Sandhia Vele Da Hukamnama Sri Darbar Sahib, Amritsar, Date 19 March – 2018 Ang 630


AMRITVELE DA HUKAMNAMA SRI DARBAR SAHIB SRI AMRITSAR, ANG 615, 19-Mar-2018


ਸੋਰਠਿ ਮਹਲਾ ੫ ॥ ਕਰਣ ਕਰਾਵਣਹਾਰ ਪ੍ਰਭੁ ਦਾਤਾ ਪਾਰਬ੍ਰਹਮ ਪ੍ਰਭੁ ਸੁਆਮੀ॥ ਸਗਲੇ ਜੀਅ ਕੀਏ ਦਇਆਲਾ ਸੋ ਪ੍ਰਭੁ ਅੰਤਰਜਾਮੀ ॥੧॥ ਮੇਰਾ ਗੁਰੁ ਹੋਆਆਪਿ ਸਹਾਈ ॥ ਸੂਖ ਸਹਜ ਆਨੰਦ ਮੰਗਲ ਰਸ ਅਚਰਜ ਭਈ ਬਡਾਈ ॥ਰਹਾਉ ॥ ਗੁਰ ਕੀ ਸਰਣਿ ਪਏ ਭੈ ਨਾਸੇ ਸਾਚੀ ਦਰਗਹ ਮਾਨੇ ॥ ਗੁਣ ਗਾਵਤਆਰਾਧਿ ਨਾਮੁ ਹਰਿ ਆਏ ਅਪੁਨੈ ਥਾਨੇ ॥੨॥ ਜੈ ਜੈ ਕਾਰੁ ਕਰੈ ਸਭ ਉਸਤਤਿਸੰਗਤਿ ਸਾਧ ਪਿਆਰੀ ॥ ਸਦ ਬਲਿਹਾਰਿ ਜਾਉ ਪ੍ਰਭ ਅਪੁਨੇ ਜਿਨਿ ਪੂਰਨ ਪੈਜਸਵਾਰੀ ॥੩॥ ਗੋਸਟਿ ਗਿਆਨੁ ਨਾਮੁ ਸੁਣਿ ਉਧਰੇ ਜਿਨਿ ਜਿਨਿ ਦਰਸਨੁਪਾਇਆ ॥ ਭਇਓ ਕ੍ਰਿਪਾਲੁ ਨਾਨਕ ਪ੍ਰਭੁ ਅਪੁਨਾ ਅਨਦ ਸੇਤੀ ਘਰਿ ਆਇਆ॥੪॥੧੩॥੨੪॥

सोरठि महला ५ ॥ करण करावणहार प्रभु दाता पारब्रहम प्रभु सुआमी ॥ सगले जीअ कीए दइआला सो प्रभु अंतरजामी ॥१॥ मेरा गुरु होआ आपि सहाई ॥ सूख सहज आनंद मंगल रस अचरज भई बडाई ॥ रहाउ ॥ गुर की सरणि पए भै नासे साची दरगह माने ॥ गुण गावत आराधि नामु हरि आए अपुनै थाने ॥२॥ जै जै कारु करै सभ उसतति संगति साध पिआरी ॥ सद बलिहारि जाउ प्रभ अपुने जिनि पूरन पैज सवारी ॥३॥ गोसटि गिआनु नामु सुणि उधरे जिनि जिनि दरसनु पाइआ ॥ भइओ क्रिपालु नानक प्रभु अपुना अनद सेती घरि आइआ ॥४॥१३॥२४॥

Sorat’h, Fifth Mehl: God is the Doer, the Cause of causes, the Great Giver; God is the Supreme Lord and Master. The Merciful Lord created all beings; God is the Inner-knower, the Searcher of hearts. ||1|| My Guru is Himself my friend and support. I am in celestial peace, bliss, joy, pleasure and wondrous glory. ||Pause|| Seeking the Sanctuary of the Guru, my fears have been dispelled, and I am accepted in the Court of the True Lord. Singing His Glorious Praises, and worshipping in adoration the Name of the Lord, I have reached my destination. ||2|| Everyone applauds and congratulates me; the Saadh Sangat, the Company of the Holy, is dear to me. I am forever a sacrifice to my God, who has totally protected and preserved my honor. ||3|| They are saved, who receive the Blessed Vision of His Darshan; they listen to the spiritual dialogue of the Naam. Nanak’s God has become Merciful to him; he has arrived home in ecstasy. ||4||13||24||

ਪਦਅਰਥ:- ਕਰਣਹਾਰ—ਸਭ ਕੁਝ ਕਰ ਸਕਣ ਵਾਲਾ। ਕਰਾਵਣਹਾਰ—(ਜੀਵਾਂਪਾਸੋਂ) ਸਭ ਕੁਝ ਕਰਾ ਸਕਣ ਵਾਲਾ। ਦਾਤਾ—ਦਾਤਾਂ ਦੇਣ ਵਾਲਾ। ਸੁਆਮੀ—ਮਾਲਕ। ਜੀਅ—(ਲਫ਼ਜ਼ ‘ਜੀਵ’ ਤੋਂ ਬਹੁ-ਵਚਨ)। ਕੀਏ—ਪੈਦਾ ਕੀਤੇ।ਅੰਤਰਜਾਮੀ—ਹਰੇਕ ਦੇ ਦਿਲ ਦੀ ਜਾਣਨ ਵਾਲਾ।1। ਸਹਾਈ—ਮਦਦਗਾਰ।ਸਹਜ—ਆਤਮਕ ਅਡੋਲਤਾ। ਮੰਗਲ—ਖ਼ੁਸ਼ੀਆਂ। ਰਸ—ਸੁਆਦ। ਅਚਰਜ—ਹੈਰਾਨ ਕਰ ਦੇਣ ਵਾਲੀ। ਬਡਾਈ—ਇੱਜ਼ਤ। ਰਹਾਉ। ਭੈ—{ਲਫ਼ਜ਼ ‘ਭਉ’ ਤੋਂਬਹੁ-ਵਚਨ}। ਸਾਚੀ—ਸਦਾ ਕਾਇਮ ਰਹਿਣ ਵਾਲੀ। ਮਾਨੇ—ਆਦਰ ਪਾਂਦੇ ਹਨ।ਆਰਾਧਿ—ਸਿਮਰ ਕੇ। ਅਪੁਨੈ ਥਾਨੇ—ਉਸ ਥਾਂ ਤੇ ਜਿਥੋਂ ਕੋਈ ਵਿਕਾਰ ਭਟਕਣਾਵਿਚ ਨਹੀਂ ਪਾ ਸਕਦਾ।2। ਜੈ ਜੈਕਾਰੁ—ਵਡਿਆਈ, ਆਦਰ-ਮਾਣ। ਸਭ—ਸਾਰੀ ਲੁਕਾਈ। ਉਸਤਤਿ—ਸੋਭਾ। ਸਾਧ—ਗੁਰੂ। ਸਦ—ਸਦਾ। ਬਲਿਹਾਰਿ ਜਾਉ—ਮੈਂ ਸਦਕੇ ਜਾਂਦਾ ਹਾਂ (ਜਾਉਂ)! ਜਿਨਿ—ਜਿਸ (ਪ੍ਰਭੂ) ਨੇ। ਪੈਜ—ਇੱਜ਼ਤ।3। ਗੋਸਟਿ—ਮਿਲਾਪ। ਗਿਆਨੁ—ਆਤਮਕ ਜੀਵਨ ਦੀ ਸੂਝ। ਸੁਣਿ—ਸੁਣ ਕੇ।ਉਧਾਰੇ—ਵਿਕਾਰਾਂ ਤੋਂ ਬਚ ਜਾਂਦੇ ਹਨ। ਜਿਨਿ ਜਿਨਿ—ਜਿਸ ਮਨੁੱਖ ਨੇ। ਸੇਤੀ—ਨਾਲ। ਘਰਿ—ਘਰ ਵਿਚ, ਹਿਰਦੇ-ਘਰ ਵਿਚ।4।

ਅਰਥ:- ਹੇ ਭਾਈ! ਮੇਰਾ ਗੁਰੂ (ਜਿਸ ਮਨੁੱਖ ਦਾ) ਮਦਦਗਾਰ ਆਪ ਬਣਦਾ ਹੈ, ਉਸ ਮਨੁੱਖ ਦੇ ਅੰਦਰ ਆਤਮਕ ਅਡੋਲਤਾ ਦੇ ਸੁਖ ਆਨੰਦ ਖ਼ੁਸ਼ੀਆਂ ਤੇ ਸੁਆਦਉੱਘੜ ਪੈਂਦੇ ਹਨ। ਉਸ ਮਨੁੱਖ ਨੂੰ (ਲੋਕ ਪਰਲੋਕ ਵਿਚ) ਐਸੀ ਇੱਜ਼ਤ ਮਿਲਦੀਹੈ ਕਿ ਹੈਰਾਨ ਹੋ ਜਾਈਦਾ ਹੈ। ਰਹਾਉ। (ਹੇ ਭਾਈ! ਜਿਸ ਮਨੁੱਖ ਦਾ ਸਹਾਈਗੁਰੂ ਬਣ ਜਾਂਦਾ ਹੈ, ਉਸ ਨੂੰ ਨਿਸ਼ਚਾ ਹੋ ਜਾਂਦਾ ਹੈ ਕਿ) ਪਰਮਾਤਮਾ ਸਭ ਕੁਝਕਰ ਸਕਣ ਵਾਲਾ ਹੈ (ਜੀਵਾਂ ਪਾਸੋਂ) ਸਭ ਕੁਝ ਕਰਾ ਸਕਣ ਵਾਲਾ ਹੈ, ਸਭ ਜੀਵਾਂਨੂੰ ਦਾਤਾਂ ਦੇਣ ਵਾਲਾ ਹੈ, ਸਭ ਦਾ ਮਾਲਕ ਹੈ, ਸਾਰੇ ਜੀਵ ਉਸੇ ਦਇਆ-ਦੇ-ਘਰਪ੍ਰਭੂ ਨੇ ਪੈਦਾ ਕੀਤੇ ਹੋਏ ਹਨ, ਉਹ ਪ੍ਰਭੂ ਹਰੇਕ ਦੇ ਦਿਲ ਦੀ ਜਾਣਨ ਵਾਲਾ ਹੈ।1। ਹੇ ਭਾਈ! ਜੇਹੜੇ ਮਨੁੱਖ ਗੁਰੂ ਦੀ ਸਰਨ ਆ ਪੈਂਦੇ ਹਨ, ਉਹਨਾਂ ਦੇ ਸਾਰੇ ਡਰਦੂਰ ਹੋ ਜਾਂਦੇ ਹਨ, ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੀ ਹਜ਼ੂਰੀ ਵਿਚ ਉਹਨਾਂ ਨੂੰਆਦਰ ਮਿਲਦਾ ਹੈ। ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾ ਕੇਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਉਹ ਆਪਣੇ (ਉਸ ਹਿਰਦੇ-) ਥਾਂ ਵਿਚਆ ਟਿਕਦੇ ਹਨ (ਜਿਥੋਂ ਕੋਈ ਵਿਕਾਰ ਉਹਨਾਂ ਨੂੰ ਕੱਢ ਕੇ ਭਟਕਣਾ ਵਿਚ ਨਹੀਂਪਾ ਸਕਦਾ)।2। ਹੇ ਭਾਈ! ਜਿਸ ਮਨੁੱਖ ਨੂੰ ਗੁਰੂ ਦੀ ਸੰਗਤਿ ਪਿਆਰੀ ਲੱਗਣਲੱਗ ਪੈਂਦੀ ਹੈ, ਸਾਰੀ ਲੁਕਾਈ ਉਸ ਦੀ ਵਡਿਆਈ ਕਰਦੀ ਹੈ, ਸੋਭਾ ਕਰਦੀ ਹੈ।ਹੇ ਭਾਈ! ਮੈਂ (ਭੀ) ਆਪਣੇ ਪ੍ਰਭੂ ਤੋਂ ਸਦਾ ਸਦਕੇ ਜਾਂਦਾ ਹਾਂ ਜਿਸ ਨੇ (ਮੈਨੂੰ ਗੁਰੂਦੀ ਸਰਨ ਪਾ ਕੇ) ਮੇਰੀ ਇੱਜ਼ਤ ਪੂਰੇ ਤੌਰ ਤੇ ਰੱਖ ਲਈ ਹੈ।3। ਹੇ ਭਾਈ! ਜਿਸਜਿਸ ਮਨੁੱਖ ਨੇ (ਗੁਰੂ ਦਾ) ਦਰਸਨ ਕੀਤਾ ਹੈ, ਉਹਨਾਂ ਨੂੰ ਪ੍ਰਭੂ ਦਾ ਮਿਲਾਪਪ੍ਰਾਪਤ ਹੋ ਗਿਆ, ਉਹਨਾਂ ਨੂੰ ਆਤਮਕ ਜੀਵਨ ਦੀ ਸੂਝ ਪ੍ਰਾਪਤ ਹੋ ਗਈ, ਪ੍ਰਭੂਦਾ ਨਾਮ ਸੁਣ ਸੁਣ ਕੇ ਉਹ ਮਨੁੱਖ (ਵਿਕਾਰਾਂ ਦੇ ਹੱਲਿਆਂ ਤੋਂ) ਬਚ ਗਏ। ਹੇਨਾਨਕ! ਜਿਸ ਮਨੁੱਖ ਉਤੇ ਪਿਆਰਾ ਪ੍ਰਭੂ ਦਇਆਵਾਨ ਹੋਇਆ ਉਹ ਮਨੁੱਖਆਤਮਕ ਅਨੰਦ ਨਾਲ ਪ੍ਰਭੂ-ਚਰਨਾਂ ਵਿਚ ਲੀਨ ਹੋ ਗਿਆ।4।13। 24।

अर्थ :-हे भाई ! मेरा गुरु (जिस मनुख का) मददगार आप बनता है, उस मनुख के अंदर आत्मिक अढ़ोलता के सुख, आनंद, खुशी और स्वाद उजागर हो जाते हैं। उस मनुख को (लोक परलोक में) ऐसी इज्ज़त मिलती है कि हैरान हो जाते हैं।रहाउ। (हे भाई ! जिस मनुख का सहाई गुरु बन जाता है, उस को निश्चय हो जाता है कि) परमात्मा सब कुछ कर सकने वाला है (जीवों से) सब कुछ करवा सकने वाला है, सब जीवों को दातें देने वाला है, सब का स्वामी है, सारे जीव उसी दया-के-घर भगवान के पैदा किये हुए हैं, वह भगवान हरेक के दिल की जानने वाला है।1। हे भाई ! जो मनुख गुरु की शरण आ पड़ते हैं, उन के सारे भय दूर हो जाते हैं, सदा-थिर रहने वाले भगवान की हजूरी में उनको आदर मिलता है। परमात्मा की सिफ़त-सालाह के गीत गा के परमात्मा का नाम सिमर सिमर के वह अपने (उस हृदय-) जगह में आ टिकते हैं (जहां से कोई विकार उनको निकाल के भटकना में नहीं डाल सकता)।2। हे भाई ! जिस मनुख को गुरु की संगत प्यारी लगने लग पड़ती है, सारी लोकाई उस की प्रशंसा करती है, शोभा करती है। हे भाई ! मैं (भी) अपने प्रभु से सदा सदके जाता हूँ जिस ने (मुझे गुरु की शरण डाल के) मेरी इज्ज़त पूरे तौर पर रख ली है।3। हे भाई ! जिस जिस मनुख ने (गुरु का) दर्शन किया है, उनको भगवान का मिलाप प्राप्त हो गया, उनको आत्मिक जीवन की सूझ प्राप्त हो गई, भगवान का नाम सुन सुन के वह मनुख (विकारों के हमलो से) बच गए। हे नानक ! जिस मनुख के ऊपर प्यारा भगवान दयावान हुआ वह मनुख आत्मिक अनंद के साथ प्रभू-चरणो में लीन हो गया।4।13।24।

www.facebook.com/dailyhukamnama

ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !!

Written by jugrajsidhu in 19 March 2018
Share :
Daily Updation of HukamnamaSahib.com

Jugraj Singh

A person with the vision of sharing Hukamnama Sahib straight from Shri Golden Temple, Amritsar. He is a Post-Graduate in Mechanical Engineering. Currently, he’s serving the society by running a youtube channel @helpinair. He especially thanks those people who support him from time to time in this religious act.