Sandhia Vele Da Hukamnama Siri Darbar Sahib, Amritsar, Date 11 December-2017 Ang 698


Sachkhand Sri Darbar Sahib Sri Amritsar Sahib Ji Toh Sandhya Wela Da Mukhwak: 11-December-2017


ਜੈਤਸਰੀ ਮਃ ੪ ॥
जैतसरी मः ४ ॥
Jaitsree, Fourth Mehl:

ਹਰਿ ਹਰਿ ਹਰਿ ਹਰਿ ਨਾਮੁ ਜਪਾਹਾ ॥
हरि हरि हरि हरि नामु जपाहा ॥
Chant the Name of the Lord, Har, Har, Har, Har.
ਹੇ ਭਾਈ! ਸਦਾ ਹੀ ਪਰਮਾਤਮਾ ਦਾ ਨਾਮ ਜਪਿਆ ਕਰੋ।
ਜਪਾਹਾ = ਜਪੋ।

ਗੁਰਮੁਖਿ ਨਾਮੁ ਸਦਾ ਲੈ ਲਾਹਾ ॥
गुरमुखि नामु सदा लै लाहा ॥
As Gurmukh, ever earn the profit of the Naam.
ਗੁਰੂ ਦੀ ਸਰਨ ਪੈ ਕੇ ਸਦਾ ਪਰਮਾਤਮਾ ਦਾ ਨਾਮ-ਖੱਟੀ ਖੱਟਦੇ ਰਹੋ।
ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਲੈ = ਲਵੋ। ਲਾਹਾ = ਲਾਭ, ਖੱਟੀ।

ਹਰਿ ਹਰਿ ਹਰਿ ਹਰਿ ਭਗਤਿ ਦ੍ਰਿੜਾਵਹੁ ਹਰਿ ਹਰਿ ਨਾਮੁ ਓ‍ੁਮਾਹਾ ਰਾਮ ॥੧॥
हरि हरि हरि हरि भगति द्रिड़ावहु हरि हरि नामु ओमाहा राम ॥१॥
Implant within yourself devotion to the Lord, Har, Har, Har, Har; sincerely dedicate yourself to the Name of the Lord, Har, Har. ||1||
ਹੇ ਭਾਈ! ਪਰਮਾਤਮਾ ਦੀ ਭਗਤੀ ਆਪਣੇ ਹਿਰਦੇ ਵਿਚ ਪੱਕੀ ਕਰ ਕੇ ਟਿਕਾ ਲਵੋ। ਪਰਮਾਤਮਾ ਦਾ ਨਾਮ (ਮਨੁੱਖ ਦੇ ਮਨ ਵਿਚ) ਆਨੰਦ ਪੈਦਾ ਕਰਦਾ ਹੈ ॥੧॥
ਦ੍ਰਿੜਾਵਹੁ = ਹਿਰਦੇ ਵਿਚ ਪੱਕੀ ਕਰੋ। ਉਮਾਹਾ = ਚਾਉ, ਉਤਸ਼ਾਹ, ਆਨੰਦ {ਅੱਖਰ ‘ੳ’ ਦੇ ਨਾਲ ਦੋ ਲਗਾਂ ਹਨ: (ੋ) ਅਤੇ (ੁ) ਅਸਲ ਲਫ਼ਜ਼ ‘ਓਮਾਹਾ’ ਹੈ, ਇਥੇ ‘ਉਮਾਹਾ’ ਪੜ੍ਹਨਾ ਹੈ} ॥੧॥
ਹੇ ਭਾਈ! ਸਦਾ ਹੀ ਪਰਮਾਤਮਾ ਦਾ ਨਾਮ ਜਪਿਆ ਕਰੋ। ਗੁਰੂ ਦੀ ਸਰਨ ਪੈ ਕੇ ਸਦਾ ਪਰਮਾਤਮਾ ਦਾ ਨਾਮ-ਖੱਟੀ ਖੱਟਦੇ ਰਹੋ। ਹੇ ਭਾਈ! ਪਰਮਾਤਮਾ ਦੀ ਭਗਤੀ ਆਪਣੇ ਹਿਰਦੇ ਵਿਚ ਪੱਕੀ ਕਰ ਕੇ ਟਿਕਾ ਲਵੋ। ਪਰਮਾਤਮਾ ਦਾ ਨਾਮ (ਮਨੁੱਖ ਦੇ ਮਨ ਵਿਚ) ਆਨੰਦ ਪੈਦਾ ਕਰਦਾ ਹੈ ॥੧॥

ਹਰਿ ਹਰਿ ਨਾਮੁ ਦਇਆਲੁ ਧਿਆਹਾ ॥
हरि हरि नामु दइआलु धिआहा ॥
Meditate on the Name of the Merciful Lord, Har, Har.
ਹੇ ਭਾਈ! ਪਰਮਾਤਮਾ ਦਇਆ ਦਾ ਸੋਮਾ ਹੈ, ਉਸ ਦਾ ਨਾਮ ਸਦਾ ਸਿਮਰਦੇ ਰਹੋ।
ਦਇਆਲੁ = ਦਇਆ ਦਾ ਘਰ, ਦਇਆ ਦਾ ਪੁੰਜ। ਧਿਆਹਾ = ਧਿਆਵੋ।

ਹਰਿ ਕੈ ਰੰਗਿ ਸਦਾ ਗੁਣ ਗਾਹਾ ॥
हरि कै रंगि सदा गुण गाहा ॥
WIth love, forever sing the Glorious Praises of the Lord.
ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਟਿਕ ਕੇ ਉਸ ਦੇ ਗੁਣ ਗਾਂਦੇ ਰਹੋ।
ਕੈ ਰੰਗਿ = ਦੇ ਪ੍ਰੇਮ ਵਿਚ। ਗਾਹਾ = ਗਾਵੋ।

ਹਰਿ ਹਰਿ ਹਰਿ ਜਸੁ ਘੂਮਰਿ ਪਾਵਹੁ ਮਿਲਿ ਸਤਸੰਗਿ ਓ‍ੁਮਾਹਾ ਰਾਮ ॥੨॥
हरि हरि हरि जसु घूमरि पावहु मिलि सतसंगि ओमाहा राम ॥२॥
Dance to the Praises of the Lord, Har, Har, Har; meet with the Sat Sangat, the True Congregation, with sincerity. ||2||
ਹੇ ਭਾਈ! ਸਦਾ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦੇ ਰਹੋ (ਸਿਫ਼ਤ-ਸਾਲਾਹ ਮਨ ਨੂੰ ਮਸਤ ਕਰਨ ਵਾਲਾ ਨਾਚ ਹੈ, ਇਹ) ਨਾਚ ਨੱਚੋ। ਹੇ ਭਾਈ! ਸਾਧ ਸੰਗਤਿ ਵਿਚ ਮਿਲ ਕੇ ਆਤਮਕ ਆਨੰਦ ਮਾਣਿਆ ਕਰੋ ॥੨॥
ਜਸੁ = ਸਿਫ਼ਤ-ਸਾਲਾਹ। ਘੂਮਰਿ = ਘੁਮ ਘੁਮ ਕੇ ਨਾਚ, ਮਸਤ ਕਰਨ ਵਾਲਾ ਨਾਚ। ਮਿਲਿ = ਮਿਲ ਕੇ। ਸਤ ਸੰਗਿ = ਸਤ ਸੰਗ ਵਿਚ ॥੨॥
ਹੇ ਭਾਈ! ਪਰਮਾਤਮਾ ਦਇਆ ਦਾ ਸੋਮਾ ਹੈ, ਉਸ ਦਾ ਨਾਮ ਸਦਾ ਸਿਮਰਦੇ ਰਹੋ। ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਟਿਕ ਕੇ ਉਸ ਦੇ ਗੁਣ ਗਾਂਦੇ ਰਹੋ। ਹੇ ਭਾਈ! ਸਦਾ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦੇ ਰਹੋ (ਸਿਫ਼ਤ-ਸਾਲਾਹ ਮਨ ਨੂੰ ਮਸਤ ਕਰਨ ਵਾਲਾ ਨਾਚ ਹੈ, ਇਹ) ਨਾਚ ਨੱਚੋ। ਹੇ ਭਾਈ! ਸਾਧ ਸੰਗਤ ਵਿਚ ਮਿਲ ਕੇ ਆਤਮਕ ਆਨੰਦ ਮਾਣਿਆ ਕਰੋ ॥੨॥

ਆਉ ਸਖੀ ਹਰਿ ਮੇਲਿ ਮਿਲਾਹਾ ॥
आउ सखी हरि मेलि मिलाहा ॥
Come, O companions – let us unite in the Lord’s Union.
ਹੇ ਸੰਤ ਸੰਗੀਓ! ਆਓ, ਰਲ ਕੇ ਪ੍ਰਭੂ ਦੇ ਚਰਨਾਂ ਵਿਚ ਜੁੜੀਏ।
ਸਖੀ = ਹੇ ਸਹੇਲੀਹੋ! ਹੇ ਸਤਸੰਗੀਓ! ਮੇਲਿ = ਮਿਲਾਪ ਵਿਚ, ਚਰਨਾਂ ਵਿਚ। ਮਿਲਾਹਾ = ਮਿਲੋ।

ਸੁਣਿ ਹਰਿ ਕਥਾ ਨਾਮੁ ਲੈ ਲਾਹਾ ॥
सुणि हरि कथा नामु लै लाहा ॥
Listening to the sermon of the Lord, earn the profit of the Naam.
ਹੇ ਸਤ ਸੰਗੀਓ! ਪਰਮਾਤਮਾ ਦੀ ਸਿਫ਼ਤ-ਸਾਲਾਹ ਦੀਆਂ ਗੱਲਾਂ ਸੁਣ ਕੇ ਪਰਮਾਤਮਾ ਦੇ ਨਾਮ-ਸਿਮਰਨ ਦੀ ਖੱਟੀ ਖੱਟਦੇ ਰਹੋ।
ਸੁਣਿ = ਸੁਣ ਕੇ। ਹਰਿ = ਹੇ ਹਰੀ!

ਹਰਿ ਹਰਿ ਕ੍ਰਿਪਾ ਧਾਰਿ ਗੁਰ ਮੇਲਹੁ ਗੁਰਿ ਮਿਲਿਐ ਹਰਿ ਓ‍ੁਮਾਹਾ ਰਾਮ ॥੩॥
हरि हरि क्रिपा धारि गुर मेलहु गुरि मिलिऐ हरि ओमाहा राम ॥३॥
O Lord, Har, Har, be merciful to me, and lead me to meet the Guru; meeting the Guru, a sincere yearning for the Lord wells up in me. ||3||
(ਪ੍ਰਭੂ-ਦਰ ਤੇ ਅਰਦਾਸ ਕਰੋ-) ਹੇ ਪ੍ਰਭੂ! ਮੇਹਰ ਕਰ, (ਸਾਨੂੰ) ਗੁਰੂ ਮਿਲਾ। ਹੇ ਸਤ ਸੰਗੀਓ! ਜੇ ਗੁਰੂ ਮਿਲ ਪਏ, ਤਾਂ (ਹਿਰਦੇ ਵਿਚ) ਆਨੰਦ ਪੈਦਾ ਹੋ ਜਾਂਦਾ ਹੈ ॥੩॥
ਗੁਰਿ ਮਿਲਿਐ = ਜੇ ਗੁਰੂ ਮਿਲ ਪਏ ॥੩॥
ਹੇ ਸੰਤ ਸੰਗੀਓ! ਆਓ, ਰਲ ਕੇ ਪ੍ਰਭੂ ਦੇ ਚਰਨਾਂ ਵਿਚ ਜੁੜੀਏ। ਹੇ ਸਤ ਸੰਗੀਓ! ਪਰਮਾਤਮਾ ਦੀ ਸਿਫ਼ਤ-ਸਾਲਾਹ ਦੀਆਂ ਗੱਲਾਂ ਸੁਣ ਕੇ ਪਰਮਾਤਮਾ ਦੇ ਨਾਮ-ਸਿਮਰਨ ਦੀ ਖੱਟੀ ਖੱਟਦੇ ਰਹੋ। (ਪ੍ਰਭੂ-ਦਰ ਤੇ ਅਰਦਾਸ ਕਰੋ-) ਹੇ ਪ੍ਰਭੂ! ਮੇਹਰ ਕਰ, (ਸਾਨੂੰ) ਗੁਰੂ ਮਿਲਾ। ਹੇ ਸਤ ਸੰਗੀਓ! ਜੇ ਗੁਰੂ ਮਿਲ ਪਏ, ਤਾਂ (ਹਿਰਦੇ ਵਿਚ) ਆਨੰਦ ਪੈਦਾ ਹੋ ਜਾਂਦਾ ਹੈ ॥੩॥

ਕਰਿ ਕੀਰਤਿ ਜਸੁ ਅਗਮ ਅਥਾਹਾ ॥
करि कीरति जसु अगम अथाहा ॥
Praise Him, the unfathomable and inaccessible Lord.
ਹੇ ਭਾਈ! ਉਸ ਅਪਹੁੰਚ ਅਤੇ ਡੂੰਘੇ ਜਿਗਰੇ ਵਾਲੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰ ਕੇ, ਜਸ ਕਰ ਕੇ,
ਕਰਿ = ਕਰ ਕੇ। ਕੀਰਤਿ = ਸਿਫ਼ਤ-ਸਾਲਾਹ। ਅਥਾਹਾ = ਡੂੰਘਾ, ਡੂੰਘੇ ਜਿਗਰੇ ਵਾਲਾ।

ਖਿਨੁ ਖਿਨੁ ਰਾਮ ਨਾਮੁ ਗਾਵਾਹਾ ॥
खिनु खिनु राम नामु गावाहा ॥
Each and every moment, sing the Lord’s Name.
ਹਰ ਵੇਲੇ ਉਸ ਦਾ ਨਾਮ ਜਪਿਆ ਕਰੋ।
ਖਿਨੁ ਖਿਨੁ = ਹਰ ਛਿਨ, ਹਰ ਵੇਲੇ। ਗਵਾਹਾ = ਗਾਵੋ।

ਮੋ ਕਉ ਧਾਰਿ ਕ੍ਰਿਪਾ ਮਿਲੀਐ ਗੁਰ ਦਾਤੇ ਹਰਿ ਨਾਨਕ ਭਗਤਿ ਓ‍ੁਮਾਹਾ ਰਾਮ ॥੪॥੨॥੮॥
मो कउ धारि क्रिपा मिलीऐ गुर दाते हरि नानक भगति ओमाहा राम ॥४॥२॥८॥
Be merciful, and meet me, O Guru, Great Giver; Nanak yearns for the Lord’s devotional worship. ||4||2||8||
ਹੇ ਨਾਨਕ! (ਆਖ-) ਹੇ ਨਾਮ ਦੀ ਦਾਤਿ ਦੇਣ ਵਾਲੇ ਗੁਰੂ! ਮੇਰੇ ਉਤੇ ਮੇਹਰ ਕਰ, ਮੈਨੂੰ ਮਿਲ, (ਤੇਰੇ ਮਿਲਾਪ ਦੀ ਬਰਕਤਿ ਨਾਲ ਮੇਰੇ ਅੰਦਰ) ਭਗਤੀ ਕਰਨ ਦਾ ਚਾਉ ਪੈਦਾ ਹੋਵੇ ॥੪॥੨॥੮॥
ਮੋ ਕਉ = ਮੈਨੂੰ। ਕਉ = ਨੂੰ। ਗੁਰ = ਹੇ ਗੁਰੂ! ॥੪॥੨॥੮॥
ਹੇ ਭਾਈ! ਉਸ ਅਪਹੁੰਚ ਅਤੇ ਡੂੰਘੇ ਜਿਗਰੇ ਵਾਲੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰ ਕੇ, ਜਸ ਕਰ ਕੇ, ਹਰ ਵੇਲੇ ਉਸ ਦਾ ਨਾਮ ਜਪਿਆ ਕਰੋ। ਹੇ ਨਾਨਕ! (ਆਖ-) ਹੇ ਨਾਮ ਦੀ ਦਾਤਿ ਦੇਣ ਵਾਲੇ ਗੁਰੂ! ਮੇਰੇ ਉਤੇ ਮੇਹਰ ਕਰ, ਮੈਨੂੰ ਮਿਲ, (ਤੇਰੇ ਮਿਲਾਪ ਦੀ ਬਰਕਤਿ ਨਾਲ ਮੇਰੇ ਅੰਦਰ) ਭਗਤੀ ਕਰਨ ਦਾ ਚਾਉ ਪੈਦਾ ਹੋਵੇ ॥੪॥੨॥੮॥

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ ਜੀ

Written by jugrajsidhu in 11 December 2017
Share :
Daily Updation of HukamnamaSahib.com

Jugraj Singh

A person with the vision of sharing Hukamnama Sahib straight from Shri Golden Temple, Amritsar. He is a Post-Graduate in Mechanical Engineering. Currently, he’s serving the society by running a youtube channel @helpinair. He especially thanks those people who support him from time to time in this religious act.