Hukamnama Siri Darbar Sahib, Amritsar, Date 9 December -2016 Ang 748


AMRITVELE DA HUKAMNNAMA SRI DARBAR SAHIB, SRI AMRITSAR, ANG (748), 09-DEC-2016

ਸੂਹੀ ਮਹਲਾ ੫

ਮਹਾ ਅਗਨਿ ਤੇ ਤੁਧੁ ਹਾਥ ਦੇ ਰਾਖੇ ਪਏ ਤੇਰੀ ਸਰਣਾਈ ॥ ਤੇਰਾ ਮਾਣੁ ਤਾਣੁ ਰਿਦ ਅੰਤਰਿ ਹੋਰ ਦੂਜੀ ਆਸ ਚੁਕਾਈ ॥੧॥ ਮੇਰੇ ਰਾਮ ਰਾਇ ਤੁਧੁ ਚਿਤਿ ਆਇਐ ਉਬਰੇ ॥ ਤੇਰੀ ਟੇਕ ਭਰਵਾਸਾ ਤੁਮ੍ਹ੍ਹਰਾ ਜਪਿ ਨਾਮੁ ਤੁਮ੍ਹ੍ਹਾਰਾ ਉਧਰੇ ॥੧॥ ਰਹਾਉ ॥ ਅੰਧ ਕੂਪ ਤੇ ਕਾਢਿ ਲੀਏ ਤੁਮ੍ਹ੍ਹ ਆਪਿ ਭਏ ਕਿਰਪਾਲਾ ॥ ਸਾਰਿ ਸਮ੍ਹ੍ਹਾਲਿ ਸਰਬ ਸੁਖ ਦੀਏ ਆਪਿ ਕਰੇ ਪ੍ਰਤਿਪਾਲਾ ॥੨॥

सूही महला ५ ॥ महा अगनि ते तुधु हाथ दे राखे पए तेरी सरणाई ॥ तेरा माणु ताणु रिद अंतरि होर दूजी आस चुकाई ॥१॥ मेरे राम राइ तुधु चिति आइऐ उबरे ॥ तेरी टेक भरवासा तुम्हरा जपि नामु तुम्हारा उधरे ॥१॥ रहाउ ॥ अंध कूप ते काढि लीए तुम्ह आपि भए किरपाला ॥ सारि सम्हालि सरब सुख दीए आपि करे प्रतिपाला ॥२॥

Soohee, Fifth Mehl: Giving me Your Hand, You saved me from the terrible fire, when I sought Your Sanctuary. Deep within my heart, I respect Your strength; I have abandoned all other hopes. ||1|| O my Sovereign Lord, when You enter my consciousness, I am saved. You are my support. I count on You. Meditating on You, I am saved. ||1||Pause|| You pulled me up out of the deep, dark pit. You have become merciful to me. You care for me, and bless me with total peace; You Yourself cherish me. ||2||

ਮਹਾ ਅਗਨਿ ਤੇ = (ਤ੍ਰਿਸ਼ਨਾ ਦੀ) ਵੱਡੀ ਅੱਗ ਤੋਂ। ਤੁਧੁ = ਤੂੰ। ਦੇ = ਦੇ ਕੇ। ਤਾਣੁ = ਬਲ, ਤਾਕਤ। ਰਿਦ = ਹਿਰਦਾ। ਚੁਕਾਈ = ਦੂਰ ਕਰ ਦਿੱਤੀ ॥੧॥ ਰਾਮ ਰਾਇ = ਹੇ ਪ੍ਰਭੂ-ਪਾਤਿਸ਼ਾਹ! ਤੁਧੁ ਚਿਤਿ ਆਈਐ = ਜੇ ਤੂੰ ਚਿੱਤ ਵਿਚ ਆ ਵੱਸੇਂ। ਉਬਰੇ = ਡੁੱਬਣੋਂ ਬਚ ਗਏ। ਟੇਕ = ਆਸਰਾ। ਉਧਰੇ = ਵਿਕਾਰਾਂ ਤੋਂ ਬਚ ਗਏ ॥੧॥ ਅੰਧ ਕੂਪ ਤੇ = ਹਨੇਰੇ ਖੂਹ ਵਿਚੋਂ। ਤੇ = ਤੋਂ, ਵਿਚੋਂ। ਸਾਰਿ = ਸਾਰ ਲੈ ਕੇ। ਸਮ੍ਹ੍ਹਾਲਿ = ਸੰਭਾਲ ਕਰ ਕੇ ॥੨॥
ਹੇ ਪ੍ਰਭੂ! ਜੇਹੜੇ ਮਨੁੱਖ ਤੇਰੀ ਸਰਨ ਆ ਪਏ, ਤੂੰ ਉਹਨਾਂ ਨੂੰ ਆਪਣੇ ਹੱਥ ਦੇ ਕੇ (ਤ੍ਰਿਸ਼ਨਾ ਦੀ) ਵੱਡੀ ਅੱਗ ਤੋਂ ਬਚਾ ਲਿਆ। ਉਹਨਾਂ ਨੇ ਕਿਸੇ ਹੋਰ ਦੀ ਮਦਦ ਦੀ ਆਸ ਆਪਣੇ ਦਿਲੋਂ ਮੁਕਾ ਦਿੱਤੀ, ਉਹਨਾਂ ਦੇ ਹਿਰਦੇ ਵਿਚ ਤੇਰਾ ਹੀ ਮਾਣ ਤੇਰਾ ਹੀ ਸਹਾਰਾ ਬਣਿਆ ਰਹਿੰਦਾ ਹੈ ॥੧॥ ਹੇ ਮੇਰੇ ਪ੍ਰਭੂ-ਪਾਤਿਸ਼ਾਹ! ਜੇ ਤੂੰ (ਜੀਵਾਂ ਦੇ) ਚਿੱਤ ਵਿਚ ਆ ਵੱਸੇਂ, ਤਾਂ ਉਹ (ਸੰਸਾਰ-ਸਮੁੰਦਰ ਵਿਚ) ਡੁੱਬਣੋਂ ਬਚ ਜਾਂਦੇ ਹਨ। ਉਹ ਮਨੁੱਖ ਤੇਰਾ ਨਾਮ ਜਪ ਕੇ ਵਿਕਾਰਾਂ ਤੋਂ ਖ਼ਲਾਸੀ ਪਾ ਲੈਂਦੇ ਹਨ, ਉਹਨਾਂ ਨੂੰ (ਹਰ ਗੱਲੇ) ਤੇਰਾ ਹੀ ਆਸਰਾ ਤੇਰੀ ਸਹਾਇਤਾ ਦਾ ਭਰੋਸਾ ਬਣਿਆ ਰਹਿੰਦਾ ਹੈ ॥੧॥ ਰਹਾਉ॥ ਹੇ ਪ੍ਰਭੂ! ਜਿਨ੍ਹਾਂ ਮਨੁੱਖਾਂ ਉਤੇ ਤੂੰ ਆਪ ਦਇਆਵਾਨ ਹੋ ਗਿਆ, ਤੂੰ ਉਹਨਾਂ ਨੂੰ (ਮਾਇਆ ਦੇ ਮੋਹ ਦੇ) ਹਨੇਰੇ ਖੂਹ ਵਿਚੋਂ ਕੱਢ ਲਿਆ। ਤੂੰ ਉਹਨਾਂ ਦੀ ਸਾਰ ਲੈ ਕੇ, ਉਹਨਾਂ ਦੀ ਸੰਭਾਲ ਕਰ ਕੇ ਉਹਨਾਂ ਨੂੰ ਸਾਰੇ ਸੁਖ ਬਖ਼ਸ਼ੇ। ਪ੍ਰਭੂ ਆਪ ਉਹਨਾਂ ਦੀ ਪਾਲਣਾ ਕਰਦਾ ਹੈ ॥੨॥

हे प्रभु! जो मनुख तेरी सरन आ पड़े, तूने उनको अपना हाथ दे कर (तृष्णा की) बड़ी अग्नी से बचा लिया। उन्होंने किसी और की मदद की आशा अपने दिल से खत्म कर दी, उनके हृदये में तेरा ही मान तेरा ही सहारा बना रहता है॥१॥ हे मेरे प्रभु-पातसाह! अगर तूँ (जीवों के) मन में आ बसे, तो वह (संसार-सागर में) डूबने से बच जाते हैं। वह मनुख तेरा नाम जप कर विकारों से मुक्ति पा लेते हैं, उनको (हर बात में) तेरा ही सहारा तेरी ही मदद का भरोसा बना रहता है॥१॥रहाउ॥ हे प्रभु! जिन मनुष्यों पर तूँ दयावान हो गया, तूँने उनको (माया के मोह के) अँधेरे कुंए से निकाल लिया। तूने उनका ख्याल कर के, उनको संभाल कर उनको सारे सुख दिए। प्रभु ने आप ही उनकी पालना की है॥२॥

ਵਾਹਿਗੁਰੂ ਜੀ ਕਾ ਖਾਲਸਾ !

ਵਾਹਿਗੁਰੂ ਜੀ ਕੀ ਫਤਹਿ !

Written by jugrajsidhu in 9 December 2016
Share :
Daily Updation of HukamnamaSahib.com

Jugraj Singh

A person with the vision of sharing Hukamnama Sahib straight from Shri Golden Temple, Amritsar. He is a Post-Graduate in Mechanical Engineering. Currently, he’s serving the society by running a youtube channel @helpinair. He especially thanks those people who support him from time to time in this religious act.