Hukamnama Sri Darbar Sahib, Amritsar, Date 12 March 2019 Ang 804


Amrit Vele da Hukamnama Sri Darbar Sahib, Amritsar, Ang 804, 12-Mar-2019


ਬਿਲਾਵਲੁ ਮਹਲਾ ੫ ॥ ਤਨੁ ਮਨੁ ਧਨੁ ਅਰਪਉ ਸਭੁ ਅਪਨਾ ॥ ਕਵਨ ਸੁ ਮਤਿ ਜਿਤੁ ਹਰਿ ਹਰਿ ਜਪਨਾ ॥੧॥ ਕਰਿ ਆਸਾ ਆਇਓ ਪ੍ਰਭ ਮਾਗਨਿ ॥  ਤੁਮ੍ਹ੍ਹ ਪੇਖਤ ਸੋਭਾ ਮੇਰੈ ਆਗਨਿ ॥੧॥ ਰਹਾਉ ॥ ਅਨਿਕ ਜੁਗਤਿ ਕਰਿ ਬਹੁਤੁ ਬੀਚਾਰਉ ॥ ਸਾਧਸੰਗਿ ਇਸੁ ਮਨਹਿ ਉਧਾਰਉ ॥੨॥ ਮਤਿ ਬੁਧਿ ਸੁਰਤਿ ਨਾਹੀ ਚਤੁਰਾਈ ॥ ਤਾ ਮਿਲੀਐ ਜਾ ਲਏ ਮਿਲਾਈ ॥੩॥ ਨੈਨ ਸੰਤੋਖੇ ਪ੍ਰਭ ਦਰਸਨੁ ਪਾਇਆ ॥ ਕਹੁ ਨਾਨਕ ਸਫਲੁ ਸੋ ਆਇਆ ॥੪॥੪॥੯॥    

बिलावलु महला ५ ॥ तनु मनु धनु अरपउ सभु अपना ॥ कवन सु मति जितु हरि हरि जपना ॥१॥   करि आसा आइओ प्रभ मागनि ॥   तुम्ह पेखत सोभा मेरै आगनि ॥१॥ रहाउ ॥  अनिक जुगति करि बहुतु बीचारउ ॥ साधसंगि इसु मनहि उधारउ ॥२॥  मति बुधि सुरति नाही चतुराई ॥ ता मिलीऐ जा लए मिलाई ॥३॥   नैन संतोखे प्रभ दरसनु पाइआ ॥ कहु नानक सफलु सो आइआ ॥४॥४॥९॥ 

Bilaaval, Fifth Mehl: Body, mind, wealth and everything, I surrender to my Lord.   What is that wisdom, by which I may come to chant the Name of the Lord, Har, Har? ||1||   Nurturing hope, I have come to beg from God.   Gazing upon You, the courtyard of my heart is  embellished. ||1||Pause||   Trying several methods, I reflect deeply upon the Lord.  In the Saadh Sangat, the Company of the Holy, this mind is saved. ||2||   I have neither intelligence, wisdom, common sense nor cleverness.   I meet You, only if You lead me to meet You. ||3||  My eyes are content, gazing upon the Blessed Vision of God’s Darshan.  Says Nanak, such a life is fruitful and rewarding. ||4||4||9|| 

ਅਰਪਉ = ਅਰਪਉਂ, ਮੈਂ ਭੇਟਾ ਕਰਦਾ ਹਾਂ, ਮੈਂ ਭੇਟਾ ਕਰਨ ਨੂੰ ਤਿਆਰ ਹਾਂ। ਕਵਨ = ਕੇਹੜੀ? ਸੁਮਤਿ = ਚੰਗੀ ਮਤਿ। ਜਿਤੁ = ਜਿਸ ਦੀ ਰਾਹੀਂ ॥੧॥ ਕਰਿ = ਕਰ ਕੇ, ਧਾਰ ਕੇ। ਪ੍ਰਭ = ਹੇ ਪ੍ਰਭੂ! ਮਾਗਨਿ = ਮੰਗਣ ਵਾਸਤੇ। ਤੁਮ੍ਹ੍ਹ ਪੇਖਤ = ਤੇਰਾ ਦਰਸਨ ਕਰਦਿਆਂ {ਅੱਖਰ ‘ਮ੍ਹ੍ਹ’ ਦੇ ਨਾਲ ਅੱਧਾ ‘ਹ’ ਹੈ}। ਸੋਭਾ = ਰੌਣਕ, ਉਤਸ਼ਾਹ। ਮੇਰੈ ਆਗਨਿ = ਮੇਰੇ (ਹਿਰਦੇ-) ਵੇਹੜੇ ਵਿਚ ॥੧॥ ਜੁਗਤਿ = ਢੰਗ। ਬੀਚਾਰਉ = ਬੀਚਾਰਉਂ, ਮੈਂ ਵਿਚਾਰਦਾ ਹਾਂ। ਸੰਗਿ = ਸੰਗ ਵਿਚ। ਮਨਹਿ = ਮਨ ਨੂੰ! ਉਧਾਰਉ = ਉਧਾਰਉਂ, ਮੈਂ ਬਚਾ ਸਕਦਾ ਹਾਂ ॥੨॥ ਤਾ = ਤਦੋਂ ਹੀ। ਜਾ = ਜਦੋਂ। ਲਏ ਮਿਲਾਈ = ਮਿਲਾ ਲਏ ॥੩॥ ਨੈਨ = ਅੱਖਾਂ। ਸੰਤੋਖੇ = ਰੱਜ ਗਏ। ਸੋ = ਉਹ ਮਨੁੱਖ ॥੪॥੪॥੯॥

(ਜੇ ਕੋਈ ਗੁਰਮੁਖਿ ਮੈਨੂੰ ਸਿਮਰਨ ਦੀ ਬਰਕਤ ਵਾਲੀ ਸੁਮਤਿ ਦੇ ਦੇਵੇ, ਤਾਂ) ਮੈਂ ਆਪਣਾ ਸਰੀਰ ਆਪਣਾ ਮਨ ਆਪਣਾ ਧਨ ਸਭ ਕੁਝ ਭੇਟਾ ਕਰਨ ਨੂੰ ਤਿਆਰ ਹਾਂ। ਹੇ ਭਾਈ! ਉਹ ਕੇਹੜੀ ਚੰਗੀ ਸਿੱਖਿਆ ਹੈ ਜਿਸ ਦੀ ਬਰਕਤਿ ਨਾਲ ਪਰਮਾਤਮਾ ਦਾ ਨਾਮ ਸਿਮਰਿਆ ਜਾ ਸਕਦਾ ਹੈ? ॥੧॥ ਹੇ ਪ੍ਰਭੂ! ਆਸਾ ਧਾਰ ਕੇ ਮੈਂ (ਤੇਰੇ ਦਰ ਤੇ ਤੇਰੇ ਨਾਮ ਦੀ ਦਾਤਿ) ਮੰਗਣ ਆਇਆ ਹਾਂ।  ਤੇਰਾ ਦਰਸਨ ਕੀਤਿਆਂ ਮੇਰੇ (ਹਿਰਦੇ-) ਵੇਹੜੇ ਵਿਚ ਉਤਸ਼ਾਹ ਪੈਦਾ ਹੋ ਜਾਂਦਾ ਹੈ ॥੧॥ ਰਹਾਉ॥ ਹੇ ਭਾਈ! ਮੈਂ ਅਨੇਕਾਂ ਢੰਗ (ਆਪਣੇ ਸਾਹਮਣੇ) ਰੱਖ ਕੇ ਬੜਾ ਵਿਚਾਰਦਾ ਹਾਂ (ਕਿ ਕਿਸ ਢੰਗ ਨਾਲ ਇਸ ਨੂੰ ਵਿਕਾਰਾਂ ਤੋਂ ਬਚਾਇਆ ਜਾਏ। ਅਖ਼ੀਰ ਤੇ ਇਹੀ ਸਮਝ ਆਉਂਦੀ ਹੈ ਕਿ) ਗੁਰਮੁਖਾਂ ਦੀ ਸੰਗਤਿ ਵਿਚ (ਹੀ) ਇਸ ਮਨ ਨੂੰ (ਵਿਕਾਰਾਂ ਤੋਂ) ਮੈਂ ਬਚਾ ਸਕਦਾ ਹਾਂ ॥੨॥ ਹੇ ਭਾਈ! ਕਿਸੇ ਮਤਿ, ਕਿਸੇ ਅਕਲ, ਕਿਸੇ ਧਿਆਨ, ਕਿਸੇ ਭੀ ਚਤੁਰਾਈ ਨਾਲ ਪਰਮਾਤਮਾ ਨਹੀਂ ਮਿਲ ਸਕਦਾ। ਜਦੋਂ ਉਹ ਪ੍ਰਭੂ ਆਪ ਹੀ ਜੀਵ ਨੂੰ ਮਿਲਾਂਦਾ ਹੈ ਤਦੋਂ ਹੀ ਉਸ ਨੂੰ ਮਿਲ ਸਕੀਦਾ ਹੈ ॥੩॥ (ਦਰਸਨ ਦੀ ਬਰਕਤਿ ਨਾਲ) ਜਿਸ ਦੀਆਂ ਅੱਖਾਂ (ਮਾਇਆ ਦੀ ਤ੍ਰਿਸ਼ਨਾ ਵਲੋਂ) ਰੱਜ ਗਈਆਂ ਹਨ, ਹੇ ਨਾਨਕ! ਆਖ-ਉਸ ਮਨੁੱਖ ਦਾ ਜਗਤ ਵਿਚ ਆਉਣਾ ਮੁਬਾਰਿਕ ਹੈ, ਜਿਸ ਨੇ ਪਰਮਾਤਮਾ ਦਾ ਦਰਸਨ ਕਰ ਲਿਆ ਹੈ ॥੪॥੪॥੯॥

हे भाई! वह कौन सी अच्छी शिक्षा हैजिस की बरकत से परमात्मा का नाम सुमीर जा सकता है ?  (अगर कोई गुरमुख मुझे  वह सुमत दे दे, तो)मैं अपना सरीर अपना मन अपना धन सब कुछ  अर्पण करने तो तैयार हूँ । १। हे प्रभु! आशा कर के मैं (तेरे दर पर तेरे नाम की दात ) मांगने आया हूँ । तेरे दर्शन करने से मेरे हृदय-आँगन में उतशाह पैदा हो जाता है।१।रहाउ। हे भाई ! मैं अनेकों ढंग (आपने सामने) रख कर बड़ा विचरता हूँ (कि  ढंग से इस विचार से बचाया जाए। आखिर में यही समझ आती है कि ) गुरमुखों की संगत से (ही) इस मन को (विकारों से ) मैं बचा सकता हूँ ।२। हे भाई! किसी मति, किसी अकल, किसी ध्यान, किसी चतुराई से परमात्मा नहीं मिल सकता। जब वह प्रभु आप ही जीव को मिलाता है तब ही उस से मिल सकता है।३। हे नानक ! कहि  उस  मनुख  का  जगत  में आना मुबारिक है, जिस ने परमात्मा का दर्शन कर लिया है, और (दर्शन की बरकत से) जिस  की  आँखें (माया की तृष्णा से ) तृप्त हो गयी हैं।४।४।९।

https://www.facebook.com/dailyhukamnama
ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !!

ਗੁਰੂ ਰੂਪ ਸੰਗਤ ਜੀਓ !! Hukamnama Sahib Mobile Application📲 ਡਾਊਨਲੋਡ 📥 ਕਰਨ ਲਈ ਹੇਠਾਂ 👇 ਦਿੱਤੇ ਲਿੰਕ ਉਪਰ ਕਲਿੱਕ ਕਰੋ ਜੀ!
http://onelink.to/hukamnama

 

Written by jugrajsidhu in 12 March 2019
Share :
Daily Updation of HukamnamaSahib.com

Jugraj Singh

A person with the vision of sharing Hukamnama Sahib straight from Shri Golden Temple, Amritsar. He is a Post-Graduate in Mechanical Engineering. Currently, he’s serving the society by running a youtube channel @helpinair. He especially thanks those people who support him from time to time in this religious act.