Sandhia Vele Da Hukamnama Sri Darbar Sahib, Amritsar, Date 16 June 2019 Ang 654


Sandhiya vele da Hukamnama Sri Darbar Sahib, Sri Amritsar, Ang 654, 16-06-19


ਬੇਦ ਪੁਰਾਨ ਸਭੈ ਮਤ ਸੁਨਿ ਕੈ ਕਰੀ ਕਰਮ ਕੀ ਆਸਾ ॥ ਕਾਲ ਗ੍ਰਸਤ ਸਭ ਲੋਗ ਸਿਆਨੇ ਉਠਿ ਪੰਡਿਤ ਪੈ ਚਲੇ ਨਿਰਾਸਾ ॥੧॥ ਮਨ ਰੇ ਸਰਿਓ ਨ ਏਕੈ ਕਾਜਾ ॥ ਭਜਿਓ ਨ ਰਘੁਪਤਿ ਰਾਜਾ ॥੧॥ ਰਹਾਉ ॥ ਬਨ ਖੰਡ ਜਾਇ ਜੋਗੁ ਤਪੁ ਕੀਨੋ ਕੰਦ ਮੂਲੁ ਚੁਨਿ ਖਾਇਆ ॥ ਨਾਦੀ ਬੇਦੀ ਸਬਦੀ ਮੋਨੀ ਜਮ ਕੇ ਪਟੈ ਲਿਖਾਇਆ ॥੨॥

बेद पुरान सभै मत सुनि कै करी करम की आसा ॥ काल ग्रसत सभ लोग सिआने उठि पंडित पै चले निरासा ॥१॥ मन रे सरिओ न एकै काजा ॥ भजिओ न रघुपति राजा ॥१॥ रहाउ ॥ बन खंड जाइ जोगु तपु कीनो कंद मूलु चुनि खाइआ ॥ नादी बेदी सबदी मोनी जम के पटै लिखाइआ ॥२॥

Listening to all the teachings of the Vedas and the Puraanas, I wanted to perform the religious rituals.But seeing all the wise men caught by Death, I arose and left the Pandits; now I am free of this desire. ||1|| O mind, you have not completed the only task you were given; you have not meditated on the Lord, your King. ||1||Pause|| Going to the forests, they practice Yoga and deep, austere meditation; they live on roots and the fruits they gather. The musicians, the Vedic scholars, the chanters of one word and the men of silence, all are listed on the Register of Death. ||2||

ਕਰੀ = (ਜਿਨ੍ਹਾਂ ਸਿਆਣੇ ਲੋਕਾਂ ਨੇ) ਕੀਤੀ। ਕਰਮ = ਕਰਮ-ਕਾਂਡ। ਗ੍ਰਸਤ = ਗ੍ਰਸੇ ਹੋਏ। ਕਾਲ ਗ੍ਰਸਤ = ਮੌਤ ਦੇ ਡਰ ਵਿਚ ਗ੍ਰਸੇ ਹੋਏ। ਪੈ = ਭੀ। ਨਿਰਾਸਾ = ਆਸ ਪੂਰੀ ਹੋਣ ਤੋਂ ਬਿਨਾ ਹੀ ॥੧॥ ਸਰਿਓ ਨ = ਸਿਰੇ ਨਾਹ ਚੜ੍ਹਿਆ। ਬਨ ਖੰਡ = ਜੰਗਲਾਂ ਵਿਚ। ਜਾਇ = ਜਾ ਕੇ। ਕੰਦ ਮੂਲੁ = ਗਾਜਰ ਮੂਲੀ ਆਦਿਕ। ਨਾਦੀ = ਜੋਗੀ। ਬੇਦੀ = ਕਰਮ-ਕਾਂਡੀ। ਸਬਦੀ = ‘ਅਲੱਖ’ ਆਖਣ ਵਾਲੇ ਦੱਤ ਮੱਤ ਦੇ ਜੋਗੀ। ਮੋਨੀ = ਚੁੱਪ ਸਾਧਣ ਵਾਲੇ, ਸਮਾਧੀ ਵਿਚ ਟਿਕਣ ਵਾਲੇ। ਪਟੈ = ਲੇਖੇ ਵਿਚ ॥੨॥

ਜਿਨ੍ਹਾਂ ਸਿਆਣੇ ਬੰਦਿਆਂ ਨੇ ਵੇਦ ਪੁਰਾਨ ਆਦਿਕਾਂ ਦੇ ਸਾਰੇ ਮਤ ਸੁਣ ਕੇ ਕਰਮ-ਕਾਂਡ ਦੀ ਆਸ ਰੱਖੀ, (ਇਹ ਆਸ ਰੱਖੀ ਕਿ ਕਰਮ-ਕਾਂਡ ਨਾਲ ਜੀਵਨ ਸੌਰੇਗਾ) ਉਹ ਸਾਰੇ (ਆਤਮਕ) ਮੌਤ ਵਿਚ ਹੀ ਗ੍ਰਸੇ ਰਹੇ। ਪੰਡਿਤ ਲੋਕ ਭੀ ਆਸ ਪੂਰੀ ਹੋਣ ਤੋਂ ਬਿਨਾ ਹੀ ਉੱਠ ਕੇ ਚਲੇ ਗਏ (ਜਗਤ ਤਿਆਗ ਗਏ) ॥੧॥ ਹੇ ਮਨ! ਤੈਥੋਂ ਇਹ ਇੱਕ ਕੰਮ ਭੀ (ਜੋ ਕਰਨ-ਜੋਗ ਸੀ) ਨਹੀਂ ਹੋ ਸਕਿਆ, ਤੂੰ ਪ੍ਰਕਾਸ਼-ਰੂਪ ਪਰਮਾਤਮਾ ਦਾ ਭਜਨ ਨਹੀਂ ਕੀਤਾ ॥੧॥ ਰਹਾਉ॥ ਕਈ ਲੋਕਾਂ ਨੇ ਜੰਗਲਾਂ ਵਿਚ ਜਾ ਕੇ ਜੋਗ ਸਾਧੇ, ਤਪ ਕੀਤੇ, ਗਾਜਰ-ਮੂਲੀ ਆਦਿਕ ਚੁਣ ਖਾ ਕੇ ਗੁਜ਼ਾਰਾ ਕੀਤਾ; ਜੋਗੀ, ਕਰਮ-ਕਾਂਡੀ, ‘ਅਲੱਖ’ ਆਖਣ ਵਾਲੇ ਜੋਗੀ, ਮੋਨਧਾਰੀ-ਇਹ ਸਾਰੇ ਜਮ ਦੇ ਲੇਖੇ ਵਿਚ ਹੀ ਲਿਖੇ ਗਏ (ਭਾਵ, ਇਹਨਾਂ ਦੇ ਸਾਧਨ ਮੌਤ ਦੇ ਡਰ ਤੋਂ ਬਚਾ ਨਹੀਂ ਸਕਦੇ) ॥੨॥

पद अर्थ :-करी-(जिन सयाने लोगों ने) की। कर्म-कर्म-काँड। ग्रसत-ग्रसे हुए। काल ग्रसत-मौत के डर में ग्रसे हुए। पै-भी। निरासा-आशा पूरी होने के बिना ही।1। सरिए न-सिरे ना चड़ा ।रहाउ। बन खंड-जंगलों में। जाइ-जा के। कंद मूलु-गाजर मूली आदि। नादी-योगी। बेदी-कर्म-काँडी। सबदी-’अलख’ कहने वाले दत मत के योगी। मोनी-चुप साधण वाले, समाधी में टिकने वाले। पटै-लेखे में।2।

अर्थ :-जिन सयाने लोगों ने वेद पुरान आदि के सारे मत सुन के कर्म-काँड की आशा रखी, (यह आशा रखी कि कर्म-काँड के साथ जीवन संवरेगा), वह सारे (आत्मिक) मौत में ही ग्रसे रहे। पंडित लोक भी आशा पूरी होने के बिना ही उॅठ के चले गए (जगत त्याग गए)।1। हे मन ! तुमने प्रकाश-रूप परमात्मा का भजन नहीं किया, तेरे से यह एक काम भी (जो करने-योग्य था) नहीं हो सका।1।रहाउ। कई लोकों ने जंगलों में जा के योग साधे, तप किये, गाजर-मूली आदि चुन खा के गुजारा किया; योगी, कर्म-काँडी, ‘अलख’ कहने वाले योगी, मोनधारी-यह सारे यम के लेखे में ही लिखे गए (भावार्थ, इन के साधन मौत के डर से बचा नहीं सकते)।2।

https://www.facebook.com/dailyhukamnama
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ

 

Written by jugrajsidhu in 16 June 2019
Share :
Daily Updation of HukamnamaSahib.com

Jugraj Singh

A person with the vision of sharing Hukamnama Sahib straight from Shri Golden Temple, Amritsar. He is a Post-Graduate in Mechanical Engineering. Currently, he’s serving the society by running a youtube channel @helpinair. He especially thanks those people who support him from time to time in this religious act.