਕ! (ਆਖ—) ਹੇ ਸੰਤ ਜਨੋ! ਉਹ ਪਰਮਾਤਮਾ ਹੀ ਮੇਰਾ ਮਿੱਤਰ ਹੈ, ਮੇਰਾ ਸੱਜਣ ਹੈ, ਮੇਰਾ ਧਨ-ਮਾਲ ਹੈ, ਮੇਰਾ ਜੋਬਨ ਹੈ, ਮੇਰਾ ਪੁੱਤਰ ਹੈ, ਮੇਰਾ ਪਿਉ ਹੈ, ਮੇਰੀ ਮਾਂ ਹੈ (ਇਹਨੀਂ ਸਭਨੀਂ ਥਾਈਂ ਮੈਨੂੰ ਪਰਮਾਤਮਾ ਦਾ ਹੀ ਸਹਾਰਾ ਹੈ)।8।2।7।
Shalok:  Study the Word of the Shabad, O beloveds. It is your anchoring support in life and in death.  Your face shall be radiant, and you will be at peace forever, O Nanak, meditating in remembrance on the One Lord. ||1||  My mind and body are imbued with my Beloved Lord; I have been blessed with loving devotion to the Lord, O Saints. ||1||  The True Guru has approved my cargo, O Saints.  He has blessed His slave with the profit of the Lord’s Name; all my thirst is quenched, O Saints. ||1||Pause||  Searching and searching, I have found the One Lord, the jewel; I cannot express His value, O Saints. ||2||  I focus my meditation on His Lotus Feet; I am absorbed in the True Vision of His Darshan, O Saints. ||3||  Singing, singing His Glorious Praises, I am enraptured; meditating in remembrance on the Lord, I am satisfied and fulfilled, O Saints. ||4||  The Lord, the Supreme Soul, is permeating within all; what comes, and what goes, O Saints? ||5||  At the very beginning of time, and throughout the ages, He is, and He shall always be; He is the Giver of peace to all beings, O Saints. ||6||  He Himself is endless; His end cannot be found. He is totally pervading and permeating everywhere, O Saints. ||7||  Nanak: the Lord is my friend, companion, wealth, youth, son, father and mother, O Saints. ||8||2||7||   
अर्थ :-हे प्यारे मित्रो ! परमात्मा की सिफ़त-सालाह करने की आदत बनाओ, यह सिफ़त-सालाह ही (मनुख के लिए) सारी उम्र का सहारा है। हे नानक ! (बोल-हे मित्रो !) एक परमात्मा का नाम सुमिरते हुए (लोक परलोक में) मुख उजला रहता है और सदा ही सुखी रहता है।1।  हे संत जनो ! जिस मनुख का मन और तन प्यारे भगवान के प्रेम-रंग में रंगा रहता है, भगवान की प्रेमा-भक्ति के कारण भगवान के साथ उस की गहरी साँझ बन जाती है।1।  हे संत जनो ! जिस मनुख की भगवान के साथ साँझ गुरु ने सिरे चाड़हा दी, उस सेवक को गुरु ने परमात्मा के नाम का लाभ बख्श दिया, और, इस तरह उस की सारी मायिक तृष्णा ख़त्म कर दी।1।रहाउ।  हे संत जनो ! (गुरु की शरण में आकर खोजने वाले ने) खोज करते करते परमात्मा का नाम-हीरा खोज लिया। उस लाल का मुल्य नहीं पाया जा सकता।2।  हे संत जनो ! (गुरु की कृपा के साथ जिस मनुख की) सुरति भगवान के सुंदर चरणों में जुड़ गई, सदा-थिर भगवान के दर्शन में उस की सदा के लिए लीनता हो गई।3।  हे संत जनो ! परमात्मा की सिफ़त-सालाह के गीत गाते गाते तन मन खिल जाते हैं, परमात्मा का सुमिरन करते हुए (माया की तृष्णा की तरफ से) पूरे तौर पर रज जाते हैं।4।  हे संत जनो ! (गुरु की शरण में आकर जिस मनुख को) सर्व-व्यापक परमात्मा सब जीवों के अंदर बसता दिख जाता है, उसका जन्म मरन का गेड़ खत्म हो जाता है।5।  हे संत जनो ! (गुरु ने जिस मनुख की खेप तोड़ सिरे चाड़ह दी, उस को यह दिख जाता है कि) परमात्मा सब का आरम्भ है, परमात्मा युगो के शुरू से है, परमात्मा इस  समय भी मौजूद है, परमात्मा सदा के लिए कायम रहेगा। वह परमात्मा सब जीवों को सुख देने वाला है।6।  हे संत जनो ! परमात्मा बयंत है, उस के गुणों का अखीरला किनारा खोजा नहीं जा सकता। वह भगवान सभी जगह व्यापक है।7।  हे नानक ! (बोल-) हे संत जनो ! वह परमात्मा ही मेरा मित्र है, मेरा सज्जन है, मेरा धन-माल है, मेरा जोबन है, मेरा पुत्र है, मेरा पिता है, मेरी माँ है (इन सभी जगह मुझे परमात्मा का ही सहारा है)।8।2।7।   
ਗੱਜ-ਵੱਜ ਕੇ ਫਤਹਿ ਬੁਲਾਓ ਜੀ !
ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !!
Written by jugrajsidhu in 28 August 2016
Share :
Daily Updation of HukamnamaSahib.com

Jugraj Singh

A person with the vision of sharing Hukamnama Sahib straight from Shri Golden Temple, Amritsar. He is a Post-Graduate in Mechanical Engineering. Currently, he’s serving the society as an Assistant Professor in the Department of Mechanical Engineering at Jalandhar. He especially thanks those people who support him from time to time in this religious act.