Hukamnama Sri Darbar Sahib, Sri Amritsar, Ang 498, 27-Aug-2016
ਗੂਜਰੀ ਮਹਲਾ ੫ ਦੁਪਦੇ ਘਰੁ ੨ ੴ ਸਤਿਗੁਰ ਪ੍ਰਸਾਦਿ ॥ ਪਤਿਤ ਪਵਿਤ੍ਰ ਲੀਏ ਕਰਿ ਅਪੁਨੇ ਸਗਲ ਕਰਤ ਨਮਸਕਾਰੋ ॥ ਬਰਨੁ ਜਾਤਿ ਕੋਊ ਪੂਛੈ ਨਾਹੀ ਬਾਛਹਿ ਚਰਨ ਰਵਾਰੋ ॥੧॥ ਠਾਕੁਰ ਐਸੋ ਨਾਮੁ ਤੁਮ੍ਹ੍ਹਾਰੋ ॥ ਸਗਲ ਸ੍ਰਿਸਟਿ ਕੋ ਧਣੀ ਕਹੀਜੈ ਜਨ ਕੋ ਅੰਗੁ ਨਿਰਾਰੋ ॥੧॥ ਰਹਾਉ ॥ ਸਾਧਸੰਗਿ ਨਾਨਕ ਬੁਧਿ ਪਾਈ ਹਰਿ ਕੀਰਤਨੁ ਆਧਾਰੋ ॥ ਨਾਮਦੇਉ ਤ੍ਰਿਲੋਚਨੁ ਕਬੀਰ ਦਾਸਰੋ ਮੁਕਤਿ ਭਇਓ ਚੰਮਿਆਰੋ ॥੨॥੧॥੧੦॥
गूजरी महला ५ दुपदे घरु २ ੴ सतिगुर प्रसादि ॥ पतित पवित्र लीए करि अपुने सगल करत नमसकारो ॥ बरनु जाति कोऊ पूछै नाही बाछहि चरन रवारो ॥१॥ ठाकुर ऐसो नामु तुम्ह्हारो ॥ सगल स्रिसटि को धणी कहीजै जन को अंगु निरारो ॥१॥ रहाउ ॥ साधसंगि नानक बुधि पाई हरि कीरतनु आधारो ॥ नामदेउ त्रिलोचनु कबीर दासरो मुकति भइओ चमिआरो ॥२॥१॥१०॥
Goojaree, Fifth Mehl, Du-Padas, Second House: One Universal Creator God. By The Grace Of The True Guru: The Lord has sanctified the sinners and made them His own; all bow in reverence to Him. No one asks about their ancestry and social status; instead, they yearn for the dust of their feet. ||1|| O Lord Master, such is Your Name. You are called the Lord of all creation; You give Your unique support to Your servant. ||1||Pause|| In the Saadh Sangat, the Company of the Holy, Nanak has obtained understanding; singing the Kirtan of the Lord’s Praises is his only support. The Lord’s servants, Naam Dayv, Trilochan, Kabeer and Ravi Daas the shoe-maker have been liberated. ||2||1||10||
ਪਦਅਰਥ:- ਪਤਿਤ—ਵਿਕਾਰਾਂ ਵਿਚ ਡਿੱਗੇ ਹੋਏ ਬੰਦੇ। ਲੀਏ ਕਰਿ—ਬਣਾ ਲਏ। ਬਰਨੁ—(ਬ੍ਰਾਹਮਣ ਖੱਤ੍ਰੀ ਆਦਿਕ) ਵਰਨ। ਕੋਊ—ਕੋਈ ਭੀ। ਬਾਛਹਿ—ਚਾਹੁੰਦੇ ਹਨ, ਮੰਗਦੇ ਹਨ। ਰਵਾਰੋ—ਧੂੜ।1। ਠਾਕੁਰ—ਹੇ ਠਾਕੁਰ! ਐਸੋ—ਅਜੇਹੀ ਸਮਰਥਾ ਵਾਲਾ। ਧਣੀ—ਮਾਲਕ। ਕਹੀਜੈ—ਅਖਵਾਂਦਾ ਹੈ। ਜਨ ਕੋ—ਦਾਸ ਦਾ। ਅੰਗੁ—ਪੱਖ। ਨਿਰਾਰੋ—ਨਿਰਾਲਾ,ਅਨੋਖਾ।1। ਰਹਾਉ। ਬੁਧਿ—ਸੁਚੱਜੀ ਅਕਲ। ਆਧਾਰੋ—ਆਸਰਾ। ਦਾਸਰੋ—ਨਿਮਾਣਾ ਜਿਹਾ ਦਾਸ। ਮੁਕਤਿ—ਵਿਕਾਰਾਂ ਤੋਂ ਖ਼ਲਾਸੀ। ਚੰਮਿਆਰੋ—ਰਵਿਦਾਸ ਚਮਿਆਰ।2।
ਅਰਥ:- ਹੇ ਭਾਈ! ਵਿਕਾਰਾਂ ਵਿਚ ਡਿੱਗੇ ਹੋਏ ਜਿਨ੍ਹਾਂ ਬੰਦਿਆਂ ਨੂੰ ਪਵਿਤ੍ਰ ਕਰ ਕੇ ਪਰਮਾਤਮਾ ਆਪਣੇ (ਦਾਸ) ਬਣਾ ਲੈਂਦਾ ਹੈ, ਸਾਰੀ ਲੁਕਾਈ ਉਹਨਾਂ ਅੱਗੇ ਸਿਰ ਨਿਵਾਂਦੀ ਹੈ। ਕੋਈ ਨਹੀਂ ਪੁੱਛਦਾ ਉਹਨਾਂ ਦਾ ਵਰਨ ਕੇਹੜਾ ਹੈ ਉਹਨਾਂ ਦੀ ਜਾਤਿ ਕੇਹੜੀ ਹੈ। ਸਭ ਲੋਕ ਉਹਨਾਂ ਦੇ ਚਰਨਾਂ ਦੀ ਧੂੜ ਮੰਗਦੇ ਹਨ।1। ਹੇ ਮਾਲਕ-ਪ੍ਰਭੂ! ਤੂੰ ਆਪਣੇ ਸੇਵਕ ਦਾ ਅਨੋਖਾ ਹੀ ਪੱਖ ਕਰਦਾ ਹੈਂ, ਤੇਰਾ ਨਾਮ ਅਸਚਰਜ ਸ਼ਕਤੀ ਵਾਲਾ ਹੈ (ਤੇਰੇ ਨਾਮ ਦੀ ਬਰਕਤਿ ਨਾਲ ਤੇਰਾ ਸੇਵਕ) ਸਾਰੀ ਦੁਨੀਆ ਦਾ ਮਾਲਕ ਅਖਵਾਣ ਲੱਗ ਪੈਂਦਾ ਹੈ।1। ਰਹਾਉ। ਹੇ ਨਾਨਕ! ਜੇਹੜਾ ਮਨੁੱਖ ਸਾਧ ਸੰਗਤਿ ਵਿਚ ਆ ਕੇ (ਸੁਚੱਜੀ) ਅਕਲ ਪ੍ਰਾਪਤ ਕਰ ਲੈਂਦਾ ਹੈ,ਪਰਮਾਤਮਾ ਦੀ ਸਿਫ਼ਤਿ-ਸਾਲਾਹ ਉਸ ਦੀ ਜ਼ਿੰਦਗੀ ਦਾ ਆਸਰਾ ਬਣ ਜਾਂਦਾ ਹੈ। (ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ ਹੀ) ਨਾਮਦੇਵ, ਤ੍ਰਿਲੋਚਨ, ਕਬੀਰ,ਰਵਿਦਾਸ ਚਮਾਰ—ਹਰੇਕ (ਮਾਇਆ ਦੇ ਬੰਧਨਾਂ ਤੋਂ) ਖ਼ਲਾਸੀ ਪ੍ਰਾਪਤ ਕਰ ਗਿਆ।2।1।10।
अर्थ :- हे भाई ! विकारों में गिरे हुए जिन मनुष्यो को पवित्र कर के परमात्मा अपने (दास) बना लेता है, सारी लोकाई उनके आगे सिर निवाँती है। कोई नहीं पुछता उन का वरन कौनसा है उन की जाति कौन सी है। सब लोक उन के चरणों की धूल माँगते हैं।1। हे स्वामी-भगवान ! तूँ आपने सेवक का अनोखा ही पक्ष करता हैं, तेरा नाम आश्चर्ज शक्ति वाला है (तेरे नाम की बरकत के साथ तेरा सेवक) सारी दुनिया का स्वामी कहलाने लग जाता है।1।रहाउ। हे नानक ! जो मनुख साध संगत में आ के (सुच्जी) समझ प्राप्त कर लेता है, परमात्मा की सिफ़त-सालाह उस की जिंदगी का सहारा बन जाता है। (सिफ़त-सालाह की बरकत के साथ ही) नामदेव, त्रिलोचन, कबीर, रविदास चमार-हरेक (माया के बंधनो से) मुक्ति प्राप्त कर गए।2।1।10।
ਗੱਜ-ਵੱਜ ਕੇ ਫਤਹਿ ਬੁਲਾਓ ਜੀ !
ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !!