Sandhia Vele Da Hukamnama Sri Darbar Sahib, Amritsar, Date 10-09-2020 Ang 682


Sandhya Vele da Hukamnama Sri Darbar Sahib, Amritsar Sahib, Ang 682, 10-09-2020


ਧਨਾਸਰੀ ਮਹਲਾ ੫ ॥ ਜਨ ਕੇ ਪੂਰਨ ਹੋਏ ਕਾਮ ॥ ਕਲੀ ਕਾਲ ਮਹਾ ਬਿਖਿਆ ਮਹਿ ਲਜਾ ਰਾਖੀ ਰਾਮ ॥੧॥ ਰਹਾਉ ॥ ਸਿਮਰਿ ਸਿਮਰਿ ਸੁਆਮੀ ਪ੍ਰਭੁ ਅਪੁਨਾ ਨਿਕਟਿ ਨ ਆਵੈ ਜਾਮ ॥ ਮੁਕਤਿ ਬੈਕੁੰਠ ਸਾਧ ਕੀ ਸੰਗਤਿ ਜਨ ਪਾਇਓ ਹਰਿ ਕਾ ਧਾਮ ॥੧॥ ਚਰਨ ਕਮਲ ਹਰਿ ਜਨ ਕੀ ਥਾਤੀ ਕੋਟਿ ਸੂਖ ਬਿਸ੍ਰਾਮ ॥ ਗੋਬਿੰਦੁ ਦਮੋਦਰ ਸਿਮਰਉ ਦਿਨ ਰੈਨਿ ਨਾਨਕ ਸਦ ਕੁਰਬਾਨ ॥੨॥੧੭॥੪੮॥

धनासरी महला ५ ॥ जन के पूरन होए काम ॥ कली काल महा बिखिआ महि लजा राखी राम ॥१॥ रहाउ ॥ सिमरि सिमरि सुआमी प्रभु अपुना निकटि न आवै जाम ॥ मुकति बैकुंठ साध की संगति जन पाइओ हरि का धाम ॥१॥ चरन कमल हरि जन की थाती कोटि सूख बिस्राम ॥ गोबिंदु दमोदर सिमरउ दिन रैनि नानक सद कुरबान ॥२॥१७॥४८॥

ਪੂਰਨ = ਸਫਲ। ਕਲੀ ਕਾਲ ਮਹਿ = ਝਗੜਿਆਂ-ਭਰੇ ਸੰਸਾਰ ਵਿਚ। ਮਹਾ ਬਿਖਿਆ ਮਹਿ = ਵੱਡੀ (ਮੋਹਣੀ) ਮਾਇਆ ਵਿਚ। ਲਜਾ = ਸ਼ਰਮ, ਇੱਜ਼ਤ, ਲਾਜ ॥੧॥ ਸਿਮਰਿ = ਸਿਮਰ ਕੇ। ਨਿਕਟਿ = ਨੇੜੇ। ਜਾਮ = ਜਮ, ਮੌਤ, ਆਤਮਕ ਮੌਤ। ਮੁਕਤਿ = ਵਿਕਾਰਾਂ ਤੋਂ ਖ਼ਲਾਸੀ। ਬੈਕੁੰਠ = ਸੁਰਗ। ਧਾਮ = ਘਰ ॥੧॥ ਥਾਤੀ = {स्थिति} ਆਸਰਾ। ਕੋਟਿ = ਕ੍ਰੋੜਾਂ। ਬਿਸ੍ਰਾਮ = ਟਿਕਾਣਾ। ਸਿਮਰਉ = ਸਿਮਰਉਂ, ਮੈਂ ਸਿਮਰਦਾ ਹਾਂ। ਰੈਨਿ = ਰਾਤ। ਸਦ = ਸਦਾ ॥੨॥੧੭॥੪੮॥

ਹੇ ਭਾਈ! ਪਰਮਾਤਮਾ ਦੇ ਸੇਵਕ ਦੇ ਸਾਰੇ ਕੰਮ ਸਫਲ ਹੋ ਜਾਂਦੇ ਹਨ। ਇਸ ਝੰਬੇਲਿਆਂ-ਭਰੇ ਸੰਸਾਰ ਵਿਚ, ਇਸ ਵੱਡੀ (ਮੋਹਣੀ) ਮਾਇਆ ਵਿਚ, ਪਰਮਾਤਮਾ (ਆਪਣੇ ਸੇਵਕਾਂ ਦੀ) ਇੱਜ਼ਤ ਰੱਖ ਲੈਂਦਾ ਹੈ ॥੧॥ ਰਹਾਉ॥ ਹੇ ਭਾਈ! ਆਪਣੇ ਮਾਲਕ-ਪ੍ਰਭੂ ਦਾ ਨਾਮ ਮੁੜ ਮੁੜ ਸਿਮਰ ਕੇ (ਸੇਵਕਾਂ ਦੇ) ਨੇੜੇ ਆਤਮਕ ਮੌਤ ਨਹੀਂ ਢੁਕਦੀ। ਸੇਵਕ ਗੁਰੂ ਦੀ ਸੰਗਤ ਪ੍ਰਾਪਤ ਕਰ ਲੈਂਦੇ ਹਨ ਜੇਹੜੀ ਪਰਮਾਤਮਾ ਦਾ ਘਰ ਹੈ। (ਇਹ ਸਾਧ ਸੰਗਤ ਹੀ ਉਹਨਾਂ ਵਾਸਤੇ) ਵਿਸ਼ਨੂ ਦੀ ਪੁਰੀ ਹੈ, ਵਿਕਾਰਾਂ ਤੋਂ ਖ਼ਲਾਸੀ (ਪਾਣ ਦੀ ਥਾਂ) ਹੈ ॥੧॥ਹੇ ਭਾਈ! ਪ੍ਰਭੂ ਦੇ ਸੇਵਕਾਂ ਵਾਸਤੇ ਪ੍ਰਭੂ ਦੇ ਚਰਨ ਹੀ ਆਸਰਾ ਹਨ, ਕ੍ਰੋੜਾਂ ਸੁਖਾਂ ਦਾ ਟਿਕਾਣਾ ਹਨ। ਹੇ ਨਾਨਕ! (ਆਖ ਕਿ ਹੇ ਭਾਈ!) ਮੈਂ (ਭੀ) ਉਸ ਗੋਬਿੰਦ ਨੂੰ ਦਮੋਦਰ ਨੂੰ ਦਿਨ ਰਾਤ ਸਿਮਰਦਾ ਰਹਿੰਦਾ ਹਾਂ, ਤੇ, ਉਸ ਤੋਂ ਸਦਕੇ ਜਾਂਦਾ ਹਾਂ ॥੨॥੧੭॥੪੮॥

हे भाई! परमात्मा के सेवक के सारे काम सफल हो जाते हैं। इस झंझट-भरे संसार में, इस बड़ी (मोहिनी) माया में, परमात्मा (अपने सेवकों की ) इज्ज़त रख लेता है।।1।। रहाउ।। हे भाई!अपने मालिक प्रभु का नाम बार बार सुमीर के (सेवकों के ) नजदीक आत्मिक मौत नहीं आती। सेवक गुरु की संगत प्राप्त कर लेते हैं जो परमात्मा का घर है। (यह साध संगत ही उनके लिए) विष्णु पूरी है, विकारों से मुक्ति (पाने की जगह) है।।1।।हे भाई! प्रभु के सेवकों के लिए प्रभु के चरण ही सहारा हैं, करोड़ों सुखों का ठिकाना हैं। हे नानक! (कह की है भाई!) मैं (भी) उस गोबिंद को दामोदर को दिन रात सुमिरता रहता हूँ, और उस से कुर्बान जाता हूँ।।2।।17।।48।।

Dhanaasaree, Fifth Mehl:
All the affairs of the Lord’s humble servant are perfectly resolved. In the utterly poisonous Dark Age of Kali Yuga, the Lord preserves and protects his honor. ||1||Pause|| Remembering, remembering God, his Lord and Master in meditation, the Messenger of Death does not approach him. Liberation and heaven are found in the Saadh Sangat, the Company of the Holy; his humble servant finds the home of the Lord. ||1|| The Lord’s lotus feet are the treasure of His humble servant; in them, he finds millions of pleasures and comforts. He remembers the Lord God in meditation, day and night; Nanak is forever a sacrifice to him. ||2||17||48||

www.facebook.com/dailyhukamnama
ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !!

Written by jugrajsidhu in 10 September 2020
Share :
Daily Updation of HukamnamaSahib.com

Jugraj Singh

A person with the vision of sharing Hukamnama Sahib straight from Shri Golden Temple, Amritsar. He is a Post-Graduate in Mechanical Engineering. Currently, he’s serving the society by running a youtube channel @helpinair. He especially thanks those people who support him from time to time in this religious act.