AMRIT VELE DA HUKAMNAMA SRI DARBAR SAHIB SRI AMRITSAR, ANG 541, 11-Aug-2020
ਬਿਹਾਗੜਾ ਮਹਲਾ ੫ ਛੰਤ ਘਰੁ ੧ ੴ ਸਤਿਗੁਰ ਪ੍ਰਸਾਦਿ ॥ ਹਰਿ ਕਾ ਏਕੁ ਅਚੰਭਉ ਦੇਖਿਆ ਮੇਰੇ ਲਾਲ ਜੀਉ ਜੋ ਕਰੇ ਸੁ ਧਰਮ ਨਿਆਏ ਰਾਮ ॥ ਹਰਿ ਰੰਗੁ ਅਖਾੜਾ ਪਾਇਓਨੁ ਮੇਰੇ ਲਾਲ ਜੀਉ ਆਵਣੁ ਜਾਣੁ ਸਬਾਏ ਰਾਮ ॥ ਆਵਣੁ ਤ ਜਾਣਾ ਤਿਨਹਿ ਕੀਆ ਜਿਨਿ ਮੇਦਨਿ ਸਿਰਜੀਆ ॥ ਇਕਨਾ ਮੇਲਿ ਸਤਿਗੁਰੁ ਮਹਲਿ ਬੁਲਾਏ ਇਕਿ ਭਰਮਿ ਭੂਲੇ ਫਿਰਦਿਆ ॥ ਅੰਤੁ ਤੇਰਾ ਤੂੰਹੈ ਜਾਣਹਿ ਤੂੰ ਸਭ ਮਹਿ ਰਹਿਆ ਸਮਾਏ ॥ ਸਚੁ ਕਹੈ ਨਾਨਕੁ ਸੁਣਹੁ ਸੰਤਹੁ ਹਰਿ ਵਰਤੈ ਧਰਮ ਨਿਆਏ ॥੧॥
बिहागड़ा महला ५ छंत घरु १
ੴ सतिगुर प्रसादि ॥ हरि का एकु अच्मभउ देखिआ मेरे लाल जीउ जो करे सु धरम निआए राम ॥ हरि रंगु अखाड़ा पाइओनु मेरे लाल जीउ आवणु जाणु सबाए राम ॥ आवणु त जाणा तिनहि कीआ जिनि मेदनि सिरजीआ ॥ इकना मेलि सतिगुरु महलि बुलाए इकि भरमि भूले फिरदिआ ॥ अंतु तेरा तूंहै जाणहि तूं सभ महि रहिआ समाए ॥ सचु कहै नानकु सुणहु संतहु हरि वरतै धरम निआए ॥१॥
Bihaagraa, Fifth Mehl, Chhant, First House: One Universal Creator God. By The Grace Of The True Guru: I have seen one miracle of the Lord, O my Dear Beloved – whatever He does is righteous and just. The Lord has fashioned this beautiful arena, O my Dear Beloved, where all come and go. The One who fashioned the world causes them to come and go. Some meet the True Guru – the Lord invites them into the Mansion of His Presence; others wander around, deluded by doubt. You alone know Your limits; You are contained in all. Nanak speaks the Truth: listen, Saints – the Lord dispenses even-handed justice. ||1||
ਅਚੰਭਉ = ਅਚਰਜ ਤਮਾਸ਼ਾ। ਲਾਲ = ਹੇ ਪਿਆਰੇ! ਧਰਮ ਨਿਆਏ = ਧਰਮ ਨਿਆਇ, ਧਰਮ ਅਤੇ ਨਿਆਉ ਅਨੁਸਾਰ। ਰੰਗੁ = ਰੰਗ-ਭੂਮੀ ਜਿਥੇ ਨਟ ਆ ਕੇ ਆਪਣਾ ਖੇਲ ਵਿਖਾਂਦੇ ਹਨ। ਅਖਾੜਾ = ਪਿੜ। ਪਾਇਓਨੁ = ਉਸ ਨੇ ਬਣਾ ਦਿੱਤਾ ਹੈ। ਆਵਣੁ ਜਾਣੁ = ਜੰਮਣਾ ਤੇ ਮਰਨਾ। ਸਬਾਏ = ਸਾਰੇ ਜੀਵਾਂ ਨੂੰ। ਤਿਨਹਿ = ਉਸ (ਪਰਮਾਤਮਾ) ਨੇ ਹੀ। ਜਿਨਿ = ਜਿਸ ਨੇ। ਮੇਦਨਿ = ਧਰਤੀ, ਸ੍ਰਿਸ਼ਟੀ। ਸਿਰਜੀਆ = ਪੈਦਾ ਕੀਤੀ ਹੈ। ਮੇਲਿ = ਮਿਲਾ ਕੇ। ਮਹਲਿ = ਮਹਲ ਵਿਚ, ਹਜ਼ੂਰੀ ਵਿਚ। ਇਕਿ = {ਲਫ਼ਜ਼ ‘ਇਕ’ ਤੋਂ ਬਹੁ-ਵਚਨ}। ਭਰਮਿ = ਭਟਕਣਾ ਵਿਚ ਪੈ ਕੇ। ਤੂੰ ਹੈ = ਤੂੰ ਹੀ। ਸਚੁ = ਅਟੱਲ ਨਿਯਮ। ਵਰਤੈ = ਕਾਰ-ਵਿਹਾਰ ਚਲਾਂਦਾ ਹੈ ॥੧॥
ਰਾਗ ਬੇਹਾਗੜਾ, ਘਰ ੧ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ ‘ਛੰਤ’। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਹੇ ਮੇਰੇ ਪਿਆਰੇ! ਮੈਂ ਪਰਮਾਤਮਾ ਦਾ ਇਕ ਅਚਰਜ ਤਮਾਸ਼ਾ ਵੇਖਿਆ ਹੈ ਕਿ ਉਹ ਜੋ ਕੁਝ ਕਰਦਾ ਹੈ ਧਰਮ ਅਨੁਸਾਰ ਕਰਦਾ ਹੈ, ਨਿਆਂ ਅਨੁਸਾਰ ਕਰਦਾ ਹੈ। ਹੇ ਮੇਰੇ ਪਿਆਰੇ! (ਇਹ ਜਗਤ) ਉਸ ਪਰਮਾਤਮਾ ਨੇ ਇਕ ਪਿੜ ਬਣਾ ਦਿੱਤਾ ਹੈ, ਇਕ ਰੰਗ-ਭੂਮੀ ਰਚ ਦਿੱਤੀ ਹੈ ਜਿਸ ਵਿਚ ਜੀਵਾਂ ਲਈ ਜੰਮਣਾ ਮਰਨਾ ਭੀ ਨਿਯਤ ਕਰ ਦਿੱਤਾ ਹੈ। (ਜਗਤ ਵਿਚ ਜੀਵਾਂ ਦਾ) ਜੰਮਣਾ ਮਰਨਾ ਉਸੇ ਪਰਮਾਤਮਾ ਨੇ ਬਣਾਇਆ ਹੈ ਜਿਸ ਨੇ ਇਹ ਜਗਤ ਪੈਦਾ ਕੀਤਾ ਹੈ। ਕਈ ਜੀਵਾਂ ਨੂੰ ਗੁਰੂ ਮਿਲਾ ਕੇ ਪ੍ਰਭੂ ਆਪਣੀ ਹਜ਼ੂਰੀ ਵਿਚ ਟਿਕਾ ਲੈਂਦਾ ਹੈ, ਤੇ, ਕਈ ਜੀਵ ਭਟਕਣਾ ਵਿਚ ਪੈ ਕੇ ਕੁਰਾਹੇ ਪਏ ਫਿਰਦੇ ਹਨ। ਹੇ ਪ੍ਰਭੂ! ਆਪਣੇ (ਗੁਣਾਂ ਦਾ) ਅੰਤ ਤੂੰ ਆਪ ਹੀ ਜਾਣਦਾ ਹੈਂ, ਤੂੰ ਸਾਰੀ ਸ੍ਰਿਸ਼ਟੀ ਵਿਚ ਵਿਆਪਕ ਹੈਂ। ਹੇ ਸੰਤ ਜਨੋ! ਸੁਣੋ, ਗੁਰੂ ਨਾਨਕ ਜੀ ਇਕ ਅਟੱਲ ਨਿਯਮ ਦੱਸ ਦੇ ਹਨ ਹੈ (ਕਿ) ਪਰਮਾਤਮਾ ਧਰਮ ਅਨੁਸਾਰ ਨਿਆਂ ਅਨੁਸਾਰ ਦੁਨੀਆ ਦੀ ਕਾਰ ਚਲਾ ਰਿਹਾ ਹੈ ॥੧॥
राग बेहागडा, घर १ में गुरु अर्जनदेव जी की बानी ‘छंत’। अकाल पुरख एक है और सतगुरु की कृपा द्वारा मिलता है। हे मेरे प्यारे! मैंने परमात्मा का एक आश्चर्यजनक तमाशा देखा है की वह जो कुछ करता है धर्म अनुसार करता है, न्याय अनुसार करता है। हे मेरे प्यारे! (यह जगत) उस परमात्मा ने एक मंच बना दिया है, एक रंग-भूमि रच दी है जिस में जीवों के लिए जनम-मरण बी नियत कर दिया है। (जगत में जीवों का) जन्म-मरण उसी परमात्मा ने बनाया है जिस ने यह जगत पैदा किया है। कई जीवों को गुरु मिला कर अपनी हजूरी में टिका लेता है, और, कई जीव भटकन में आ के कुराहे पड़े रहते हैं। हे प्रभु! अपने (गुणों का) अंत तू आप ही जानता है, तूं सारी सृष्टि में व्यापक है हे संत जनों! सुनो, गुरु नानक जी एक अटल नियम बताते है (कि) परमात्मा धर्म अनुसार, न्याय अनुसार दुनिया का कार्य चला रहा है॥१॥
www.facebook.com/dailyhukamnama
ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !!