Amritvele da Hukamnama Sri Darbar Sahib, Sri Amritsar, Ang 425
ਆਸਾ ਮਹਲਾ ੩
ਘਰੈ ਅੰਦਰਿ ਸਭੁ ਵਥੁ ਹੈ ਬਾਹਰਿ ਕਿਛੁ ਨਾਹੀ ॥ ਗੁਰ ਪਰਸਾਦੀ ਪਾਈਐ ਅੰਤਰਿ ਕਪਟ ਖੁਲਾਹੀ ॥੧॥ ਸਤਿਗੁਰ ਤੇ ਹਰਿ ਪਾਈਐ ਭਾਈ ॥ ਅੰਤਰਿ ਨਾਮੁ ਨਿਧਾਨੁ ਹੈ ਪੂਰੈ ਸਤਿਗੁਰਿ ਦੀਆ ਦਿਖਾਈ ॥੧॥ ਰਹਾਉ ॥ ਹਰਿ ਕਾ ਗਾਹਕੁ ਹੋਵੈ ਸੋ ਲਏ ਪਾਏ ਰਤਨੁ ਵੀਚਾਰਾ ॥ ਅੰਦਰੁ ਖੋਲੈ ਦਿਬ ਦਿਸਟਿ ਦੇਖੈ ਮੁਕਤਿ ਭੰਡਾਰਾ ॥੨॥ ਅੰਦਰਿ ਮਹਲ ਅਨੇਕ ਹਹਿ ਜੀਉ ਕਰੇ ਵਸੇਰਾ ॥ ਮਨ ਚਿੰਦਿਆ ਫਲੁ ਪਾਇਸੀ ਫਿਰਿ ਹੋਇ ਨ ਫੇਰਾ ॥੩॥ ਪਾਰਖੀਆ ਵਥੁ ਸਮਾਲਿ ਲਈ ਗੁਰ ਸੋਝੀ ਹੋਈ ॥ ਨਾਮੁ ਪਦਾਰਥੁ ਅਮੁਲੁ ਸਾ ਗੁਰਮੁਖਿ ਪਾਵੈ ਕੋਈ ॥੪॥ ਬਾਹਰੁ ਭਾਲੇ ਸੁ ਕਿਆ ਲਹੈ ਵਥੁ ਘਰੈ ਅੰਦਰਿ ਭਾਈ ॥ ਭਰਮੇ ਭੂਲਾ ਸਭੁ ਜਗੁ ਫਿਰੈ ਮਨਮੁਖਿ ਪਤਿ ਗਵਾਈ ॥੫॥ ਘਰੁ ਦਰੁ ਛੋਡੇ ਆਪਣਾ ਪਰ ਘਰਿ ਝੂਠਾ ਜਾਈ ॥ ਚੋਰੈ ਵਾਂਗੂ ਪਕੜੀਐ ਬਿਨੁ ਨਾਵੈ ਚੋਟਾ ਖਾਈ ॥੬॥ ਜਿਨ੍ਹ੍ਹੀ ਘਰੁ ਜਾਤਾ ਆਪਣਾ ਸੇ ਸੁਖੀਏ ਭਾਈ ॥ ਅੰਤਰਿ ਬ੍ਰਹਮੁ ਪਛਾਣਿਆ ਗੁਰ ਕੀ ਵਡਿਆਈ ॥੭॥ ਆਪੇ ਦਾਨੁ ਕਰੇ ਕਿਸੁ ਆਖੀਐ ਆਪੇ ਦੇਇ ਬੁਝਾਈ ॥ ਨਾਨਕ ਨਾਮੁ ਧਿਆਇ ਤੂੰ ਦਰਿ ਸਚੈ ਸੋਭਾ ਪਾਈ ॥੮॥੬॥੨੮॥
आसा महला ३
घरै अंदरि सभु वथु है बाहरि किछु नाही ॥ गुर परसादी पाईऐ अंतरि कपट खुलाही ॥१॥ सतिगुर ते हरि पाईऐ भाई ॥ अंतरि नामु निधानु है पूरै सतिगुरि दीआ दिखाई ॥१॥ रहाउ ॥ हरि का गाहकु होवै सो लए पाए रतनु वीचारा ॥ अंदरु खोलै दिब दिसटि देखै मुकति भंडारा ॥२॥ अंदरि महल अनेक हहि जीउ करे वसेरा ॥ मन चिंदिआ फलु पाइसी फिरि होइ न फेरा ॥३॥ पारखीआ वथु समालि लई गुर सोझी होई ॥ नामु पदारथु अमुलु सा गुरमुखि पावै कोई ॥४॥ बाहरु भाले सु किआ लहै वथु घरै अंदरि भाई ॥ भरमे भूला सभु जगु फिरै मनमुखि पति गवाई ॥५॥ घरु दरु छोडे आपणा पर घरि झूठा जाई ॥ चोरै वांगू पकड़ीऐ बिनु नावै चोटा खाई ॥६॥ जिन्ही घरु जाता आपणा से सुखीए भाई ॥ अंतरि ब्रहमु पछाणिआ गुर की वडिआई ॥७॥ आपे दानु करे किसु आखीऐ आपे देइ बुझाई ॥ नानक नामु धिआइ तूं दरि सचै सोभा पाई ॥८॥६॥२८॥
Aasaa, Third Mehl:
Everything is within the home of your own self; there is nothing beyond it. By Guru’s Grace, it is obtained, and the doors of the inner heart are opened wide. ||1|| From the True Guru, the Lord’s Name is obtained, O Siblings of Destiny. The treasure of the Naam is within; the Perfect True Guru has shown this to me. ||1||Pause|| One who is a buyer of the Lord’s Name, finds it, and obtains the jewel of contemplation. He opens the doors deep within, and through the Eyes of Divine Vision, beholds the treasure of liberation. ||2|| There are so many mansions within the body; the soul dwells within them. He obtains the fruits of his mind’s desires, and he shall not have to go through reincarnation again. ||3||
ਪਦਅਰਥ:- ਵਥੁ—ਵਸਤੁ, ਚੀਜ਼। ਬਾਹਰਿ—ਜੰਗਲ ਆਦਿਕ ਵਿਚ। ਪਰਸਾਦੀ—ਕਿਰਪਾ ਨਾਲ। ਕਪਟ—ਕਪਾਟ, ਕਿਵਾੜ। ਖੁਲਾਹੀ—ਖੁਲਹਿ।1। ਤੇ—ਪਾਸੋਂ। ਨਿਧਾਨੁ—ਖ਼ਜ਼ਾਨਾ। ਸਤਿਗੁਰਿ—ਗੁਰੂ ਨੇ।1। ਰਹਾਉ। ਰਤਨੁ—ਕੀਮਤੀ ਪਦਾਰਥ। ਅੰਦਰੁ—ਅੰਦਰਲਾ ਹਿਰਦਾ {ਲਫ਼ਜ਼ ‘ਅੰਦਰਿ’ ਅਤੇ ‘ਅੰਦਰੁ’ ਦਾ ਫ਼ਰਕ ਧਿਆਨ ਨਾਲ ਵੇਖੋ}। ਦਿਬ ਦਿਸਟਿ—ਦੈਵੀ ਨਜ਼ਰ ਨਾਲ, ਆਤਮਾ-ਦ੍ਰਿਸ਼ਟੀ ਨਾਲ। ਮੁਕਤਿ—ਵਿਕਾਰਾਂ ਤੋਂ ਖ਼ਲਾਸੀ।2। ਅੰਦਰਿ ਮਹਲ—ਸਰੀਰ ਦੇ ਅੰਦਰ। ਅਨੇਕ ਹਹਿ—ਅਨੇਕਾਂ ਰਤਨ ਹਨ। ਜੀਉ—ਜੀਵਾਤਮਾ। ਮਨ ਚਿੰਦਿਆ—ਮਨ-ਇੱਛਤ।3।
ਅਰਥ:- ਹੇ ਭਾਈ! ਗੁਰੂ ਪਾਸੋਂ ਹੀ ਪਰਮਾਤਮਾ ਲੱਭਦਾ ਹੈ (ਉਂਝ ਤਾਂ ਹਰੇਕ ਮਨੁੱਖ ਦੇ) ਅੰਦਰ (ਪਰਮਾਤਮਾ ਦਾ) ਨਾਮ-ਖ਼ਜ਼ਾਨਾ ਮੌਜੂਦ ਹੈ, ਪਰ ਗੁਰੂ ਨੇ ਹੀ (ਇਹ ਖ਼ਜ਼ਾਨਾ) ਵਿਖਾਇਆ ਹੈ।1। ਰਹਾਉ। (ਹੇ ਭਾਈ! ਪਰਮਾਤਮਾ ਦਾ ਨਾਮ-) ਖ਼ਜ਼ਾਨਾ ਸਾਰਾ (ਮਨੁੱਖ ਦੇ) ਹਿਰਦੇ ਦੇ ਅੰਦਰ ਹੀ ਹੈ, ਬਾਹਰ ਜੰਗਲ ਆਦਿਕ ਵਿਚ (ਢੂੰਢਿਆਂ) ਕੁਝ ਨਹੀਂ ਮਿਲਦਾ। (ਪਰ, ਹਾਂ) ਇਹ ਮਿਲਦਾ ਹੈ ਗੁਰੂ ਦੀ ਕਿਰਪਾ ਨਾਲ। (ਜਿਸ ਨੂੰ ਗੁਰੂ ਮਿਲ ਪਏ ਉਸ ਦੇ) ਅੰਦਰਲੇ ਕਿਵਾੜ (ਜੋ ਪਹਿਲਾਂ ਮਾਇਆ ਦੇ ਮੋਹ ਦੇ ਕਾਰਨ ਬੰਦ ਸਨ) ਖੁਲ੍ਹ ਜਾਂਦੇ ਹਨ।1। ਹੇ ਭਾਈ! ਜੇਹੜਾ ਮਨੁੱਖ ਪਰਮਾਤਮਾ ਦੇ ਨਾਮ-ਧਨ ਦਾ ਗਾਹਕ ਬਣਦਾ ਹੈ ਉਹ (ਗੁਰੂ ਦੀ ਰਾਹੀਂ) ਹਾਸਲ ਕਰ ਲੈਂਦਾ ਹੈ ਉਹ ਆਤਮਕ ਜੀਵਨ ਦਾ ਕੀਮਤੀ ਵਿਚਾਰ ਪ੍ਰਾਪਤ ਕਰ ਲੈਂਦਾ ਹੈ, (ਮਾਇਆ ਦੇ ਮੋਹ ਦੇ ਜੰਦ੍ਰੇ ਨਾਲ ਬੰਦ ਹੋਇਆ ਹੋਇਆ ਆਪਣਾ) ਹਿਰਦਾ ਉਹ (ਗੁਰੂ ਦੀ ਕਿਰਪਾ ਨਾਲ) ਖੋਲ੍ਹ ਲੈਂਦਾ ਹੈ, ਆਤਮ ਦ੍ਰਿਸ਼ਟੀ ਨਾਲ ਵੇਖਦਾ ਹੈ ਕਿ ਮਾਇਆ ਦੇ ਮੋਹ ਤੋਂ ਖ਼ਲਾਸੀ ਦਿਵਾਣ ਵਾਲੇ ਨਾਮ-ਧਨ ਦੇ ਖ਼ਜ਼ਾਨੇ ਭਰੇ ਪਏ ਹਨ।2। ਹੇ ਭਾਈ! ਮਨੁੱਖ ਦੇ ਹਿਰਦੇ ਵਿਚ ਨਾਮ-ਧਨ ਦੇ ਅਨੇਕਾਂ ਖ਼ਜ਼ਾਨੇ ਮੌਜੂਦ ਹਨ, ਜੀਵਾਤਮਾ ਭੀ ਅੰਦਰ ਹੀ ਵੱਸਦਾ ਹੈ (ਜਦੋਂ ਗੁਰੂ ਦੀ ਮੇਹਰ ਨਾਲ ਸਮਝ ਪੈਂਦੀ ਹੈ, ਤਦੋਂ) ਮਨ-ਇੱਛਤ ਫਲ ਹਾਸਲ ਕਰਦਾ ਹੈ, ਤੇ ਮੁੜ ਇਸ ਨੂੰ ਜਨਮ-ਮਰਨ ਦਾ ਗੇੜ ਨਹੀਂ ਰਹਿੰਦਾ।3।
अर्थ :-हे भाई ! गुरु से ही परमात्मा मिलता है (वैसे तो हरेक मनुख के) अंदर (परमात्मा का) नाम-खजाना मौजूद है, पर गुरु ने ही (यह खजाना) दिखाया है।1।रहाउ। (हे भाई ! परमात्मा का नाम-) खजाना सारा (मनुख के) हृदय के अंदर ही है, बाहर जंगल आदि में (ढूंढने से) कुछ नहीं मिलता। (पर, हाँ) यह मिलता है गुरु की कृपा के साथ। (जिस को गुरु मिल जाए उस के) अंदरले किवाड़ (जो पहले माया के मोह के कारण बंद थे) खुल जाते हैं।1। हे भाई ! जो मनुख परमात्मा के नाम-धन का गाहक बनता है वह इसे (गुरु के द्वारा) हासिल कर लेता है वह आत्मिक जीवन का कीमती विचार प्राप्त कर लेता है, (माया के मोह के टेले के साथ बंद हुआ हुआ अपना) हृदय वह (गुरु की कृपा के साथ) खोल लेता है, आतम दृष्टी के साथ देखता है कि माया के मोह से मुक्ति दिलाने वाले नाम-धन के खज़ाने भरे पड़े है।2। हे भाई ! मनुख के हृदय में नाम-धन के अनेकों खज़ाने मौजूद हैं, जीवात्मा भी अंदर ही बसता है (जब गुरु की कृपा के साथ समझ पड़ती है, तब) मन-इछत फल हासिल करता है, और मुड़ इस को जन्म-मरन का गेड़ नहीं रहता।3।
ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !!