AMRITVELE DA HUKAMNAMA SRI DARBAR SAHIB, SRI AMRITSAR, ANG 522, 16-05-19
ਸਲੋਕ ਮ: ੫ ॥ ਕੋਟਿ ਬਿਘਨ ਤਿਸੁ ਲਾਗਤੇ ਜਿਸ ਨੋ ਵਿਸਰੈ ਨਾਉ ॥ ਨਾਨਕ ਅਨਦਿਨੁ ਬਿਲਪਤੇ ਜਿਉ ਸੁੰਞੈ ਘਰਿ ਕਾਉ ॥੧॥ ਮ: ੫ ॥ ਪਿਰੀ ਮਿਲਾਵਾ ਜਾ ਥੀਐ ਸਾਈ ਸੁਹਾਵੀ ਰੁਤਿ ॥ ਘੜੀ ਮੁਹਤੁ ਨਹ ਵੀਸਰੈ ਨਾਨਕ ਰਵੀਐ ਨਿਤ ॥੨॥
सलोक मः ५ ॥ कोटि बिघन तिसु लागते जिस नो विसरै नाउ ॥ नानक अनदिनु बिलपते जिउ सुंञै घरि काउ ॥१॥ मः ५ ॥ पिरी मिलावा जा थीऐ साई सुहावी रुति ॥ घड़ी मुहतु नह वीसरै नानक रवीऐ नित ॥२॥
Shalok, Fifth Mehl: Millions of obstacles stand in the way of one who forgets the Name. O Nanak, night and day, he croaks like a raven in a deserted house. ||1|| Fifth Mehl: Beauteous is that season, when I am united with my Beloved. I do not forget Him for a moment or an instant; O Nanak, I contemplate Him constantly. ||2||
ਕੋਟਿ = ਕ੍ਰੋੜਾਂ। ਅਨਦਿਨੁ = ਹਰ ਰੋਜ਼। ਘਰਿ = ਘਰ ਵਿਚ ॥੧॥ ਪਿਰੀ ਮਿਲਾਵਾ = ਪਿਆਰੇ ਪਤੀ ਦਾ ਮੇਲ। ਜਾ = ਜਦੋਂ। ਸੁਹਾਵੀ = ਸੋਹਣੀ। ਮੁਹਤੁ = ਮੁਹੂਰਤ, ਦੋ ਘੜੀ। ਰਵੀਐ = ਸਿਮਰੀਏ ॥੨॥
ਜਿਸ ਮਨੁੱਖ ਨੂੰ ਪਰਮਾਤਮਾ ਦਾ ਨਾਮ ਵਿਸਰ ਜਾਂਦਾ ਹੈ ਉਸ ਨੂੰ ਕ੍ਰੋੜਾਂ ਵਿਘਨ ਆ ਘੇਰਦੇ ਹਨ। ਹੇ ਨਾਨਕ! (ਅਜੇਹੇ ਬੰਦੇ) ਹਰ ਰੋਜ਼ ਇਉਂ ਵਿਲਕਦੇ ਹਨ ਜਿਵੇਂ ਸੁੰਞੇ ਘਰਾਂ ਵਿਚ ਕਾਂ ਲੌਂਦਾ ਹੈ (ਪਰ ਓਥੋਂ ਉਸ ਨੂੰ ਮਿਲਦਾ ਕੁਝ ਨਹੀਂ) ॥੧॥ ਉਹੀ ਰੁੱਤ ਸੋਹਣੀ ਹੈ ਜਦੋਂ ਪਿਆਰੇ ਪ੍ਰਭੂ-ਪਤੀ ਦਾ ਮੇਲ ਹੁੰਦਾ ਹੈ, ਸੋ, ਹੇ ਨਾਨਕ! ਉਸ ਨੂੰ ਹਰ ਵੇਲੇ ਯਾਦ ਕਰੀਏ, ਕਦੇ ਘੜੀ ਦੋ ਘੜੀਆਂ ਭੀ ਉਹ ਪ੍ਰਭੂ ਨਾਹ ਭੁੱਲੇ ॥੨॥
जिस मनुख को परमात्मा का नाम बिसर जाता है उस को करोड़ों विघन आ घेरते हैं। हे नानक! (ऐसे व्यक्ति) हर रोज ऐसे बिलकते हैं जैसे सूने घर में कांव रोता हैं (परन्तु उस घर में कुछ मिलता नहीं) ॥1॥ वोही रुत सुंदर हैं जब प्यारे प्रभु-पति का मेल होता है, सो, हे नानक! उस को हर समय याद करें, कभी घडी दो घडी भी वह प्रभु न भूले॥२॥
https://www.facebook.com/dailyhukamnama/
ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !!