SANDHYA VELE DA HUKAMNAMA SRI DARBAR SAHIB, AMRITSAR, ANG (664), 06-JUL-2019
ਧਨਾਸਰੀ ਮਹਲਾ ੩ ਤੀਜਾ ॥ ਜਗੁ ਮੈਲਾ ਮੈਲੋ ਹੋਇ ਜਾਇ ॥ ਆਵੈ ਜਾਇ ਦੂਜੈ ਲੋਭਾਇ ॥ ਦੂਜੈ ਭਾਇ ਸਭ ਪਰਜ ਵਿਗੋਈ ॥ ਮਨਮੁਖਿ ਚੋਟਾ ਖਾਇ ਅਪੁਨੀ ਪਤਿ ਖੋਈ ॥੧॥ ਗੁਰ ਸੇਵਾ ਤੇ ਜਨੁ ਨਿਰਮਲੁ ਹੋਇ ॥ ਅੰਤਰਿ ਨਾਮੁ ਵਸੈ ਪਤਿ ਊਤਮ ਹੋਇ ॥ ਰਹਾਉ ॥
धनासरी महला ३ तीजा ॥ जगु मैला मैलो होइ जाइ ॥ आवै जाइ दूजै लोभाइ ॥ दूजै भाइ सभ परज विगोई ॥ मनमुखि चोटा खाइ अपुनी पति खोई ॥१॥ गुर सेवा ते जनु निरमलु होइ ॥ अंतरि नामु वसै पति ऊतम होइ ॥ रहाउ ॥
Dhanaasaree, Third Mehl: The world is polluted, and those in the world become polluted as well. In attachment to duality, it comes and goes. This love of duality has ruined the entire world. The self-willed manmukh suffers punishment, and forfeits his honor. ||1|| Serving the Guru, one becomes immaculate. He enshrines the Naam, the Name of the Lord, within, and his state becomes exalted. ||Pause||
ਪਦਅਰਥ:- ਮੈਲੋ—ਮੈਲਾ ਹੀ, ਹੋਰ ਹੋਰ ਮੈਲਾ। ਹੋਇ ਜਾਇ—ਹੁੰਦਾ ਜਾਂਦਾ ਹੈ। ਆਵੈ ਜਾਇ—ਜੰਮਦਾ ਹੈ ਮਰਦਾ ਹੈ। ਦੂਜੈ—ਪਰਮਾਤਮਾ ਤੋਂ ਬਿਨਾ ਹੋਰ ਵਿਚ, ਮਾਇਆ ਦੇ ਮੋਹ ਵਿਚ। ਲੋਭਾਇ—ਲੋਭ ਕਰ ਕੇ, ਫਸ ਕੇ। ਦੂਜੈ ਭਾਇ—ਮਾਇਆ ਦੇ ਮੋਹ ਵਿਚ। ਪਰਜ—ਪਰਜਾ, ਲੁਕਾਈ। ਵਿਗੋਈ—ਖ਼ੁਆਰ ਹੋ ਰਹੀ ਹੈ। ਮਨਮੁਖਿ—ਆਪਣੇ ਮਨ ਦੇ ਪਿੱਛੇ ਤੁਰਨ ਵਾਲਾ।1। ਤੇ—ਤੋਂ, ਦੀ ਰਾਹੀਂ। ਜਨੁ—ਸੇਵਕ। ਪਤਿ—ਇੱਜ਼ਤ। ਰਹਾਉ।
ਅਰਥ:- ਹੇ ਭਾਈ! ਮਾਇਆ ਦੇ ਮੋਹ ਵਿਚ ਫਸ ਕੇ ਜਗਤ ਮੈਲੇ ਜੀਵਨ ਵਾਲਾ ਹੋ ਜਾਂਦਾ ਹੈ, ਹੋਰ ਹੋਰ ਵਧੀਕ ਮੈਲੇ ਜੀਵਨ ਵਾਲਾ ਬਣਦਾ ਜਾਂਦਾ ਹੈ, ਤੇ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ। ਹੇ ਭਾਈ! ਮਾਇਆ ਦੇ ਮੋਹ ਵਿਚ ਫਸ ਕੇ ਸਾਰੀ ਲੁਕਾਈ ਖ਼ੁਆਰ ਹੁੰਦੀ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਮਾਇਆ ਦੇ ਮੋਹ ਦੀਆਂ) ਸੱਟਾਂ ਖਾਂਦਾ ਹੈ, ਤੇ, ਆਪਣੀ ਇੱਜ਼ਤ ਗਵਾਂਦਾ ਹੈ।1। ਹੇ ਭਾਈ! ਗੁਰੂ ਦੀ (ਦੱਸੀ ਹੋਈ) ਸੇਵਾ ਦੀ ਰਾਹੀਂ ਮਨੁੱਖ ਪਵਿੱਤਰ ਜੀਵਨ ਵਾਲਾ ਬਣ ਜਾਂਦਾ ਹੈ, ਉਸ ਦੇ ਅੰਦਰ ਪਰਮਾਤਮਾ ਦਾ ਨਾਮ ਆ ਵੱਸਦਾ ਹੈ, ਤੇ, ਉਸ ਨੂੰ ਉੱਚੀ ਇੱਜ਼ਤ ਮਿਲਦੀ ਹੈ। ਰਹਾਉ।
अर्थ :- हे भाई ! माया के मोह में फँस के जगत मैले जीवन वाला हो जाता है, ओर ओर अधिक मैले जीवन वाला बनता जाता है, और जन्म मरन के गेड़ में पड़ा रहता है । हे भाई ! माया के मोह में फँस के सारी लोकाई खुआर होती है । अपने मन के पिछे चलने वाला मनुख (माया के मोह की) चोटों खाता है, और, अपनी इज्ज़त गवाँता है ।1 । हे भाई ! गुरु की (बताई हुई) सेवा के द्वारा मनुख पवित्र जीवन वाला बन जाता है, उस के अंदर परमात्मा का नाम आ बसता है, और, उस को ऊँची इज्ज़त मिलती है ।रहाउ ।
https://www.facebook.com/dailyhukamnama
ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !!