Hukamnama Sri Darbar Sahib, Amritsar, Date 12-August-2018 Ang 517


AMRITVELE DA HUKAMNAMA SRI DARBAR SAHIB, SRI AMRITSAR, ANG 517, 12-Aug-2018


ਸਲੋਕ ਮ: ੩ ॥ ਖੇਤਿ ਮਿਆਲਾ ਉਚੀਆ ਘਰੁ ਉਚਾ ਨਿਰਣਉ ॥ ਮਹਲ ਭਗਤੀ ਘਰਿ ਸਰੈ ਸਜਣ ਪਾਹੁਣਿਅਉ ॥ ਬਰਸਨਾ ਤ ਬਰਸੁ ਘਨਾ ਬਹੁੜਿ ਬਰਸਹਿ ਕਾਹਿ ॥ ਨਾਨਕ ਤਿਨ੍ਹ੍ਹ ਬਲਿਹਾਰਣੈ ਜਿਨ੍ਹ੍ਹ ਗੁਰਮੁਖਿ ਪਾਇਆ ਮਨ ਮਾਹਿ ॥੧॥ ਮ: ੩ ॥ ਮਿਠਾ ਸੋ ਜੋ ਭਾਵਦਾ ਸਜਣੁ ਸੋ ਜਿ ਰਾਸਿ ॥ ਨਾਨਕ ਗੁਰਮੁਖਿ ਜਾਣੀਐ ਜਾ ਕਉ ਆਪਿ ਕਰੇ ਪਰਗਾਸੁ ॥੨॥ ਪਉੜੀ ॥ ਪ੍ਰਭ ਪਾਸਿ ਜਨ ਕੀ ਅਰਦਾਸਿ ਤੂ ਸਚਾ ਸਾਂਈ ॥ ਤੂ ਰਖਵਾਲਾ ਸਦਾ ਸਦਾ ਹਉ ਤੁਧੁ ਧਿਆਈ ॥ ਜੀਅ ਜੰਤ ਸਭਿ ਤੇਰਿਆ ਤੂ ਰਹਿਆ ਸਮਾਈ ॥ ਜੋ ਦਾਸ ਤੇਰੇ ਕੀ ਨਿੰਦਾ ਕਰੇ ਤਿਸੁ ਮਾਰਿ ਪਚਾਈ ॥

सलोक मः ३ ॥ खेति मिआला उचीआ घरु उचा निरणउ ॥ महल भगती घरि सरै सजण पाहुणिअउ ॥ बरसना त बरसु घना बहुड़ि बरसहि काहि ॥ नानक तिन्ह बलिहारणै जिन्ह गुरमुखि पाइआ मन माहि ॥१॥ मः ३ ॥ मिठा सो जो भावदा सजणु सो जि रासि ॥ नानक गुरमुखि जाणीऐ जा कउ आपि करे परगासु ॥२॥ पउड़ी ॥ प्रभ पासि जन की अरदासि तू सचा सांई ॥ तू रखवाला सदा सदा हउ तुधु धिआई ॥ जीअ जंत सभि तेरिआ तू रहिआ समाई ॥ जो दास तेरे की निंदा करे तिसु मारि पचाई ॥

Shalok, Third Mehl: Raising the embankments of the mind’s field, I gaze at the heavenly mansion. When devotion comes to the mind of the soul-bride, she is visited by the friendly guest. O clouds, if you are going to rain, then go ahead and rain; why rain after the season has passed? Nanak is a sacrifice to those Gurmukhs who obtain the Lord in their minds. ||1|| Third Mehl: That which is pleasing is sweet, and one who is sincere is a friend. O Nanak, he is known as a Gurmukh, whom the Lord Himself enlightens. ||2|| Pauree: O God, Your humble servant offers his prayer to You; You are my True Master. You are my Protector, forever and ever; I meditate on You. All the beings and creatures are Yours; You are pervading and permeating in them. One who slanders Your slave is crushed and destroyed.

ਖੇਤਿ = ਪੈਲੀ ਵਿਚ। ਮਿਆਲਾ = ਵੱਟਾਂ। ਘਰੁ ਉਚਾ = ਬੱਦਲ। ਨਿਰਣਉ = ਤੱਕ ਕੇ। ਮਹਲ ਘਰਿ = (ਜਿਸ ਜੀਵ-) ਇਸਤ੍ਰੀ ਦੇ ਘਰ ਵਿਚ। ਸਰੈ = ਬਣੀ ਹੋਈ ਹੈ, ਫਬੀ ਹੈ। ਸਜਣ-ਪ੍ਰਭੂ ਜੀ। ਘਨਾ = ਹੇ ਘਨ! ਹੇ ਬੱਦਲ! ਹੇ ਸਤਿਗੁਰੂ! ਬਹੁੜਿ = ਫੇਰ। ਕਾਹਿ = ਕਾਹਦੇ ਲਈ? ਮਿਠਾ = ਪਿਆਰਾ। ਭਾਵਦਾ = ਸਦਾ ਚੰਗਾ ਲੱਗਦਾ ਹੈ। ਜਿ = ਜੋ। ਰਾਸਿ = ਮੁਆਫ਼ਿਕ। ਜਿ ਰਾਸਿ = ਜੋ ਸਦਾ ਮੁਆਫ਼ਿਕ ਆਵੇ, ਜਿਸ ਨਾਲ ਸਦਾ ਬਣੀ ਰਹੇ। ਜਨ = ਪ੍ਰਭੂ ਦਾ ਸੇਵਕ। ਹਉ = ਮੈਂ।

ਬੱਦਲ ਵੇਖ ਕੇ (ਜੱਟ) ਪੈਲੀ ਵਿਚ ਵੱਟਾਂ ਉੱਚੀਆਂ ਕਰ ਦੇਂਦਾ ਹੈ (ਤੇ ਵਰਖਾ ਦਾ ਪਾਣੀ ਉਸ ਪੈਲੀ ਵਿਚ ਆ ਖਲੋਂਦਾ ਹੈ), (ਤਿਵੇਂ ਹੀ, ਜਿਸ ਜੀਵ-) ਇਸਤ੍ਰੀ ਦੇ ਹਿਰਦੇ ਵਿਚ ਭਗਤੀ (ਦਾ ਉਛਾਲਾ) ਆਉਂਦਾ ਹੈ ਉਥੇ ਪ੍ਰਭੂ ਪ੍ਰਾਹੁਣਾ ਬਣ ਕੇ (ਭਾਵ, ਰਹਿਣ ਲਈ) ਆਉਂਦਾ ਹੈ। ਹੇ ਮੇਘ! (ਹੇ ਸਤਿਗੁਰੂ!) ਜੇ (ਨਾਮ ਦੀ) ਵਰਖਾ ਕਰਨੀ ਹੈ ਤਾਂ ਵਰਖਾ (ਹੁਣ) ਕਰ, (ਮੇਰੀ ਉਮਰ ਵਿਹਾ ਜਾਣ ਤੇ) ਫੇਰ ਕਾਹਦੇ ਲਈ ਵਰਖਾ ਕਰੇਂਗਾ? ਹੇ ਨਾਨਕ! ਮੈਂ ਸਦਕੇ ਹਾਂ ਉਹਨਾਂ ਤੋਂ ਜਿਨ੍ਹਾਂ ਨੇ ਗੁਰੂ ਦੀ ਰਾਹੀਂ ਪ੍ਰਭੂ ਨੂੰ ਹਿਰਦੇ ਵਿਚ ਲੱਭ ਲਿਆ ਹੈ ॥੧॥ (ਅਸਲ) ਪਿਆਰਾ ਪਦਾਰਥ ਉਹ ਹੈ ਜੋ ਸਦਾ ਚੰਗਾ ਲੱਗਦਾ ਰਹੇ, (ਅਸਲ) ਮਿੱਤ੍ਰ ਉਹ ਹੈ ਜਿਸ ਨਾਲ ਸਦਾ ਬਣੀ ਰਹੇ (ਪਰ ‘ਦੂਜਾ ਭਾਵ’ ਨਾਹ ਸਦਾ ਚੰਗਾ ਲੱਗਦਾ ਹੈ ਨਾਹ ਸਦਾ ਨਾਲ ਨਿਭਦਾ ਹੈ), ਹੇ ਨਾਨਕ! ਜਿਸ ਦੇ ਅੰਦਰ ਪ੍ਰਭੂ ਆਪ ਚਾਨਣ ਕਰੇ ਉਸ ਨੂੰ ਗੁਰੂ ਦੀ ਰਾਹੀਂ ਇਹ ਸਮਝ ਪੈਂਦੀ ਹੈ ॥੨॥ ਪ੍ਰਭੂ ਦੇ ਸੇਵਕ ਦੀ ਅਰਦਾਸਿ ਪ੍ਰਭੂ ਦੀ ਹਜ਼ੂਰੀ ਵਿਚ (ਇਉਂ ਹੁੰਦੀ) ਹੈ: (ਹੇ ਪ੍ਰਭੂ!) ਤੂੰ ਸਦਾ ਰਹਿਣ ਵਾਲਾ ਮਾਲਕ ਹੈਂ, ਤੂੰ ਸਦਾ ਹੀ ਰਾਖਾ ਹੈਂ, ਮੈਂ ਤੈਨੂੰ ਸਿਮਰਦਾ ਹਾਂ। ਸਾਰੇ ਜੀਆ ਜੰਤ ਤੇਰੇ ਹੀ ਹਨ, ਤੂੰ ਇਹਨਾਂ ਵਿਚ ਮੌਜੂਦ ਹੈਂ। ਜੋ ਮਨੁੱਖ ਤੇਰੀ ਬੰਦਗੀ ਕਰਨ ਵਾਲੇ ਦੀ ਨਿੰਦਿਆ ਕਰਦਾ ਹੈ ਤੂੰ ਉਸ ਨੂੰ (ਆਤਮਕ ਮੌਤੇ) ਮਾਰ ਕੇ ਖ਼ੁਆਰ ਕਰਦਾ ਹੈਂ।

बादल देख कर किसान खेत में किनारे ऊचे कर देता है (और वर्षा का पानी उस खेत में आ जमाँ होता है), (उसी प्रकार, जिस जीव-) स्त्री के हृदये में भक्ति (का उबाल) आता है वहां प्रभु मेहमान बन कर (भाव, रहने के लिए) आता है। हे मेघ! (हे सतगुरु! ) अगर (नाम की) बरखा करनी है to बरखा (अब) कर, (मेरी उम्र बीत जाने पर) फिर किस के लिए बरखा करेगा? हे नानक! मैं सदके हूँ उनके जिन्होंने गुरु के द्वारा प्रभु को हृदये में खोज लिया है॥१॥ (असली) प्यारा पदार्थ वह है जो सदा अच्छा लगता रहे, (असली) मित्र वह है जिस के साथ सदा बनी रहे (परन्तु ‘दूसरा भाव’ ना सदा अच्छा लगता है न सदा साथ निभता है), हे नानक! जिस के अंदर प्रभु आप प्रकाश कर उस को गुरु के द्वारा यह समझ आती है॥२॥ प्रभु के सेवक की अरदास प्रभु की हजुरी में (इस प्रकार होती) है (हे प्रभु!) तूँ सदा रहने वाला मालिक हैं, तूँ सदा ही रक्षक हैं, मैं तुझे सुमिरता हूँ। सारे जीव जनत तुम्हारे ही हैं, तूँ इन में मौजूद है। जो मनुख तेरी बंदगी करने वाले की निंदा करता है उसको तूँ आत्मिक मौत मार कर खुआर करता है।

www.facebook.com/dailyhukamnama
ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !!

Written by jugrajsidhu in 12 August 2018
Share :
Daily Updation of HukamnamaSahib.com

Jugraj Singh

A person with the vision of sharing Hukamnama Sahib straight from Shri Golden Temple, Amritsar. He is a Post-Graduate in Mechanical Engineering. Currently, he’s serving the society by running a youtube channel @helpinair. He especially thanks those people who support him from time to time in this religious act.