AMRIT VELE DA HUKAMNAMA SRI DARBAR SAHIB, SRI AMRITSAR, ANG-499, 26-Aug-2016
ਗੂਜਰੀ ਮਹਲਾ ੫ ॥ ਤੂੰ ਦਾਤਾ ਜੀਆ ਸਭਨਾ ਕਾ ਬਸਹੁ ਮੇਰੇ ਮਨ ਮਾਹੀ ॥ ਚਰਣ ਕਮਲ ਰਿਦ ਮਾਹਿ ਸਮਾਏ ਤਹ ਭਰਮੁ ਅੰਧੇਰਾ ਨਾਹੀ ॥੧॥ ਠਾਕੁਰ ਜਾ ਸਿਮਰਾ ਤੂੰ ਤਾਹੀ ॥ ਕਰਿ ਕਿਰਪਾ ਸਰਬ ਪ੍ਰਤਿਪਾਲਕ ਪ੍ਰਭ ਕਉ ਸਦਾ ਸਲਾਹੀ ॥੧॥ ਰਹਾਉ ॥ ਸਾਸਿ ਸਾਸਿ ਤੇਰਾ ਨਾਮੁ ਸਮਾਰਉ ਤੁਮ ਹੀ ਕਉ ਪ੍ਰਭ ਆਹੀ ॥ ਨਾਨਕ ਟੇਕ ਭਈ ਕਰਤੇ ਕੀ ਹੋਰ ਆਸ ਬਿਡਾਣੀ ਲਾਹੀ ॥੨॥੧੦॥੧੯॥
गूजरी महला ५ ॥ तूं दाता जीआ सभना का बसहु मेरे मन माही ॥ चरण कमल रिद माहि समाए तह भरमु अंधेरा नाही ॥१॥ ठाकुर जा सिमरा तूं ताही ॥ करि किरपा सरब प्रतिपालक प्रभ कउ सदा सलाही ॥१॥ रहाउ ॥ सासि सासि तेरा नामु समारउ तुम ही कउ प्रभ आही ॥ नानक टेक भई करते की होर आस बिडाणी लाही ॥२॥१०॥१९॥
Goojaree, Fifth Mehl: You are the Giver of all beings; please, come to dwell within my mind. That heart, within which Your lotus feet are enshrined, suffers no darkness or doubt. ||1|| O Lord Master, wherever I remember You, there I find You. Show Mercy to me, O God, Cherisher of all, that I may sing Your Praises forever. ||1||Pause|| With each and every breath, I contemplate Your Name; O God, I long for You alone. O Nanak, my support is the Creator Lord; I have renounced all other hopes. ||2||10||19||
ਪਦਅਰਥ:- ਮਾਹੀ—ਮਾਹਿ, ਵਿਚ। ਰਿਦ—ਹਿਰਦਾ। ਤਹ—ਉਸ ਹਿਰਦੇ ਵਿਚ। ਭਰਮੁ—ਭਟਕਣਾ। ਅੰਧੇਰਾ—ਹਨੇਰਾ।1। ਜਾ—ਜਦੋਂ। ਸਿਮਰਾ—ਸਿਮਰਾਂ, ਮੈਂ ਚੇਤੇ ਕਰਦਾ ਹਾਂ। ਤਾਹੀ—ਉਥੇ ਹੀ। ਪ੍ਰਤਿਪਾਲਕ—ਹੇ ਪਾਲਣਹਾਰ! ਸਲਾਹੀ—ਸਲਾਹੀਂ, ਮੈਂ ਸਿਫ਼ਤਿ-ਸਾਲਾਹ ਕਰਦਾ ਰਹਾਂ।1। ਰਹਾਉ। ਸਾਸਿ ਸਾਸਿ—ਹਰੇਕ ਸਾਹ ਦੇ ਨਾਲ। ਸਮਾਰਉ—ਸਮਾਰਉਂ, ਮੈਂ ਸੰਭਾਲਦਾ ਰਹਾਂ। ਪ੍ਰਭ—ਹੇ ਪ੍ਰਭੂ! ਆਹੀ—ਆਹੀਂ, ਮੈਂ ਲੋਚਦਾ ਹਾਂ। ਟੇਕ—ਸਹਾਰਾ। ਬਿਡਾਣੀ—ਬਿਗਾਨੀ।2।
ਅਰਥ:- ਹੇ ਮੇਰੇ ਮਾਲਕ! ਮੈਂ ਜਦੋਂ (ਜਿੱਥੇ) ਤੈਨੂੰ ਯਾਦ ਕਰਦਾ ਹਾਂ ਤੂੰ ਉੱਥੇ ਹੀ (ਆ ਪਹੁੰਚਦਾ ਹੈਂ)। ਹੇ ਸਭ ਜੀਵਾਂ ਦੀ ਪਾਲਣਾ ਕਰਨ ਵਾਲੇ! (ਮੇਰੇ ਉਤੇ) ਮੇਹਰ ਕਰ, ਮੈਂ ਸਦਾ ਤੇਰੀ ਹੀ ਸਿਫ਼ਤਿ-ਸਾਲਾਹ ਕਰਦਾ ਰਹਾਂ।1। ਰਹਾਉ। ਹੇ ਪ੍ਰਭੂ! ਤੂੰ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈਂ (ਮੇਹਰ ਕਰ) ਮੇਰੇ ਮਨ ਵਿਚ (ਸਦਾ) ਵੱਸਿਆ ਰਹੁ। (ਹੇ ਪ੍ਰਭੂ!) ਤੇਰੇ ਸੋਹਣੇ ਕੋਮਲ ਚਰਨ ਜਿਸ ਹਿਰਦੇ ਵਿਚ ਟਿਕੇ ਰਹਿੰਦੇ ਹਨ, ਉਸ ਵਿਚ ਭਟਕਣਾ ਨਹੀਂ ਰਹਿੰਦੀ, ਉਸ ਵਿਚ ਮਾਇਆ ਦੇ ਮੋਹ ਦਾ ਹਨੇਰਾ ਨਹੀਂ ਰਹਿੰਦਾ।1। ਹੇ ਪ੍ਰਭੂ! (ਮੇਹਰ ਕਰ) ਮੈਂ ਹਰੇਕ ਸਾਹ ਦੇ ਨਾਲ ਤੇਰਾ ਨਾਮ (ਆਪਣੇ ਹਿਰਦੇ ਵਿਚ) ਸਾਂਭ ਰੱਖਾਂ, ਮੈਂ ਸਦਾ ਤੇਰੇ ਹੀ ਮਿਲਾਪ ਦੀ ਤਾਂਘ ਕਰਦਾ ਰਹਾਂ। ਹੇ ਨਾਨਕ! (ਆਖ—ਹੇ ਭਾਈ! ਜਿਸ ਮਨੁੱਖ ਦੇ ਹਿਰਦੇ ਵਿਚ) ਕਰਤਾਰ ਦਾ ਸਹਾਰਾ ਬਣ ਗਿਆ, ਉਸ ਨੇ ਹੋਰ ਬਿਗਾਨੀ ਆਸ ਦੂਰ ਕਰ ਦਿੱਤੀ।2।10। 19।
अर्थ :-हे मेरे स्वामी ! मैं जब (जहाँ) तुझे याद करता हूँ तूँ वहाँ ही (आ पहुँचता हैं)। हे सब जीवों की पालना करने वाले ! (मेरे ऊपर) कृपा कर, मैं सदा तेरी ही सिफ़त-सालाह करता रहूँ।1।रहाउ। हे भगवान ! तूँ सारे जीवों को दातें देने वाला हैं (कृपा कर) मेरे मन में (सदा) बसा रहु। (हे भगवान !) तेरे सुंदर कोमल चरण जिस हृदय में टिके रहते हैं, उस में भटकना नहीं रहती, उस में माया के मोह का अंधेरा नहीं रहता।1। हे भगवान ! (कृपा कर) मैं हरेक साँस के साथ तेरा नाम (अपने मन में) संभाल रखुं, मैं सदा तेरे ही मिलाप की चाह करता रहूँ, हे नानक ! (बोल-हे भाई ! जिस मनुख के मन में) करतार का सहारा बन गया, उस ने ओर बिगानी आशा दूर कर दी।2।10।19।
ਗੱਜ-ਵੱਜ ਕੇ ਫਤਹਿ ਬੁਲਾਓ ਜੀ !
ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !!