thumbnail

Hukamnama Siri Darbar Sahib, Amritsar, Date 29 August-2016 Ang 947

 
AMRITVELE DA HUKAMNAMA, SRI DARBAR SAHIB, SRI AMRITSAR, ANG 947-948  
ਸਲੋਕੁ ਮਃ ੩ ॥  ਭਰਮਿ ਭੁਲਾਈ ਸਭੁ ਜਗੁ ਫਿਰੀ ਫਾਵੀ ਹੋਈ ਭਾਲਿ ॥    ਸੋ ਸਹੁ ਸਾਂਤਿ ਨ ਦੇਵਈ ਕਿਆ ਚਲੈ ਤਿਸੁ ਨਾਲਿ ॥  ਗੁਰ ਪਰਸਾਦੀ ਹਰਿ ਧਿਆਈਐ ਅੰਤਰਿ ਰਖੀਐ ਉਰ ਧਾਰਿ ॥  ਨਾਨਕ ਘਰਿ ਬੈਠਿਆ ਸਹੁ ਪਾਇਆ ਜਾ ਕਿਰਪਾ ਕੀਤੀ ਕਰਤਾਰਿ ॥੧॥  ਮਃ ੩ ॥  ਧੰਧਾ ਧਾਵਤ ਦਿਨੁ ਗਇਆ ਰੈਣਿ ਗਵਾਈ ਸੋਇ ॥  ਕੂੜੁ ਬੋਲਿ ਬਿਖੁ ਖਾਇਆ ਮਨਮੁਖਿ ਚਲਿਆ ਰੋਇ ॥  ਸਿਰੈ ਉਪਰਿ ਜਮ ਡੰਡੁ ਹੈ ਦੂਜੈ ਭਾਇ ਪਤਿ ਖੋਇ ॥  ਹਰਿ ਨਾਮੁ ਕਦੇ ਨ ਚੇਤਿਓ ਫਿਰਿ ਆਵਣ ਜਾਣਾ ਹੋਇ ॥  ਗੁਰ ਪਰਸਾਦੀ ਹਰਿ ਮਨਿ ਵਸੈ ਜਮ ਡੰਡੁ ਨ ਲਾਗੈ ਕੋਇ ॥  ਨਾਨਕ ਸਹਜੇ ਮਿਲਿ ਰਹੈ ਕਰਮਿ ਪਰਾਪਤਿ ਹੋਇ ॥੨॥   
सलोकु मः ३ ॥  भरमि भुलाई सभु जगु फिरी फावी होई भालि ॥    सो सहु सांति न देवई किआ चलै तिसु नालि ॥  गुर परसादी हरि धिआईऐ अंतरि रखीऐ उर धारि ॥  नानक घरि बैठिआ सहु पाइआ जा किरपा कीती करतारि ॥१॥  मः ३ ॥  धंधा धावत दिनु गइआ रैणि गवाई सोइ ॥  कूड़ु बोलि बिखु खाइआ मनमुखि चलिआ रोइ ॥  सिरै उपरि जम डंडु है दूजै भाइ पति खोइ ॥  हरि नामु कदे न चेतिओ फिरि आवण जाणा होइ ॥  गुर परसादी हरि मनि वसै जम डंडु न लागै कोइ ॥  नानक सहजे मिलि रहै करमि परापति होइ ॥२॥   
Shalok, Third Mehl:  Deluded by doubt, I wandered over the whole world. Searching, I became frustrated.    My Husband Lord has not blessed me with peace and tranquility; what will work with Him?  By Guru’s Grace, I meditate on the Lord; I enshrine Him deep within my heart.  O Nanak, seated in his her own home, she finds her Husband Lord, when the Creator Lord grants His Grace. ||1||  Third Mehl:  Chasing after worldly affairs, the day is wasted, and the night passes in sleep.  Speaking lies, one eats poison; the self-willed manmukh departs, crying out in pain.  The Mesenger of Death holds his club over the mortal’s head; in the love of duality, he loses his honor.  He never even thinks of the Name of the Lord; over and over again, he comes and goes in reincarnation.  But if, by Guru’s Grace, the Lord’s Name comes to dwell in his mind, then the Messenger of Death will not strike him down with his club.  Then, O Nanak, he merges intuitively into the Lord, receiving His Grace. ||2||   
ਪਦਅਰਥ:- ਭਰਮਿ—ਭਰਮ ਵਿਚ। ਭਾਲਿ—ਭਾਲ ਕੇ, ਢੂੰਢ ਕੇ। ਨ ਦੇਵਈ—ਨ ਦੇਵੈ, ਨਹੀਂ ਦੇਂਦਾ। ਤਿਸੁ ਨਾਲਿ—ਉਸ ਪ੍ਰਭੂ ਨਾਲ। ਅੰਤਰਿ—{ਨੋਟ:- ਪਹਿਲੀ ਪਉੜੀ ਦੇ ਸ਼ਲੋਕ ਨੰ: 3 ਵਿਚ ਦੇ ਲਫ਼ਜ਼ “ਅੰਤਰੁ” ਦਾ ਤੇ ਇਸ ਲਫ਼ਜ਼ ਦਾ ਫ਼ਰਕ ਚੇਤੇ ਰੱਖਣ-ਜੋਗ ਹੈ}। ਕਰਤਾਰਿ—ਕਰਤਾਰ ਨੇ।  ਧਾਵਤ—ਦੌੜਦਿਆਂ, ਭਟਕਦਿਆਂ। ਰੈਣਿ— ਰਾਤ। ਸੋਇ—ਸੌਂ ਕੇ। ਬਿਖੁ—ਵਿਹੁ। ਮਨਮੁਖਿ—ਜੋ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦਾ ਹੈ। ਡੰਡੁ—ਡੰਡ, ਡੰਡਾ। ਦੂਜੈ ਭਾਇ—(ਪ੍ਰਭੂ ਨੂੰ ਛੱਡ ਕੇ) ਹੋਰ ਵਿਚ ਪਿਆਰ ਦੇ ਕਾਰਣ। ਮਨਿ—ਮਨ ਵਿਚ। ਸਹਜੇ—ਸਹਜ ਵਿਚ, ਅਡੋਲ ਅਵਸਥਾ ਵਿਚ। ਕਰਮਿ—ਬਖ਼ਸ਼ਸ਼ ਦੀ ਰਾਹੀਂ।   
ਅਰਥ:- ਭੁਲੇਖੇ ਵਿਚ ਭੁੱਲੀ ਹੋਈ ਮੈਂ (ਪਰਮਾਤਮਾ ਨੂੰ ਲੱਭਣ ਵਾਸਤੇ) ਸਾਰਾ ਜਗਤ ਭਵੀਂ ਤੇ ਢੂੰਢ ਢੂੰਢ ਕੇ ਖਪ ਗਈ, (ਪਰ ਇਸ ਤਰ੍ਹਾਂ) ਉਹ ਖਸਮ (ਪ੍ਰਭੂ) (ਹਿਰਦੇ ਵਿਚ) ਸ਼ਾਂਤੀ ਨਹੀਂ ਦੇਂਦਾ, ਉਹ ਨਾਲ ਕੋਈ ਜ਼ੋਰ ਨਹੀਂ ਚੱਲ ਸਕਦਾ।   (ਪਰ, ਹਾਂ) ਸਤਿਗੁਰੂ ਦੀ ਮੇਹਰ ਨਾਲ ਪ੍ਰਭੂ ਸਿਮਰਿਆ ਜਾ ਸਕਦਾ ਹੈ ਤੇ ਹਿਰਦੇ ਦੇ ਅੰਦਰ ਰੱਖਿਆ ਜਾ ਸਕਦਾ ਹੈ। ਹੇ ਨਾਨਕ! (ਗੁਰੂ ਦੀ ਮੇਹਰ ਨਾਲ) ਮੈਂ ਘਰ ਵਿਚ ਬੈਠਿਆਂ ਖਸਮ ਲੱਭ ਲਿਆ ਜਦੋਂ ਕਰਤਾਰ ਨੇ (ਮੇਰੇ ਉਤੇ) ਕਿਰਪਾ ਕੀਤੀ (ਤੇ ਗੁਰੂ ਮਿਲਾਇਆ)।1।     ਜੋ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦਾ ਹੈ ਉਸ ਦਾ (ਸਾਰਾ) ਦਿਨ (ਦੁਨੀਆ ਦੇ) ਧੰਧਿਆਂ ਵਿਚ ਭਟਕਦਿਆਂ ਬੀਤ ਜਾਂਦਾ ਹੈ, ਤੇ ਰਾਤ ਨੂੰ ਉਹ ਸੌਂ ਕੇ ਗੰਵਾ ਲੈਂਦਾ ਹੈ, (ਇਹਨਾਂ ਧੰਧਿਆਂ ਵਿਚ ਪਿਆ ਹੋਇਆ) ਝੂਠ ਬੋਲ ਕੇ ਜ਼ਹਿਰ ਖਾਂਦਾ ਹੈ (ਭਾਵ, ਦੁਨੀਆ ਦੇ ਪਦਾਰਥ ਮਾਣਦਾ ਹੈ) ਤੇ (ਅੰਤ ਨੂੰ ਏਥੋਂ) ਰੋ ਕੇ ਤੁਰ ਪੈਂਦਾ ਹੈ; ਉਸ ਦੇ ਸਿਰ ਉਤੇ ਮੌਤ ਦਾ ਡੰਡਾ (ਤਿਆਰ ਰਹਿੰਦਾ) ਹੈ, (ਭਾਵ, ਹਰ ਵੇਲੇ ਮੌਤ ਤੋਂ ਡਰਦਾ ਹੈ), (ਪ੍ਰਭੂ ਨੂੰ ਵਿਸਾਰ ਕੇ) ਹੋਰ ਵਿਚ ਪਿਆਰ ਦੇ ਕਾਰਣ (ਆਪਣੀ) ਇੱਜ਼ਤ ਗੰਵਾ ਲੈਂਦਾ ਹੈ; ਉਸ ਨੇ ਪਰਮਾਤਮਾ ਦਾ ਨਾਮ ਤਾਂ ਕਦੇ ਯਾਦ ਨਹੀਂ ਕੀਤਾ ਹੁੰਦਾ (ਇਸ ਲਈ) ਮੁੜ ਮੁੜ ਜਨਮ ਮਰਨ ਦਾ ਗੇੜ (ਉਸ ਨੂੰ ਨਸੀਬ) ਹੁੰਦਾ ਹੈ।   (ਪਰ ਜਿਸ ਮਨੁੱਖ ਦੇ) ਮਨ ਵਿਚ ਸਤਿਗੁਰੂ ਦੀ ਮੇਹਰ ਨਾਲ ਪਰਮਾਤਮਾ ਵੱਸਦਾ ਹੈ ਉਸ ਨੂੰ ਕੋਈ ਮੌਤ ਦਾ ਡੰਡਾ ਨਹੀਂ ਲੱਗਦਾ (ਭਾਵ, ਉਸ ਨੂੰ ਮੌਤ ਡਰਾ ਨਹੀਂ ਸਕਦੀ) ਹੇ ਨਾਨਕ! ਉਹ ਅਡੋਲ ਅਵਸਥਾ ਵਿਚ ਟਿਕਿਆ ਰਹਿੰਦਾ ਹੈ (ਇਹ ਅਵਸਥਾ ਉਸ ਨੂੰ) ਪਰਮਾਤਮਾ ਦੀ ਕਿਰਪਾ ਨਾਲ ਮਿਲ ਜਾਂਦੀ ਹੈ।2।  
अर्थ :-भ्रम में भुली हुई मैं (परमात्मा को खोजने के लिए) सारा जगत विचरी और ढूंढ ढूंढ के खप गई, (पर इस तरह) वह खसम (भगवान) (हृदय में) शांती नहीं देता, उस के साथ कोई जोर नहीं चल सकता।  (पर, हाँ) सतिगुरु की कृपा के साथ भगवान सुमिरा जा सकता है और हृदय के अंदर रखा जा सकता है। हे नानक ! (गुरु की कृपा के साथ) मैंने घर में बैठने से खसम खोज लिया जब करतार ने (मेरे ऊपर) कृपा की (और गुरु मिलाया)।1।  जो मनुख अपने मन के पिछे चलता है उस का (सारा) दिन (दुनिया के) धंधों में भटकते हुए बीत जाता है, और रात को वह सौं के गंवा लेता है, (इन धंधों में पड़ा हुआ) झूठ बोल के ज़हर खाता है (भावार्थ, दुनिया के पदार्थ मानता है) और (अंत को यहाँ से) रो के चल पड़ता है; उस के सिर ऊपर मौत का डंडा (तैयार रहता) है, (भावार्थ, हर   समय मौत से डरता है), (भगवान को विसार के) ओर में प्यार के कारण (अपनी) इज्ज़त गंवा लेता है; उस ने परमात्मा का नाम तो कभी याद नहीं किया होता (इस लिए) बार बार जन्म मरन का गेड़ (उस को नसीब) होता है।  (पर जिस मनुख के) मन में सतिगुरु की कृपा के साथ परमात्मा बसता है उस को कोई मौत का डंडा नहीं लगता (भावार्थ, उस को मौत डरा नहीं सकती) हे नानक ! वह अडोल अवस्था में टिका रहता है (यह अवस्था उस को) परमात्मा की कृपा के साथ मिल जाती है।2। 
ਗੱਜ-ਵੱਜ ਕੇ ਫਤਹਿ ਬੁਲਾਓ ਜੀ !
ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !!
Written by jugrajsidhu in 29 August 2016
Share :
Daily Updation of HukamnamaSahib.com

Jugraj Singh

A person with the vision of sharing Hukamnama Sahib straight from Shri Golden Temple, Amritsar. He is a Post-Graduate in Mechanical Engineering. Currently, he’s serving the society by running a youtube channel @helpinair. He especially thanks those people who support him from time to time in this religious act.