AMRIT VELE DA HUKAMNAMA SRI DARBAR SAHIB, SRI AMRITSAR, ANG 870, 29-Mar.-2018
ਰਾਗੁ ਗੋਂਡ ਬਾਣੀ ਭਗਤਾ ਕੀ ॥ ਕਬੀਰ ਜੀ ਘਰੁ ੧ ੴ ਸਤਿਗੁਰ ਪ੍ਰਸਾਦਿ ॥ ਸੰਤੁ ਮਿਲੈ ਕਿਛੁ ਸੁਨੀਐ ਕਹੀਐ ॥ ਮਿਲੈ ਅਸੰਤੁ ਮਸਟਿ ਕਰਿ ਰਹੀਐ ॥੧॥ ਬਾਬਾ ਬੋਲਨਾ ਕਿਆ ਕਹੀਐ ॥ਜੈਸੇ ਰਾਮ ਨਾਮ ਰਵਿ ਰਹੀਐ ॥੧॥ ਰਹਾਉ ॥ਸੰਤਨ ਸਿਉ ਬੋਲੇ ਉਪਕਾਰੀ ॥ ਮੂਰਖ ਸਿਉ ਬੋਲੇ ਝਖ ਮਾਰੀ ॥੨॥
रागु गोंड बाणी भगता की ॥ कबीर जी घरु १ ੴ सतिगुर प्रसादि ॥ संतु मिलै किछु सुनीऐ कहीऐ ॥ मिलै असंतु मसटि करि रहीऐ ॥१॥ बाबा बोलना किआ कहीऐ ॥ जैसे राम नाम रवि रहीऐ ॥१॥ रहाउ ॥ संतन सिउ बोले उपकारी ॥ मूरख सिउ बोले झख मारी ॥२॥
Raag Gond, The Word Of The Devotees. Kabeer Jee, First House: One Universal Creator God. By The Grace Of The True Guru: When you meet a Saint, talk to him and listen. Meeting with an unsaintly person, just remain silent. ||1|| O father, if I speak, what words should I utter? Speak such words, by which you may remain absorbed in the Name of the Lord. ||1||Pause|| Speaking with the Saints, one becomes generous. To speak with a fool is to babble uselessly. ||2||
ਅਸੰਤੁ = ਅ-ਸੰਤੁ, ਜੋ ਸੰਤ ਨਹੀਂ, ਮੰਦਾ ਮਨੁੱਖ।ਮਸਟਿ = ਚੁੱਪ ॥੧॥ ਕਿਆ ਬੋਲਨਾ = ਕਿਹੋ ਜਿਹੀ ਗੱਲ-ਬਾਤ? ਜੈਸੇ = ਜਿਸ ਦਾ ਸਦਕਾ।ਰਵਿ ਰਹੀਐ = ਜੁੜੇ ਰਹੀਏ ॥੧॥ ਬੋਲੇ = ਬੋਲਿਆਂ। ਉਪਕਾਰੀ = ਭਲਾਈ ਦੀ ਗੱਲ। ਝਖ ਮਾਰੀ = ਵਿਅਰਥ ਖਪ-ਖਪਾ ॥੨॥
ਰਾਗ ਗੋਂਡ ਵਿੱਚ ਭਗਤਾਂ ਦੀ ਬਾਣੀ।(ਰਾਗ ਗੋਂਡ) ਘਰ ੧ ਵਿੱਚ ਭਗਤ ਕਬੀਰ ਜੀ ਦੀ ਬਾਣੀ। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਜੇ ਕੋਈ ਭਲਾ ਮਨੁੱਖ ਮਿਲ ਪਏ ਤਾਂ (ਉਸ ਦੀ ਸਿੱਖਿਆ) ਸੁਣਨੀ ਚਾਹੀਦੀ ਹੈ, ਤੇ (ਜੀਵਨ ਦੇ ਰਾਹ ਦੀਆਂ ਗੁੰਝਲਾਂ) ਪੁੱਛਣੀਆਂ ਚਾਹੀਦੀਆਂ ਹਨ। ਪਰ ਜੇ ਕੋਈ ਭੈੜਾ ਬੰਦਾ ਮਿਲ ਪਏ, ਤਾਂ ਉੱਥੇ ਚੁੱਪ ਰਹਿਣਾ ਹੀ ਠੀਕ ਹੈ ॥੧॥ ਹੇ ਭਾਈ! (ਜਗਤ ਵਿਚ ਰਹਿੰਦਿਆਂ) ਕਿਹੋ ਜਿਹੇ ਬੋਲ ਬੋਲੀਏ,ਜਿਨ੍ਹਾਂ ਦੀ ਬਰਕਤਿ ਨਾਲ ਪਰਮਾਤਮਾ ਦੇ ਨਾਮ ਵਿਚ ਸੁਰਤ ਟਿਕੀ ਰਹੇ? ॥੧॥ ਰਹਾਉ॥ (ਕਿਉਂਕਿ) ਭਲਿਆਂ ਨਾਲ ਗੱਲ ਕੀਤਿਆਂ ਕੋਈ ਭਲਾਈ ਦੀ ਗੱਲ ਨਿਕਲੇਗੀ, ਤੇ ਮੂਰਖ ਨਾਲ ਬੋਲਿਆਂ ਵਿਅਰਥ ਖਪ-ਖਪਾ ਹੀ ਹੋਵੇਗਾ ॥੨॥
राग गोंड में भक्तों की बाणी। (राग गोंड) घर 1 में भक्त कबीर जी की बाणी। अकाल पुरख एक है और सतगुरु की कृपा द्वारा मिलता है। अगर कोई भला मनुख मिल जाए तो (उस की शिक्षा सुननी चाहिए, और (जीवन की राह की अड़चने) पुछनी चाहिए। परन्तु अगर कोई बुरा मनुख मिल जाए, तो वहां चुप रहना ही ठीक है॥1॥ हे भाई! (जगत में रहते हुए) कैसे बोल बोलें, जिन की बरकन से परमात्मा के नाम में सुरत टिकी रहे? ॥1॥रहाउ॥(क्योंकि) भले लोगो से बात करने से भलाई की बात निकलेगी, और मुर्ख से बात करने से व्यर्थ परेशानी ही होगी॥2॥
https://m.facebook.com/dailyhukamnama/
ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !!