Hukamnama Sri Darbar Sahib, Amritsar, Date 04 Novembar 2018 Ang 857


AMRIT VELE DA HUKAMNAMA SRI DARBAR SAHIB SRI AMRITSAR, ANG 857, 04-Nov-2018


ਬਿਲਾਵਲੁ ॥  ਜਨਮ ਮਰਨ ਕਾ ਭ੍ਰਮੁ ਗਇਆ ਗੋਬਿਦ ਲਿਵ ਲਾਗੀ ॥  ਜੀਵਤ ਸੁੰਨਿ ਸਮਾਨਿਆ ਗੁਰ ਸਾਖੀ ਜਾਗੀ ॥੧॥ ਰਹਾਉ ॥  ਕਾਸੀ ਤੇ ਧੁਨਿ ਊਪਜੈ ਧੁਨਿ ਕਾਸੀ ਜਾਈ ॥  ਕਾਸੀ ਫੂਟੀ ਪੰਡਿਤਾ ਧੁਨਿ ਕਹਾਂ ਸਮਾਈ ॥੧॥  ਤ੍ਰਿਕੁਟੀ ਸੰਧਿ ਮੈ ਪੇਖਿਆ ਘਟ ਹੂ ਘਟ ਜਾਗੀ ॥  ਐਸੀ ਬੁਧਿ ਸਮਾਚਰੀ ਘਟ ਮਾਹਿ ਤਿਆਗੀ ॥੨॥  ਆਪੁ ਆਪ ਤੇ ਜਾਨਿਆ ਤੇਜ ਤੇਜੁ ਸਮਾਨਾ ॥  ਕਹੁ ਕਬੀਰ ਅਬ ਜਾਨਿਆ ਗੋਬਿਦ ਮਨੁ ਮਾਨਾ ॥੩॥੧੧॥ 

बिलावलु ॥  जनम मरन का भ्रमु गइआ गोबिद लिव लागी ॥  जीवत सुंनि समानिआ गुर साखी जागी ॥१॥ रहाउ ॥  कासी ते धुनि ऊपजै धुनि कासी जाई ॥  कासी फूटी पंडिता धुनि कहां समाई ॥१॥  त्रिकुटी संधि मै पेखिआ घट हू घट जागी ॥  ऐसी बुधि समाचरी घट माहि तिआगी ॥२॥  आपु आप ते जानिआ तेज तेजु समाना ॥  कहु कबीर अब जानिआ गोबिद मनु माना ॥३॥११॥ 

Bilaaval:  The illusion of birth and death is gone; I lovingly focus on the Lord of the Universe.  In my life, I am absorbed in deep silent meditation; the Guru’s Teachings have awakened me. ||1||Pause||  The sound made from bronze, that sound goes into the bronze again.  But when the bronze is broken, O Pandit, O religious scholar, where does the sound go then? ||1||  I gaze upon the world, the confluence of the three qualities; God is awake and aware in each and every heart.  Such is the understanding revealed to me; within my heart, I have become a detached renunciate. ||2||  I have come to know my own self, and my light has merged in the Light.  Says Kabeer, now I know the Lord of the Universe, and my mind is satisfied. ||3||11||

ਪਦਅਰਥ:- ਭ੍ਰਮੁ—ਭਰਮ, ਭਟਕਣਾ, ਗੇੜ। ਗਇਆ—ਮੁੱਕ ਗਿਆ। ਲਿਵ—ਲਗਨ। ਸੁੰਨਿ—ਉਸ ਅਵਸਥਾ ਵਿਚ ਜਿੱਥੇ ਮਾਇਆ ਦੇ ਫੁਰਨਿਆਂ ਵਲੋਂ ਸੁੰਞ ਹੈ, ਅਫੁਰ ਅਵਸਥਾ ਵਿਚ। ਸਾਖੀ—ਸਿੱਖਿਆ ਦੀ ਰਾਹੀਂ। ਗੁਰ ਸਾਖੀ—ਸਤਿਗੁਰੂ ਦੀ ਸਿੱਖਿਆ ਨਾਲ। ਜਾਗੀ—(ਬੁੱਧ) ਜਾਗ ਪਈ ਹੈ।1। ਰਹਾਉ।   ਕਾਸੀ—ਕੈਂਹ (ਦਾ ਭਾਂਡਾ)। ਧੁਨਿ—ਅਵਾਜ਼। ਜਾਈ—ਲੀਨ ਹੋ ਜਾਂਦੀ ਹੈ। ਕਾਸੀ ਫੂਟੀ—ਕੈਂਹ ਦਾ ਭਾਂਡਾ ਟੁੱਟਿਆਂ। ਪੰਡਿਤਾ—ਹੇ ਪੰਡਿਤ! ਕਹਾਂ—ਕਿੱਥੇ? ਨੋਟ:- ਕੈਂਹ ਦੇ ਭਾਂਡੇ ਨੂੰ ਠਣਕਾਰੀਏ ਤਾਂ ਇਸ ਵਿਚੋਂ ਅਵਾਜ਼ ਨਿਕਲਦੀ ਹੈ, ਜੇ ਠੋਕਰਨਾ ਛੱਡ ਦੇਈਏ ਤਾਂ ਅਵਾਜ਼ ਭੀ ਮੁੱਕ ਜਾਂਦੀ ਹੈ। ਪਰ ਜਦੋਂ ਭਾਂਡਾ ਟੁੱਟ ਜਾਏ, ਤਾਂ ਠਣਕਾਇਆਂ ਭੀ ਉਹ ਅਵਾਜ਼ ਨਹੀਂ ਨਿਕਲਦੀ। ਸਰੀਰ ਦਾ ਮੋਹ (ਦੇਹ-ਅੱਧਿਆਸ) ਮਾਨੋ, ਕੈਂਹ ਦਾ ਭਾਂਡਾ ਹੈ, ਜਿਤਨਾ ਚਿਰ ਦੇਹ-ਅੱਧਿਆਸ ਮਨੁੱਖ ਦੇ ਅੰਦਰ ਕਾਇਮ ਰਹਿੰਦਾ ਹੈ, ਦੁਨੀਆ ਦੇ ਪਦਾਰਥ ਗਿਆਨ-ਇੰਦ੍ਰਿਆਂ ਨੂੰ ਠੋਕਰਾਂ ਲਾਉਂਦੇ ਹਨ, ਤੇ ਮਨ ਵਿਚੋਂ ਤ੍ਰਿਸ਼ਨਾ ਦੀ ਸੁਰ ਛਿੜੀ ਹੀ ਰਹਿੰਦੀ ਹੈ। ਪਰ ਜਦੋਂ ਸਰੀਰ ਦਾ ਮੋਹ ਮੁੱਕ ਜਾਏ, ਨਾਹ ਕੋਈ ਪਦਾਰਥ ਇੰਦ੍ਰਿਆਂ ਨੂੰ ਪ੍ਰੇਰ ਸਕਦਾ ਹੈ, ਨਾਹ ਕੋਈ ਠੋਕਰ ਵੱਜਦੀ ਹੈ, ਤੇ ਨਾਹ ਹੀ ਅੰਦਰ ਤ੍ਰਿਸ਼ਨਾ ਦਾ ਰਾਗ ਛਿੜਦਾ ਹੈ। ਫਿਰ, ਪਤਾ ਨਹੀਂ ਉਹ ਰਾਗ ਕਿੱਥੇ ਜਾ ਸਮਾਉਂਦਾ ਹੈ।   ਤ੍ਰਿਕੁਟੀ— ਤ੍ਰਿ+ਕੁਟੀ। ਤ੍ਰਿ—ਤਿੰਨ। ਕੁਟੀ—ਡਿੰਗੀਆਂ ਲਕੀਰਾਂ} ਤਿੰਨ ਵਿੰਗੀਆਂ ਲਕੀਰਾਂ ਜੋ ਮਨੁੱਖ ਦੇ ਮੱਥੇ ਉੱਤੇ ਪੈ ਜਾਂਦੀਆਂ ਹਨ। ਜਿਵੇਂ ਸੰਸਕ੍ਰਿਤ ਲਫ਼ਜ਼ “ਨਿਕਟੀ” ਤੋਂ ਪੰਜਾਬੀ ਲਫ਼ਜ਼ “ਨੇੜੇ” ਬਣ ਗਿਆ ਹੈ; ਜਿਵੇਂ ਲਫ਼ਜ਼ “ਕਟਕ” ਤੋਂ “ਕੜਾ” ਬਣ ਗਿਆ ਹੈ, ਤਿਵੇਂ, ਸੰਸਕ੍ਰਿਤ ਲਫ਼ਜ਼ “ਤ੍ਰਿਕੁਟੀ” ਤੋਂ ਪੰਜਾਬੀ ਲਫ਼ਜ਼ ਹੈ “ਤ੍ਰਿਊੜੀ”। ਮਨੁੱਖ ਦੇ ਮੱਥੇ ਉੱਤੇ ‘ਤ੍ਰਿਊੜੀ, ਤਦੋਂ ਹੀ ਪੈਂਦੀ ਹੈ, ਜਦੋਂ ਇਸ ਦੇ ਮਨ ਵਿਚ ਖਿੱਝ ਹੋਵੇ। ਸੋ, ‘ਤਿਕੁਟੀ ਵਿੰਨ੍ਹਣ’ ਦਾ ਭਾਵ ਹੈ ‘ਮਨ ਵਿਚੋਂ ਖਿੱਝ ਮੁਕਾਉਣੀ’। ਇਸ ਵਿਚ ਕੋਈ ਸ਼ੱਕ ਨਹੀਂ ਕਿ ਲਫ਼ਜ਼ ‘ਤ੍ਰਿਕੁਟੀ’ ਜੋਗੀਆਂ ਵਿਚ ਵਰਤਿਆ ਜਾਂਦਾ ਹੈ, ਪਰ ਇਹ ਜ਼ਰੂਰੀ ਨਹੀਂ ਕਿ ਕਬੀਰ ਜੀ ਦੀ ਬਾਣੀ ਵਿਚ ਭੀ ਇਹ ਉਸੇ ਭਾਵ ਵਿਚ ਹੋਵੇ। ਸਿਰਫ਼ ਇਸ ਲਫ਼ਜ਼ ਦੀ ਵਰਤੋਂ ਤੋਂ ਇਹ ਅੰਦਾਜ਼ਾ ਲਾਉਣਾ ਗ਼ਲਤ ਹੈ ਕਿ ਕਬੀਰ ਜੀ ਪ੍ਰਾਣਾਯਾਮ ਕਰਦੇ ਸਨ। ਜੇ ਅਸਾਂ ਅਜਿਹੀ ਹੀ ਕਸਵੱਟੀ ਵਰਤੀ, ਤਾਂ ਗੁਰੂ ਨਾਨਕ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ ਅਤੇ ਗੁਰੂ ਅਰਜਨ ਸਾਹਿਬ ਜੀ ਨੂੰ ਅਸੀਂ ਅੰਞਾਣਪੁਣੇ ਵਿਚ ਪ੍ਰਾਣਾਯਾਮ ਕਰਨ ਦੇ ਹਾਮੀ ਕਹਿ ਬੈਠਾਂਗੇ।   ਸੰਧਿ—ਵਿੰਨ੍ਹ ਕੇ, ਫੋੜ ਕੇ, ਨਾਸ ਕਰ ਕੇ। ਘਟ ਹੂ ਘਟ—ਹਰੇਕ ਘਟ ਵਿਚ। ਸਮਾਚਰੀ—ਪੈਦਾ ਹੋਈ, ਉਪਜੀ ਹੈ। ਤਿਆਗੀ—ਮਾਇਆ ਤੋਂ ਉਪਰਾਮ, ਮੋਹ ਤੋਂ ਰਹਿਤ।2।   ਆਪੁ—ਆਪਣੇ ਆਪ ਨੂੰ, ਆਪਣੇ ਆਤਮਕ ਜੀਵਨ ਨੂੰ। ਆਪ ਤੇ—ਅੰਦਰੋਂ ਹੀ। ਤੇਜੁ—ਪ੍ਰਭੂ ਦੀ ਜੋਤ। ਮਾਨਾ—ਪਤੀਜ ਗਿਆ ਹੈ।3।  

ਅਰਥ:- (ਮੇਰੇ ਅੰਦਰ) ਸਤਿਗੁਰੂ ਦੀ ਸਿੱਖਿਆ ਨਾਲ ਐਸੀ ਬੁੱਧ ਜਾਗ ਪਈ ਹੈ ਕਿ ਮੇਰੀ ਜਨਮ-ਮਰਨ ਦੀ ਭਟਕਣਾ ਮੁੱਕ ਗਈ ਹੈ, ਪ੍ਰਭੂ-ਚਰਨਾਂ ਵਿਚ ਮੇਰੀ ਸੁਰਤ ਜੁੜ ਗਈ ਹੈ, ਤੇ ਮੈਂ ਜਗਤ ਵਿਚ ਵਿਚਰਦਾ ਹੋਇਆ ਹੀ ਉਸ ਹਾਲਤ ਵਿਚ ਟਿਕਿਆ ਰਹਿੰਦਾ ਹਾਂ ਜਿੱਥੇ ਮਾਇਆ ਦੇ ਫੁਰਨੇ ਨਹੀਂ ਉਠਦੇ।1। ਰਹਾਉ।   ਹੇ ਪੰਡਿਤ! ਜਿਵੇਂ ਕੈਂਹ ਦੇ ਭਾਂਡੇ ਨੂੰ ਠਣਕਾਇਆਂ ਉਸ ਵਿਚੋਂ ਅਵਾਜ਼ ਨਿਕਲਦੀ ਹੈ, ਜੇ (ਠਣਕਾਣਾ) ਛੱਡ ਦੇਈਏ ਤਾਂ ਉਹ ਅਵਾਜ਼ ਕੈਂਹ ਵਿਚ ਹੀ ਮੁੱਕ ਜਾਂਦੀ ਹੈ, ਤਿਵੇਂ ਇਸ ਸਰੀਰਕ ਮੋਹ ਦਾ ਹਾਲ ਹੈ। (ਜਦੋਂ ਦੀ ਬੁੱਧ ਜਾਗੀ ਹੈ) ਮੇਰਾ ਸਰੀਰ ਨਾਲੋਂ ਮੋਹ ਮਿਟ ਗਿਆ ਹੈ (ਮੇਰਾ ਇਹ ਮਾਇਕ ਪਦਾਰਥਾਂ ਨਾਲ ਠਟਕਣ ਵਾਲਾ ਭਾਂਡਾ ਭੱਜ ਗਿਆ ਹੈ), ਹੁਣ ਪਤਾ ਹੀ ਨਹੀਂ ਕਿ ਉਹ ਤ੍ਰਿਸ਼ਨਾ ਦੀ ਅਵਾਜ਼ ਕਿੱਥੇ ਜਾ ਗੁੰਮ ਹੋਈ ਹੈ।1।   (ਸਤਿਗੁਰੂ ਦੀ ਸਿੱਖਿਆ ਨਾਲ ਬੁੱਧ ਜਾਗਣ ਤੇ) ਮੈਂ ਅੰਦਰਲੀ ਖਿੱਝ ਦੂਰ ਕਰ ਲਈ ਹੈ, ਹੁਣ ਮੈਨੂੰ ਹਰੇਕ ਘਟ ਵਿਚ ਪ੍ਰਭੂ ਦੀ ਜੋਤ ਜਗਦੀ ਦਿੱਸ ਰਹੀ ਹੈ; ਮੇਰੇ ਅੰਦਰ ਐਸੀ ਮੱਤ ਪੈਦਾ ਹੋ ਗਈ ਹੈ ਕਿ ਮੈਂ ਅੰਦਰੋਂ ਵਿਰਕਤ ਹੋ ਗਿਆ ਹਾਂ।2।   ਹੁਣ ਅੰਦਰੋਂ ਹੀ ਮੈਨੂੰ ਆਪੇ ਦੀ ਸੂਝ ਪੈ ਗਈ ਹੈ, ਮੇਰੀ ਜੋਤ ਰੱਬੀ-ਜੋਤ ਵਿਚ ਰਲ ਗਈ ਹੈ। ਹੇ ਕਬੀਰ! ਆਖ—ਹੁਣ ਮੈਂ ਗੋਬਿੰਦ ਨਾਲ ਜਾਣ-ਪਛਾਣ ਪਾ ਲਈ ਹੈ, ਮੇਰਾ ਮਨ ਗੋਬਿੰਦ ਨਾਲ ਗਿੱਝ ਗਿਆ ਹੈ।3।11।   ਸ਼ਬਦ ਦਾ ਭਾਵ:- ਜਿਤਨਾ ਚਿਰ ਸਰੀਰ ਨਾਲ ਮੋਹ ਹੈ, ਦੇਹ-ਅੱਧਿਆਸ ਹੈ, ਉਤਨਾ ਚਿਰ ਮਨ ਵਿਚ ਖਿੱਝ ਪੈਦਾ ਹੋਣ ਦੇ ਕਾਰਨ ਬਣਦੇ ਹੀ ਰਹਿੰਦੇ ਹਨ, ਮੱਥੇ ਵੱਟ ਪੈਂਦੇ ਹੀ ਰਹਿੰਦੇ ਹਨ। ਪਰ ਗੁਰੂ ਦੀ ਸ਼ਰਨ ਪੈ ਕੇ ਨਾਮ ਜਪਿਆਂ ਇਹ ਤ੍ਰਿਊੜੀ ਮੁੱਕ ਜਾਂਦੀ ਹੈ।  

अर्थ :-(मेरे अंदर) सतिगुरु की शिक्षा के साथ ऐसी बुध जाग गई है कि मेरी जन्म-मरन की भटकना ख़त्म हो गई है, प्रभू-चरणो में मेरी सुरत जुड़ गई है, और मैं जगत में विचरता हुआ ही उस हालत में टिका रहता हूँ जहाँ माया के फुरने नहीं उठते ।1 ।रहाउ ।  हे पंडित ! जैसे कैंह के बर्तन को खटकने से उस में से अवाज निकलती है, अगर (खटकाना) छोड़ दें तो वह अवाज कैंह में ही खत्म हो जाती है, उसी प्रकार इस शारीरीक मोह का हाल है । (जब से  बुध जागी है) मेरा शरीर से मोह मिट गया है (मेरा यह मायिक पदार्थों के साथ ठटकण वाला बर्तन टूट  गया है), अब पता ही नहीं कि वह तृष्णा की अवाज कहाँ जा गुंम हुई है ।1 ।   (सतिगुरु की शिक्षा के साथ बुध जागने से ) मैंने  अंदरली खिझ दूर कर ली है, अब मुझे हरेक घट में भगवान की जोत जगती दिख रही है; मेरे अंदर ऐसी मत पैदा हो गई है कि मैं अंदर से विरकत हो गया हूँ ।2 ।  अब अंदर से ही मुझे आपे की सूझ हो गई है, मेरी जोत रबी-जोत में रल गई है । हे कबीर ! बोल-अब मैं गोबिंद के साथ जान-पहचान पाने  के लिए है, मेरा मन गोबिंद के साथ गिझ गया है ।3 ।11 ।

ਗੁਰੂ ਰੂਪ ਸੰਗਤ ਜੀਓ !! Hukamnama Sahib #Android App ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ਉਪਰ ਕਲਿੱਕ ਕਰੋ ਜੀ!
https://bitly.com/dailyhukamnama

https://www.facebook.com/dailyhukamnama/
ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !!

Written by jugrajsidhu in 4 November 2018
Share :
Daily Updation of HukamnamaSahib.com

Jugraj Singh

A person with the vision of sharing Hukamnama Sahib straight from Shri Golden Temple, Amritsar. He is a Post-Graduate in Mechanical Engineering. Currently, he’s serving the society by running a youtube channel @helpinair. He especially thanks those people who support him from time to time in this religious act.