Amritvele da Hukamnama Sri Darbar Sahib, Sri Amritsar, Ang 548, 19-Feb-2017
ਸਲੋਕ ਮ: ੩
ਨਾਨਕ ਗਿਆਨੀ ਜਗੁ ਜੀਤਾ ਜਗਿ ਜੀਤਾ ਸਭੁ ਕੋਇ ॥ ਨਾਮੇ ਕਾਰਜ ਸਿਧਿ ਹੈ ਸਹਜੇ ਹੋਇ ਸੁ ਹੋਇ ॥ ਗੁਰਮਤਿ ਮਤਿ ਅਚਲੁ ਹੈ ਚਲਾਇ ਨ ਸਕੈ ਕੋਇ ॥ ਭਗਤਾ ਕਾ ਹਰਿ ਅੰਗੀਕਾਰੁ ਕਰੇ ਕਾਰਜੁ ਸੁਹਾਵਾ ਹੋਇ ॥
सलोक मः ३
नानक गिआनी जगु जीता जगि जीता सभु कोइ ॥ नामे कारज सिधि है सहजे होइ सु होइ ॥ गुरमति मति अचलु है चलाइ न सकै कोइ ॥ भगता का हरि अंगीकारु करे कारजु सुहावा होइ ॥
Shalok, Third Mehl:
O Nanak, the spiritually wise one has conquered all others. Through the Name, his affairs are brought to perfection; whatever happens is by His Will. Under Guru’s Instruction, his mind is held steady; no one can make him waver. The Lord makes His devotee His own, and his affairs are adjusted.
ਜਗਿ = ਜਗਤ ਨੇ। ਸਭੁ ਕੋਇ = ਹਰੇਕ ਜੀਵ ਨੂੰ। ਸਿਧਿ = ਸਫਲਤਾ, ਕਾਮਯਾਬੀ। ਕਾਰਜ ਸਿਧਿ = ਕਾਰਜ ਦੀ ਸਿੱਧੀ। ਅੰਗੀਕਾਰੁ = ਪੱਖ, ਸਹੈਤਾ।
ਹੇ ਨਾਨਕ! ਗਿਆਨਵਾਨ ਮਨੁੱਖ ਨੇ ਸੰਸਾਰ ਨੂੰ (ਭਾਵ, ਮਾਇਆ ਦੇ ਮੋਹ ਨੂੰ) ਜਿੱਤ ਲਿਆ ਹੈ, (ਤੇ ਗਿਆਨੀ ਤੋਂ ਬਿਨਾ) ਹਰ ਇਕ ਮਨੁੱਖ ਨੂੰ ਸੰਸਾਰ ਨੇ ਜਿੱਤਿਆ ਹੈ, (ਗਿਆਨੀ ਦੇ) ਅਸਲੀ ਕਰਨ ਵਾਲੇ ਕੰਮ (ਭਾਵ, ਮਨੁੱਖਾ ਜਨਮ ਨੂੰ ਸਵਾਰਨ) ਦੀ ਸਫਲਤਾ ਨਾਮ ਜਪਣ ਨਾਲ ਹੀ ਹੁੰਦੀ ਹੈ ਉਸ ਨੂੰ ਇਉਂ ਜਾਪਦਾ ਹੈ ਕਿ ਜੋ ਕੁਝ ਹੋ ਰਿਹਾ ਹੈ, ਪ੍ਰਭੂ ਦੀ ਰਜ਼ਾ ਵਿਚ ਹੋ ਰਿਹਾ ਹੈ। ਸਤਿਗੁਰੂ ਦੀ ਮੱਤ ਤੇ ਤੁਰਿਆਂ (ਗਿਆਨੀ ਮਨੁੱਖ ਦੀ) ਮੱਤ ਪੱਕੀ ਹੋ ਜਾਂਦੀ ਹੈ, ਕੋਈ (ਮਾਇਕ ਵਿਹਾਰ) ਉਸ ਨੂੰ ਡੁਲਾ ਨਹੀਂ ਸਕਦਾ (ਉਸ ਨੂੰ ਨਿਸਚਾ ਹੁੰਦਾ ਹੈ ਕਿ) ਪ੍ਰਭੂ ਭਗਤਾਂ ਦਾ ਸਾਥ ਨਿਭਾਉਂਦਾ ਹੈ (ਤੇ ਉਹਨਾਂ ਦਾ ਹਰੇਕ) ਕੰਮ ਰਾਸ ਆ ਜਾਂਦਾ ਹੈ।
हे नानक! ज्ञानवान मनुख ने संसार के (माया के मोह को) जीत लिया है, (और ज्ञान के बिना) हरेक मनुख को संसार ने जीता है, (ज्ञानी के )असली करने वाले काम (भाव-मनुख जनम को सवारने वाले काम) की सफलता नाम जपने से ही होती है उस को यह लगता है की जो कुछ हो रहा है, प्रभु की रजा में हो रहा है। सतगुरु की बुद्धि पर चलने से (ज्ञानी मनुख की) बुद्धि पक्की हो जाती है, कोई (माया-आदिक विहार) उस को डुला नहीं सकता (उस को निश्चय होता है की) प्रभु भगतों का साथ निभाने से (उनका हरेक काम) रास हो जाता है।
ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !!