Amrit vele da Hukamnama Sri Darbar Sahib, Sri Amritsar, Ang 515, 19-04-20
ਸਲੋਕੁ ਮ: ੩ ॥ ਵਾਹੁ ਵਾਹੁ ਸੇ ਜਨ ਸਦਾ ਕਰਹਿ ਜਿਨ੍ਹ੍ਹ ਕਉ ਆਪੇ ਦੇਇ ਬੁਝਾਇ ॥ ਵਾਹੁ ਵਾਹੁ ਕਰਤਿਆ ਮਨੁ ਨਿਰਮਲੁ ਹੋਵੈ ਹਉਮੈ ਵਿਚਹੁ ਜਾਇ ॥ ਵਾਹੁ ਵਾਹੁ ਗੁਰਸਿਖੁ ਜੋ ਨਿਤ ਕਰੇ ਸੋ ਮਨ ਚਿੰਦਿਆ ਫਲੁ ਪਾਇ ॥ ਵਾਹੁ ਵਾਹੁ ਕਰਹਿ ਸੇ ਜਨ ਸੋਹਣੇ ਹਰਿ ਤਿਨ੍ਹ੍ਹ ਕੈ ਸੰਗਿ ਮਿਲਾਇ ॥ ਵਾਹੁ ਵਾਹੁ ਹਿਰਦੈ ਉਚਰਾ ਮੁਖਹੁ ਭੀ ਵਾਹੁ ਵਾਹੁ ਕਰੇਉ ॥ ਨਾਨਕ ਵਾਹੁ ਵਾਹੁ ਜੋ ਕਰਹਿ ਹਉ ਤਨੁ ਮਨੁ ਤਿਨ੍ਹ੍ਹ ਕਉ ਦੇਉ ॥੧॥
सलोकु मः ३ ॥ वाहु वाहु से जन सदा करहि जिन्ह कउ आपे देइ बुझाइ ॥ वाहु वाहु करतिआ मनु निरमलु होवै हउमै विचहु जाइ ॥ वाहु वाहु गुरसिखु जो नित करे सो मन चिंदिआ फलु पाइ ॥ वाहु वाहु करहि से जन सोहणे हरि तिन्ह कै संगि मिलाइ ॥ वाहु वाहु हिरदै उचरा मुखहु भी वाहु वाहु करेउ ॥ नानक वाहु वाहु जो करहि हउ तनु मनु तिन्ह कउ देउ ॥१॥
Shalok, Third Mehl: Waaho! Waaho! Those humble beings ever praise the Lord, unto whom the Lord Himself grants understanding. Chanting Waaho! Waaho!, the mind is purified, and egotism departs from within. The Gurmukh who continually chants Waaho! Waaho! attains the fruits of his heart’s desires. Beauteous are those humble beings who chant Waaho! Waaho! O Lord, let me join them! Within my heart, I chant Waaho! Waaho!, and with my mouth, Waaho! Waaho! O Nanak, those who chant Waaho! Waaho! – unto them I dedicate my body and mind. ||1||
ਜਿਨ੍ਹਾਂ ਮਨੁੱਖਾਂ ਨੂੰ ਪ੍ਰਭੂ ਆਪ ਹੀ ਸੁਮੱਤ ਬਖ਼ਸ਼ਦਾ ਹੈ ਉਹ ਸਦਾ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦੇ ਹਨ,ਪ੍ਰਭੂ ਦੀ ਸਿਫ਼ਤ-ਸਾਲਾਹ ਕੀਤਿਆਂ ਮਨ ਪਵਿਤ੍ਰ ਹੁੰਦਾ ਹੈ ਤੇ ਮਨ ਵਿਚੋਂ ਹਉਮੈ ਦੂਰ ਹੁੰਦੀ ਹੈ। ਜੋ ਭੀ ਮਨੁੱਖ ਗੁਰੂ ਦੇ ਸਨਮੁਖ ਹੋ ਕੇ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਹੈ, ਉਸ ਨੂੰ ਮਨ-ਇੱਛਤ ਫਲ ਮਿਲਦਾ ਹੈ। ਜੋ ਸਿਫ਼ਤ-ਸਾਲਾਹ ਕਰਦੇ ਹਨ, ਉਹ ਸੋਹਣੇ ਦਾਸ ਪ੍ਰਭੂ ਦਾ ਮਿਲਾਪ ਕਰ ਲੈਂਦੇ ਹਨ। ਜੋ ਹਿਰਦੇ ਵਿੱਚ ਸਿਫ਼ਤ-ਸਾਲਾਹ ਕਰਦੇ ਹਨ, ਉਹਨ੍ਹਾਂ ਦੇ ਮੂਹੋਂ ਵੀ ਸਿਫਤ-ਸਲਾਹ ਹੀ ਨਿਲਦੀ ਹੈ। ਹੇ ਨਾਨਕ! ਜੋ ਮਨੁੱਖ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦੇ ਹਨ, ਮੈਂ ਆਪਣਾ ਤਨ ਮਨ ਉਹਨਾਂ ਅੱਗੇ ਭੇਟ ਕਰ ਦਿਆਂ ॥੧॥
जिन मनुष्यों को प्रभु स्वयं ही सुमति देता है वह सदा ही प्रभु की सिफत सलाह करते हैं, प्रभु की सिफत-सलाह करने से मन पवित्र होता है और मन में से अहंकार दूर होता है। जो भी मनुख गुरु के सन्मुख हो के प्रभु की सिफत सलाह करता है, उस को मन-चाहा फल प्राप्त होता है। जो सिफत-सलाह करते हैं, वह सुंदर दास प्रभु से मिलाप कर लेते हैं। जो ह्रदय में सिफत=सलाह करते हैं, उनके मुख से भी सिफत सलाह ही निकलती है। हे नानक! जो मनुख प्रभु की सिफत सलाह करते हैं, मैं अपना तन मन उनके आगे भेंट कर दूँ॥१॥
https://www.facebook.com/dailyhukamnama
ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !!