Evening Hukamnama Sri Harmandir Sahib Ji – June 28, 2017 Ang 651
ਸਲੋਕੁ ਮਃ ੩ ॥
ਗੁਰ ਸੇਵਾ ਤੇ ਸੁਖੁ ਊਪਜੈ ਫਿਰਿ ਦੁਖੁ ਨ ਲਗੈ ਆਇ ॥ ਜੰਮਣੁ ਮਰਣਾ ਮਿਟਿ ਗਇਆ ਕਾਲੈ ਕਾ ਕਿਛੁ ਨ ਬਸਾਇ ॥ ਹਰਿ ਸੇਤੀ ਮਨੁ ਰਵਿ ਰਹਿਆ ਸਚੇ ਰਹਿਆ ਸਮਾਇ ॥ ਨਾਨਕ ਹਉ ਬਲਿਹਾਰੀ ਤਿੰਨ ਕਉ ਜੋ ਚਲਨਿ ਸਤਿਗੁਰ ਭਾਇ ॥੧॥
सलोकु मः ३ ॥
गुर सेवा ते सुखु ऊपजै फिरि दुखु न लगै आए ॥ जमणु मरणा मिटि गइआ कालै का किछु न बसाए॥ हरि सेती मनु रवि रहिआ सचे रहिआ समाए ॥ नानक हउ बलिहारी तिंन कउ जो चलनि सतिगुर भाए ॥१॥
ਪੰਜਾਬੀ ਵਿੱਚ ਵਿਆਖਿਆ :-
ਸਤਿਗੁਰੂ ਦੀ ਸੇਵਾ ਤੋਂ (ਮਨੁੱਖ) ਨੂੰ ਸੁਖ ਪ੍ਰਾਪਤ ਹੁੰਦਾ ਹੈ, ਫਿਰ ਕਦੇ ਕਲੇਸ਼ ਨਹੀਂ ਹੁੰਦਾ, ਉਸ ਦਾ ਜਨਮ ਮਰਨ ਮੁੱਕ ਜਾਂਦਾ ਹੈ ਤੇ ਜਮਕਾਲ ਦਾ ਕੁਝ ਵੱਸ ਨਹੀਂ ਚੱਲਦਾ; ਹਰੀ ਨਾਲ ਉਸ ਦਾ ਮਨ ਮਿਲਿਆ ਰਹਿੰਦਾ ਹੈ ਤੇ ਉਹ ਸੱਚੇ ਵਿਚ ਸਮਾਇਆ ਰਹਿੰਦਾ ਹੈ। ਹੇ ਨਾਨਕ! ਮੈਂ ਉਹਨਾਂ ਤੋਂ ਸਦਕੇ ਹਾਂ, ਜੋ ਸਤਿਗੁਰੂ ਦੇ ਪਿਆਰ ਵਿਚ ਤੁਰਦੇ ਹਨ ॥੧॥
सतगुरु की सेवा से(मनुष्य)को सुख प्राप्त होता है,फिर कभी दुःख नहीं(महसूस)होता,उस का जन्म मरण (के चक्र)से छुटकारा हो जाता है और उस पर जमकाल का कोई असर नहीं होता,प्रभु से उस का मन मिला रहता है और वह उस सच्चे प्रभु में ही समाया रहता है । हे नानक !मैं उन से सदक़े जाता हूँ, जो सतगुरु के प्यार में चलते है(अपना जीवन व्यतीत करते हैं)
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ ਜੀ..