Amrit Vele Da Hukamnama Sri Darbar Sahib, Amritsar, Date 28 September 2019 Ang 517


AMRIT VELE DA HUKAMNAMA SRI DARBAR SAHIB AMRITSAR, ANG 517, 28-Sep-2019


ਰਾਗੁ ਗੂਜਰੀ ਵਾਰ ਮਹਲਾ ੫ ੴ ਸਤਿਗੁਰ ਪ੍ਰਸਾਦਿ ॥ ਸਲੋਕੁ ਮ: ੫ ॥ ਅੰਤਰਿ ਗੁਰੁ ਆਰਾਧਣਾ ਜਿਹਵਾ ਜਪਿ ਗੁਰ ਨਾਉ ॥ ਨੇਤ੍ਰੀ ਸਤਿਗੁਰੁ ਪੇਖਣਾ ਸ੍ਰਵਣੀ ਸੁਨਣਾ ਗੁਰ ਨਾਉ ॥ ਸਤਿਗੁਰ ਸੇਤੀ ਰਤਿਆ ਦਰਗਹ ਪਾਈਐ ਠਾਉ ॥ ਕਹੁ ਨਾਨਕ ਕਿਰਪਾ ਕਰੇ ਜਿਸ ਨੋ ਏਹ ਵਥੁ ਦੇਇ ॥ ਜਗ ਮਹਿ ਉਤਮ ਕਾਢੀਅਹਿ ਵਿਰਲੇ ਕੇਈ ਕੇਇ ॥੧॥

रागु गूजरी वार महला ५ ੴ सतिगुर प्रसादि ॥ सलोकु मः ५ ॥ अंतरि गुरु आराधणा जिहवा जपि गुर नाउ ॥ नेत्री सतिगुरु पेखणा स्रवणी सुनणा गुर नाउ ॥ सतिगुर सेती रतिआ दरगह पाईऐ ठाउ ॥ कहु नानक किरपा करे जिस नो एह वथु देइ ॥ जग महि उतम काढीअहि विरले केई केइ ॥१॥

Raag Goojaree, Vaar, Fifth Mehl: One Universal Creator God. By The Grace Of The True Guru: Shalok, Fifth Mehl: Deep within yourself, worship the Guru in adoration, and with your tongue, chant the Guru’s Name. Let your eyes behold the True Guru, and let your ears hear the Guru’s Name. Attuned to the True Guru, you shall receive a place of honor in the Court of the Lord. Says Nanak, this treasure is bestowed on those who are blessed with His Mercy. In the midst of the world, they are known as the most pious – they are rare indeed. ||1||

ਅੰਤਰਿ = ਮਨ ਵਿਚ। ਆਰਾਧਣਾ = ਯਾਦ ਕਰਨਾ। ਗੁਰ ਨਾਉ = ਗੁਰੂ ਦਾ ਨਾਮ। ਸ੍ਰਵਣੀ = ਕੰਨਾਂ ਨਾਲ। ਸੇਤੀ = ਨਾਲ। ਰਤਿਆ = ਰੰਗੀਜ ਕੇ, ਪਿਆਰ ਕੀਤਿਆਂ। ਵਥੁ = ਚੀਜ਼। ਕਾਢੀਅਹਿ = ਅਖਵਾਂਦੇ ਹਨ।੧।

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਗੁਰੂ ਅਰਜਨਦੇਵ ਜੀ ਦਾ ਸਲੋਕ। ਜੇ ਆਪਣੇ ਗੁਰੂ (ਦੇ ਪਿਆਰ) ਵਿਚ ਰੰਗੇ ਜਾਈਏ ਤਾਂ (ਪ੍ਰਭੂ ਦੀ) ਹਜ਼ੂਰੀ ਵਿਚ ਥਾਂ ਮਿਲਦਾ ਹੈ। ਮਨ ਵਿਚ ਗੁਰੂ ਨੂੰ ਯਾਦ ਕਰਨਾ, ਜੀਭ ਨਾਲ ਗੁਰੂ ਦਾ ਨਾਮ ਜਪਣਾ, ਅੱਖਾਂ ਨਾਲ ਗੁਰੂ ਨੂੰ ਵੇਖਣਾ, ਕੰਨਾਂ ਨਾਲ ਗੁਰੂ ਦਾ ਨਾਮ ਸੁਣਨਾ-ਇਹ ਦਾਤਿ, ਆਖ, ਹੇ ਨਾਨਕ! ਉਸ ਮਨੁੱਖ ਨੂੰ ਪ੍ਰਭੂ ਦੇਂਦਾ ਹੈ ਜਿਸ ਉਤੇ ਮੇਹਰ ਕਰਦਾ ਹੈ, ਅਜੇਹੇ ਬੰਦੇ ਜਗਤ ਵਿਚ ਸ੍ਰੇਸ਼ਟ ਅਖਵਾਉਂਦੇ ਹਨ, (ਪਰ ਅਜੇਹੇ ਹੁੰਦੇ) ਕੋਈ ਵਿਰਲੇ ਵਿਰਲੇ ਹਨ।੧।

अकाल पुरख एक है और परमात्मा की कृपा द्वारा मिलता है।
गुरु अर्जनदेव जी की सलोक। अगर अपने गुरु (के प्यार) मैं रंगे जाओ तो (प्रभु की) हजूरी मैं जगह मिल जाती है। मन में गुरु को याद करना, जीभ से गुरु का नाम सुमिरन करना, आँखों से गुरु को देखना, कानो से गुरु का नाम सुनना-यह दात (कृपा)(कहे, हे नानक!) उस मनुख को प्रभु देता है जिस के उपर मेहर करता है, ऐसे मनुख जगत में श्रेश्ठ कहलाते हैं, (परन्तु ऐसे होते बहुत कम हैं।१।

 

https://www.facebook.com/dailyhukamnama
ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !!

Written by jugrajsidhu in 28 September 2019
Share :
Daily Updation of HukamnamaSahib.com

Jugraj Singh

A person with the vision of sharing Hukamnama Sahib straight from Shri Golden Temple, Amritsar. He is a Post-Graduate in Mechanical Engineering. Currently, he’s serving the society by running a youtube channel @helpinair. He especially thanks those people who support him from time to time in this religious act.