Amritvele da Hukamnama Sri Darbar Sahib, Sri Amritsar, Ang 761, 15-Aug-2016
ਸੂਹੀ ਮਹਲਾ ੫ ॥
सूही महला ५ ॥
Soohee, Fifth Mehl:
ਸਿਮ੍ਰਿਤਿ ਬੇਦ ਪੁਰਾਣ ਪੁਕਾਰਨਿ ਪੋਥੀਆ ॥ ਨਾਮ ਬਿਨਾ ਸਭਿ ਕੂੜੁ ਗਾਲ੍ਹ੍ਹੀ ਹੋਛੀਆ ॥੧॥ ਨਾਮੁ ਨਿਧਾਨੁ ਅਪਾਰੁ ਭਗਤਾ ਮਨਿ ਵਸੈ ॥ ਜਨਮ ਮਰਣ ਮੋਹੁ ਦੁਖੁ ਸਾਧੂ ਸੰਗਿ ਨਸੈ ॥੧॥ ਰਹਾਉ ॥ ਮੋਹਿ ਬਾਦਿ ਅਹੰਕਾਰਿ ਸਰਪਰ ਰੁੰਨਿਆ ॥ ਸੁਖੁ ਨ ਪਾਇਨ੍ਹ੍ਹਿ ਮੂਲਿ ਨਾਮ ਵਿਛੁੰਨਿਆ ॥੨॥
सिम्रिति बेद पुराण पुकारनि पोथीआ ॥ नाम बिना सभि कूड़ु गाल्ही होछीआ ॥१॥ नामु निधानु अपारु भगता मनि वसै ॥ जनम मरण मोहु दुखु साधू संगि नसै ॥१॥ रहाउ ॥ मोहि बादि अहंकारि सरपर रुंनिआ ॥ सुखु न पाइन्हि मूलि नाम विछुंनिआ ॥२॥
The Simritees, the Vedas, the Puraanas and the other holy scriptures proclaim that without the Naam, everything is false and worthless. ||1|| The infinite treasure of the Naam abides within the minds of the devotees. Birth and death, attachment and suffering, are erased in the Saadh Sangat, the Company of the Holy. ||1||Pause|| Those who indulge in attachment, conflict and egotism shall surely weep and cry. Those who are separated from the Naam shall never find any peace. ||2||
ਪੁਕਾਰਨਿ = (ਜੇਹੜੇ ਮਨੁੱਖ ਕਰਮ ਕਾਂਡ ਆਦਿਕ ਦਾ ਰਾਹ) ਉੱਚੀ ਉੱਚੀ ਦੱਸਦੇ ਹਨ। ਸਭਿ = ਸਾਰੇ। ਗਾਲ੍ਹ੍ਹੀ = ਗੱਲਾਂ। ਹੋਛੀਆ = ਹੋਛੀਆਂ, ਥੋਥੀਆਂ ॥੧॥ ਨਿਧਾਨੁ = ਖ਼ਜ਼ਾਨਾ। ਅਪਾਰੁ = ਬੇਅੰਤ। ਮਨਿ = ਮਨ ਵਿਚ। ਸਾਧੂ ਸੰਗਿ = ਗੁਰੂ ਦੀ ਸੰਗਤ ਵਿਚ ॥੧॥ ਮੋਹਿ = ਮੋਹ ਵਿਚ। ਬਾਦਿ = ਝਗੜੇ ਵਿਚ। ਅਹੰਕਾਰਿ = ਅਹੰਕਾਰ ਵਿਚ। ਸਰਪਰ = ਜ਼ਰੂਰ। ਰੁੰਨਿਆ = ਰੋਂਦੇ ਹਨ। ਨ ਪਾਇਨ੍ਹ੍ਹਿ = ਨਹੀਂ ਪਾਂਦੇ। ਮੂਲਿ = ਬਿਲਕੁਲ। ਵਿਛੁੰਨਿਆ = ਵਿਛੁੜੇ ਹੋਏ ॥੨॥
ਜੇਹੜੇ ਮਨੁੱਖ ਵੇਦ ਪੁਰਾਣ ਸਿੰਮ੍ਰਿਤੀਆਂ ਆਦਿਕ ਧਰਮ-ਪੁਸਤਕਾਂ ਪੜ੍ਹ ਕੇ (ਨਾਮ ਨੂੰ ਲਾਂਭੇ ਛੱਡ ਕੇ ਕਰਮ ਕਾਂਡ ਆਦਿਕ ਦਾ ਉਪਦੇਸ਼) ਉੱਚੀ ਉੱਚੀ ਸੁਣਾਂਦੇ ਹਨ, ਉਹ ਮਨੁੱਖ ਥੋਥੀਆਂ ਗੱਲਾਂ ਕਰਦੇ ਹਨ। ਪਰਮਾਤਮਾ ਦੇ ਨਾਮ ਤੋਂ ਬਿਨਾ ਝੂਠਾ ਪਰਚਾਰ ਹੀ ਇਹ ਸਾਰੇ ਲੋਕ ਕਰਦੇ ਹਨ ॥੧॥ ਪਰਮਾਤਮਾ ਦੇ ਨਾਮ ਦਾ ਬੇਅੰਤ ਖ਼ਜ਼ਾਨਾ (ਪਰਮਾਤਮਾ ਦੇ) ਭਗਤਾਂ ਦੇ ਹਿਰਦੇ ਵਿਚ ਵੱਸਦਾ ਹੈ। ਗੁਰੂ ਦੀ ਸੰਗਤ ਵਿਚ (ਨਾਮ ਜਪਿਆਂ) ਜਨਮ ਮਰਨ ਦੇ ਦੁੱਖ ਅਤੇ ਮੋਹ ਆਦਿਕ ਹਰੇਕ ਕਲੇਸ਼ ਦੂਰ ਹੋ ਜਾਂਦਾ ਹੈ ॥੧॥ ਰਹਾਉ॥ ਉਹ ਮਨੁੱਖ ਮਾਇਆ ਦੇ ਮੋਹ ਵਿਚ, ਸ਼ਾਸਤ੍ਰਾਰਥ ਵਿਚ, ਅਹੰਕਾਰ ਵਿਚ ਫਸ ਕੇ ਜ਼ਰੂਰ ਦੁਖੀ ਹੁੰਦੇ ਹਨ, (ਜੋ) ਪ੍ਰਭੂ ਦੇ ਨਾਮ ਤੋਂ ਵਿਛੁੜੇ ਹੋਏ ਹਨ। ਉਹ ਮਨੁੱਖ ਕਦੇ ਭੀ ਆਤਮਕ ਆਨੰਦ ਨਹੀਂ ਮਾਣਦੇ ॥੨॥
जो मनुख वेद पुराण सिंमृत्यों आदि धार्मिक पुस्तकों को पढ़ कर (नाम के दूर छोड़ कर के कर्म काण्ड आदिक का उपदेश) उच्चा उच्चा सुनते है, वह मनुख थोथी बातें करते हैं। परमात्मा के नाम के बिना झूठा प्रचार ही यह सारे लोग करते हैं॥१॥ परमात्मा के नाम का बयंत खज़ाना (परमात्मा के) भक्तों के हृदये में बस्ता है। गुरु की सांगत में (नाम जपने से) जनम मरण के दुःख और मोह आदिक हेरेक कलेश दूर हो जाते हैं॥१॥ रहाउ॥ वह मनुख माया के मोह में, शास्त्राथ में, अहंकार में फस के जरूर दुखी होते हैं, (जो) प्रभु के नाम से बिछुड़े हुए हैं। वह मनुख कभी भी आत्मिक आनंद नहीं मानते॥२॥
( Waheguru Ji Ka Khalsa, Waheguru Ji Ki Fathe )
ਗੱਜ-ਵੱਜ ਕੇ ਫਤਹਿ ਬੁਲਾਓ ਜੀ !
ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !!