SANDHYA VELE DA HUKAMNAMA SRI DARBAR SAHIB SRI AMRITSAR, ANG 670, 26-03-20
ਧਨਾਸਰੀ ਮਹਲਾ ੫ ਘਰੁ ੧ ਚਉਪਦੇ ੴ ਸਤਿਗੁਰ ਪ੍ਰਸਾਦਿ ॥ ਭਵ ਖੰਡਨ ਦੁਖ ਭੰਜਨ ਸ੍ਵਾਮੀ ਭਗਤਿ ਵਛਲ ਨਿਰੰਕਾਰੇ ॥ ਕੋਟਿ ਪਰਾਧ ਮਿਟੇ ਖਿਨ ਭੀਤਰਿ ਜਾਂ ਗੁਰਮੁਖਿ ਨਾਮੁ ਸਮਾਰੇ ॥੧॥ ਮੇਰਾ ਮਨੁ ਲਾਗਾ ਹੈ ਰਾਮ ਪਿਆਰੇ ॥ ਦੀਨ ਦਇਆਲਿ ਕਰੀ ਪ੍ਰਭਿ ਕਿਰਪਾ ਵਸਿ ਕੀਨੇ ਪੰਚ ਦੂਤਾਰੇ ॥੧॥ ਰਹਾਉ ॥ ਤੇਰਾ ਥਾਨੁ ਸੁਹਾਵਾ ਰੂਪੁ ਸੁਹਾਵਾ ਤੇਰੇ ਭਗਤ ਸੋਹਹਿ ਦਰਬਾਰੇ ॥ ਸਰਬ ਜੀਆ ਕੇ ਦਾਤੇ ਸੁਆਮੀ ਕਰਿ ਕਿਰਪਾ ਲੇਹੁ ਉਬਾਰੇ ॥੨॥ ਤੇਰਾ ਵਰਨੁ ਨ ਜਾਪੈ ਰੂਪੁ ਨ ਲਖੀਐ ਤੇਰੀ ਕੁਦਰਤਿ ਕਉਨੁ ਬੀਚਾਰੇ ॥ ਜਲਿ ਥਲਿ ਮਹੀਅਲਿ ਰਵਿਆ ਸ੍ਰਬ ਠਾਈ ਅਗਮ ਰੂਪ ਗਿਰਧਾਰੇ ॥੩॥ ਕੀਰਤਿ ਕਰਹਿ ਸਗਲ ਜਨ ਤੇਰੀ ਤੂ ਅਬਿਨਾਸੀ ਪੁਰਖੁ ਮੁਰਾਰੇ ॥ ਜਿਉ ਭਾਵੈ ਤਿਉ ਰਾਖਹੁ ਸੁਆਮੀ ਜਨ ਨਾਨਕ ਸਰਨਿ ਦੁਆਰੇ ॥੪॥੧॥
धनासरी महला ५ घरु १ चउपदे ੴ सतिगुर प्रसादि ॥ भव खंडन दुख भंजन स्वामी भगति वछल निरंकारे ॥ कोटि पराध मिटे खिन भीतरि जां गुरमुखि नामु समारे ॥१॥ मेरा मनु लागा है राम पिआरे ॥ दीन दइआलि करी प्रभि किरपा वसि कीने पंच दूतारे ॥१॥ रहाउ ॥ तेरा थानु सुहावा रूपु सुहावा तेरे भगत सोहहि दरबारे ॥ सरब जीआ के दाते सुआमी करि किरपा लेहु उबारे ॥२॥ तेरा वरनु न जापै रूपु न लखीऐ तेरी कुदरति कउनु बीचारे ॥ जलि थलि महीअलि रविआ स्रब ठाई अगम रूप गिरधारे ॥३॥ कीरति करहि सगल जन तेरी तू अबिनासी पुरखु मुरारे ॥ जिउ भावै तिउ राखहु सुआमी जन नानक सरनि दुआरे ॥४॥१॥
Dhanaasaree, Fifth Mehl, First House, Chau-Padas: One Universal Creator God. By The Grace Of The True Guru: O Destroyer of fear, Remover of suffering, Lord and Master, Lover of Your devotees, Formless Lord. Millions of sins are eradicated in an instant when, as Gurmukh, one contemplates the Naam, the Name of the Lord. ||1|| My mind is attached to my Beloved Lord. God, Merciful to the meek, granted His Grace, and placed the five enemies under my control. ||1||Pause|| Your place is so beautiful; Your form is so beautiful; Your devotees look so beautiful in Your Court. O Lord and Master, Giver of all beings, please, grant Your Grace, and save me. ||2|| Your color is not known, and Your form is not seen; who can contemplate Your Almighty Creative Power? You are contained in the water, the land and the sky, everywhere, O Lord of unfathomable form, Holder of the mountain. ||3|| All beings sing Your Praises; You are the imperishable Primal Being, the Destroyer of ego. As it pleases You, please protect and preserve me; servant Nanak seeks Sanctuary at Your Door. ||4||1||
ਪਦਅਰਥ:- ਭਵ ਖੰਡਨ—ਹੇ ਜਨਮ ਮਰਨ (ਦੇ ਗੇੜ ਦਾ) ਨਾਸ ਕਰਨ ਵਾਲੇ! ਦੁਖ ਭੰਜਨ—ਹੇ ਦੁੱਖਾਂ ਦਾ ਨਾਸ ਕਰਨ ਵਾਲੇ! ਭਗਤਿ ਵਛਲ—ਹੇ ਭਗਤੀ ਨਾਲ ਪਿਆਰ ਕਰਨ ਵਾਲੇ! ਨਿਰੰਕਾਰੇ—ਹੇ ਆਕਾਰ-ਰਹਿਤ ਪ੍ਰਭੂ! ਕੋਟਿ—ਕ੍ਰੋੜਾਂ। ਭੀਤਰਿ—ਵਿਚ। ਜਾਂ—ਜਦੋਂ। ਗੁਰਮੁਖਿ—ਗੁਰੂ ਦੀ ਸਰਨ ਪੈ ਕੇ। ਸਮਾਰੇ—ਸੰਭਾਲਦਾ ਹੈ।1। ਦੀਨ ਦਇਆਲਿ—ਦੀਨਾਂ ਉਤੇ ਦਇਆ ਕਰਨ ਵਾਲੇ ਨੇ। ਪ੍ਰਭਿ—ਪ੍ਰਭੂ ਨੇ। ਪੰਚ ਦੂਤਾਰੇ—(ਕਾਮਾਦਿਕ) ਪੰਜ ਵੈਰੀ।1। ਰਹਾਉ। ਸੋਹਹਿ—ਸੋਹਣੇ ਲੱਗਦੇ ਹਨ। ਦਾਤੇ—ਹੇ ਦਾਤਾਰ! ਲੇਹੁ ਉਬਾਰੇ—ਬਚਾ ਲਵੋ।2। ਵਰਨੁ—ਰੰਗ। ਰੂਪੁ—ਸ਼ਕਲ। ਕੁਦਰਤਿ—ਤਾਕਤ। ਜਲਿ—ਜਲ ਵਿਚ। ਥਲਿ—ਧਰਤੀ ਵਿਚ। ਮਹੀਅਲਿ—ਮਹੀ ਤਲਿ, ਧਰਤੀ ਦੇ ਤਲ ਉਤੇ, ਆਕਾਸ਼ ਵਿਚ। ਸ੍ਰਬ ਠਾਈ—ਸਭਨੀਂ ਥਾਈਂ। ਗਿਰਧਾਰੇ—ਹੇ ਗਿਰਧਾਰੀ! {ਗਿਰਿ—ਪਹਾੜ} ਹੇ ਪ੍ਰਭੂ!।3। ਕੀਰਤਿ—ਉਸਤਤਿ, ਸਿਫ਼ਤਿ-ਸਾਲਾਹ। ਕਰਹਿ—ਕਰਦੇ ਹਨ। ਮੁਰਾਰੇ—ਹੇ ਮੁਰਾਰੀ! ਪੁਰਖੁ—ਸਰਬ-ਵਿਆਪਕ।4।
ਅਰਥ:- ਹੇ ਭਾਈ! ਮੇਰਾ ਮਨ ਪਿਆਰੇ ਪਰਮਾਤਮਾ (ਦੇ ਨਾਮ) ਨਾਲ ਗਿੱਝ ਗਿਆ ਹੈ। ਦੀਨਾਂ ਉਤੇ ਦਇਆ ਕਰਨ ਵਾਲੇ ਪ੍ਰਭੂ ਨੇ (ਆਪ ਹੀ) ਕਿਰਪਾ ਕੀਤੀ ਹੈ, ਤੇ, ਪੰਜੇ (ਕਾਮਾਦਿਕ) ਵੈਰੀ (ਮੇਰੇ) ਵੱਸ ਵਿਚ ਕਰ ਦਿੱਤੇ ਹਨ।1। ਰਹਾਉ। ਹੇ ਜਨਮ ਮਰਨ ਦਾ ਗੇੜ ਨਾਸ ਕਰਨ ਵਾਲੇ! ਹੇ ਦੁੱਖਾਂ ਦੇ ਦੂਰ ਕਰਨ ਵਾਲੇ! ਹੇ ਮਾਲਕ! ਹੇ ਭਗਤੀ ਨਾਲ ਪਿਆਰ ਕਰਨ ਵਾਲੇ! ਹੇ ਆਕਾਰ-ਰਹਿਤ! ਜਦੋਂ ਕੋਈ ਮਨੁੱਖ ਗੁਰੂ ਦੀ ਸਰਨ ਪੈ ਕੇ (ਤੇਰਾ) ਨਾਮ ਹਿਰਦੇ ਵਿਚ ਵਸਾਂਦਾ ਹੈ, ਉਸ ਦੇ ਕ੍ਰੋੜਾਂ ਪਾਪ ਇਕ ਖਿਨ ਵਿਚ ਮਿਟ ਜਾਂਦੇ ਹਨ।1। ਹੇ ਪ੍ਰਭੂ! ਤੇਰਾ ਥਾਂ ਸੋਹਣਾ ਹੈ, ਤੇਰਾ ਰੂਪ ਸੋਹਣਾ ਹੈ। ਤੇਰੇ ਭਗਤ ਤੇਰੇ ਦਰਬਾਰ ਵਿਚ ਸੋਹਣੇ ਲੱਗਦੇ ਹਨ। ਹੇ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲੇ ਮਾਲਕ-ਪ੍ਰਭੂ! ਮੇਹਰ ਕਰ; (ਮੈਨੂੰ ਕਾਮਾਦਿਕ ਵੈਰੀਆਂ ਤੋਂ) ਬਚਾਈ ਰੱਖ।2। ਹੇ ਪ੍ਰਭੂ! ਤੇਰਾ ਕੋਈ ਰੰਗ ਨਹੀਂ ਦਿੱਸਦਾ; ਤੇਰੀ ਕੋਈ ਸ਼ਕਲ ਨਹੀਂ ਦਿੱਸਦੀ। ਕੋਈ ਮਨੁੱਖ ਨਹੀਂ ਸੋਚ ਸਕਦਾ ਕਿ ਤੇਰੀ ਕਿਤਨੀ ਕੁ ਤਾਕਤ ਹੈ। ਹੇ ਅਪਹੁੰਚ ਪਰਮਾਤਮਾ! ਤੂੰ ਪਾਣੀ ਵਿਚ ਧਰਤੀ ਵਿਚ ਆਕਾਸ਼ ਵਿਚ ਸਭ ਥਾਈਂ ਮੌਜੂਦ ਹੈਂ।3। ਹੇ ਮੁਰਾਰੀ! ਤੂੰ ਨਾਸ-ਰਹਿਤ ਹੈਂ; ਤੂੰ ਸਰਬ-ਵਿਆਪਕ ਹੈਂ, ਤੇਰੇ ਸਾਰੇ ਸੇਵਕ ਤੇਰੀ ਸਿਫ਼ਤਿ-ਸਾਲਾਹ ਕਰਦੇ ਹਨ। ਹੇ ਦਾਸ ਨਾਨਕ! (ਆਖ—) ਹੇ ਸੁਆਮੀ! ਮੈਂ ਤੇਰੇ ਦਰ ਤੇ ਆ ਡਿੱਗਾ ਹਾਂ, ਮੈਂ ਤੇਰੀ ਸਰਨ ਆਇਆ ਹਾਂ। ਜਿਵੇਂ ਤੈਨੂੰ ਚੰਗਾ ਲੱਗੇ, ਉਸੇ ਤਰ੍ਹਾਂ ਮੇਰੀ ਰੱਖਿਆ ਕਰ।4।1।
अर्थ :-हे भाई ! मेरा मन प्यारे परमात्मा (के नाम) के साथ गिझ गया है । दीनों दरिद्रों पर दया करने वाले भगवान ने (आप ही) कृपा की है, और, पांचों(कामादिक) वैरी (मेरे) वश में कर दिये हैं ।1 ।रहाउ । हे जन्म मरन का चक्र नास करने वाले ! हे दु:खों के दूर करने वाले ! हे स्वामी ! हे भक्ति के साथ प्रेम करने वाले ! हे आकार-रहित ! जब कोई मनुख गुरु की शरण में आकर (तेरा) नाम हृदय में बसाता है, उस के करोड़ों पाप एक खिन में मिट जाते हैं ।1 । हे भगवान ! तेरा जगह सुंदर है, तेरा रूप सुंदर है । तेरे भक्त तेरे दरबार में सुंदर लगते हैं । हे सारे जीवों को दातें देने वाले स्वामी-भगवान ! कृपा कर; (मुझे कामादिक वैरीयो से) बचाई रख ।2 । हे भगवान ! तेरा कोई रंग नहीं दिखता; तेरी कोई रूप नहीं दिखता। कोई मनुख नहीं सोच सकता कि तेरी कितनी ताकत है । हे अपहुंच परमात्मा ! तूं पानी में धरती में आकाश में सब जगह मौजूद हैं ।3 । हे मुरारी ! तूं नास-रहित हैं; तूं सर्व-व्यापक हैं, तेरे सारे सेवक तेरी सिफ़त-सालाह करते हैं । हे दास नानक ! (बोल-) हे स्वामी ! मैं तेरे दर पर आ गिरा हूँ, मैं तेरी शरण आया हूँ । जैसे तुझे अच्छा लगे, उसी तरह मेरी रखा कर ।4 ।1 ।
https://www.facebook.com/dailyhukamnama
ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !!