Amrit vele da Hukamnama Sri Darbar Sahib, Sri Amritsar, Ang 476, 01-Sep-2017
ਆਸਾ ॥ ਗਜ ਸਾਢੇ ਤੈ ਤੈ ਧੋਤੀਆ ਤਿਹਰੇ ਪਾਇਨਿ ਤਗ ॥ ਗਲੀ ਜਿਨ੍ਹ੍ਹਾ ਜਪਮਾਲੀਆ ਲੋਟੇ ਹਥਿ ਨਿਬਗ ॥ ਓਇ ਹਰਿ ਕੇ ਸੰਤ ਨ ਆਖੀਅਹਿ ਬਾਨਾਰਸਿ ਕੇ ਠਗ ॥੧॥ ਐਸੇ ਸੰਤ ਨ ਮੋ ਕਉ ਭਾਵਹਿ ॥ ਡਾਲਾ ਸਿਉ ਪੇਡਾ ਗਟਕਾਵਹਿ ॥੧॥ ਰਹਾਉ ॥ ਬਾਸਨ ਮਾਂਜਿ ਚਰਾਵਹਿ ਊਪਰਿ ਕਾਠੀ ਧੋਇ ਜਲਾਵਹਿ ॥ ਬਸੁਧਾ ਖੋਦਿ ਕਰਹਿ ਦੁਇ ਚੂਲ੍ਹ੍ਹੇ ਸਾਰੇ ਮਾਣਸ ਖਾਵਹਿ ॥੨॥
आसा ॥ गज साढे तै तै धोतीआ तिहरे पाइनि तग ॥ गली जिन्हा जपमालीआ लोटे हथि निबग ॥ ओइ हरि के संत न आखीअहि बानारसि के ठग ॥१॥ ऐसे संत न मो कउ भावहि ॥ डाला सिउ पेडा गटकावहि ॥१॥ रहाउ ॥ बासन मांजि चरावहि ऊपरि काठी धोइ जलावहि ॥ बसुधा खोदि करहि दुइ चूल्हे सारे माणस खावहि ॥२॥
Aasaa: They wear loin cloths, three and a half yards long, and triple-wound sacred threads. They have rosaries around their necks, and they carry glittering jugs in their hands. They are not called Saints of the Lord – they are thugs of Benares. ||1|| Such ‘saints’ are not pleasing to me; they eat the trees along with the branches. ||1||Pause|| They wash their pots and pans before putting them on the stove, and they wash the wood before lighting it. They dig up the earth and make two fireplaces, but they eat the whole person! ||2||
ਸਾਢੇ ਤੈ ਤੈ = ਸਾਢੇ ਤਿੰਨ ਤਿੰਨ। ਤਗ = ਧਾਗੇ, ਜਨੇਊ। ਜਪਮਾਲੀਆ = ਮਾਲਾ। ਹਥਿ = ਹੱਥ ਵਿਚ। ਨਿਬਗ = ਬਹੁਤ ਹੀ ਚਿੱਟੇ, ਲਿਸ਼ਕਾਏ ਹੋਏ। ਓਇ = ਉਹ ਮਨੁੱਖ (ਬਹੁ-ਵਚਨ, Plural)। ਆਖੀਅਹਿ = ਕਹੇ ਜਾਂਦੇ ਹਨ।੧। ਮੋ ਕਉ = ਮੈਨੂੰ। ਡਾਲਾ = ਟਾਹਣੀਆਂ। ਪੇਡਾ = ਪੇੜ, ਬੂਟਾ। ਸਿਉ = ਸਮੇਤ, ਸਣੇ। ਗਟਕਾਵਹਿ = ਖਾ ਜਾਂਦੇ ਹਨ।੧।ਰਹਾਉ। ਬਾਸਨ = ਭਾਂਡੇ। ਕਾਠੀ = ਲੱਕੜੀਆਂ, ਬਾਲਣ। ਬਸੁਧਾ = ਧਰਤੀ। ਖੋਦਿ = ਪੁੱਟ ਕੇ।੨।
(ਜੋ ਮਨੁੱਖ) ਸਾਢੇ ਤਿੰਨ ਤਿੰਨ ਗਜ਼ (ਲੰਮੀਆਂ) ਧੋਤੀਆਂ (ਪਹਿਨਦੇ, ਅਤੇ) ਤਿਹਰੀਆਂ ਤੰਦਾਂ ਵਾਲੇ ਜਨੇਊ ਪਾਂਦੇ ਹਨ, ਜਿਨ੍ਹਾਂ ਦੇ ਗਲਾਂ ਵਿਚ ਮਾਲਾਂ ਹਨ ਤੇ ਹੱਥ ਵਿੱਚ ਲਿਸ਼ਕਾਏ ਹੋਏ ਲੋਟੇ ਹਨ, (ਨਿਰੇ ਇਹਨਾਂ ਲੱਛਣਾਂ ਕਰਕੇ) ਉਹ ਮਨੁੱਖ ਪਰਮਾਤਮਾ ਦੇ ਭਗਤ ਨਹੀਂ ਆਖੇ ਜਾਣੇ ਚਾਹੀਦੇ, ਉਹ ਤਾਂ (ਅਸਲ ਵਿਚ) ਬਨਾਰਸੀ ਠੱਗ ਹਨ।੧। ਮੈਨੂੰ ਅਜਿਹੇ ਸੰਤ ਚੰਗੇ ਨਹੀਂ ਲੱਗਦੇ, ਜੋ ਮੂਲ ਨੂੰ ਭੀ ਟਹਿਣੀਆਂ ਸਮੇਤ ਖਾ ਜਾਣ (ਭਾਵ, ਜੋ ਮਾਇਆ ਦੀ ਖ਼ਾਤਰ ਮਨੁੱਖਾਂ ਨੂੰ ਜਾਨੋਂ ਮਾਰਨੋਂ ਭੀ ਸੰਕੋਚ ਨਾ ਕਰਨ)।੧।ਰਹਾਉ। (ਇਹ ਲੋਕ) ਧਰਤੀ ਪੁੱਟ ਕੇ ਦੋ ਚੁੱਲ੍ਹੇ ਬਣਾਂਦੇ ਹਨ, ਭਾਂਡੇ ਮਾਂਜ ਕੇ (ਚੁੱਲਿ੍ਹਆਂ) ਉੱਤੇ ਰੱਖਦੇ ਹਨ, (ਹੇਠਾਂ) ਲੱਕੜੀਆਂ ਧੋ ਕੇ ਬਾਲਦੇ ਹਨ (ਸੁੱਚ ਤਾਂ ਇਹੋ ਜਿਹੀ, ਪਰ ਕਰਤੂਤ ਇਹ ਹੈ ਕਿ) ਸਮੂਲਚੇ ਮਨੁੱਖ ਖਾ ਜਾਂਦੇ ਹਨ।੨।
(जो मनुख) साढ़े-तीन गज (लम्बी) धोती (पहनते, और) तिहरी-तंद वाले जनेऊ पहनते हैं, जिन के गले मैं माला हैं और हाथ मैं चमकाय हुए लोटे हैं, (केवल इन्ही लक्षणों के कारन) वह मनुख परमात्मा के भगत नहीं कहे जाने चाहिए, वह तो (असल में) बनारसी ठग हैं।१। मुझे ऐसे संत अच्छे नहीं लगते जो मूल को भी टहनी के साथ ही खा जाएँ (भाव, जो माया के खातिर मनुख को जान से मरने में भी संकोच नहीं करते)।१।रहाउ। (यह लोग) धरती खोद के दो चूल्हे बनाते हैं, बर्तन मांज कर (चूल्हों) के ऊपर रखतें हैं, (निचे) लकड़ियाँ धो कर जलाते हैं (पवित्रता तो ऐसी, परन्तु करतूत यह है की) समूचा मनुख ही खा जाते हैं ।२।
ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !!