Amritvele da Hukamnama Sri Darbar Sahib, Sri Amritsar, Ang 576 , 26-June-2018
ਰਾਗੁ ਵਡਹੰਸੁ ਮਹਲਾ ੫ ਛੰਤ ਘਰੁ ੪ ੴ ਸਤਿਗੁਰ ਪ੍ਰਸਾਦਿ ॥ ਗੁਰ ਮਿਲਿ ਲਧਾ ਜੀ ਰਾਮੁ ਪਿਆਰਾ ਰਾਮ ॥ ਇਹੁ ਤਨੁ ਮਨੁ ਦਿਤੜਾ ਵਾਰੋ ਵਾਰਾ ਰਾਮ ॥ ਤਨੁ ਮਨੁ ਦਿਤਾ ਭਵਜਲੁ ਜਿਤਾ ਚੂਕੀ ਕਾਂਣਿ ਜਮਾਣੀ ॥ ਅਸਥਿਰੁ ਥੀਆ ਅੰਮ੍ਰਿਤੁ ਪੀਆ ਰਹਿਆ ਆਵਣ ਜਾਣੀ ॥ ਸੋ ਘਰੁ ਲਧਾ ਸਹਜਿ ਸਮਧਾ ਹਰਿ ਕਾ ਨਾਮੁ ਅਧਾਰਾ ॥ ਕਹੁ ਨਾਨਕ ਸੁਖਿ ਮਾਣੇ ਰਲੀਆਂ ਗੁਰ ਪੂਰੇ ਕੰਉ ਨਮਸਕਾਰਾ ॥੧॥
रागु वडहंसु महला ५ छंत घरु ४ ੴ सतिगुर प्रसादि ॥ गुर मिलि लधा जी रामु पिआरा राम ॥ इहु तनु मनु दितड़ा वारो वारा राम ॥ तनु मनु दिता भवजलु जिता चूकी कांणि जमाणी ॥ असथिरु थीआ अम्रितु पीआ रहिआ आवण जाणी ॥ सो घरु लधा सहजि समधा हरि का नामु अधारा ॥ कहु नानक सुखि माणे रलीआं गुर पूरे कंउ नमसकारा ॥१॥
Raag Wadahans, Fifth Mehl, Chhant, Fourth House: One Universal Creator God. By The Grace Of The True Guru: Meeting with the Guru, I have found my Beloved Lord God. I have made this body and mind a sacrifice, a sacrificial offering to my Lord. Dedicating my body and mind, I have crossed over the terrifying world-ocean, and shaken off the fear of death. Drinking in the Ambrosial Nectar, I have become immortal; my comings and goings have ceased. I have found that home, of celestial Samaadhi; the Name of the Lord is my only Support. Says Nanak, I enjoy peace and pleasure; I bow in reverence to the Perfect Guru. ||1||
ਗੁਰ ਮਿਲਿ = ਗੁਰੂ ਨੂੰ ਮਿਲ ਕੇ। ਲਧਾ = ਲੱਭਦਾ ਹੈ। ਜੀ = ਹੇ ਭਾਈ! ਵਾਰੋ ਵਾਰਾ = ਵਾਰ ਵਾਰ ਕੇ, ਸਦਕੇ ਕਰ ਕੇ। ਭਵਜਲੁ = ਸੰਸਾਰ-ਸਮੁੰਦਰ। ਚੂਕੀ = ਮੁੱਕ ਜਾਂਦੀ ਹੈ। ਕਾਂਣਿ = ਮੁਥਾਜੀ। ਜਮਾਣੀ = ਜਮਾਂ ਦੀ। ਅਸਥਿਰੁ = ਅਡੋਲ-ਚਿੱਤ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਰਹਿਆ = ਮੁੱਕ ਗਿਆ। ਸਹਜਿ = ਆਤਮਕ ਅਡੋਲਤਾ ਵਿਚ। ਸਮਧਾ = ਸਮਾ ਗਿਆ, ਲੀਨਤਾ ਹੋ ਗਈ। ਅਧਾਰਾ = ਆਸਰਾ। ਸੁਖਿ = ਆਨੰਦ ਨਾਲ। ਰਲੀਆਂ = ਖ਼ੁਸ਼ੀਆਂ। ਕੰਉ = ਨੂੰ।੧।
ਰਾਗ ਵਡਹੰਸ, ਘਰ ੪ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ ‘ਛੰਤ’ ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਹੇ ਭਾਈ! ਗੁਰੂ ਨੂੰ ਮਿਲ ਕੇ (ਹੀ) ਪਿਆਰਾ ਪ੍ਰਭੂ ਲੱਭਦਾ ਹੈ, (ਜਿਸ ਨੂੰ ਗੁਰੂ ਦੀ ਰਾਹੀਂ ਪ੍ਰਭੂ ਲੱਭ ਪੈਂਦਾ ਹੈ, ਉਹ) ਆਪਣਾ ਇਹ ਸਰੀਰ ਇਹ ਮਨ (ਗੁਰੂ ਦੇ) ਹਵਾਲੇ ਕਰਦਾ ਹੈ। ਜੇਹੜਾ ਮਨੁੱਖ ਆਪਣਾ ਤਨ ਮਨ ਗੁਰੂ ਦੇ ਹਵਾਲੇ ਕਰਦਾ ਹੈ, ਉਹ ਸੰਸਾਰ-ਸਮੁੰਦਰ ਨੂੰ ਜਿੱਤ ਲੈਂਦਾ ਹੈ, ਉਸ ਦੀ ਜਮਾਂ ਦੀ ਮੁਥਾਜੀ ਮੁੱਕ ਜਾਂਦੀ ਹੈ ਉਹ ਮਨੁੱਖ ਆਤਮਕ ਜੀਵਨ ਦੇਣ ਵਾਲਾ ਨਾਮ-ਜਲ (ਗੁਰੂ ਪਾਸੋਂ ਲੈ ਕੇ) ਪੀਂਦਾ ਹੈ, ਤੇ, ਅਡੋਲ-ਚਿੱਤ ਹੋ ਜਾਂਦਾ ਹੈ, ਉਸ ਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ। ਉਸ ਮਨੁੱਖ ਨੂੰ ਉਹ ਘਰ (ਪ੍ਰਭੂ ਦੇ ਚਰਨਾਂ ਵਿਚ ਟਿਕਾਣਾ) ਮਿਲ ਜਾਂਦਾ ਹੈ (ਜਿਸ ਦੀ ਬਰਕਤਿ ਨਾਲ) ਉਹ ਆਤਮਕ ਅਡੋਲਤਾ ਵਿਚ ਲੀਨ ਰਹਿੰਦਾ ਹੈ, ਪਰਮਾਤਮਾ ਦਾ ਨਾਮ (ਉਸ ਦੀ ਜ਼ਿੰਦਗੀ ਦਾ) ਆਸਰਾ ਬਣ ਜਾਂਦਾ ਹੈ। ਹੇ ਨਾਨਕ! ਆਖ-ਉਹ ਮਨੁੱਖ ਸੁਖ ਵਿਚ ਰਹਿ ਕੇ ਆਤਮਕ ਖ਼ੁਸ਼ੀਆਂ ਮਾਣਦਾ ਹੈ (ਇਹ ਸਾਰੀ ਬਰਕਤਿ ਗੁਰੂ ਦੀ ਹੀ ਹੈ) ਪੂਰੇ ਗੁਰੂ ਨੂੰ (ਸਦਾ) ਨਮਸਕਾਰ ਕਰਨੀ ਚਾਹੀਦੀ ਹੈ।੧।
राग वडहंस, घर ४ में गुरु अर्जनदेव जी की बानी ‘छंत’ अकाल पुरख एक है और सतगुरु की कृपा द्वारा मिलता है। हे भाई! गुरु को मिल कर (ही) प्यारा प्रभु प्राप्त होता है, (जिस को गुरु के द्वारा प्रभु मिल जाता है, वह) अपना यह तन यह मन (गुरु के) हवाले करता है। जो मनुख अपना तन मन गुरु के हवाले करता है, वह संसार-सागर को जीत लेता है, उस की जम्दूतों की मोहताजी ख़तम हो जाती है, वह मनुख आत्मिक जीवन देने वाला नाम-जल (गुरु से ले के) पिता है, और, सथिर-मन हो जाता है, उस के जनम मरण का चक्र समाप्त हो जाता है। उस मनुख को उस घर (गुरु के चरणों में) टिकाना मिल जाता है (जिस की बरकत से) वह आत्मिक अड़ोलता में लीं रहता है, परमात्मा का नाम (उस की जिन्दगी का आसरा बन जाता है। हे नानक! (कह) वह मनुख सुख में रह कर आत्मिक खुशियाँ मनाता है (यह साडी बरकत गुरु की ही है) पूरे गुरु को (सदा) नमस्कार करनी चाहिये।१।
www.facebook.com/dailyhukamnama
ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !!