Sandhia Vele Da Hukamnama Sri Darbar Sahib, Amritsar, Date 05 Ferbuary 2020 Ang 661


Sachkhand Sri Harmandir Sahib Amritsar Vikhe Hoea Sandhya Wele Da Mukhwak: 05-February-2020 Ang 661


ਧਨਾਸਰੀ ਮਹਲਾ ੧ ਘਰੁ ਦੂਜਾ ੴ ਸਤਿਗੁਰ ਪ੍ਰਸਾਦਿ ॥ ਕਿਉ ਸਿਮਰੀ ਸਿਵਰਿਆ ਨਹੀ ਜਾਇ ॥ ਤਪੈ ਹਿਆਉ ਜੀਅੜਾ ਬਿਲਲਾਇ ॥ ਸਿਰਜਿ ਸਵਾਰੇ ਸਾਚਾ ਸੋਇ ॥ ਤਿਸੁ ਵਿਸਰਿਐ ਚੰਗਾ ਕਿਉ ਹੋਇ ॥੧॥ ਹਿਕਮਤਿ ਹੁਕਮਿ ਨ ਪਾਇਆ ਜਾਇ ॥ ਕਿਉ ਕਰਿ ਸਾਚਿ ਮਿਲਉ ਮੇਰੀ ਮਾਇ ॥੧॥ ਰਹਾਉ ॥ ਵਖਰੁ ਨਾਮੁ ਦੇਖਣ ਕੋਈ ਜਾਇ ॥ ਨਾ ਕੋ ਚਾਖੈ ਨਾ ਕੋ ਖਾਇ ॥ ਲੋਕਿ ਪਤੀਣੈ ਨਾ ਪਤਿ ਹੋਇ ॥ ਤਾ ਪਤਿ ਰਹੈ ਰਾਖੈ ਜਾ ਸੋਇ ॥੨॥ ਜਹ ਦੇਖਾ ਤਹ ਰਹਿਆ ਸਮਾਇ ॥ ਤੁਧੁ ਬਿਨੁ ਦੂਜੀ ਨਾਹੀ ਜਾਇ ॥ ਜੇ ਕੋ ਕਰੇ ਕੀਤੈ ਕਿਆ ਹੋਇ ॥ ਜਿਸ ਨੋ ਬਖਸੇ ਸਾਚਾ ਸੋਇ ॥੩॥ ਹੁਣਿ ਉਠਿ ਚਲਣਾ ਮੁਹਤਿ ਕਿ ਤਾਲਿ ॥ ਕਿਆ ਮੁਹੁ ਦੇਸਾ ਗੁਣ ਨਹੀ ਨਾਲਿ ॥ ਜੈਸੀ ਨਦਰਿ ਕਰੇ ਤੈਸਾ ਹੋਇ ॥ ਵਿਣੁ ਨਦਰੀ ਨਾਨਕ ਨਹੀ ਕੋਇ ॥੪॥੧॥੩॥

धनासरी महला १ घरु दूजा ੴ सतिगुर प्रसादि ॥ किउ सिमरी सिवरिआ नही जाइ ॥ तपै हिआउ जीअड़ा बिललाइ ॥ सिरजि सवारे साचा सोइ ॥ तिसु विसरिऐ चंगा किउ होइ ॥१॥ हिकमति हुकमि न पाइआ जाइ ॥ किउ करि साचि मिलउ मेरी माइ ॥१॥ रहाउ ॥ वखरु नामु देखण कोई जाइ ॥ ना को चाखै ना को खाइ ॥ लोकि पतीणै ना पति होइ ॥ ता पति रहै राखै जा सोइ ॥२॥ जह देखा तह रहिआ समाइ ॥ तुधु बिनु दूजी नाही जाइ ॥ जे को करे कीतै किआ होइ ॥ जिस नो बखसे साचा सोइ ॥३॥ हुणि उठि चलणा मुहति कि तालि ॥ किआ मुहु देसा गुण नही नालि ॥ जैसी नदरि करे तैसा होइ ॥ विणु नदरी नानक नही कोइ ॥४॥१॥३॥

ਪਦਅਰਥ: ਸਿਮਰੀ = ਮੈਂ ਸਿਮਰਾਂ। ਹਿਆਉ = ਹਿਰਦਾ। ਜੀਅੜਾ = ਜਿੰਦ। ਬਿਲਲਾਇ = ਵਿਲਕਦਾ ਹੈ। ਸਿਰਜਿ = ਪੈਦਾ ਕਰ ਕੇ। ਸਵਾਰੇ = ਸਵਾਰਦਾ ਹੈ, ਚੰਗੇ ਜੀਵਨ ਵਾਲਾ ਬਣਾਂਦਾ ਹੈ। ਸਾਚਾ = ਸਦਾ ਕਾਇਮ ਰਹਿਣ ਵਾਲਾ ਅਕਾਲ ਪੁਰਖ। ਤਿਸੁ ਵਿਸਰਿਐ = ਜੇ ਉਸ (ਪ੍ਰਭੂ) ਨੂੰ ਭੁਲਾ ਦੇਈਏ। ਕਿਉ ਹੋਇ = ਨਹੀਂ ਹੋ ਸਕਦਾ।੧। ਹਿਕਮਤਿ = ਚਲਾਕੀ। ਹੁਕਮਿ = ਹੁਕਮ ਨਾਲ, ਧੱਕੇ ਨਾਲ, ਕੋਈ ਹੱਕ ਜਤਾਣ ਨਾਲ। ਸਾਚਿ = ਸਦਾ-ਥਿਰ ਪ੍ਰਭੂ ਵਿਚ। ਮਿਲਉ = ਮੈਂ ਮਿਲਾਂ। ਮਾਇ = ਹੇ ਮਾਂ!।੧।ਰਹਾਉ। ਵਖਰੁ = ਸੌਦਾ। ਕੋਈ = ਕੋਈ ਵਿਰਲਾ। ਲੋਕਿ ਪਤੀਣੈ = ਜੇ ਜਗਤ ਦੀ ਤਸੱਲੀ ਕਰਾ ਦਿੱਤੀ ਜਾਏ। ਪਤਿ = ਇੱਜ਼ਤ। ਸੋਇ = ਉਹ ਪਰਮਾਤਮਾ ਹੀ।੨। ਜਹ = ਜਿੱਥੇ। ਦੇਖਾ = ਮੈਂ ਵੇਖਦਾ ਹਾਂ। ਜਾਇ = ਥਾਂ। ਕੀਤੈ = (ਹਿਕਮਤਿ ਆਦਿਕ ਵਾਲਾ ਜਤਨ) ਕੀਤਿਆਂ।੩। ਹੁਣਿ = ਝਬਦੇ ਹੀ। ਮੁਹਤਿ = ਮੁਹਤ ਵਿਚ, ਪਲ ਵਿਚ। ਤਾਲਿ = ਤਾਲ (ਦੇਣ ਜਿਤਨੇ ਸਮੇ) ਵਿਚ। ਦੇਸਾ = ਮੈਂ ਦਿਆਂਗਾ। ਵਿਣੁ ਨਦਰੀ = ਮੇਹਰ ਦੀ ਨਜ਼ਰ ਤੋਂ ਬਿਨਾ।੪।

ਅਰਥ: ਹੇ ਮੇਰੀ ਮਾਂ! ਕਿਸੇ ਚਲਾਕੀ ਨਾਲ ਜਾਂ ਕੋਈ ਹੱਕ ਜਤਾਣ ਨਾਲ ਪਰਮਾਤਮਾ ਨਹੀਂ ਮਿਲਦਾ। ਹੋਰ ਕਿਹੜਾ ਤਰੀਕਾ ਹੈ ਜਿਸ ਨਾਲ ਮੈਂ ਉਸ ਸਦਾ-ਥਿਰ ਰਹਿਣ ਵਾਲੇ ਪ੍ਰਭੂ ਵਿਚ ਮਿਲ ਸਕਦਾ ਹਾਂ?।੧।ਰਹਾਉ। (ਚਲਾਕੀ ਜਾਂ ਧੱਕੇ ਨਾਲ) ਪਰਮਾਤਮਾ ਦਾ ਸਿਮਰਨ ਨਹੀਂ ਕੀਤਾ ਜਾ ਸਕਦਾ। ਫਿਰ ਮੈਂ ਕਿਵੇਂ ਉਸ ਦਾ ਸਿਮਰਨ ਕਰਾਂ? ਤੇ, ਜੇ ਉਸ ਪ੍ਰਭੂ ਨੂੰ ਭੁਲਾ ਦੇਈਏ, ਤਾਂ ਭੀ ਜੀਵਨ ਚੰਗਾ ਕਦੇ ਨਹੀਂ ਬਣ ਸਕਦਾ, ਦਿਲ ਸੜਦਾ ਰਹਿੰਦਾ ਹੈ, ਜਿੰਦ ਦੁਖੀ ਰਹਿੰਦੀ ਹੈ। (ਕੀਹ ਕੀਤਾ ਜਾਏ?) (ਅਸਲ ਗੱਲ ਇਹ ਹੈ ਕਿ) ਸਦਾ-ਥਿਰ ਰਹਿਣ ਵਾਲਾ ਪ੍ਰਭੂ ਜੀਵਾਂ ਨੂੰ ਪੈਦਾ ਕਰ ਕੇ ਆਪ ਹੀ (ਸਿਮਰਨ ਦੀ ਦਾਤਿ ਦੇ ਕੇ) ਚੰਗੇ ਜੀਵਨ ਵਾਲਾ ਬਣਾਂਦਾ ਹੈ।੧। (ਜੇ ਉਸ ਦੀ ਮੇਹਰ ਨ ਹੋਵੇ ਤਾਂ) ਇਸ ਨਾਮ-ਵੱਖਰ ਨੂੰ ਨਾਹ ਕੋਈ ਪਰਖਣ ਲਈ ਜਾਂਦਾ ਹੈ, ਨਾਹ ਕੋਈ ਇਸ ਨੂੰ ਖਾ ਕੇ ਵੇਖਦਾ ਹੈ। (ਚਲਾਕੀਆਂ ਵਰਤ ਕੇ ਜਗਤ ਦੀ ਤਸੱਲੀ ਕਰਾ ਦਿੱਤੀ ਜਾਂਦੀ ਹੈ ਕਿ ਅਸੀਂ ਨਾਮ-ਵੱਖਰ ਵਿਹਾਝ ਰਹੇ ਹਾਂ) ਪਰ ਨਿਰਾ ਜਗਤ ਦੀ ਤਸੱਲੀ ਕਰਾਇਆਂ ਪ੍ਰਭੂ ਦੀ ਹਜ਼ੂਰੀ ਵਿਚ ਆਦਰ ਨਹੀਂ ਮਿਲਦਾ (ਲੋਕ-ਵਿਖਾਵੇ ਵਾਲੀ ਭਗਤੀ ਪਰਵਾਨ ਨਹੀਂ ਹੁੰਦੀ) । ਇੱਜ਼ਤ ਤਦੋਂ ਹੀ ਮਿਲਦੀ ਹੈ ਜੇ ਪ੍ਰਭੂ (ਆਪ ਮੇਹਰ ਕਰ ਕੇ ਨਾਮ ਦੀ ਦਾਤਿ ਦੇਵੇ ਤੇ) ਇੱਜ਼ਤ ਰੱਖੇ।੨। (ਹੇ ਪ੍ਰਭੂ!) ਜਿੱਧਰ ਮੈਂ ਵੇਖਦਾ ਹਾਂ ਉਧਰ ਹੀ ਤੂੰ ਮੌਜੂਦ ਹੈਂ, (ਤੈਨੂੰ ਮਿਲਣ ਵਾਸਤੇ) ਤੈਥੋਂ ਬਿਨਾ ਹੋਰ ਕੋਈ ਆਸਰਾ ਨਹੀਂ ਹੈ। ਜੋ ਕੋਈ ਜੀਵ (ਪ੍ਰਭੂ ਨੂੰ ਮਿਲਣ ਵਾਸਤੇ ਹਿਕਮਤਿ ਆਦਿਕ ਵਾਲਾ ਕੋਈ ਜਤਨ) ਕਰੇ, ਤਾਂ ਅਜੇਹੇ ਜਤਨ ਨਾਲ ਕੋਈ ਲਾਭ ਨਹੀਂ ਹੁੰਦਾ। (ਸਿਰਫ਼ ਉਹੀ ਜੀਵ ਪ੍ਰਭੂ ਨੂੰ ਮਿਲ ਸਕਦਾ ਹੈ) ਜਿਸ ਉਤੇ ਉਹ ਸਦਾ-ਥਿਰ ਪ੍ਰਭੂ ਆਪ (ਸਿਮਰਨ ਦੀ) ਬਖ਼ਸ਼ਸ਼ ਕਰੇ।੩। (ਇਥੇ ਸਦਾ ਨਹੀਂ ਬੈਠੇ ਰਹਿਣਾ, ਇਥੋਂ) ਝਬਦੇ ਹੀ (ਹਰੇਕ ਜੀਵ ਨੇ ਆਪੋ ਆਪਣੀ ਵਾਰੀ) ਚਲੇ ਜਾਣਾ ਹੈ, ਇਕ ਪਲ ਵਿਚ ਜਾਂ ਇਕ ਤਾਲ ਵਿਚ (ਕਹਿ ਲਵੋ। ਇਥੇ ਪੱਕੇ ਡੇਰੇ ਨਹੀਂ ਹਨ) । (ਫਿਰ, ਇਸ ਸਮੇ ਵਿਚ ਜੇ ਮੈਂ ਲੋਕ-ਵਿਖਾਵਾ ਹੀ ਕਰਦਾ ਰਿਹਾ, ਤਾਂ) ਮੈਂ ਕੀਹ ਮੂੰਹ ਵਿਖਾਵਾਂਗਾ? ਮੇਰੇ ਪੱਲੇ ਗੁਣ ਨਹੀਂ ਹੋਣਗੇ। (ਜੀਵ ਦੇ ਭੀ ਕੀਹ ਵੱਸ?) ਪਰਮਾਤਮਾ ਜੇਹੋ ਜੇਹੀ ਨਿਗਾਹ ਕਰਦਾ ਹੈ ਜੀਵ ਉਹੋ ਜੇਹੇ ਜੀਵਨ ਵਾਲਾ ਬਣ ਜਾਂਦਾ ਹੈ। ਹੇ ਨਾਨਕ! ਪ੍ਰਭੂ ਦੀ ਮੇਹਰ ਦੀ ਨਜ਼ਰ ਤੋਂ ਬਿਨਾ ਕੋਈ ਜੀਵ ਪ੍ਰਭੂ ਦੇ ਚਰਨਾਂ ਵਿਚ ਜੁੜ ਨਹੀਂ ਸਕਦਾ।੪।੧।੩।

हे मेरी माँ! किसी चालाकी से अथवा कोई हक जताने से परमात्मा नहीं मिलता। और कौन सा तरीका है जिससे मैं उस सदा स्थिर रहने वाले प्रभू में मिल सकता हूँ?।1। रहाउ। (चालाकी या जोर से) परमात्मा का सिमरन नहीं किया जा सकता। फिर मैं कैसे उसका सिमरन करूँ? और, अगर उस प्रभू को भुला दें, तो भी जीवन कभी अच्छा नहीं बन सकता, दिल जलता रहता है, जीवात्मा दुखी रहती है। (क्या किया जाए?) (दरअसल बात ये है कि) सदा-स्थिर रहने वाला प्रभू जीवों को पैदा करके खुद ही (सिमरन की दाति दे के) अच्छे जीवन वाला बनाता है।1। (अगर उसकी मेहर ना हो तो) इस नाम-व्यापार को ना कोई परखने के लिए जाता है, ना ही कोई इसको खा के देखता है। (चालाकियों से जगत की तसल्ली करा दी जाती है कि हम नाम-व्यापार कर रहे हैं) पर निरा जगत की तसल्ली कराने से प्रभू की हजूरी में आदर नहीं मिलता (लोक-दिखावे वाली भक्ति प्रवान नहीं होती)। इज्जत तब ही मिलती है अगर प्रभू (स्वयं मेहर करके नाम की दाति दे और) इज्जत रखे।2। (हे प्रभू!) जिधर मैं देखता हूँ उधर ही तू मौजूद है, (तुझे मिलने के लिए) तेरे बिना और कोई आसरा नहीं है। जो कोई जीव (प्रभू को मिलने के लिए हिकमत आदि जैसे प्रयत्न) करे, तो ऐसे प्रयत्नों का कोई लाभ नहीं होता। (सिर्फ वही जीव प्रभू को मिल सकता है) जिस पर वह सदा-स्थिर प्रभू खुद (सिमरन की) बख्शिश करे।3। (यहाँ सदा नहीं बैठे रहना, यहाँ से) जल्दी ही (हरेक जीव ने अपनी-अपनी वारी) चले जाना है, एक पल में अथवा एक ताल में (कह लो। यहाँ पक्के डेरे नहीं हैं)। (फिर, इस समय में अगर मैं लोक-विखावा ही करता रहा, तो) मैं क्या मुँह दिखाऊँगा? मेरे पल्ले गुण नहीं होंगे। (जीव के भी क्या वश?) परमात्मा जैसी निगाह करता है जीव वैसे ही जीवन वाला बन जाता है। हे नानक! प्रभू की मेहर की नजर के बिना कोई जीव प्रभू के चरणों में जुड़ नहीं सकता।4।1।3।

DHANAASAREE, FIRST MEHL, SECOND HOUSE: ONE UNIVERSAL CREATOR GOD. BY THE GRACE OF THE TRUE GURU: How can I remember the Lord in meditation? I cannot meditate on Him in remembrance. My heart is burning, and my soul is crying out in pain. The True Lord creates and adorns. Forgetting Him, how can one be good? ||1|| By clever tricks and commands, He cannot be found. How am I to meet my True Lord, O my mother? ||1|| Pause|| How rare is the one who goes out, and searches for the merchandise of the Naam. No one tastes it, and no one eats it. Honor is not obtained by trying to please other people. One’s honor is preserved, only if the Lord preserves it. ||2|| Wherever I look, there I see Him, pervading and permeating. Without You, I have no other place of rest. He may try, but what can anyone do by his own doing? He alone is blessed, whom the True Lord forgives. ||3|| Now, I shall have to get up and depart, in an instant, in the clapping of hands. What face will I show the Lord? I have no virtue at all. As is the Lord’s Glance of Grace, so it is. Without His Glance of Grace, O Nanak, no one is blessed. ||4||1||3||

 

https://www.facebook.com/dailyhukamnama
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ ਜੀ

Written by jugrajsidhu in 5 February 2020
Share :
Daily Updation of HukamnamaSahib.com

Jugraj Singh

A person with the vision of sharing Hukamnama Sahib straight from Shri Golden Temple, Amritsar. He is a Post-Graduate in Mechanical Engineering. Currently, he’s serving the society by running a youtube channel @helpinair. He especially thanks those people who support him from time to time in this religious act.