AMRITVELE DA HUKAMNAMA SRI DARBAR SAHIB SRI AMRITSAR, ANG 683, 14-Nov-2016
ਧਨਾਸਰੀ ਮਹਲਾ ੫
ਹਲਤਿ ਸੁਖੁ ਪਲਤਿ ਸੁਖੁ ਨਿਤ ਸੁਖੁ ਸਿਮਰਨੋ ਨਾਮੁ ਗੋਬਿੰਦ ਕਾ ਸਦਾ ਲੀਜੈ ॥ ਮਿਟਹਿ ਕਮਾਣੇ ਪਾਪ ਚਿਰਾਣੇ ਸਾਧਸੰਗਤਿ ਮਿਲਿ ਮੁਆ ਜੀਜੈ ॥੧॥ ਰਹਾਉ ॥ ਰਾਜ ਜੋਬਨ ਬਿਸਰੰਤ ਹਰਿ ਮਾਇਆ ਮਹਾ ਦੁਖੁ ਏਹੁ ਮਹਾਂਤ ਕਹੈ ॥ ਆਸ ਪਿਆਸ ਰਮਣ ਹਰਿ ਕੀਰਤਨ ਏਹੁ ਪਦਾਰਥੁ ਭਾਗਵੰਤੁ ਲਹੈ ॥੧॥ ਸਰਣਿ ਸਮਰਥ ਅਕਥ ਅਗੋਚਰਾ ਪਤਿਤ ਉਧਾਰਣ ਨਾਮੁ ਤੇਰਾ ॥ ਅੰਤਰਜਾਮੀ ਨਾਨਕ ਕੇ ਸੁਆਮੀ ਸਰਬਤ ਪੂਰਨ ਠਾਕੁਰੁ ਮੇਰਾ ॥੨॥੨॥੫੪॥
धनासरी महला ५
हलति सुखु पलति सुखु नित सुखु सिमरनो नामु गोबिंद का सदा लीजै ॥ मिटहि कमाणे पाप चिराणे साधसंगति मिलि मुआ जीजै ॥१॥ रहाउ ॥ राज जोबन बिसरंत हरि माइआ महा दुखु एहु महांत कहै ॥ आस पिआस रमण हरि कीरतन एहु पदारथु भागवंतु लहै ॥१॥ सरणि समरथ अकथ अगोचरा पतित उधारण नामु तेरा ॥ अंतरजामी नानक के सुआमी सरबत पूरन ठाकुरु मेरा ॥२॥२॥५४॥
Dhanaasaree, Fifth Mehl:
Peace in this world, peace in the next world and peace forever, remembering Him in meditation. Chant forever the Name of the Lord of the Universe. The sins of past lives are erased, by joining the Saadh Sangat, the Company of the Holy; new life is infused into the dead. ||1||Pause|| In power, youth and Maya, the Lord is forgotten; this is the greatest tragedy – so say the spiritual sages. Hope and desire to sing the Kirtan of the Lord’s Praises – this is the treasure of the most fortunate devotees. ||1|| O Lord of Sanctuary, all-powerful, imperceptible and unfathomable – Your Name is the Purifier of sinners. The Inner-knower, the Lord and Master of Nanak is totally pervading and permeating everywhere; He is my Lord and Master. ||2||2||54||
ਪਦਅਰਥ:- ਹਲਤਿ— ਇਸ ਲੋਕ ਵਿਚ। ਪਲਤਿ— ਪਰਲੋਕ ਵਿਚ। ਨਿਤ—ਸਦਾ ਹੀ। ਸਿਮਰਨੋ—ਸਿਮਰਨੁ। ਲੀਜੈ—ਲੈਣਾ ਚਾਹੀਦਾ ਹੈ। ਮਿਟਹਿ—ਮਿਟ ਜਾਂਦੇ ਹਨ। ਕਮਾਣੇ ਚਿਰਾਣੇ—ਚਿਰ ਦੇ ਕਮਾਏ ਹੋਏ। ਮਿਲਿ—ਮਿਲ ਕੇ। ਮੁਆ—ਆਤਮਕ ਮੌਤੇ ਮਰਿਆ ਹੋਇਆ। ਜੀਜੈ—ਜੀਊਂ ਪੈਂਦਾ ਹੈ, ਆਤਮਕ ਜੀਵਨ ਹਾਸਲ ਕਰ ਲੈਂਦਾ ਹੈ।1। ਰਹਾਉ। ਬਿਸਰੰਤ—ਭੁਲਾ ਦੇਂਦੇ ਹਨ। ਮਹਾ—ਵੱਡਾ। ਏਹੁ—ਇਹ (ਬਚਨ)। ਮਹਾਂਤ—ਵੱਡੀ ਆਤਮਾ ਵਾਲੇ। ਕਹੈ—ਕਹੈਂ। ਪਿਆਸ—ਤਾਂਘ। ਰਮਣ—ਸਿਮਰਨ। ਕੀਰਤਨ—ਸਿਫ਼ਤਿ-ਸਾਲਾਹ। ਭਾਗਵੰਤੁ—ਕਿਸਮਤ ਵਾਲਾ ਮਨੁੱਖ। ਲਹੈ—ਪ੍ਰਾਪਤ ਕਰਦਾ ਹੈ।1। ਸਰਣਿ ਸਮਰਥ—ਹੇ ਸ਼ਰਨ ਆਏ ਦੀ ਸਹਾਇਤਾ ਕਰ ਸਕਣ ਵਾਲੇ! ਅਕਥ—ਹੇ ਐਸੇ ਪ੍ਰਭੂ ਜਿਸ ਦਾ ਸਰੂਪ ਬਿਆਨ ਨਹੀਂ ਹੋ ਸਕਦਾ। ਅਗੋਚਰਾ—ਹੇ ਅਗੋਚਰ! {ਅ-ਗੋ-ਚਰ। ਗੋ—ਗਿਆਨ-ਇੰਦ੍ਰੇ। ਚਰ—ਪਹੁੰਚ} ਗਿਆਨ ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਰਹਿਣ ਵਾਲੇ ਹੇ ਪ੍ਰਭੂ! ਪਤਿਤ—ਵਿਕਾਰਾਂ ਵਿਚ ਡਿੱਗੇ ਹੋਏ। ਪਤਿਤ ਉਧਾਰਣ—ਵਿਕਾਰੀਆਂ ਨੂੰ ਵਿਕਾਰਾਂ ਤੋਂ ਬਚਾਣ ਵਾਲਾ। ਅੰਤਰਜਾਮੀ—ਹੇ ਹਰੇਕ ਦੇ ਦਿਲ ਦੀ ਜਾਣਨ ਵਾਲੇ! ਸਰਬਤ— ਹਰ ਥਾਂ, ਸਭ ਥਾਈਂ।2।
ਅਰਥ:- ਹੇ ਭਾਈ! ਪਰਮਾਤਮਾ ਦਾ ਨਾਮ ਸਦਾ ਸਿਮਰਨਾ ਚਾਹੀਦਾ ਹੈ। ਸਿਮਰਨ ਇਸ ਲੋਕ ਵਿਚ ਪਰਲੋਕ ਵਿਚ ਸਦਾ ਹੀ ਸੁਖ ਦੇਣ ਵਾਲਾ ਹੈ (ਸਿਮਰਨ ਦੀ ਬਰਕਤਿ ਨਾਲ) ਚਿਰਾਂ ਦੇ ਕੀਤੇ ਹੋਏ ਪਾਪ ਮਿਟ ਜਾਂਦੇ ਹਨ। ਹੇ ਭਾਈ! ਸਾਧ ਸੰਗਤਿ ਵਿਚ ਮਿਲ ਕੇ (ਸਿਮਰਨ ਕਰਨ ਨਾਲ) ਆਤਮਕ ਮੌਤੇ ਮਰਿਆ ਹੋਇਆ ਮਨੁੱਖ ਮੁੜ ਆਤਮਕ ਜੀਵਨ ਹਾਸਲ ਕਰ ਲੈਂਦਾ ਹੈ।1। ਰਹਾਉ। ਹੇ ਭਾਈ! ਰਾਜ ਅਤੇ ਜਵਾਨੀ (ਦੇ ਹੁਲਾਰੇ) ਪਰਮਾਤਮਾ ਦਾ ਨਾਮ ਭੁਲਾ ਦੇਂਦੇ ਹਨ! ਮਾਇਆ ਦਾ ਮੋਹ ਵੱਡਾ ਦੁੱਖ (ਦਾ ਮੂਲ) ਹੈ—ਇਹ ਗੱਲ ਮਹਾ ਪੁਰਖ ਦੱਸਦੇ ਹਨ। ਪਰਮਾਤਮਾ ਦੇ ਨਾਮ ਦੇ ਸਿਮਰਨ, ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਆਸ ਅਤੇ ਤਾਂਘ—ਇਹ ਕੀਮਤੀ ਚੀਜ਼ ਕੋਈ ਵਿਰਲਾ ਭਾਗਾਂ ਵਾਲਾ ਮਨੁੱਖ ਪ੍ਰਾਪਤ ਕਰਦਾ ਹੈ।1। ਹੇ ਸ਼ਰਨ ਆਏ ਦੀ ਸਹਾਇਤਾ ਕਰਨ ਜੋਗੇ! ਹੇ ਅਕੱਥ! ਹੇ ਅਗੋਚਰ! ਹੇ ਅੰਤਰਜਾਮੀ! ਹੇ ਨਾਨਕ ਦੇ ਮਾਲਕ! ਤੇਰਾ ਨਾਮ ਵਿਕਾਰੀਆਂ ਨੂੰ ਵਿਕਾਰਾਂ ਤੋਂ ਬਚਾ ਲੈਣ ਵਾਲਾ ਹੈ। ਹੇ ਭਾਈ! ਮੇਰਾ ਮਾਲਕ-ਪ੍ਰਭੂ ਸਭ ਥਾਈਂ ਵਿਆਪਕ ਹੈ।2। 2।58।
अर्थ :-हे भाई ! परमात्मा का नाम सदा सिमरना चाहिए। सुमिरन इस लोक में परलोक में सदा ही सुख देने वाला है (सुमिरन की बरकत के साथ) सभी पुराने किये हुए पाप मिट जाते हैं। हे भाई ! साध संगत में मिल के (सुमिरन करने के साथ) आत्मिक मौत मरा हुआ मनुख फिर से आत्मिक जीवन हासिल कर लेता है।1।रहाउ। हे भाई ! राज और जवानी (के झूले ) परमात्मा का नाम भुला देते हैं ! माया का मोह बड़ा दु:ख (का कारन) है-यह बात महा पुरख बताते हैं। परमात्मा के नाम के सुमिरन, परमात्मा की सिफ़त-सालाह की आशा और चाह-यह कीमती चीज कोई विरला किस्मत वाला मनुख प्राप्त करता है।1। हे शरण आए की सहायता करने योग्य ! हे अकथ ! हे अगोचर ! हे अंतरजामी ! हे नानक के स्वामी ! तेरा नाम विकारीयों को विकारों से बचा लेने वाला है। हे भाई ! मेरा स्वामी-भगवान सब जगह व्यापक है।2।2।58।
ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !!