Sandhya Vele da Hukamnama Sri Darbar Sahib Sri Amritsar, Ang 681, 21-May-2020
ਧਨਾਸਰੀ ਮਹਲਾ ੫ ॥ ਪਰ ਹਰਨਾ ਲੋਭੁ ਝੂਠ ਨਿੰਦ ਇਵ ਹੀ ਕਰਤ ਗੁਦਾਰੀ ॥ ਮ੍ਰਿਗ ਤ੍ਰਿਸਨਾ ਆਸ ਮਿਥਿਆ ਮੀਠੀ ਇਹ ਟੇਕ ਮਨਹਿ ਸਾਧਾਰੀ ॥੧॥ ਸਾਕਤ ਕੀ ਆਵਰਦਾ ਜਾਇ ਬ੍ਰਿਥਾਰੀ ॥ ਜੈਸੇ ਕਾਗਦ ਕੇ ਭਾਰ ਮੂਸਾ ਟੂਕਿ ਗਵਾਵਤ ਕਾਮਿ ਨਹੀ ਗਾਵਾਰੀ ॥ ਰਹਾਉ ॥ ਕਰਿ ਕਿਰਪਾ ਪਾਰਬ੍ਰਹਮ ਸੁਆਮੀ ਇਹ ਬੰਧਨ ਛੁਟਕਾਰੀ ॥ ਬੂਡਤ ਅੰਧ ਨਾਨਕ ਪ੍ਰਭ ਕਾਢਤ ਸਾਧ ਜਨਾ ਸੰਗਾਰੀ ॥੨॥੧੧॥੪੨॥
ਹੇ ਭਾਈ! ਪਰਾਇਆ ਧਨ ਚੁਰਾਣਾ, ਲੋਭ ਕਰਨਾ; ਝੂਠ ਬੋਲਣਾ, ਨਿੰਦਿਆ ਕਰਨੀ-ਇਸੇ ਤਰ੍ਹਾਂ ਕਰਦਿਆਂ (ਸਾਕਤ ਆਪਣੀ ਉਮਰ) ਗੁਜ਼ਾਰਦਾ ਹੈ। ਜਿਵੇਂ ਤਿਹਾਏ ਹਿਰਨ ਨੂੰ ਠਗ-ਨੀਰਾ ਚੰਗਾ ਲੱਗਦਾ ਹੈ, ਤਿਵੇਂ ਸਾਕਤ ਝੂਠੀਆਂ ਆਸਾਂ ਨੂੰ ਮਿੱਠੀਆਂ ਮੰਨਦਾ ਹੈ। (ਝੂਠੀਆਂ ਆਸਾਂ ਦੀ) ਟੇਕ ਨੂੰ ਆਪਣੇ ਮਨ ਵਿਚ ਥੰਮ੍ਹੀ ਬਣਾਂਦਾ ਹੈ ॥੧॥ ਹੇ ਭਾਈ! ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ ਦੀ ਉਮਰ ਵਿਅਰਥ ਗੁਜ਼ਰ ਜਾਂਦੀ ਹੈ, ਜਿਵੇਂ ਕੋਈ ਚੂਹਾ ਕਾਗ਼ਜ਼ਾਂ ਦੇ ਢੇਰਾਂ ਦੇ ਢੇਰ ਟੁੱਕ ਟੁੱਕ ਕੇ ਗਵਾ ਦੇਂਦਾ ਹੈ, ਪਰ ਉਹ ਕਾਗ਼ਜ਼ ਉਸ ਮੂਰਖ ਦੇ ਕੰਮ ਨਹੀਂ ਆਉਂਦੇ ਰਹਾਉ॥ ਹੇ ਮਾਲਕ-ਪ੍ਰਭੂ! ਤੂੰ ਆਪ ਹੀ ਕਿਰਪਾ ਕਰ ਕੇ (ਮਾਇਆ ਦੇ) ਇਹਨਾਂ ਬੰਧਨਾਂ ਤੋਂ ਛੁਡਾਂਦਾ ਹੈਂ। ਹੇ ਨਾਨਕ! (ਆਖ-) ਹੇ ਪ੍ਰਭੂ! ਮਾਇਆ ਦੇ ਮੋਹ ਵਿਚ ਅੰਨ੍ਹੇ ਹੋ ਚੁਕੇ ਮਨੁੱਖਾਂ ਨੂੰ, ਮੋਹ ਵਿਚ ਡੁੱਬਦਿਆਂ ਨੂੰ, ਸੰਤ ਜਨਾਂ ਦੀ ਸੰਗਤਿ ਵਿਚ ਲਿਆ ਕੇ ਤੂੰ ਆਪ ਹੀ ਡੁੱਬਣੋਂ ਬਚਾਂਦਾ ਹੈਂ ॥੨॥੧੧॥੪੨॥
धनासरी महला ५ ॥ पर हरना लोभु झूठ निंद इव ही करत गुदारी ॥ म्रिग त्रिसना आस मिथिआ मीठी इह टेक मनहि साधारी ॥१॥ साकत की आवरदा जाइ ब्रिथारी ॥ जैसे कागद के भार मूसा टूकि गवावत कामि नही गावारी ॥ रहाउ ॥ करि किरपा पारब्रहम सुआमी इह बंधन छुटकारी ॥ बूडत अंध नानक प्रभ काढत साध जना संगारी ॥२॥११॥४२॥
अर्थ: हे भाई! पराया धन चुराना, लोभ करना, झूठ बोलना, निंदा करनी – इसी तरह करते हुए (साकत सारी उम्र) गुजारता है। जैसे प्यासे हिरन को मारीचिका अच्छी लगती है, वैसे ही साकत झूठी आशाओं को अच्छा समझता है। (झूठी आशाओं की) टेक को अपने मन में स्तंभ बनाता है।1। हे भाई! परमात्मा से टूटे हुए मनुष्य की उम्र अवश्य व्यर्थ जाती है, जैसे कोई चूहा कुतर-कुतर के कागजों के ढेर बेकार कर देता है, पर वह कागज उस मूर्ख के काम नहीं आते। रहाउ। हे मालिक प्रभू! तू आप ही कृपा करके (माया के) इन बँधनों से छुड़वाता है। हे नानक! (कह–) हे प्रभू! माया के मोह में अँधे हो चुके मनुष्यों को, मोह में डूबते हुओं को, संत जनों की संगति में ला के तू खुद ही डूबने से बचाता है।2।11।42।
Dhanaasaree mahalaa 5 |par haranaa lobh jhootth nind iv hee karat gudaaree |mrig trisanaa aas mithiaa meetthee ih ttek maneh saadhaaree |1|saakat kee aavaradaa jaae brithaaree |jaise kaagad ke bhaar moosaa ttook gavaavat kaam nahee gaavaaree | rahaau |kar kirapaa paarabraham suaamee ih bandhan chhuttakaaree |booddat andh naanak prabh kaadtat saadh janaa sangaaree |2|11|42|
DHANAASAREE, FIFTH MEHL: Stealing the property of others, acting in greed, lying and slandering — in these ways, he passes his life. He places his hopes in false mirages, believing them to be sweet; this is the support he installs in his mind. || 1 || The faithless cynic passes his life uselessly. He is like the mouse, gnawing away at the pile of paper, making it useless to the poor wretch. || Pause || Have mercy on me, O Supreme Lord God, and release me from these bonds. The blind are sinking, O Nanak; God saves them, uniting them with the Saadh Sangat, the Company of the Holy. || 2 || 11 || 42 ||
www.facebook.com/dailyhukamnama
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ