SANDHYA VELE DA HUKAMNAMA SRI DARBAR SAHIB, SRI AMRITSAR, ANG 717, 03-Jan-2018
ਟੋਡੀ ਮਹਲਾ ੫ ॥ ਮਾਈ ਮੇਰੇ ਮਨ ਕੋ ਸੁਖੁ ॥ ਕੋਟਿ ਅਨੰਦ ਰਾਜ ਸੁਖੁ ਭੁਗਵੈ ਹਰਿ ਸਿਮਰਤ ਬਿਨਸੈ ਸਭ ਦੁਖੁ ॥੧॥ ਰਹਾਉ ॥ ਕੋਟਿ ਜਨਮ ਕੇ ਕਿਲਬਿਖ ਨਾਸਹਿ ਸਿਮਰਤ ਪਾਵਨ ਤਨ ਮਨ ਸੁਖ ॥ ਦੇਖਿ ਸਰੂਪੁ ਪੂਰਨੁ ਭਈ ਆਸਾ ਦਰਸਨੁ ਭੇਟਤ ਉਤਰੀ ਭੁਖ ॥੧॥ ਚਾਰਿ ਪਦਾਰਥ ਅਸਟ ਮਹਾ ਸਿਧਿ ਕਾਮਧੇਨੁ ਪਾਰਜਾਤ ਹਰਿ ਹਰਿ ਰੁਖੁ ॥ ਨਾਨਕ ਸਰਨਿ ਗਹੀ ਸੁਖ ਸਾਗਰ ਜਨਮ ਮਰਨ ਫਿਰਿ ਗਰਭ ਨ ਧੁਖੁ ॥੨॥੧੦॥੨੯॥
टोडी महला ५ ॥ माई मेरे मन को सुखु ॥ कोटि अनंद राज सुखु भुगवै हरि सिमरत बिनसै सभ दुखु ॥१॥ रहाउ ॥ कोटि जनम के किलबिख नासहि सिमरत पावन तन मन सुख ॥ देखि सरूपु पूरनु भई आसा दरसनु भेटत उतरी भुख ॥१॥ चारि पदारथ असट महा सिधि कामधेनु पारजात हरि हरि रुखु ॥ नानक सरनि गही सुख सागर जनम मरन फिरि गरभ न धुखु ॥२॥१०॥२९॥
Todee, Fifth Mehl: O my mother, my mind is at peace. I enjoy the ecstasy of millions of princely pleasures; remembering the Lord in meditation, all pains have been dispelled. ||1||Pause|| The sins of millions of lifetimes are erased, by meditating on the Lord; becoming pure, my mind and body have found peace. Gazing upon the Lord’s form of perfect beauty, my hopes have been fulfilled; attaining the Blessed Vision of His Darshan, my hunger has been appeased. ||1|| The four great blessings, the eight supernatural spiritual powers of the Siddhas, the wish-fulfilling Elysian cow, and the wish-fulfilling tree of life – all these come from the Lord, Har, Har. O Nanak, holding tight to the Sanctuary of the Lord, the ocean of peace, you shall not suffer the pains of birth and death, or fall into the womb of reincarnation again. ||2||10||29||
ਪਦਅਰਥ:- ਮਾਈ—ਹੇ ਮਾਂ! ਕੋ—ਦਾ। ਕੋਟਿ—ਕ੍ਰੋੜਾਂ। ਭੁਗਵੈ—ਮਾਣਦਾ ਹੈ। ਸਿਮਰਤ—ਸਿਮਰਦਿਆਂ।1। ਰਹਾਉ। ਕਿਲਬਿਖ—ਪਾਪ। ਨਾਸਹਿ—ਨਾਸ ਹੋ ਜਾਂਦੇ ਹਨ। ਪਾਵਨ—ਪਵਿਤ੍ਰ। ਦੇਖਿ—ਵੇਖ ਕੇ।1। ਚਾਰਿ ਪਦਾਰਥ—ਧਰਮ, ਅਰਥ, ਕਾਮ, ਮੋਖ। ਅਸਟ—ਅੱਠ। ਮਹਾ ਸਿਧਿ—ਵੱਡੀਆਂ ਕਰਾਮਾਤੀ ਤਾਕਤਾਂ। ਕਾਮਧੇਨੁ—{ਕਾਮ-ਵਾਸਨਾ। ਧੇਨੁ—ਗਾਂ} ਸੁਰਗ ਦੀ ਉਹ ਗਾਂ ਜੋ ਹਰੇਕ ਵਾਸਨਾ ਪੂਰੀ ਕਰ ਦੇਂਦੀ ਹੈ। ਪਾਰਜਾਤ—ਇੰਦਰ ਦੇ ਬਾਗ਼ ਦਾ ‘ਪਾਰਜਾਤ’ ਰੁੱਖ ਜੋ ਮਨ-ਮੰਗੀ ਮੁਰਾਦ ਪੂਰੀ ਕਰਦਾ ਹੈ। ਧੁਖੁ—ਧੁਖਧੁਖੀ, ਚਿੰਤਾ।2।
ਅਰਥ:- ਹੇ ਮਾਂ! (ਪਰਮਾਤਮਾ ਦਾ ਨਾਮ ਸਿਮਰਦਿਆਂ) ਮੇਰੇ ਮਨ ਦਾ ਸੁਖ (ਇਤਨਾ ਉੱਚਾ ਹੋ ਜਾਂਦਾ ਹੈ, ਕਿ ਇਉਂ ਜਾਪਦਾ ਹੈ, ਜਿਵੇਂ ਮੇਰਾ ਮਨ) ਕ੍ਰੋੜਾਂ ਆਨੰਦ ਮਾਣ ਰਿਹਾ ਹੈ; ਕ੍ਰੋੜਾਂ ਬਾਦਸ਼ਾਹੀਆਂ ਦਾ ਸੁਖ ਮਾਣ ਰਿਹਾ ਹੈ। ਹੇ ਮਾਂ! ਪਰਮਾਤਮਾ ਦਾ ਨਾਮ ਸਿਮਰਦਿਆਂ ਸਾਰਾ ਦੁੱਖ ਨਾਸ ਹੋ ਜਾਂਦਾ ਹੈ।1। ਰਹਾਉ। ਹੇ ਮਾਂ! ਪਰਮਾਤਮਾ ਦਾ ਨਾਮ ਸਿਮਰਿਆਂ ਤਨ ਮਨ ਪਵਿਤ੍ਰ ਹੋ ਜਾਂਦੇ ਹਨ, ਆਤਮਕ ਆਨੰਦ ਪ੍ਰਾਪਤ ਹੁੰਦਾ ਹੈ, ਕ੍ਰੋੜਾਂ ਜਨਮਾਂ ਦੇ (ਕੀਤੇ ਹੋਏ) ਪਾਪ ਨਾਸ ਹੋ ਜਾਂਦੇ ਹਨ। (ਸਿਮਰਨ ਦੀ ਬਰਕਤਿ ਨਾਲ) ਪ੍ਰਭੂ ਦਾ ਦੀਦਾਰ ਕਰ ਕੇ (ਮਨ ਦੀ ਹਰੇਕ) ਮੁਰਾਦ ਪੂਰੀ ਹੋ ਜਾਂਦੀ ਹੈ, ਦਰਸਨ ਕਰਦਿਆਂ (ਮਾਇਆ ਦੀ) ਭੁੱਖ ਦੂਰ ਹੋ ਜਾਂਦੀ ਹੈ।1। ਹੇ ਮਾਂ! ਚਾਰ ਪਦਾਰਥ (ਦੇਣ ਵਾਲਾ), ਅੱਠ ਵੱਡੀਆਂ ਕਰਾਮਾਤੀ ਤਾਕਤਾਂ (ਦੇਣ ਵਾਲਾ) ਪਰਮਾਤਮਾ ਆਪ ਹੀ ਹੈ। ਪਰਮਾਤਮਾ ਆਪ ਹੀ ਹੈ ਕਾਮਧੇਨ; ਪਰਮਾਤਮਾ ਆਪ ਹੀ ਹੈ ਪਾਰਜਾਤ ਰੁੱਖ। ਹੇ ਨਾਨਕ! (ਆਖ—ਹੇ ਮਾਂ! ਜਿਸ ਮਨੁੱਖ ਨੇ) ਸੁਖਾਂ ਦੇ ਸਮੁੰਦਰ ਪਰਮਾਤਮਾ ਦਾ ਆਸਰਾ ਲੈ ਲਿਆ, ਉਸ ਨੂੰ ਜਨਮ ਮਰਨ ਦੇ ਗੇੜ ਦਾ ਫ਼ਿਕਰ, ਜੂਨਾਂ ਵਿਚ ਪੈਣ ਦਾ ਫ਼ਿਕਰ ਨਹੀਂ ਰਹਿੰਦਾ।2।10। 29।
अर्थ :-हे माँ ! (परमात्मा का नाम सुमिरते हुए) मेरे मन का सुख (इतना ऊँचा हो जाता है, कि इस प्रकार प्रतीत होता है, जैसे मेरा मन) करोड़ों आनंद मना रहा है; करोड़ों बादशाही का सुख माण रहा है। हे माँ ! परमात्मा का नाम सुमिरते हुए सारा दु:ख समाप्त हो जाता है।1।रहाउ। हे माँ ! परमात्मा का नाम सुमिरन करने से तन मन पवित्र हो जाते हैं, आत्मिक आनंद प्राप्त होता है, करोड़ों जन्मों के (किये हुए) पाप नास हो जाते हैं। (सुमिरन की बरकत के साथ) भगवान का दीदार कर के (मन की हरेक) मुराद पूरी हो जाती है, दर्शन करते हुए (माया की) भूख दूर हो जाती है।1। हे माँ ! चार पदार्थ (देने वाला), आठ बड़ी करामाती ताकतो को (देने वाला) परमात्मा आप ही है। परमात्मा आप ही है कामधेन; परमात्मा आप ही है पारजात वृक्ष। हे नानक ! (बोल-हे माँ ! जिस मनुख ने) सुखो के समुंद्र परमात्मा का सहारा ले लिया, उस को जन्म मरन के गेड़ का फिक्र, जूनों में पड़ने का फिक्र नहीं रहता।2।10।29।
www.facebook.com/dailyhukamnama
ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !!